ਕੁਚਲਾ
ਕੁਚਲਾ ਦਾ ਦਰੱਖ਼ਤ ਜੋ 40 ਤੋਂ 60 ਫੁੱਟ ਉੱਚਾ ਹੁੰਦਾ ਹੈ, ਉੱਤਰੀ ਭਾਰਤ ਦੇ ਪਹਾੜੀ ਰਾਜਾਂ ਦੇ ਜੰਗਲਾਂ 'ਚ ਮਿਲਦਾ ਹੈ। ਇਸ ਦੇ ਪੱਤੇ ਦੀ ਲੰਬਾਈ ਤਿੰਨ ਤੋਂ ਪੰਜ ਇੰਚ, ਚੌੜਾਈ ਡੇਢ ਤੋਂ ਦੋ ਇੰਚ ਤੱਕ ਹੁੰਦੀ ਹੈ। ਇਸ ਦੇ ਚਿੱਟੇ ਫੁੱਲਾਂ ਦੀ ਖੁਸ਼ਬੂ ਹਲਦੀ ਵਰਗੀ ਹੁੰਦੀ ਹੈ। ਇਸ ਦਾ ਫਲ ਛਿੱਲੜ ਵਾਲਾ ਡੇਢ ਇੰਚ ਵਿਆਸ ਵਾਲਾ ਗੋਲਾਕਾਰ ਨਾਰੰਗੀ ਰੰਗ ਦਾ ਹੁੰਦਾ ਹੈ। ਇਸ ਫਲ ਵਿੱਚ ਪੰਜ ਬੀਜ ਅਤੇ ਗੁੱਦਾ ਹੁੰਦਾ ਹੈ। ਇਸ ਦੇ ਬੀਜ ਗੋਲ, ਚਪਟੇ ਹੁੰਦੇ ਹਨ। ਇਸ ਬੀਜ ਦੇ ਅੰਦਰ ਜ਼ਹਿਰੀਲੀ ਜੀਭੀ ਹੁੰਦੀ ਹੈ।[1]
ਕੁਚਲਾ | |
---|---|
ਕੁਚਲਾ ਦਾ ਚਿੱਤਰ ਕਲਾਕਾਰ ਦੁਆਰਾ | |
ਤਸਵੀਰ:Strychnos nux-vomica in Kinnarsani WS, AP WMG 6021.jpg | |
ਕੁਚਲਾ | |
Scientific classification | |
Kingdom: | ਪੌਦਾ
|
(unranked): | ਐਜਿਓਸਪਰਮ
|
(unranked): | ਇਓਡਿਕੇਟਸ
|
(unranked): | ਅਸਟੇਰਿਡਜ਼
|
Order: | ਜੈਟਿਆਨਲਜ਼
|
ਹੋਰ ਭਾਸ਼ਾ 'ਚ ਨਾਮ
ਸੋਧੋਗੁਣ
ਸੋਧੋਕੁਚਲਾ ਗੁਣਾਂ ਵਿੱਚ ਤੇਜ, ਰੱਖਿਅਕ, ਇਸ ਦਾ ਰਸ ਕੌੜਾ, ਗਰਮ ਤਸੀਰ ਵਾਲਾ ਹੁੰਦਾ ਹੈ। ਇਹ ਕਫ਼, ਬੁਖਾਰ, ਬਿਸਤਰੇ ਤੇ ਪਿਸ਼ਾਬ ਕਰਨਾ, ਕੋਹੜ, ਪੱਥਰੀ, ਬਵਾਸੀਰ, ਕੁੱਤੇ ਦੀ ਜ਼ਹਿਰ ਆਦਿ ਲਈ ਲਾਭਕਾਰੀ ਹੈ। ਇਸ ਦੀ ਵਰਤੋਂ ਚਿਹਰੇ ਤੇ ਕਾਲੇਪਨ, ਸ਼ਾਹੀਆਂ, ਖਾਜ ਅਤੇ ਖੁਜਲੀ ਲਈ ਲੇਪ ਕਰ ਕੇ ਕੀਤੀ ਜਾਂਦੀ ਹੈ।
ਰਸਾਇਣਿਕ
ਸੋਧੋਕੁਚਲੇ 'ਚ 3 ਤੋਂ 5 ਪ੍ਰਤੀਸ਼ਤ ਐਲਕੋਲਾਇਟ੍ਰੇਸ ਹੁੰਦਾ ਹੈ। ਇਸ 'ਚ ਪ੍ਰੋਟੀਨ ਦੀ ਮਾਤਰਾ 11 ਪ੍ਰਤੀਸ਼ਤ, ਸਟਾਰਚ ਦੀ ਮਾਤਰਾ 6 ਪ੍ਰਤੀਸ਼ਤ, ਭਸਮ ਦੀ ਮਾਤਰਾ 2 ਪ੍ਰਤੀਸ਼ਤ ਹੁੰਦੀ ਹੈ। ਇਸ ਦੀ ਵਧੇਰੇ ਵਰਤੋਂ ਨਾਲ ਘਬਰਾਹਟ ਹੁੰਦੀ ਹੈ।
ਗੈਲਰੀ
ਸੋਧੋ-
ਬੀਜ
-
ਬੀਜ
ਹਵਾਲੇ
ਸੋਧੋ- ↑ Oudhia, P., 2008. Strychnos nux-vomica L. [Internet] Record from PROTA4U. Schmelzer, G.H. & Gurib-Fakim, A. (Editors). PROTA (Plant Resources of Tropical Africa / Ressources végétales de l’Afrique tropicale), Wageningen, Netherlands.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |