ਕੁਲਦੀਪ ਨਈਅਰ

ਭਾਰਤੀ ਲੇਖਕ ਅਤੇ ਪੱਤਰਕਾਰ
(ਕੁਲਦੀਪ ਨਾਇਰ ਤੋਂ ਮੋੜਿਆ ਗਿਆ)

ਕੁਲਦੀਪ ਨਈਅਰ (14 ਅਗਸਤ 1923 - 23 ਅਗਸਤ 2018) ਭਾਰਤ ਦੇ ਨਾਮਵਰ ਪੰਜਾਬੀ ਵਿਦਵਾਨ ਅਤੇ ਪੱਤਰਕਾਰ, ਮਨੁੱਖੀ ਹੱਕਾਂ ਲਈ ਲੜਨ ਵਾਲੇ ਕਾਰਕੁਨ ਅਤੇ ਲੇਖਕ ਸਨ।

ਕੁਲਦੀਪ ਨਈਅਰ
ਜਨਮ(1923-08-14)14 ਅਗਸਤ 1923
ਮੌਤ23 ਅਗਸਤ 2018(2018-08-23) (ਉਮਰ 95)
ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਪੱਤਰਕਾਰਤਾ ਦੀ ਡਿਗਰੀ, ਕਾਨੂੰਨ ਦੀ ਡਿਗਰੀ, ਦਰਸ਼ਨ ਸ਼ਾਸ਼ਤਰ ਵਿੱਚ ਪੀਐਚ.ਡੀ
ਪੇਸ਼ਾਵਿਦਵਾਨ, ਲੇਖਕ, ਪੱਤਰਕਾਰ
ਵੈੱਬਸਾਈਟhttp://www.kuldipnayar.com/

ਜੀਵਨ ਵੇਰਵੇ

ਸੋਧੋ

ਕੁਲਦੀਪ ਨਈਅਰ ਦਾ ਜਨਮ 14 ਅਗਸਤ 1924 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਹੋਇਆ। ਸਕੂਲੀ ਸਿੱਖਿਆ ਸਿਆਲਕੋਟ ਵਿੱਚ ਹੀ ਪ੍ਰਾਪਤ ਕੀਤੀ ਕਾਨੂੰਨ ਦੀ ਡਿਗਰੀ ਲਾ ਕਾਲਜ ਲਾਹੌਰ ਤੋਂ ਹਾਸਿਲ ਕੀਤੀ।[1] ਅਮਰੀਕਾ ਤੋਂ ਪੱਤਰਕਾਰਤਾ ਦੀ ਡਿਗਰੀ ਲਈ ਅਤੇ ਦਰਸ਼ਨ ਸ਼ਾਸਤਰ ਵਿੱਚ ਪੀ ਐਚ ਡੀ ਕੀਤੀ। ਭਾਰਤ ਸਰਕਾਰ ਦੇ ਪ੍ਰੈੱਸ ਸੂਚਨਾ ਅਧਿਕਾਰੀ ਦੇ ਪਦ ਉੱਤੇ ਕਈ ਸਾਲਾਂ ਤੱਕ ਕਾਰਜ ਕਰਨ ਦੇ ਬਾਅਦ ਉਹ ਯੂ ਐਨ ਆਈ, ਪੀ ਆਈ ਬੀ, ਦ ਸਟੈਟਸਮੈਨਂ, ਇੰਡੀਅਨ ਐਕਸਪ੍ਰੈੱਸ ਦੇ ਨਾਲ ਲੰਬੇ ਸਮੇਂ ਤੱਕ ਜੁੜੇ ਰਹੇ। ਉਹ ਪੱਚੀ ਸਾਲਾਂ ਤੱਕ ‘ਦ ਟਾਈਮਸ ਲੰਦਨ ਦੇ ਪੱਤਰਪ੍ਰੇਰਕ ਵੀ ਰਹੇ।[2]

ਪੱਤਰਕਾਰਤਾ

ਸੋਧੋ

ਸ੍ਰੀ ਨਈਅਰ ਨੇ ਪੱਤਰਕਾਰਤਾ ਉਰਦੂ ਭਾਸ਼ਾ ਵਿੱਚ ਸ਼ੁਰੂ ਕੀਤੀ ਪਰ ‘ਸਟੇਟਸਮੈਨ’ ਤੇ ‘ਇੰਡੀਅਨ ਐਕਸਪ੍ਰੈਸ’ ਸਮੇਤ ਹੋਰ ਅਦਾਰਿਆਂ ਵਿੱਚ ਅਹਿਮ ਸਥਾਨ ਹਾਸਲ ਕੀਤੇ। ਉਹਨਾਂ ਵੱਲੋਂ ਐਮਰਜੈਂਸੀ ਦੌਰਾਨ ਪ੍ਰੈਸ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ।[3]

ਵਿਚਾਰਧਾਰਾ

ਸੋਧੋ

ਉਹਨਾਂ ਆਪਣੀ ਸਵੈਜੀਵਨੀ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਹੈ ਕਿ," 13 ਸਤੰਬਰ, 1947 ਨੂੰ ਜਦੋਂ ਮੈਂ ਸਰਹੱਦ ਪਾਰ ਕਰਕੇ ਹਿੰਦੁਸਤਾਨ ‘ਚ ਦਾਖਲ ਹੋਇਆ ਤਾਂ ਮੈਂ ਧਰਮ ਦੇ ਨਾਂ ‘ਤੇ ਵਹਾਏ ਗਏ ਮਨੁੱਖਤਾ ਦੇ ਖੂਨ ਅਤੇ ਤਬਾਹੀ ਦੇ ਮੰਜ਼ਰ ਅੱਖੀਂ ਦੇਖੇ। ਉਸ ਮੌਕੇ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਇਸ ਨਵੇਂ ਹਿੰਦੁਸਤਾਨ ਵਿੱਚ ਹੁਣ ਧਰਮ ਅਤੇ ਜਾਤ-ਪਾਤ ਦੇ ਨਾਂ ‘ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣ ਦਿੱਤਾ ਜਾਵੇਗਾ। 1984 ਵਿੱਚ ਸਿੱਖਾਂ ਦੇ ਕਤਲੇਆਮ ਅਤੇ 2002 ਵਿੱਚ ਗੁਜਰਾਤ ਦੰਗੇ ਦੇਖ ਕੇ ਮੇਰੀਆਂ ਭੁੱਬਾਂ ਨਿਕਲ ਗਈਆਂ। ਧਰਮ ਦੇ ਨਾਂ ‘ਤੇ ਇਹ ਉਸੇ ਫਿਰਕੂ ਹਿੰਸਾ ਦਾ ਦੁਹਰਾਉ ਸੀ, ਜੋ 1947 ਵਿੱਚ ਹੋਈ ਸੀ। ਗੁਜਰਾਤ ਦੇ ਦੰਗਾਗ੍ਰਸਤ ਇਲਾਕਿਆਂ ਵਿਚਲੇ ਸ਼ਰਨਾਰਥੀ ਕੈਂਪ, ਔਰਤਾਂ ਨਾਲ ਬਲਾਤਕਾਰ ਦੀਆਂ ਖੌਫ਼ਨਾਕ ਘਟਨਾਵਾਂ ਅਤੇ ਮੁਸਲਮਾਨ ਪਰਿਵਾਰਾਂ ਨੂੰ ਉਹਨਾਂ ਦੇ ਘਰਾਂ ‘ਚੋਂ ਉਜਾੜੇ ਜਾਣਾ ਸਭ ਕੁਝ ਇਸੇ ਗੱਲ ਦਾ ਪ੍ਰਮਾਣ ਸੀ ਕਿ ਦਹਾਕਿਆਂ ਬਾਅਦ ਵੀ ਅਸੀਂ ਹਿੰਦੁਸਤਾਨ ਦੀ ਸਿਆਸਤ ਨੂੰ ਸਹੀ ਅਰਥਾਂ ਵਿੱਚ ਧਰਮ ਨਿਰਪੱਖ ਰੂਪ ਨਹੀਂ ਦੇ ਸਕੇ।"[4]

ਕੁਲਦੀਪ ਨਈਅਰ ਹਮੇਸ਼ਾ ਇੱਕ ਨਿਡਰ ਆਵਾਜ਼ ਰਹੇ। ਉਹ ਵਕਤ ਦੀਆਂ ਸਰਕਾਰਾਂ ਦੀ ਆਲੋਚਨਾ ਕਰਨ ਤੋਂ ਕਦੀ ਵੀ ਪਿੱਛੇ ਨਹੀਂ ਹਟੇ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਹਨਾਂ ਹਮੇਸ਼ਾ ਸਾਫ਼-ਗੋਈ ਨਾਲ ਆਪਣੇ ਕਾਲਮ ਲਿਖੇ। ਮੌਜੂਦਾ ਸਰਕਾਰ ਬਾਰੇ ਬੀਬੀਸੀ ਲਈ ਇੱਕ ਲੇਖ ਵਿੱਚ ਕੁਲਦੀਪ ਨਈਅਰ ਨੇ ਕਿਹਾ ਸੀ ਕਿ ਕਿਸੇ ਵੀ ਕੈਬਨਿਟ ਮੰਤਰੀ ਦੀ ਅਹਿਮੀਅਤ ਨਹੀਂ ਰਹੀ। ਮੀਡੀਆ ਦੀ ਆਜ਼ਾਦੀ ਬਾਰੇ ਉਹਨਾਂ ਨੇ ਲਿਖਿਆ ਸੀ, “ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਜੋ ਦਹਾਕਿਆਂ ਪਹਿਲਾਂ ਇੰਦਰਾ ਗਾਂਧੀ ਦਾ ਤਾਨਾਸ਼ਾਹੀ ਰਾਜ ਸੀ ਤਾਂ ਅੱਜ ਅਜਿਹਾ ਹੀ ਰਾਜ ਨਰਿੰਦਰ ਮੋਦੀ ਦਾ ਹੈ। ਜ਼ਿਆਦਾਤਰ ਅਖਬਾਰਾਂ ਅਤੇ ਟੈਲੀਵਿਜਨ ਚੈਨਲਾਂ ਨੇ ਮੋਦੀ ਦੇ ਕੰਮ ਕਰਨ ਦੇ ਤਰੀਕੇ ਨੂੰ ਮੰਨ ਲਿਆ ਹੈ, ਜਿਵੇਂ ਇੰਦਰਾ ਗਾਂਧੀ ਦੇ ਸਮੇਂ ਮੰਨਿਆ ਸੀ।”[5]

ਪੁਸਤਕਾਂ

ਸੋਧੋ
  • ਮੈਨੂੰ ਹਨ੍ਹੇਰਾ ਕਿਉਂ ਨਹੀਂ ਲੱਗਦਾ (ਨਾਵਲ)
  • ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਤਜ਼ਰਬੇ
  • ਬੇਓਂਡ ਦ ਲਾਇਨਜ਼ (ਸਵੈ-ਜੀਵਨੀ, 1969)
  • ਡਿਸਟੈਂਟ ਨੇਬਰਸ:ਅ ਟੇਲ ਆਫ਼ ਦ ਸਬ ਕਾਂਟੀਨੈਂਟ (1972)
  • ਇੰਡੀਆ ਆਫ਼ਟਰ ਨਹਿਰੂ (1975)
  • ਵਾਲ ਐਟ ਵਾਗ੍ਹਾ, ਇੰਡੀਆ-ਪਾਕਿਸਤਾਨ ਰਿਲੇਸ਼ਨਸ਼ਿਪ
  • ਦ ਜੱਜਮੈਂਟ
  • ਦ ਮਾਰਟੀਰ
  • ਸਕੂਪ
  • ਇੰਡੀਆ ਹਾਊਸ

ਹਵਾਲੇ

ਸੋਧੋ
  1. "Kuldip Nayyer". Herald (Pakistan). Archived from the original on 30 ਜੂਨ 2012. Retrieved 14 January 2012. {{cite news}}: Unknown parameter |dead-url= ignored (|url-status= suggested) (help)
  2. "ਕੁਲਦੀਪ ਨਈਅਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ". ਪੰਜਾਬੀ ਟ੍ਰਿਬਿਊਨ. 2018-08-23. Retrieved 2018-08-24. {{cite news}}: Cite has empty unknown parameter: |dead-url= (help)[permanent dead link]
  3. ਡਾ. ਕੁਲਦੀਪ ਸਿੰਘ ਧੀਰ (2018-08-23). "ਕੁਲਦੀਪ ਨਈਅਰ: ਭਾਰਤੀ ਪੱਤਰਕਾਰੀ ਦਾ ਸ਼ਾਹ ਅਸਵਾਰ". ਪੰਜਾਬੀ ਟ੍ਰਿਬਿਊਨ. Retrieved 2018-08-24. {{cite news}}: Cite has empty unknown parameter: |dead-url= (help)[permanent dead link]
  4. "ਇਨਸਾਨੀਅਤ ਦਾ ਖ਼ੂਨ ਤੇ ਇਨਸਾਨੀ ਬੇਵਸੀ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-08-23. Retrieved 2018-08-28.[permanent dead link]
  5. "ਪੱਤਰਕਾਰਤਾ ਦਾ ਸੂਰਜ ਕੁਲਦੀਪ ਨਈਅਰ ਵੀ ਆਖਿਰ ਛਿਪ ਗਿਆ!!! --- ਮੁਹੰਮਦ ਅੱਬਾਸ ਧਾਲੀਵਾਲ - sarokar.ca". www.sarokar.ca (in ਅੰਗਰੇਜ਼ੀ (ਅਮਰੀਕੀ)). Retrieved 2018-09-04.