ਕਿਸ਼ੋਰ ਕੁਮਾਰ

ਭਾਰਤੀ ਪਿੱਠਵਰਤੀ ਗਾਇਕ


ਕਿਸ਼ੋਰ ਕੁਮਾਰ (4 ਅਗਸਤ 1929- – 13 ਅਕਤੂਬਰ 1987) ਇੱਕ ਭਾਰਤੀ ਫਿਲਮ ਪਲੇਅਬੈਕ ਗਾਇਕ, ਅਭਿਨੇਤਾ, ਗੀਤਕਾਰ, ਸੰਗੀਤਕਾਰ, ਨਿਰਮਾਤਾ, ਨਿਰਦੇਸ਼ਕ, ਲੇਖਕ ਅਤੇ ਸਕ੍ਰੀਨਪਲੇ ਲੇਖਕ ਸਨ। ਉਸ ਨੂੰ ਹਿੰਦੀ ਫਿਲਮ ਉਦਯੋਗ ਦਾ ਸਭ ਸਫਲ ਪਲੇਅਬੈਕ ਗਾਇਕਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉਸ ਨੇ ਬੰਗਾਲੀ, ਹਿੰਦੀ, ਮਰਾਠੀ, ਆਸਾਮੀ, ਗੁਜਰਾਤੀ, ਕੰਨੜ, ਭੋਜਪੁਰੀ, ਮਲਿਆਲਮ, ਓੜੀਆ, ਅਤੇ ਉਰਦੂ ਸਮੇਤ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਗਾਇਆ।

ਕਿਸ਼ੋਰ ਕੁਮਾਰ
ਕਿਸ਼ੋਰ ਕੁਮਾਰ
ਕਿਸ਼ੋਰ ਕੁਮਾਰ
ਆਮ ਜਾਣਕਾਰੀ
ਪੂਰਾ ਨਾਂ ‘ਆਭਾਸ ਕੁਮਾਰ ਗਾਂਗੁਲੀ’
ਜਨਮ 4 ਅਗਸਤ 1929

ਪੰਡਵਾ ਮੱਧ ਪ੍ਰਦੇਸ਼

ਮੌਤ 13 ਅਕਤੂਬਰ 1987

ਮੁੰਬਈ

ਕੌਮੀਅਤ ਭਾਰਤੀ
ਪੇਸ਼ਾ ਪਿੱਠਵਰਤੀ ਗਾਇਕ
ਪਛਾਣੇ ਕੰਮ ਹਿੰਦੀ ਗੀਤ
ਹੋਰ ਜਾਣਕਾਰੀ
ਜੀਵਨ-ਸਾਥੀ ਰੁਮਾ ਗੋਸ਼, ਮਧੂ ਬਾਲਾ, ਯੋਗਿਤਾ ਬਾਲੀ, ਲੀਨਾ ਚੰਦਰਾਵਰਕਰ
ਬੱਚੇ ਅਮਿਤ ਕੁਮਾਰ, ਰੁਮਾ
ਧਰਮ ਹਿੰਦੂ
ਵੈੱਬਸਾਈਟ
https://www.kishore-kumar.com/

ਮੁੱਢਲਾ ਜੀਵਨਸੋਧੋ

ਕਿਸ਼ੋਰ ਕੁਮਾਰ ਦਾ ਜਨਮ ਖੰਡਵਾ (ਮੱਧ ਪ੍ਰਦੇਸ਼) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਜੀ ਇੱਕ ਵਕੀਲ ਸਨ। ਕਿਸ਼ੋਰ ਦੇ ਦੋ ਭਰਾ ਸਨ - ਅਸ਼ੋਕ ਕੁਮਾਰ ਅਤੇ ਅਨੂਪ ਕੁਮਾਰਅਸ਼ੋਕ ਕੁਮਾਰ ਉਨ੍ਹਾਂ ਤੋਂ 20 ਸਾਲ ਵਡੇ ਸਨ ਅਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਨ। ਕਿਸ਼ੋਰ ਕੁਮਾਰ ਦਾ ਅਸਲ ਨਾਂ ‘ਆਭਾਸ ਕੁਮਾਰ ਗਾਂਗੁਲੀ’ ਸੀ।[1] ਕਿਸ਼ੋਰ ਕੁਮਾਰ[2] ਬੇਹੱਦ ਮਸਤਮੌਲਾ, ਮਜ਼ਾਕੀਆ ਅਤੇ ਮਨਮੌਜੀ ਫ਼ਨਕਾਰ ਦਾ ਨਾਂ ਕਿਸੇ ਵੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ ਹਿੰਦੀ ਸਿਨੇਮਾ ਦੇ ਚੋਟੀ ਦੇ ਗਾਇਕਾਂ ਅਤੇ ਬਿਹਤਰੀਨ ਹਾਸ-ਕਲਾਕਾਰਾਂ ਵਿੱਚ ਗਿਣਿਆ ਜਾਂਦਾ ਸੀ। ਉਸ ਦੀ ਆਵਾਜ਼ ਵਿੱਚ ਸੁਰੀਲਾਪਨ ਵੀ ਸੀ ਤੇ ਸ਼ਰਾਰਤ ਵੀ। ਸੰਜੀਦਾ ਗੀਤਾਂ ਵਿੱਚ ਉਸ ਦੀ ਸੋਜ਼ ਭਰੀ ਆਵਾਜ਼ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੰਦੀ ਸੀ ਤੇ ਕਲਾਸੀਕਲ ਸੰਗੀਤ ਦੀ ਛੋਹ ਵਾਲੇ ਗੀਤਾਂ ਵਿੱਚ ਵੀ ਉਹ ਕਮਾਲ ਕਰ ਦਿੰਦਾ ਸੀ।

ਪਿੱਠਵਰਤੀ ਗਾਇਕ ਦਾ ਸਫਰਸੋਧੋ

ਬਚਪਨ ਤੋਂ ਹੀ ਚੰਚਲ ਸੁਭਾਅ ਦੇ ਮਾਲਕ ਕਿਸ਼ੋਰ ਨੇ ਆਪਣੇ ਅਦਾਕਾਰ ਭਰਾਵਾਂ ਦੇ ਉਲਟ ਗਾਇਕ ਬਣਨ ਦੀ ਸੋਚੀ ਤੇ ਬਾਲੀਵੁੱਡ ’ਚ ਆਣ ਪੈਰ ਧਰਿਆ। ਪੰਡਿਤ ਖੇਮ ਚੰਦ ਪ੍ਰਕਾਸ਼ ਦੇ ਸੰਗੀਤ ਨਿਰਦੇਸ਼ਨ ਹੇਠ ਉਸ ਨੇ ਆਪਣਾ ਪਹਿਲਾ ਗੀਤ-‘ਯੇ ਕੌਨ ਆਇਆ ਰੇ’, ਫ਼ਿਲਮ ‘ਜ਼ਿੱਦੀ’ ਲਈ ਰਿਕਾਰਡ ਕਰਵਾਇਆ ਤੇ ਫਿਰ ਕਦਮ-ਦਰ-ਕਦਮ ਨਵੇਂ ਮੁਕਾਮ ਹਾਸਲ ਕਰਦਾ ਗਿਆ। ਦੇਵ ਅਨੰਦ, ਅਮਿਤਾਭ ਬੱਚਨ, ਜਤਿੰਦਰ ਅਤੇ ਰਾਜੇਸ਼ ਖੰਨਾ ਲਈ ਉਸ ਨੇ ਸੈਂਕੜੇ ਹੀ ਯਾਦਗਾਰੀ ਗੀਤ ਗਾਏ ਜੋ ਅੱਜ ਵੀ ਸਰੋਤਿਆਂ ਦੇ ਚੇਤਿਆਂ ਵਿੱਚ ਸਾਂਭੇ ਪਏ ਹਨ।

ਕੰਮ ਅਤੇ ਸਨਮਾਨਸੋਧੋ

ਸੰਨ 1980 ਤੋਂ 1987 ਤਕ ਅੱਠ ਵਾਰ ‘ਸਰਵੋਤਮ ਗਾਇਕ’ ਦਾ ‘ਫ਼ਿਲਮ ਫੇਅਰ ਐਵਾਰਡ’ ਹਾਸਲ ਕਰਨ ਵਾਲੇ ਕਿਸ਼ੋਰ ਕੁਮਾਰ[3] ਨੇ ਜਿੱਥੇ ਪੰਜ ਹਜ਼ਾਰ ਤੋਂ ਵੱਧ ਗੀਤ ਗਾਏ ਸਨ, ਉੱਥੇ 24 ਗੀਤ ਲਿਖੇ ਵੀ ਸਨ ਅਤੇ 16 ਫ਼ਿਲਮਾਂ ਲਈ ਸੰਗੀਤ ਨਿਰਦੇਸ਼ਨ ਵੀ ਦਿੱਤਾ। ਸੰਗੀਤਕਾਰ ਆਰ.ਡੀ. ਬਰਮਨ ਦਾ ਤਾਂ ਉਹ ਸਭ ਤੋਂ ਚਹੇਤਾ ਗਾਇਕ ਸੀ। ਕਿਸ਼ੋਰ ਕੁਮਾਰ ਦੇ ਗਾਏ ਅਨੇਕਾਂ ਸਦਾਬਹਾਰ ਨਗ਼ਮਿਆਂ ਵਿੱਚ ਹਨ:

 • ਇਕ ਚਤੁਰ ਨਾਰ,
 • ਚੱਲ-ਚੱਲ ਮੇਰੇ ਹਾਥੀ,
 • ਮੇਰੀ ਪਿਆਰੀ ਬਹਿਨੀਆ ਬਨੇਗੀ ਦੁਲਹਨੀਆ,
 • ਮੇਰੇ ਦਿਲ ਮੇਂ ਆਜ ਕਿਆ ਹੈ,
 • ਮੇਰੇ ਨੈਨਾ ਸਾਵਨ ਭਾਦੋਂ,
 • ਮੇਰਾ ਜੀਵਨ ਕੋਰਾ ਕਾਗਜ਼,
 • ਮਾਨਾ ਜਨਾਬ ਨੇ ਪੁਕਾਰਾ ਨਹੀਂ,
 • ਜ਼ਿੰਦਗੀ ਏਕ ਸਫ਼ਰ ਹੈ ਸੁਹਾਨਾ,
 • ਕਸਮੇਂ-ਵਾਦੇ ਨਿਭਾਏਂਗੇ ਹਮ,
 • ਬਚਨਾ ਐ ਹਸੀਨੋ,
 • ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਤੀ, ਅਤੇ ‘
 • ਜ਼ਿੰਦਗੀ ਕਾ ਸਫ਼ਰ ਹੈ ਯੇ ਕੈਸਾ ਸਫ਼ਰ

ਆਦਿ ਕਾਬਲ-ਏ-ਜ਼ਿਕਰ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਕਿਸ਼ੋਰ ਨੇ ਅਭਿਨੇਤਾ ਰਾਜ ਕਪੂਰ ਲਈ ਵੀ ਫ਼ਿਲਮ ‘ਪਿਆਰ’ ਵਿੱਚ ਇੱਕ ਗੀਤ ਗਾਇਆ ਸੀ ਜਿਸ ਦੇ ਬੋਲ ਸਨ-‘ਓ ਬੇਵਫ਼ਾ ਯੇ ਤੋਂ ਬਤਾ।’

ਗਾਇਕ ਅਤੇ ਅਦਾਕਾਰੀਸੋਧੋ

ਗਾਇਕ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਚੋਖਾ ਨਾਮਣਾ ਖੱਟਣ ਵਾਲੇ ਕਿਸ਼ੋਰ ਕੁਮਾਰ ਨੇ ਸੰਨ 1946 ਵਿੱਚ ਬਣੀ ਫ਼ਿਲਮ ‘ਸ਼ਿਕਾਰੀ’ ਰਾਹੀਂ ਬਾਲੀਵੁੱਡ ਵਿੱਚ ਬਤੌਰ ਅਦਾਕਾਰ ਪ੍ਰਵੇਸ਼ ਕੀਤਾ ਸੀ। ਆਪਣੇ ਅਦਾਕਾਰੀ ਦੇ ਕਰੀਅਰ ਵਿੱਚ ਉਸ ਨੇ ਕੁੱਲ ਇੱਕ ਸੌ ਦੋ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਜਿਹਨਾਂ ਵਿੱਚੋਂ *ਲੜਕੀ, ਝੁਮਰੂ, *ਦੂਰ ਕਾ ਰਾਹੀ, *ਦੂਰ ਗਗਨ ਕੀ ਛਾਂਵ ਮੇਂ, *ਚਲਤੀ ਕਾ ਨਾਮ ਗਾੜ੍ਹੀ, *ਅੰਦੋਲਨ, *ਮੁਕੱਦਰ, *ਸਾਧੂ ਔਰ ਸ਼ੈਤਾਨ, *ਮੇਮ ਸਾਹਬ, *ਹਮ ਸਬ ਚੋਰ ਹੈਂ, *ਮਨਮੌਜੀ, *ਪੜੋਸਨ, *ਬੰਬੇ ਟੂ ਗੋਆ ਆਦਿ ਦੇ ਨਾਂ ਪ੍ਰਮੁੱਖ ਹਨ। ਆਪਣੇ ਪਿੱਛੇ ਆਪਣੀ ਪਤਨੀ ਲੀਨਾ ਚੰਦਰਾਵਰਕਰ ਅਤੇ ਗਾਇਕ ਪੁੱਤਰ ਅਮਿਤ ਕੁਮਾਰ ਨੂੰ ਛੱਡ ਜਾਣ ਵਾਲੇ ਕਿਸ਼ੋਰ ਕੁਮਾਰ ਨੇ ਕੁੱਲ ਚੌਦਾਂ ਫ਼ਿਲਮਾਂ ਬਤੌਰ ਨਿਰਮਾਤਾ ਬਣਾਈਆਂ ਸਨ, ਪੰਦਰਾਂ ਦੀ ਪਟਕਥਾ ਲਿਖੀ ਸੀ ਤੇ ਬਾਰਾਂ ਦਾ ਨਿਰਦੇਸ਼ਨ ਦਿੱਤਾ ਸੀ। 13 ਅਕਤੂਬਰ 1987 ਨੂੰ ਇਸ ਹਰਫਨਮੌਲਾ ਫ਼ਨਕਾਰ ਦਾ ਦੇਹਾਂਤ ਹੋ ਗਿਆ।

ਸਨਮਾਨਸੋਧੋ

ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕ ਜੇਤੂ

ਸਾਲ ਗੀਤ ਫਿਲਮ ਸੰਗੀਤਕਾਰ ਗੀਤਕਾਰ
1969 "ਰੂਪ ਤੇਰਾ ਮਸਤਾਨਾ" ਅਰਾਧਨਾ' ਐਸ. ਡੀ. ਬਰਮਨ ਅਨੰਦ ਬਕਸ਼ੀ
1975 "ਦਿਲ ਐਸਾ ਕਿਸੇ ਨੇ ਮੇਰਾ" ਅਮਾਨੁਸ਼ ਸ਼ਿਯਾਮਲ ਮਿਤਰਾ ਇੰਦੀਵਰ
1978 "ਖਾਈਕੇ ਪਾਨ ਬਨਾਰਸ ਵਾਲਾ" ਡੋਨ ਕਲਿਆਣਜੀ ਅਨੰਦਜੀ ਅਨਜਾਣ
1980 "ਹਜ਼ਾਰੋ ਰਾਹੇ ਮੁੜਕੇ ਦੇਖੀ" ਥੋੜੀਸੀ ਬੇਵਫਾਈ ਖਿਯਾਮ ਗੁਲਜ਼ਾਰ
1982 "ਪਗ ਘੁੰਗਰੂ ਬਾਂਧ ਕੇ ਮੀਰਾ ਨਾਚੀ" ਨਮਕ ਹਲਾਲ ਭੱਪੀ ਲਹਿਰੀ ਅਨਜਾਣ
1983 "ਅਗਰ ਤੁਮ ਨਾ ਹੋਤੇ ਅਗਰ ਤੁਮ ਨਾ ਹੋਤੇ' ਆਰ. ਡੀ. ਬਰਮਨ ਗੁਲਸ਼ਨ ਬਾਵਰਾ
1984 "ਮੰਜ਼ਲੇ ਆਪਣੀ ਜਗਾਂ ਹੈਂ" ਸਰਾਬੀ ਭੱਪੀ ਲਹਿਰੀ ਅਨਜਾਣ
1985 "ਸਾਗਰ ਕਿਨਾਰੇ" ਸਾਗਰ ਆਰ. ਡੀ. ਬਰਮਨ ਜਾਵੇਦ ਅਖਤਰ

ਨਾਮਜਾਦਗੀਆਂ

ਸਾਲ ਗੀਤ ਫਿਲਮ ਸੰਗੀਤਕਾਰ ਗੀਤਕਾਰ
1971 "ਜ਼ਿੰਦਗੀ ਏਕ ਸਫਰ" ਅੰਦਾਜ਼ ਸੰਕਰ ਜੈਕ੍ਰਿਸ਼ਨ ਹਸਰਤ ਜੈਪੁਰੀ
1971 "ਯੇ ਜੋ ਮੁਹੱਬਤ ਹੈ" ਕਟੀ ਪਤੰਗ ਆਰ. ਡੀ. ਬਰਮਨ ਅਨੰਦ ਬਕਸ਼ੀ
1972 "ਚਿਗਾੜੀ ਕੋਈ ਭੜਕੇ" ਅਮਰ ਪ੍ਰੇਮ ਆਰ. ਡੀ. ਬਰਮਨ ਅਨੰਦ ਬਕਸ਼ੀ
1973 "ਮੇਰੇ ਦਿਲ ਮੇਂ ਆਜ]] ਦਾਗ: A Poem of Love ਲਕਸ਼ਮੀਕਾਂਤ ਪਿਆਰੇਲਾਲ ਸਾਹਿਰ ਲੁਧਿਆਣਵੀ
1974 "ਗਾਡੀ ਬੁਲਾ ਰਹੀ ਹੈ" ਦੋਸਤ ਲਕਸ਼ਮੀਕਾਂਤ ਪਿਆਰੇਲਾਲ ਅਨੰਦ ਬਕਸ਼ੀ
1974 "ਮੇਰਾ ਜੀਵਨ ਕੋਰਾ ਕਾਗਜ਼ ਕੋਰਾ ਕਾਗਜ਼ ਕਲਿਆਣਜੀ ਅਨੰਦਜੀ ਐਮ. ਜੀ. ਹਸ਼ਮਤ
1975 "ਮੈਂ ਪਿਆਸਾ ਤੁਮ" ਫਰਾਰ ਕਲਿਆਣਜੀ ਅਨੰਦਜੀ ਰਾਜਿੰਦਰ ਕ੍ਰਿਸ਼ਨ
1975 "ਓ ਮਾਂਜੀ ਰੇ" ਖੁਸ਼ਬੂ ਆਰ. ਡੀ. ਬਰਮਨ ਗੁਲਜ਼ਾਰ
1977 "ਆਪ ਕੇ ਅਨੁਰੋਧ ਅਨੁਰੋਧ ਲਕਸ਼ਮੀਕਾਂਤ ਪਿਆਰੇਲਾਲ ਅਨੰਦ ਬਕਸ਼ੀ
1978 "ਓ ਸਾਥੀ ਰੇ" ਮੁਕੱਦਰ ਕਾ ਸਿਕੰਦਰ ਕਲਿਆਣਜੀ ਅਨੰਦਜੀ ਅਨਜਾਣ
1978 "ਹਮ ਬੇਵਫਾ ਹਰਗਿਜ਼ ਸ਼ਾਲੀਮਾਰ ਆਰ. ਡੀ. ਬਰਮਨ ਅਨੰਦ ਬਕਸ਼ੀ
1979 "ਏਕ ਰਾਸਤਾ ਹੈ ਜ਼ਿੰਦਗੀ ਕਾਲਾ ਪੱਧਰ ਰਾਜੇਸ਼ ਰੋਸ਼ਨ ਸਾਹਿਰ ਲੁਧਿਆਣਵੀ
1980 "ਓਮ ਸ਼ਾਂਤੀ ਓਮ ਕਰਜ਼ ਲਕਸ਼ਮੀਕਾਂਤ ਪਿਆਰੇਲਾਲ ਅਨੰਦ ਬਕਸ਼ੀ
1981 "ਹਮੇ ਤੁਮਸੇ ਪਿਆਰ ਕੁਦਰਤ ਆਰ. ਡੀ. ਬਰਮਨ ਮਜਰੂਹ ਸੁਲਤਾਨਪੁਰੀ
1981 "ਛੁਹਕਰ ਮੇਰੇ ਮਨਕੋ]] ਯਾਰਾਨਾ ਰਾਜੇਸ਼ ਰੋਸ਼ਨ ਅਨਜਾਣ
1983 "ਸ਼ਾਇਦ ਮੇਰੀ ਸ਼ਾਦੀ ਸੌਤਨ ਉਸ਼ਾ ਖੰਨਾ ਸਾਵਨ ਕੁਮਾਰ
1984 "ਦੇ ਦੇ ਪਿਆਰ ਦੇ ਸ਼ਰਾਬੀ ਭੱਪੀ ਲਹਿਰੀ ਅਨਜਾਣ
1984 "ਇੰਤਹਾ ਹੋ ਗਈ ਸ਼ਰਾਬੀ ਭੱਪੀ ਲਹਿਰੀ ਅਨਜਾਣ
1984 "ਲੋਗ ਕਹਿਤੇ ਹੈ ਮੈਂ ਸ਼ਰਾਬੀ ਭੱਪੀ ਲਹਿਰੀ ਅਨਜਾਣ
ਬੰਗਾਲੀ ਫਿਲਮ ਸਨਮਾਨ

ਜੇਤੂ

ਹਵਾਲੇਸੋਧੋ