ਲਾਤੀਨੀ ਭਾਸ਼ਾ
ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ[2] ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ।
ਲਾਤੀਨੀ | |
---|---|
Lingua latīna | |
ਉਚਾਰਨ | [laˈtiːna] |
ਜੱਦੀ ਬੁਲਾਰੇ | |
ਨਸਲੀਅਤ | ਲਾਤੀਨੀ ਕਬੀਲਾ |
Era | ਵਲਗਰ ਲਾਤੀਨੀ ਤੋਂ ਰੁਮਾਂਸ ਭਾਸ਼ਾਵਾਂ ਬਣੀਆਂ, 6ਵੀਂ - 9ਵੀਂ ਸਦੀਆਂ; ਧਾਰਮਿਕ ਅਤੇ ਵਿਦਵਾਨਾਂ ਦੀ ਭਾਸ਼ਾ ਵਜੋਂ ਮੱਧ ਯੂਰਪ ਦੇ ਕੈਥੋਲਿਕ ਮੁਲਕਾਂ ਵਿੱਚ ਇਸਦੀ ਸਿੱਖਿਆ ਚਲਦੀ ਰਹੀ। |
ਲਾਤੀਨੀ ਲਿਪੀ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | |
ਰੈਗੂਲੇਟਰ |
|
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | la |
ਆਈ.ਐਸ.ਓ 639-2 | lat |
ਆਈ.ਐਸ.ਓ 639-3 | lat |
Glottolog | lati1261 |
ਭਾਸ਼ਾਈਗੋਲਾ | 51-AAB-a |
ਰੋਮਨ ਸਾਮਰਾਜ (ਅੰ. 117 ਈਸਵੀ) ਦਾ ਨਕਸ਼ਾ ਅਤੇ ਲਾਤੀਨੀ ਬੁਲਾਰਿਆਂ ਦਾ ਖੇਤਰ (ਗੂੜ੍ਹਾ ਹਰਾ)। ਸਾਮਰਾਜ ਵਿੱਚ ਲਾਤੀਨੀ ਤੋਂ ਬਿਨਾਂ ਯੂਨਾਨੀ ਭਾਸ਼ਾ ਅਤੇ ਹੋਰ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਸਨ। | |
ਰੁਮਾਂਸ ਭਾਸ਼ਾਵਾਂ ਦਾ ਦਾਇਰਾ। | |
ਇਤਿਹਾਸ
ਸੋਧੋਰੋਮਨ ਮਿੱਥ ਦੇ ਅਨੁਸਾਰ ਲਾਤੀਨੀ ਭਾਸ਼ਾ ਟ੍ਰੋਜਨ ਦੀ ਜੰਗ ਦੇ ਨੇੜੇ-ਤੇੜੇ ਲਾਤੀਨੀ ਕਬੀਲੇ ਦੁਆਰਾ ਬੋਲੀ ਜਾਂਦੀ ਸੀ। ਸ਼ਬਦਾਵਲੀ, ਵਰਤੋਂ, ਹਿੱਜਿਆਂ ਆਦਿ ਵਿੱਚ ਫ਼ਰਕ ਦੇ ਮੁਤਾਬਿਕ ਲਾਤੀਨੀ ਭਾਸ਼ਾ ਨੂੰ ਵੱਖ-ਵੱਖ ਪੜਾਵਾਂ ਵਿੱਚ ਵੰਡਿਆ ਗਿਆ ਹੈ।
ਪੁਰਾਣੀ ਲਾਤੀਨੀ
ਸੋਧੋਲਾਤੀਨੀ ਦੀ ਸਭ ਤੋਂ ਪੁਰਾਣੀ ਕਿਸਮ ਪੁਰਾਣੀ ਲਾਤੀਨੀ ਹੈ। ਪੁਰਾਣੀ ਲਾਤੀਨੀ 75 ਈਸਵੀ ਪੂਰਵ ਤੋਂ ਪਹਿਲਾਂ ਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਸਦੀ ਪ੍ਰਮਾਣਿਕਤਾ ਉਸ ਸਮੇਂ ਦੀਆਂ ਸਾਹਿਤਕ ਰਚਨਾਵਾਂ ਅਤੇ ਸ਼ਿਲਾਲੇਖਾਂ ਤੋਂ ਮਿਲਦੀ ਹੈ। ਇਸ ਕਾਲ ਵਿੱਚ ਇਤਰੁਸਕੀ ਲਿਪੀ ਤੋਂ ਲਾਤੀਨੀ ਲਿਪੀ ਵਿਕਸਿਤ ਹੋਈ। ਇਸਦੀ ਲਿਪੀ ਥੋੜ੍ਹੀ ਦੇਰ ਬਾਅਦ ਸੱਜੇ ਤੋਂ ਖੱਬੇ[3] ਦੀ ਜਗ੍ਹਾ ਖੱਬੇ ਤੋਂ ਸੱਜੇ ਹੋ ਗਈ।[4]
ਕਲਾਸੀਕਲ ਲਾਤੀਨੀ
ਸੋਧੋਕਲਾਸੀਕਲ ਲਾਤੀਨੀ 75 ਈਸਵੀ ਪੂਰਵ ਤੋਂ ਲੈ ਕੇ ਤੀਜੀ ਸਦੀ ਈਸਵੀ ਤੱਕ ਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਹ ਕਿਸਮ ਕਵੀਆਂ, ਇਤਿਹਾਸਕਾਰਾਂ ਅਤੇ ਸਾਹਿਤਕਾਰਾਂ ਨੇ ਚੇਤਨ ਤੌਰ ਉੱਤੇ ਬਣਾਈ, ਜਿਹਨਾਂ ਨੇ ਉਸ ਸਮੇਂ ਦੀਆਂ ਮਹਾਨ ਰਚਨਾਵਾਂ ਲਿਖੀਆਂ। ਇਹਨਾਂ ਵਿਅਕਤੀਆਂ ਦੀ ਪੜ੍ਹਾਈ ਵਿਆਕਰਨ ਸਕੂਲਾਂ ਵਿੱਚ ਹੁੰਦੀ ਸੀ।
ਵਲਗਰ ਲਾਤੀਨੀ
ਸੋਧੋਪਲੌਟਸ ਦੀਆਂ ਲਿਖਤਾਂ ਦੇ ਅਧਿਐਨ ਤੋਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਕਲਾਸੀਕਲ ਲਾਤੀਨੀ ਦੇ ਸਮੇਂ ਆਮ ਬੋਲ ਚਾਲ ਵਿੱਚ ਵਲਗਰ ਲਾਤੀਨੀ(sermo vulgi (ਲੋਕਾਂ ਦੀ ਭਾਸ਼ਾ) - ਸੀਸੇਰੋ) ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਭਾਸ਼ਾ ਲਿਖਤ ਵਿੱਚ ਨਹੀਂ ਵਰਤੀ ਜਾਂਦੀ ਸੀ ਇਸ ਲਈ ਇਹਦੇ ਸਿਰਫ਼ ਕੁਝ ਲਫ਼ਜ਼(ਕਲਾਸਕੀਲ ਲੇਖਕਾਂ ਦੀਆਂ ਰਚਨਾਵਾਂ ਵਿੱਚੋਂ) ਜਾਂ ਕਿਤੇ-ਕਿਤੇ ਕੰਧਾਂ ਉੱਤੇ ਉਕਰੇ ਵਾਕ ਹੀ ਮਿਲਦੇ ਹਨ।[5]
ਮੱਧਕਾਲੀ ਲਾਤੀਨੀ
ਸੋਧੋਮੱਧਕਾਲੀ ਲਾਤੀਨੀ ਉੱਤਰ-ਕਲਾਸੀਕਲ ਦੌਰ ਵਿੱਚ ਲਿਖਤ ਵਿੱਚ ਵਰਤੀ ਜਾਂਦੀ ਲਾਤੀਨੀ ਭਾਸ਼ਾ ਨੂੰ ਕਿਹਾ ਜਾਂਦਾ ਹੈ। ਇਸ ਸਮੇਂ ਤੱਕ ਬੋਲ-ਚਾਲ ਦੀ ਲਾਤੀਨੀ ਰੋਮਾਂਸ ਭਾਸ਼ਾਵਾਂ ਵਿੱਚ ਵਿਕਸਿਤ ਹੋ ਗਈ ਸੀ ਪਰ ਅਕਾਦਮਿਕ ਹਲਕਿਆਂ ਵਿੱਚ ਹਾਲੇ ਵੀ ਲਾਤੀਨੀ ਦੀ ਵਰਤੋਂ ਹੁੰਦੀ ਸੀ।
ਪੁਨਰਜਾਗਰਨ ਲਾਤੀਨੀ
ਸੋਧੋਪੁਨਰਜਾਗਰਨ ਦੇ ਨਾਲ ਲਾਤੀਨੀ ਥੋੜ੍ਹੀ ਦੇਰ ਲਈ ਫਿਰ ਤੋਂ ਪ੍ਰਚੱਲਿਤ ਹੋ ਗਈ। ਇਸ ਦੌਰ ਵਿੱਚ ਮੱਧਕਾਲੀ ਲਾਤੀਨੀ ਦੀ ਜਗ੍ਹਾ ਉੱਤੇ ਦੁਬਾਰਾ ਤੋਂ ਕਲਾਸੀਕਲ ਲਾਤੀਨੀ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਦਾਂਤੇ ਆਲੀਗੀਏਰੀ ਅਤੇ ਜਿਓਵਾਨੀ ਬੋਕਾਸੀਓ ਵਰਗੇ ਲੇਖਕਾਂ ਨੇ ਲਾਤੀਨੀ ਵਿੱਚ ਰਚਨਾਵਾਂ ਲਿਖੀਆਂ।
ਮੁੱਢਲੀ ਆਧੁਨਿਕ ਲਾਤੀਨੀ
ਸੋਧੋਮੁੱਢਲੇ ਆਧੁਨਿਕ ਦੌਰ ਤੱਕ ਵੀ ਲਾਤੀਨੀ ਯੂਰਪੀ ਸੱਭਿਆਚਾਰ ਦੀ ਪ੍ਰਮੁੱਖ ਭਾਸ਼ਾ ਸੀ। 17ਵੀਂ ਸਦੀ ਦੇ ਅੰਤ ਤੱਕ ਵੀ ਜ਼ਿਆਦਾਤਰ ਕਿਤਾਬਾਂ ਅਤੇ ਲਗਭਗ ਸਾਰੇ ਹੀ ਦਸਤਾਵੇਜ਼ ਲਾਤੀਨੀ ਵਿੱਚ ਲਿਖੇ ਜਾਂਦੇ ਸਨ।
ਆਧੁਨਿਕ ਲਾਤੀਨੀ
ਸੋਧੋ19ਵੀਂ ਸਦੀ ਤੋਂ ਲੈਕੇ ਹੁਣ ਤੱਕ ਚੱਲ ਰਹੀ ਲਾਤੀਨੀ ਨੂੰ ਆਧੁਨਿਕ ਲਾਤੀਨੀ ਕਿਹਾ ਜਾਂਦਾ ਹੈ। ਆਧੁਨਿਕ ਦੌਰ ਵਿੱਚ ਲਾਤੀਨੀ ਦੀ ਵਰਤੋਂ ਵਧੇਰੇ ਤੌਰ ਉੱਤੇ ਵਾਕੰਸ਼ਾਂ ਦੇ ਪੱਧਰ ਉੱਤੇ ਹੀ ਕੀਤੀ ਜਾਂਦੀ ਹੈ। ਲਾਤੀਨੀ ਵਿੱਚ ਜ਼ਿਆਦਾ ਕਾਵਿ-ਸੰਗ੍ਰਹਿ ਅਤੇ ਉਸਤੋਂ ਬਿਨਾਂ ਵਾਰਤਕ ਜਾਂ ਹੋਰ ਰਚਨਾਵਾਂ ਵੀ ਲਿਖੀਆਂ ਗਈ। ਕੁਝ ਲਾਤੀਨੀ ਫ਼ਿਲਮਾਂ ਵੀ ਬਣਾਈਆਂ ਗਈਆਂ ਹਨ।
ਧੁਨੀ ਵਿਗਿਆਨ
ਸੋਧੋਪੁਰਾਤਨ ਲਾਤੀਨੀ ਧੁਨੀਆਂ ਦੇ ਉਚਾਰਨ ਬਾਰੇ ਕੋਈ ਪਹਿਲਾਂ ਦੇ ਸਬੂਤ ਨਹੀਂ ਮਿਲਦੇ। ਇਸਦਾ ਧੁਨੀ ਵਿਗਿਆਨ ਬਾਅਦ ਵਿੱਚ ਉਸਾਰਿਆ ਗਿਆ ਹੈ। ਇਸ ਲਈ ਪੁਰਾਣੇ ਲੇਖਕਾਂ ਦੇ ਉਚਾਰਨ ਬਾਰੇ ਟਿੱਪਣੀਆਂ, ਪੁਰਾਤਨ ਸ਼ਬਦ ਨਿਰੁਕਤੀਆਂ ਅਤੇ ਬਾਕੀ ਭਾਸ਼ਾਵਾਂ ਵਿੱਚ ਮੌਜੂਦ ਲਾਤੀਨੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।[6]
ਵਿਅੰਜਨ
ਸੋਧੋਪੁਰਾਤਨ ਲਾਤੀਨੀ ਦੀਆਂ ਵਿਅੰਜਨ ਧੁਨੀਆਂ ਹੇਠਲੇ ਟੇਬਲ ਵਿੱਚ ਦਿੱਤੀਆਂ ਗਈਆਂ ਹਨ।[7]
ਹੋਂਠੀ | ਦੰਤੀ | ਤਾਲਵੀ | ਕੋਮਲ ਤਾਲਵੀ | ਕੰਠੀ | |||
---|---|---|---|---|---|---|---|
ਸਾਧਾਰਨ | ਹੋਂਠੀ | ||||||
ਸਫੋਟਕ | ਸਘੋਸ਼ | b | d | ɡ | |||
ਅਘੋਸ਼ | p | t | k | kʷ | |||
ਸੰਘਰਸ਼ੀ | ਸਘੋਸ਼ | z | |||||
ਅਘੋਸ਼ | f | s | h | ||||
ਨਾਸਕੀ | m | n | |||||
ਕਾਂਬਵੀਂ | r | ||||||
ਅਰਧਵਿਅੰਜਨ | l | j | w |
ਸਵਰ
ਸੋਧੋਮੂਹਰਲੇ | ਵਿਚਲੇ | ਮਗਰਲੇ | |
---|---|---|---|
ਬੰਦ | iː ɪ | ʊ uː | |
ਮੱਧ | eː ɛ | ɔ oː | |
ਖੁੱਲ੍ਹੇ | a aː |
ਅੰਕ
ਸੋਧੋਪੁਰਾਤਨ ਸਮੇਂ ਵਿੱਚ ਲਾਤੀਨੀ ਵਿੱਚ ਅੰਕ ਅੱਖਰਾਂ ਨਾਲ ਲਿਖੇ ਜਾਂਦੇ ਸੀ।
ਨੀਚੇ ਕੁਝ ਅੰਕ ਲਾਤੀਨੀ ਅੱਖਰਾਂ, ਰੋਮਨ ਅੰਕਾਂ, ਪੰਜਾਬੀ ਅੱਖਰਾਂ ਅਤੇ ਅਰਬੀ ਅੰਕਾਂ ਦੇ ਵਿੱਚ ਦਿੱਤੇ ਗਏ ਹਨ।
ਊਨਸ(ūnus), ਊਨਾ(ūna), ਊਨਮ(ūnum) (ਪੁਰਸ਼, ਇਸਤਰੀ, ਨਿਪੁੰਸਕ) | I | ਇੱਕ(1) | ||
ਦੂਓ(duo), ਦੂਏ(duae), ਦੂਓ(duo) (ਪੁ., ਇ., ਨਿ.) | II | ਦੋ(2) | ||
ਤਰੇਸ(trēs), ਤਰੀਆ(tria) (ਪੁ./ਇ., ਨਿ.) | III | ਤਿੰਨ(3) | ||
ਕੂਆਤੋਰ(quattuor) | IIII ਜਾਂ IV | ਚਾਰ(4) | ||
ਕੂਈਂਕੇ(quīnque) | V | ਪੰਜ(5) | ||
ਸੇਕਸ(sex) | VI | ਛੇ(6) | ||
ਸੇਪਤੇਮ(septem) | VII | ਸੱਤ(7) | ||
ਔਕਤੋ(octō) | VIII | ਅੱਠ(8) | ||
ਨੋਵੇਮ(novem) | VIIII or IX | ਨੌਂ(9) | ||
ਦੇਸੇਮ(decem) | X | ਦੱਸ(10) | ||
ਕੂਈਨਕੂਆਗੀਂਤਾ(quīnquāgintā) | L | ਪੰਜਾਹ(50) | ||
ਸੈਂਤਮ(Centum) | C | ਸੌ (100) | ||
ਕੂਈਨਗੇਂਤੀ(Quīngentī) | D | ਪੰਜ ਸੌ(500) | ||
ਮੀਲੇ(Mīlle) | M | ਇੱਕ ਹਜ਼ਾਰ(1000) |
ਹਵਾਲੇ
ਸੋਧੋ- ↑ "Schools". Britannica (1911 ed.).
- ↑ Sandys, John Edwin (1910). A companion to Latin studies. Chicago: University of Chicago Press. pp. 811–812.
- ↑ Diringer 1996, pp. 533–4
- ↑ Sacks, David (2003). Language Visible: Unraveling the Mystery of the Alphabet from A to Z. London: Broadway Books. p. 80. ISBN 0-7679-1172-5.
- ↑ Herman & Wright 2000, pp. 17–18
- ↑ Allen 2004, pp. viii-ix
- ↑ Sihler, Andrew L. (1995). New Comparative Grammar of Greek and Latin. Oxford University Press. ISBN 978-0-19-508345-3. Retrieved 12 March 2013.
ਬਾਹਰੀ ਲਿੰਕ
ਸੋਧੋਭਾਸ਼ਾ ਸਬੰਧੀ ਕੁਝ ਸੰਦ
ਸੋਧੋ- "Latin Dictionary Headword Search". Perseus Hopper. Tufts University. Searches Lewis & Short's A Latin Dictionary and Lewis's An Elementary Latin Dictionary. Online results.
- "Online Latin Dictionary with conjugator and declension tool". Olivetti Media Communication. Search on line Latin-English and English-Latin dictionary with complete declension or conjugation. Online results.
- Genedict.net, genealogic dictionary and register of historical terms
- "Latin Word Study Tool". Perseus Hopper. Tufts University. Identifies the grammatical functions of words entered. Online results.
- Aversa, Alan. "Latin Inflector". University of Arizona. Archived from the original on 2011-04-30. Retrieved 2015-06-11. Identifies the grammatical functions of all the words in sentences entered, using Perseus.
- "Latin Verb Conjugator". Verbix. Displays complete conjugations of verbs entered in first-person present singular form.
- "Online Latin Verb Conjugator". Archived from the original on 2016-05-18. Retrieved 2015-06-11.
{{cite web}}
: Unknown parameter|dead-url=
ignored (|url-status=
suggested) (help) Displays conjugation of verbs entered in their infinitive form. - Whittaker, William. "Words". Notre Dame Archives. Archived from the original on 2006-06-18. Retrieved 2015-06-11.
{{cite web}}
: Unknown parameter|dead-url=
ignored (|url-status=
suggested) (help) Identifies Latin words entered. Translates English words entered. - "Alpheios". Alpheios Project. Combines Whittakers Words, Lewis and Short, Bennett's grammar and inflection tables in a browser addon.
- Latin Dictionaries ਕਰਲੀ ਉੱਤੇ
- Dymock, John (1830). A new abridgment of Ainsworth's Dictionary, English and Latin, for the use of Grammar Schools (4th ed.). Glasgow: Hutchison & Brookman.
ਕੋਰਸ
ਸੋਧੋ- ਲੈਸਨ 47-ਲੈਸਨ ਦਾ ਆਨਲਾਈਨ ਲਾਤੀਨੀ ਕੋਰਸ Archived 2015-05-03 at the Wayback Machine., ਲਰਨਲੈਂਗਜ਼(Learnlangs)
- ਲਾਤੀਨੀ ਸਿੱਖੋ ਵਿਆਕਰਨ, ਸ਼ਬਦਾਵਲੀ ਅਤੇ ਉਚਾਰ
- Latin Links and Resources, Compiled by Fr. Gary Coulter
- der Millner, Evan (2007). "Latinum". Latin Latin Course on YouTube and audiobooks. Molendinarius. Retrieved 2 February 2012.
- Cherryh, CJ (1999). "Latin 1:the Easy Way". CJ Cherryh. Retrieved 24 June 2010.
- Byrne, Carol (1999). "Simplicissimus" (PDF). The Latin Mass Society of England and Wales. Archived from the original (PDF) on 30 ਅਪ੍ਰੈਲ 2011. Retrieved 20 April 2011.
{{cite web}}
: Check date values in:|archive-date=
(help) (a course in ecclesiastical Latin). - Harsch, Ulrich (1996–2010). "Ludus Latinus Cursus linguae latinae". Bibliotheca Augustiana (in Latin). Augsburg: University of Applied Sciences. Retrieved 24 June 2010.
{{cite web}}
: CS1 maint: unrecognized language (link) - Beginners' Latin on The National Archives (United Kingdom)
- Latin Language for Beginners[permanent dead link] podcast
ਵਿਆਕਰਨ
ਸੋਧੋ- Batzarov, Zdravko (2000). "Latin Language (Lingua Latina)". Orbis Latinus. Retrieved 24 June 2010.
- Bennett, Charles E. (2005) [1908]. New Latin Grammar (2nd ed.). Project Gutenberg. ISBN 1-176-19706-1.
- Griffin, Robin (1992). A student's Latin Grammar (3rd ed.). University of Cambridge. ISBN 0-521-38587-3.
- Lehmann, Winifred P.; Slocum, Jonathan (2008). "Latin Online, Series Introduction". The University of Texas at Austin. Archived from the original on 29 ਅਪ੍ਰੈਲ 2015. Retrieved 16 September 2009.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - Wilkinson, Hugh Everard (2010). "The World of Comparative and Historical Linguistics (A Historical Survey of the Romance Languages)". Page ON Park. NTT Communications. Archived from the original on 1 ਮਈ 2011. Retrieved 24 June 2010.
{{cite web}}
: Unknown parameter|dead-url=
ignored (|url-status=
suggested) (help)
ਧੁਨੀ ਉਚਾਰ ਵਿਗਿਆਨ
ਸੋਧੋ- "Latin Pronunciation – a Beginner's Guide". H2G2, BBC. 2001.
- Cui, Ray (2005). "Phonetica Latinae-How to pronounce Latin". Ray Cui. Retrieved 25 June 2010.
ਲਾਤੀਨੀ ਭਾਸ਼ਾ ਵਿੱਚ ਖ਼ਬਰਾਂ
ਸੋਧੋ- Ephemeris ਆਨਲਾਈਨ ਲਾਤੀਨੀ ਅਖ਼ਬਾਰ
- Nuntii Latini, ਫਿਨਿਸ਼ ਵਾਈਐਲਈ ਰੇਡੀਓ 1(Finnish YLE Radio 1)
- ਲਾਤੀਨੀ ਵਿੱਚ ਖ਼ਬਰਾਂ Archived 2010-06-18 at the Wayback Machine., ਰੇਡੀਓ ਬਰੇਮੇਨ
- ਲਾਤੀਨੀ ਅਤੇ ਪੁਰਾਤਨ ਯੂਨਾਨੀ ਵਿੱਚ ਕਲਾਸਿਕ ਪੋਡਕਾਸਟ Archived 2015-01-29 at the Wayback Machine., ਹੈਵਰਫੋਰਡ ਕਾਲਜ
- ਲਾਤੀਨਮ (ਲਾਤੀਨੀ ਭਾਸ਼ਾ ਕੋਰਸ ਅਤੇ ਲਾਤੀਨੀ ਭਾਸ਼ਾ ਯੂਟੀਊਬ ਇੰਡੈਕਸ)
ਲਾਤੀਨੀ ਭਾਸ਼ਾ ਦੇ ਆਨਲਾਈਨ ਭਾਈਚਾਰੇ
ਸੋਧੋ- Grex Latine Loquentium (ਲਾਤੀਨੀ ਬੋਲਣ ਵਾਲਿਆਂ ਦਾ ਸਮੂਹ)
- Circulus Latinus Interretialis Archived 2013-05-20 at the Wayback Machine. (ਇੰਟਰਨੈਟ ਲਾਤੀਨੀ ਸਰਕਲ)
- ਫਾਊਂਡੇਸ਼ਨ, ਵੈਟੀਕਨ ਵਿਖੇ
- ਲਾਤੀਨਮ ਸਕੋਲਾ(Latinum Schola)