ਕੇਕੜਾ ਪਿੱਠ ਪਰਨੇ
ਕੇਕੜਾ ਪਿੱਠ ਪਰਨੇ (ਡੱਚ: [Een op zijn rug liggende krab] Error: {{Lang}}: text has italic markup (help)) ਡਚ ਉੱਤਰ-ਪ੍ਰਭਾਵਵਾਦੀ ਕਲਾਕਾਰ ਵਿਨਸੈਂਟ ਵਾਨ ਗਾਗ ਦੀ ਇੱਕ ਪੇਂਟਿੰਗ ਹੈ। ਇਹ 1888 ਵਿੱਚ ਬਣਾਈ ਗਈ ਸੀ। ਇਹ ਹਰੀ ਪਿਠਭੂਮੀ 'ਚ ਪਿੱਠ ਪਰਨੇ ਪਏ ਇੱਕ ਕੇਕੜੇ ਦੀ ਅਹਿਲ ਜ਼ਿੰਦਗੀ ਹੈ। ਇਹ ਐਮਸਟਰਡਮ, ਨੀਦਰਲੈਂਡ ਦੇ ਵਾਨ ਗਾਗ ਮਿਊਜ਼ੀਅਮ ਵਿੱਚ ਸਥਾਈ ਸੰਗ੍ਰਹਿ ਦੇ ਅੰਗ ਵਜੋਂ ਰੱਖੀ ਹੋਈ ਹੈ।[1] ਇਸ ਪੇਂਟਿੰਗ ਦੀ ਪ੍ਰੇਰਨਾ ਸ਼ਾਇਦ ਜਾਪਾਨੀ ਪੇਂਟਰ, ਹੋਕੂਸਾਈ ਦਾ ਚਿੱਤਰ ਕੇਕੜਾ ਸੀ, ਜਿਸਦਾ ਪ੍ਰਿੰਟ ਵਾਨ ਗਾਗ ਨੇ ਸਤੰਬਰ 1888 ਵਿੱਚ ਆਪਣੇ ਭਰਾ ਥੀਓ ਵਾਨ ਗਾਗ ਵਲੋਂ ਭੇਜੇ ਇੱਕ ਮੈਗਜ਼ੀਨ ਵਿੱਚ ਵੇਖਿਆ ਸੀ।[1][2]
ਡੱਚ: Een op zijn rug liggende krab | |
---|---|
ਕਲਾਕਾਰ | ਵਿਨਸੈਂਟ ਵਾਨ ਗਾਗ |
ਸਾਲ | 1888 |
ਕੈਟਾਲਾਗ | F 605 |
ਸਮੱਗਰੀ | ਕੈਨਵਸ ਤੇ ਤੇਲ |
ਪਸਾਰ | 38 cm × 46.5 cm (15 in × 18.3 in) |
ਜਗ੍ਹਾ | ਵਾਨ ਗਾਗ ਮਿਊਜ਼ੀਅਮ, ਐਮਸਟਰਡਮ, ਨੀਦਰਲੈਂਡ |
ਸੰਬੰਧਿਤ ਕੰਮ
ਸੋਧੋਵਾਨ ਗਾਗ ਨੇ ਦੋ ਕੇਕੜੇ (1889), ਦਾ ਚਿੱਤਰ ਵੀ ਬਣਾਇਆ ਸੀ, ਜਿਸ ਵਿੱਚ ਦੋ ਕੇਕੜਿਆਂ ਵਿੱਚੋਂ ਇੱਕ ਪਿੱਠ ਪਰਨੇ ਪਿਆ ਹੈ।[2]
ਹਵਾਲੇ
ਸੋਧੋ- ↑ 1.0 1.1 Crab on its Back, 1888, ਵਾਨ ਗਾਗ ਮਿਊਜੀਅਮ..
- ↑ 2.0 2.1 Two Crabs, National Gallery. Retrieved on 17 July 2014.