ਕੁਟਿਅੱਟਮ
ਕੂਡੀਅੱਟਮ (Malayalam: കൂടിയാട്ടം, Kūṭiyāṭṭaṁ, ਤਮਿਲ਼: கூடியாட்டம், Kūṭiyāṭṭaṁ, ਸੰਸਕ੍ਰਿਤ: कूडियाट्टम्, Kūḍiyāṭṭam) ਜਾਂ ਕੁਟਿਅੱਟਮ, ਕੁਟਿਅੱਟਮ ਪਾਰੰਪਰਗਤ ਤੌਰ 'ਤੇ ਭਾਰਤ ਦੇ ਰਾਜ ਕੇਰਲ ਵਿੱਚ ਖੇਡਿਆ ਜਾਣ ਵਾਲਾ ਸੰਸਕ੍ਰਿਤ ਥਿਏਟਰ ਦਾ ਇੱਕ ਰੂਪ ਹੈ। ਮੰਦਿਰਾਂ ਵਿੱਚ ਸੰਸਕ੍ਰਿਤ ਭਾਸ਼ਾ ਵਿੱਚ ਖੇਡਿਆ ਜਾਂਦਾ, ਕੁਟੀਅੱਟਮ 2,000 ਸਾਲ ਪੁਰਾਣਾ ਹੈ। ਮਨੁੱਖਤਾ ਦੀ ਜ਼ਬਾਨੀ ਅਤੇ ਅਮੂਰਤ ਵਿਰਾਸਤ ਦੀ ਇੱਕ ਸ਼ਾਹਕਾਰ ਰਚਨਾ ਦੇ ਰੂਪ ਵਿੱਚ ਯੂਨੇਸਕੋ ਦੁਆਰਾ ਇਸਨੂੰ ਮਾਨਤਾ ਪ੍ਰਾਪਤ ਹੈ।ਇਹ ਸੰਸਾਰ ਦੀ ਸਭ ਤੋਂ ਪੁਰਾਣੀਆਂ ਅਤੇ ਜਿੰਦਾ ਥਿਏਟਰ ਪਰੰਪਰਾਵਾਂ ਵਿੱਚੋਂ ਇੱਕ ਹੈ। ਇਹ ਕਲਾ ਅੱਜ ਵੀ ਉਹਨਾਂ ਪਰੰਪਰਾਵਾਂ ਦਾ ਪੂਰੀ ਤਰ੍ਹਾਂ ਪਾਲਣ ਕਰਦੀ ਹੈ।
ਮੁੱਢ
ਸੋਧੋਕੂਟੂ (കൂത്തു്) ਦਾ ਤਮਿਲ ਅਤੇ ਮਲਿਆਲਮ ਵਿੱਚ ਮਤਲਬ ਨਾਚ ਜਾਂ ਨਿਭਾਓ ਹੈ।