ਰਾਮਾਇਣ
ਰਾਮਾਇਣ ਮਹਾਨ ਹਿੰਦੂ ਮਹਾਂਕਾਵਾਂ ਵਿੱਚੋਂ ਇੱਕ ਹੈ। ਇਸ ਦੀ ਰਚਨਾ ਹਿੰਦੂ ਰਿਸ਼ੀ ਵਾਲਮੀਕ ਦੁਆਰਾ ਕੀਤੀ ਗਈ ਹੈ ਅਤੇ ਇਹ ਸੰਸਕ੍ਰਿਤ ਸਾਹਿਤ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਭਾਰਤ ਦੀ ਸਰਯੂ ਨਦੀ ਦੇ ਕੰਡੇ ਅਯੋਧਿਆ ਨਾਗਰੀ ਵਿੱਚ ਦਸ਼ਰਥ ਰਾਜ ਕਰਦੇ ਸਨ। ਸ੍ਰੀ ਰਾਮ ਸਭ ਤੋਂ ਵੱਡੀ ਰਾਣੀ ਕੌਸ਼ਲਿਆ ਦੇ ਪੁੱਤਰ ਸਨ। ਭਰਤ ਰਾਣੀ ਕੈਕੇਈ ਦੇ ਅਤੇ ਲਕਸ਼ਮਣ ਅਤੇ ਸ਼ਤਰੂਘਣ ਰਾਣੀ ਸੁਮਿਤੱਰਾ ਦੇ ਬੇਟੇ ਸਨ। ਇਹਨਾਂ ਚਾਰ ਰਾਜਕੁਮਾਰਾਂ ਦੇ ਪਵਿੱਤਰ ਜੀਵਨ-ਚਰਿੱਤਰ ਦਾ ਵਰਣਨ ਰਾਮਾਇਣ ਦੇ ਸੱਤ ਕਾਂਡਾਂ ਵਿੱਚ ਕੀਤਾ ਗਿਆ ਹੈ।
ਲੇਖਕ | ਮਹਾਰਿਸ਼ੀ ਵਾਲਮੀਕ |
---|---|
ਦੇਸ਼ | ਭਾਰਤ |
ਭਾਸ਼ਾ | ਸੰਸਕ੍ਰਿਤ ਭਾਸ਼ਾ |
ਵਿਸ਼ਾ | ਹਿੰਦੂ ਗ੍ਰੰਥ |
ਵਿਧਾ | ਲੰਬੀ ਕਹਾਣੀ |
ਸਫ਼ੇ | 2400 ਸਲੋਕ |
ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ |
ਰਿਤੁਗਵੇਦਿਕ |
ਬ੍ਰਹਮਾ ਪੁਰਾਣ |
ਹੋਰ ਹਿੰਦੂ ਗਰੰਥ
ਭਗਵਤ ਗੀਤਾ · ਮੰਨੂੰ ਸਿਮ੍ਰਤੀ |
ਗਰੰਥੋਂ ਦਾ ਵਰਗੀਕਾਰਣ
|
ਰਾਮਾਇਣ ਇੱਕ ਪਰਿਵਾਰਕ ਅਤੇ ਸਾਮਾਜਕ ਗ੍ਰੰਥ ਹੈ। ਇਸ ਵਿੱਚ ਆਦਰਸ਼ ਪਿਤਾ-ਪੁੱਤਰ, ਪਤੀ-ਪਤਨੀ, ਭਾਈ-ਭਾਈ, ਮਿੱਤਰ-ਮਿੱਤਰ, ਰਾਜਾ-ਪ੍ਰਜਾ, ਸੇਵਕ-ਸੁਆਮੀ ਦੇ ਕਰਤੱਵ ਪਾਲਣ ਦੀ ਝਲਕ ਮਿਲਦੀ ਹੈ ਇਸ ਵਿੱਚ ਭਾਰਤ ਦਾ ਸੱਭਿਆਚਾਰ ਦੀ ਸਜੀਵ ਝਾਂਕੀ ਦਾ ਸਮੰਵਈ ਹੋਇਆ ਹੈ।
ਮੂਲ ਰਾਮਾਇਣ ਸੰਸਕ੍ਰਿਤ ਭਾਸ਼ਾ ਦਾ ਸਰਵ-ਪ੍ਰਥਮ ਮਹਾਂਕਾਵਿ ਹੈ। ਵਾਸਤਵ ’ਚ ਇਹ ਕਵਿਤਾ ਦੀ ਸਭ ਤੋਂ ਪ੍ਰਾਚੀਨ ਰਚਨਾ ਹੈ। ਸੋਲ੍ਹਵੀਂ ਸ਼ਤੀ ’ਚ ਗੋਸੁਆਮੀ ਤੁਲਸੀਦਾਸ ਦਾ ਲਿਖਿਆ “ਰਾਮਚਰਿਤ ਮਾਨਸ” ਮੂਲ ਰਾਮਾਇਣ ਦਾ ਹਿੰਦੀ ਰੂਪਾਂਤਰ ਹੈ। ਰਾਮਚਰਿਤ ਮਾਨਸ ਹਿੰਦੀ ਭਾਸ਼ਾ ਦੀ ਸਭ ਤੋਂ ਵੱਡਾ ਮਹਾਂਕਾਵਿ ਹੈ। ਰਾਮਾਇਣ ਵਰਗਾ ਉੱਤਮ ਅਤੇ ਲੋਕਾਂ ਦਾ ਪਿਆਰਾ ਮਹਾਂਕਾਵਿ ਸੰਸਾਰ ਦੀ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਹੈ। ਗੋਸੁਆਮੀ ਸੁਲਸੀਦਾਸ ਜੀ ਨੇ ਇਸਹਨਾਂ ਪਦਾਂ ਨੂੰ ਵੱਡੇ ਸਰਸ ਅਤੇ ਸਰਲ ਸ਼ਬਦਾਂ ਵਿੱਚ ਲਿਖਿਆ ਹੈ।
ਪਛਾਣ
ਸੋਧੋਮਾਤਾ ਸੀਤਾ ਦਾ ਜਨਮ ਆਰਿਆਵਰਥ ਦੇ ਰਾਜ ਮਿਥਿਲਾ ਵਿੱਚ ਹੋਇਆ ਸੀ । ਉਨ੍ਹਾਂ ਦੇ ਪਿਤਾ ਦਾ ਨਾਮ ਸ਼ੀਰਧਵਜ ਜਨਕ( ਮਹਾਰਿਸ਼ੀ)ਸੀ ਤੇ ਮਾਤਾ ਦਾ ਨਾਮ ਮਾਤਾ ਸੁਨੈਨਾ ਸੀ। ਉਨ੍ਹਾ ਦੀ ਛੋਟੀ ਭੈਣ ਦਾ ਨਾਮ ਉਰਮਿਲਾ ਸੀ। ਉਨ੍ਹਾਂ ਦੇ ਚਾਚਾ ਜੀ ਦੀਆਂ ਦੋ ਕੁੜੀਆਂ ਸਨ ਵੱਡੀ ਦਾ ਨਾਮ ਸ਼ਰੁਤਕਿਰਤੀ ਤੇ ਛੌਟੀ ਦਾ ਨਾਮ ਮਾਡਵੀ ਸੀ । ਇਨ੍ਹਾਂ ਦੀ ਮਾਤਾ ਦਾ ਨਾਮ ਚਂਦਰਭਾਗਾ ਹੈ। ਮਾਤਾ ਸੀਤਾ ਦਾ ਜਨਮ ਧਰਤੀ ਵਿੱਚੋ ਹੌਇਆ ਸੀ । ਉਹ ਲਕਸ਼ਮੀ ਮਾਤਾ ਦੇ ਅਵਤਾਰ ਸਨ।
ਮਹਾਰਾਜ ਦਸ਼ਰਥ ਅਯੋਧਆ ਦੇ ਰਾਜਾ ਸਨ ।ਉਨਾ ਦੀਆ ਤਿੰਨ ਰਾਨੀਆਂ ਸਨ।ਕੋਸ਼ਲਿਆ,ਸੁਮੀਤਰਾ,ਕੈਕਈ।ਕੋਸ਼ਲਿਆ ਮਾਤਾ ਜੀ ਦੀ ਇਕ ਕੁੜੀ ਸੀ।ਜਿਸ ਦਾ ਨਾਮ ਸ਼ਾਂਤਾ ਸੀ। ਰਾਜਾ ਦਸ਼ਰਥ ਨੂੰ ਮੁੰਡੇ ਦੀ ਲੋੜ ਸੀ।ਰਿਸ਼ੀਆ ਨੇ ਕਿਹਾ ਕਿ ਜੇਕਰ ਕੋਈ ਇਸਤਰੀ ਰਿਸ਼ੀ ਸ਼ਰਿੰਗਾਂ ਨੂੰ ਉਥੇ ਲੈ ਕੇ ਆਵੇਗੀ ਉਹ ਇਕ ਯਗ ਕਰਨਗੇ ਜਿਸ ਨਾਲ ਪੁਤਰ ਪਰਾਪਤੀ ਹੋ ਸਕਦੀ ਹੈ। ਸ਼ਾਂਤਾ ਉਸ ਨੂੰ ਲੈ ਕੇ ਆਈ ਤੇ ਦੋਹਾਂ ਦਾ ਵਿਆਹ ਹੋੲਆ।ਯਗ ਦੋਰਾਨ ਉਹਨਾਂ ਨੇ ਇਕ ਫਲ ਦਿਤਾ ਜੋ ਤਿਨਾਂ ਰਾਣੀਆਂ ਨੇ ਵੰਡ ਕੇ ਖਾਦਾ। ਜਿਸ ਨਾਲ ਉਹਨਾਂ ਘਰ ਚਾਰ ਪੁਤਰ ਪੈਦਾ ਹੋਏ ਤੇ ਉਹਨਾਂ ਵਿਚੋਂ ਰਾਮ ਜੀ ਵਿਸ਼ਨੂੰ ਦੇਵ ਦਾ ਅਵਤਾਰ ਸਨ।