ਕੁਦਰਤੀ ਗੈਸ
ਕੁਦਰਤੀ ਗੈਸ ਇੱਕ ਅਜਿਹਾ ਪਥਰਾਟੀ ਬਾਲਣ ਹੈ ਜੋ ਉਸ ਵੇਲੇ ਬਣਦਾ ਹੈ ਜਦੋਂ ਦਫ਼ਨ ਹੋਏ ਬੂਟਿਆਂ, ਗੈਸਾਂ ਅਤੇ ਜਾਨਵਰਾਂ ਉੱਤੇ ਹਜ਼ਾਰਾਂ ਸਾਲ ਭਾਰੀ ਤਾਪ ਅਤੇ ਦਬਾਅ ਦਾ ਅਸਰ ਪੈਂਦਾ ਹੈ। ਸੂਰਜ ਤੋਂ ਬੂਟਿਆਂ ਨੂੰ ਮਿਲੀ ਹੋਈ ਊਰਜਾ ਨੂੰ ਕੁਦਰਤੀ ਗੈਸ ਵਿੱਚ ਰਸਾਇਣਕ ਜੋੜਾਂ ਦੇ ਰੂਪ ਵਿੱਚ ਸਾਂਭ ਕੇ ਰੱਖਿਆ ਹੁੰਦਾ ਹੈ। ਕੁਦਰਤੀ ਗੈਸ ਇੱਕ ਗ਼ੈਰ-ਨਵਿਆਉਣਯੋਗ ਵਸੀਲਾ ਹੈ ਕਿਉਂਕਿ ਇਹ ਮਨੁੱਖੀ ਸਮੇਂ ਦੀ ਵਿਉਂਤ ਵਿੱਚ ਮੁੜ ਭਰਪੂਰ ਨਹੀਂ ਹੋ ਸਕਦੀ।[2] ਇਹ ਗੈਸ ਅਸਲ ਵਿੱਚ ਇੱਕ ਹਾਈਡਰੋਕਾਰਬਨ ਗੈਸਾਂ ਦੀ ਰਲਾਵਟ ਹੁੰਦੀ ਹੈ ਜਿਸ ਵਿੱਚ ਮੁੱਖ ਤੌਰ ਉੱਤੇ ਮੀਥੇਨ ਹੁੰਦੀ ਹੈ ਪਰ ਆਮ ਤੌਰ ਉੱਤੇ ਹੋਰਨਾਂ ਭਾਰੀਆਂ ਅਲਕੇਨਾਂ ਦੀ ਬਦਲਵੀਂ ਮਾਤਰਾ ਅਤੇ ਕਾਰਬਨ ਡਾਈਆਕਸਾਈਡ, ਨਾਈਟਰੋਜਨ ਅਤੇ ਹਾਈਡਰੋਜਨ ਸਲਫ਼ਾਈਡ ਵਰਗੀਆਂ ਗੈਸਾਂ ਦੀਆਂ ਤੁੱਛ ਫ਼ੀਸਦੀਆਂ ਮੌਜੂਦ ਹੁੰਦੀਆਂ ਹਨ।[3] ਕੁਦਰਤੀ ਗੈਸ ਨੂੰ ਤਪਾਉਣ, ਪਕਾਉਣ ਅਤੇ ਬਿਜਲੀ ਪੈਦਾ ਕਰਨ ਵਾਸਤੇ ਊਰਜਾ ਦੇ ਇੱਕ ਸਰੋਤ ਵਜੋਂ ਵਰਤਿਆ ਜਾਂਦਾ ਹੈ। ਇਹਨੂੰ ਗੱਡੀਆਂ ਵਿਚਲੇ ਬਾਲਣ ਅਤੇ ਪਲਾਸਟਿਕ ਅਤੇ ਹੋਰ ਜ਼ਰੂਰੀ ਕਾਰਬਨੀ ਰਸਾਇਣ ਬਣਾਉਣ ਵੇਲੇ ਰਸਾਇਣਕ ਫ਼ੀਡ ਵਜੋਂ ਵੀ ਵਰਤਿਆ ਜਾਂਦਾ ਹੈ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2018-12-26. Retrieved 2014-11-03.
{{cite web}}
: Unknown parameter|dead-url=
ignored (|url-status=
suggested) (help) - ↑ "electricity from natural gas". Retrieved 2013-11-10.
- ↑ "composition of natural gas". Naturalgas.org. Archived from the original on 2011-01-01. Retrieved 2012-07-14.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਜੋੜ
ਸੋਧੋ- ਕੁਦਰਤੀ ਗੈਸ ਦੇ ਭਵਿੱਖ ਉੱਤੇ ਐੱਮ.ਆਈ.ਟੀ. ਦੀ ਘੋਖ
- A Comparison between Shale Gas in China and Unconventional Fuel Development in the United States: Health, Water and Environmental Risks by Paolo Farah and Riccardo Tremolada. This is a paper presented at the Colloquium on Environmental Scholarship 2013 hosted by Vermont Law School (11 October 2013)
- ਵਧੇਰੇ ਬੀਟੀਯੂ ਵਾਲ਼ੇ ਕੁਦਰਤੀ ਗੈਸ ਬਾਲਣ ਨੂੰ ਠੀਕ ਕਰਨ ਵਾਸਤੇ ਨਵੀਂ ਟੈਕਨਾਲੋਜੀ Archived 2017-12-07 at the Wayback Machine.
- ਮੈਕਸੀਕੋ ਸ਼ੇਲ ਗੈਸ Archived 2016-03-04 at the Wayback Machine.