ਵਿੰਸੈਂਟ ਵੈਨ ਗੋ

ਡੱਚ ਪੇਂਟਰ
(ਵਿਨਸੈਂਟ ਵਾਨ ਗਾਗ ਤੋਂ ਮੋੜਿਆ ਗਿਆ)

ਵਿੰਸੈਂਟ ਵਿਲੇਮ ਵੈਨ ਗੋ (30 ਮਾਰਚ 1853 – 29 ਜੁਲਾਈ 1890) ਇੱਕ ਡੱਚ ਪੋਸਟ-ਇਮਪ੍ਰੈਸ਼ਨਿਸਟ ਚਿੱਤਰਕਾਰ ਸੀ ਜੋ ਪੱਛਮੀ ਕਲਾ ਦੇ ਇਤਿਹਾਸ ਵਿੱਚ ਸਭ ਤੋਂ ਮਸ਼ਹੂਰ ਅਤੇ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਹੈ। ਸਿਰਫ਼ ਇੱਕ ਦਹਾਕੇ ਵਿੱਚ, ਉਸਨੇ ਲਗਭਗ 2100 ਆਰਟਵਰਕ ਬਣਾਏ, ਜਿਸ ਵਿੱਚ ਲਗਭਗ 860 ਤੇਲ ਪੇਂਟਿੰਗਾਂ ਸ਼ਾਮਲ ਹਨ, ਇਹਨਾਂ ਵਿੱਚੋਂ ਜ਼ਿਆਦਾਤਰ ਉਸਦੇ ਜੀਵਨ ਦੇ ਆਖਰੀ ਦੋ ਸਾਲਾਂ ਵਿੱਚ। ਉਸਦੀ ਰਚਨਾ ਵਿੱਚ ਲੈਂਡਸਕੇਪ, ਸਥਿਰ ਜੀਵਨ, ਪੋਰਟਰੇਟ ਅਤੇ ਸਵੈ-ਪੋਰਟਰੇਟ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੋਲਡ ਰੰਗਾਂ ਅਤੇ ਨਾਟਕੀ ਬੁਰਸ਼ਵਰਕ ਦੁਆਰਾ ਦਰਸਾਏ ਗਏ ਹਨ ਜੋ ਆਧੁਨਿਕ ਕਲਾ ਵਿੱਚ ਪ੍ਰਗਟਾਵੇਵਾਦ ਦੇ ਉਭਾਰ ਵਿੱਚ ਯੋਗਦਾਨ ਪਾਉਂਦੇ ਹਨ। 37 ਸਾਲ ਦੀ ਉਮਰ ਵਿਚ ਮਰਨ ਤੋਂ ਪਹਿਲਾਂ ਵੈਨ ਗੌਗ ਦੇ ਕੰਮ ਨੇ ਆਲੋਚਨਾਤਮਕ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਉਸ ਸਮੇਂ ਆਤਮ ਹੱਤਿਆ ਹੋਣ ਦਾ ਸ਼ੱਕ ਸੀ।[1] ਉਸਦੇ ਜੀਵਨ ਕਾਲ ਦੌਰਾਨ, ਵੈਨ ਗੌਗ ਦੀ ਸਿਰਫ ਇੱਕ ਪੇਂਟਿੰਗ, ਦ ਰੈੱਡ ਵਾਈਨਯਾਰਡ, ਵੇਚੀ ਗਈ ਸੀ।

ਵਿੰਸੈਂਟ ਵੈਨ ਗੋ
ਖੱਬੇ ਪਾਸੇ ਵੱਲ ਮੂੰਹ ਕਰਕੇ ਲਾਲ ਦਾੜ੍ਹੀ ਵਾਲੇ ਤੀਹ-ਕੁਝ ਵਿਅਕਤੀ ਦਾ ਸਿਰ ਅਤੇ ਮੋਢਿਆਂ ਦਾ ਚਿੱਤਰ
ਖ਼ੁਦ ਦਾ ਚਿੱਤਰ, ਅੰ.1887,
ਜਨਮ
ਵਿੰਸੈਂਟ ਵਿਲੇਮ ਵੈਨ ਗੋ

(1853-03-30)30 ਮਾਰਚ 1853
ਜ਼ੁਂਦੇਰਟ, ਨੀਦਰਲੈਂਡ
ਮੌਤ29 ਜੁਲਾਈ 1890(1890-07-29) (ਉਮਰ 37)
ਔਵਰਸ-ਸੁਰ-ਓਇਸ, ਫਰਾਂਸ
ਮੌਤ ਦਾ ਕਾਰਨਗੋਲੀ ਲੱਗਣ ਨਾਲ ਜ਼ਖ਼ਮ
ਸਰਗਰਮੀ ਦੇ ਸਾਲ1881–1890
ਜ਼ਿਕਰਯੋਗ ਕੰਮ
ਲਹਿਰਉੱਤਰ-ਪਰਭਾਵਵਾਦ
ਦਸਤਖ਼ਤ

ਜਨਮ ਅਤੇ ਬਚਪਨ

ਸੋਧੋ

ਵੈਨ ਗਾਗ੍ਹ ਦਾ ਜਨਮ 30 ਮਾਰਚ, 1853 ਨੂੰ ਦੱਖਣੀ ਹਾਲੈਂਡ ਦੇ ਇੱਕ ਕਸਬੇ ਵਿੱਚ ਹੋਇਆ। ਉਸ ਦਾ ਪਰਿਵਾਰ ਉੱਚ-ਮੱਧ ਵਰਗ ਨਾਲ ਸੰਬੰਧ ਰੱਖਦਾ ਸੀ। 6 ਭੈਣ-ਭਰਾਵਾਂ ਵਿੱਚੋਂ ਉਹ ਦੂਸਰੀ ਥਾਂ 'ਤੇ ਸੀ। ਵੈਨ ਗਾਗ੍ਹ ਦਾ ਪਿਤਾ ਥਿਉਡਰਸ ਵੈਨ ਗਾਗ੍ਹ ਗਿਰਜਾ ਘਰ ਦਾ ਕਰਮਚਾਰੀ ਸੀ। ਮਾਂ ਐਨਾ ਕਾਰਲੈਨਾ ਘਰੇਲੂ ਸੁਆਣੀ ਸੀ। ਉਸਦਾ ਬਚਪਨ ਵਧੀਆ ਢੰਗ ਨਾਲ ਗੁਜ਼ਰਿਆ। ਉਹ ਚੁੱਪ-ਚਾਪ ਅਤੇ ਗੰਭੀਰ ਕਿਸਮ ਦਾ ਲੜਕਾ ਸੀ। ਸ਼ੁਰੂ ਤੋਂ ਦੀ ਉਸਨੂੰ ਚਿੱਤਰਕਲਾ ਦਾ ਸ਼ੌਂਕ ਸੀ। ਉਸਦੇ ਸ਼ੌਂਕ ਨੂੰ ਵੇਖਦਿਆਂ ਉਸਦੇ ਚਾਚੇ ਨੇ ਉਸਨੂੰ 14 ਸਾਲ ਦੀ ਉਮਰ ਵਿੱਚ ਹਾਗ ਸ਼ਹਿਰ ਵਿੱਚ ਡਰਾਇੰਗ ਦੀ ਸਿੱਖਿਆ ਲਈ ਭੇਜ ਦਿੱਤਾ ਜਿੱਥੇ ਉਸਨੇ ਲਗਾਤਾਰ 4 ਸਾਲ ਸਿਖਲਾਈ ਵਿੱਚ ਗੁਜ਼ਾਰੇ। ਇੱਥੋਂ ਉਹ ਲੰਦਨ ਚਲਾ ਗਿਆ ਅਤੇ ਖਾਕਾਨਵੀਸ ਵਜੋਂ ਨੌਕਰ ਹੋ ਗਿਆ। ਇਹ ਉਸ ਲਈ ਵਧੀਆ ਸਮਾਂ ਸੀ ਜਦ 20 ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਤੋਂ ਵੀ ਜਿਆਦਾ ਪੈਸੇ ਕਮਾ ਲੈਂਦਾ ਸੀ।

ਚਿੱਤਰਕਾਰੀ ਜੀਵਨ

ਸੋਧੋ

1880 ਵਿੱਚ 27 ਸਾਲ ਦੀ ਉਮਰ ਵਿੱਚ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਸਿਰਫ ਚਿੱਤਰਕਲਾ ਵਾਲੇ ਪਾਸੇ ਹੀ ਧਿਆਨ ਦੇਵੇਗਾ। ਇੱਕ ਵਾਰ ਫਿਰ ਉਹ ਆਪਣੇ ਮਾਂ-ਬਾਪ ਕੋਲ ਆ ਗਿਆ ਜਿਹੜੇ ਹਾਲੈਂਡ ਦੇ ਐਟਨ ਸ਼ਹਿਰ ਵਿੱਚ ਰਹਿ ਰਹੇ ਸਨ। ਇਥੇ ਉਸਨੇ ਆਪਣੇ ਆਂਢ-ਗੁਆਂਢ ਨੂੰ ਵਿਸ਼ਾ ਬਣਾ ਕੇ ਪੇਂਟਿੰਗ ਸ਼ੁਰੂ ਕੀਤੀ। 1883 ਵਿੱਚ ਉਹ ਹਾਲੈਂਡ ਦੇ ਨਿਊਨਨ ਸ਼ਹਿਰ ਵਿੱਚ ਆ ਗਿਆ, ਜਿਥੇ ਉਸਨੇ ਨਿਰੰਤਰ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਤੇਲ ਵਾਲੇ ਰੰਗਾਂ ਦਾ ਇਸਤੇਮਾਲ ਕਰਨ ਲੱਗ ਪਿਆ। ਇਸ ਮੌਕੇ ਉਸ ਕੋਲ ਜੀਵਨ ਨਿਰਬਾਹ ਦਾ ਕੋਈ ਸਾਧਨ ਨਹੀਂ ਸੀ। ਉਸਦਾ ਜੀਵਨ ਉਸਦੇ ਛੋਟੇ ਭਰਾ ਥਿਊ ਵੱਲੋਂ ਭੇਜੇ ਪੈਸਿਆਂ 'ਤੇ ਚਲਦਾ ਸੀ। ਇਥੇ ਗੁਆਂਢ ਵਸਦੀ ਮਾਰਗੇਟ ਬੈਗਮੇਨ ਨਾਂਅ ਦੀ ਕੁੜੀ ਉਸਦੇ ਜੀਵਨ ਵਿੱਚ ਆਈ, ਜੋ ਉਸ ਤੋਂ ਦਸ ਸਾਲ ਵੱਡੀ ਸੀ। ਇਹ ਰਿਸ਼ਤਾ ਪ੍ਰਵਾਨ ਨਾ ਚੜ੍ਹਿਆ।

ਇੱਥੇ ਉਸਨੇ ਆਪਣੇ ਪਹਿਲੇ ਸ਼ਾਹਕਾਰ ਚਿੱਤਰ ' ਦ ਪੋਟੈਟੋ ਈਟਰਸ' (ਆਲੂ ਖਾ ਰਹੇ ਲੋਕ)

 
ਆਲੂ ਖਾ ਰਹੇ ਲੋਕ

ਦੀ ਰਚਨਾ ਕੀਤੀ। ਉਸਦੇ ਚਿੱਤਰਾਂ ਬਾਰੇ ਥੋੜ੍ਹੀ ਬਹੁਤ ਚਰਚਾ ਹੋਈ ਤਾਂ ਪੈਰਿਸ ਤੋਂ ਕੁਝ ਕਲਾ-ਪ੍ਰੇਮੀਆਂ ਨੇ ਹਾਗ ਸ਼ਹਿਰ ਵਿੱਚ ਉਸਦੀਆਂ ਕਲਾ-ਕ੍ਰਿਤੀਆਂ ਦੀ ਪਹਿਲੀ ਨੁਮਾਇਸ਼ ਲਗਾਈ। ਨਿਊਨਨ ਵਿੱਚ ਗੁਜ਼ਰੇ ਸਮੇਂ ਦੌਰਾਨ ਉਸਨੇ ਕੋਈ 200 ਤੇਲ ਚਿੱਤਰ ਬਣਾੲੇ। ਇਹ ਚਿੱਤਰ ਰੌਸ਼ਨੀ ਦੇ ਪ੍ਰਭਾਵ ਤੋਂ ਸੱਖਣੇ ਸਨ ਜੋ ਉਸ ਸਮੇਂ ਪ੍ਰਚਲਿਤ ਰੁਝਾਨ ਤੋਂ ਉਲਟ ਸ਼ੈਲੀ ਸੀ। ਇਸ ਕਾਰਨ ਇਹ ਵਿਕਦੇ ਵੀ ਨਹੀਂ ਸਨ। ਨਿਊਨਨ ਛੱਡ ਕੇ ਉਹ ਫਿਰ ਭਟਕਣ ਲੱਗ ਪਿਆ। ਬਿਮਾਰ ਰਹਿਣ ਕਾਰਨ ਪੈਰਿਸ ਵਿੱਚ ਆਉਣਾ ਵੈਨ ਗਾਗ੍ਹ ਲਈ ਚੰਗਾ ਤਜਰਬਾ ਰਿਹਾ। ਆਮ ਲੋਕਾਂ ਵਿੱਚ ਭਾਵੇਂ ਉਹ ੲੇਨਾ ਮਸ਼ਹੂਰ ਨਾ ਹੋ ਸਕਿਆ ਪਰ ਉਸ ਸਮੇਂ ਦੇ ਪ੍ਰਸਿੱਧ ਕਲਾਕਾਰ ਜਿਵੇਂ ਮੋਨਾਰਟ, ਬਰਨਾਰਡ, ਪਾਲ ਗਾਉਗਨ ਅਤੇ ਪੋਸੈਰੋ ਆਦਿ ਉਸਦੀ ਚਿੱਤਰਕਲਾ ਤੋਂ ਪ੍ਰਭਾਵਿਤ ਹੋੲੇ। ਪਾਲ ਗਾਉਗਨ ਤਾਂ ਉਸ ਦਾ ਦੋਸਤ ਵੀ ਬਣ ਗਿਆ। ਉਹ ਜਾਪਾਨੀ ਕਲਾ-ਸ਼ੈਲੀ ਤੋਂ ਵੀ ਪ੍ਰਭਾਵਿਤ ਹੋਇਆ, ਇਸ 'ਤੇ ਆਧਾਰਿਤ ਕਈ ਰਚਨਾਵਾਂ ਬਣਾਈਆਂ। ਇਥੇ ਹੀ ਪੈਰਿਸ ਦੀਆਂ ਰੁਸ਼ਨਾਉਂਦੀਆੱ ਰਾਤਾਂ ਉਸਦੀਆਂ ਕ੍ਰਿਤਾਂ ਵਿੱਚ ਕੈਦ ਹੋਈਆਂ। ਦੋ ਸਾਲ ਪੈਰਿਸ ਰਹਿਣ ਉਪਰੰਤ ਉਹ ਦੱਖਣੀ ਫਰਾਂਸ ਦੇ ਆਰਲਸ ਸ਼ਹਿਰ ਵਿੱਚ ਰਹਿਣ ਲੱਗਾ। ਇਥੇ ਉਸਨੇ ਚਮਕ ਰਹੇ ਸੂਰਜ, ਸੂਰਜਮੁਖੀ ਦੇ ਫੁੱਲ, ਧੁੱਪ ਵਿੱਚ ਨਜ਼ਰੀ ਪੈਂਦੇ ਵਿਸ਼ਾਲ ਭੂ-ਦ੍ਰਿਸ਼ ਅਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਆਦਿ 'ਤੇ ਬਹੁਤ ਚਿੱਤਰ ਰਚੇ। ਇਥੇ ਉਸਨੇ 'ਪੀਲਾ ਘਰ', 'ਸੌਣ ਕਮਰਾ', 'ਸੂਰਜਮੁਖੀੲੇ ਦੇ ਫੁੱਲ', 'ਬਾਦਾਮ ਦੇ ਰੁੱਖ ਦੀਆਂ ਖਿੜੀਆਂ ਸ਼ਾਖਾਵਾਂ' ਅਤੇ 'ਕਾਫ਼ੀ ਹਾਊਸ' ਆਦਿ ਕੀਮਤੀ ਚਿੱਤਰਾਂ ਦੀ ਰਚਨਾ ਕੀਤੀ। ਉਸਦੇ ਮੁੱਢਲੇ ਚਿੱਤਰ ਸਿਆਹ ਅਤੇ ਬੇਰੰਗ ਹਨ ਪਰ ਬਾਅਦ ਦੀਆਂ ਕ੍ਰਿਤਾਂ ਵਿੱਚ ਰੰਗਾਂ ਖਾਸ ਕਰਕੇ ਤੇਜ਼ ਪੀਲੇ ਰੰਗ ਦੀ ਭਰਪੂਰ ਵਰਤੋਂ ਕੀਤੀ ਗਈ ਹੈ।

ਗੈਲਰੀ

ਸੋਧੋ

ਅੰਤਿਮ ਸਾਲ

ਸੋਧੋ

1889 ਵਿੱਚ ਉਹ ਆਪਣੇ ਦਿਮਾਗੀ ਇਲਾਜ ਲਈ ਸੈਂਟ ਪਾਲ ਇਜਾਈਲਮ ਹਸਪਤਾਲ ਵਿੱਚ ਭਰਤੀ ਹੋ ਗਿਆ। ਇੱਥੇ ਹੀ ਇਲਾਜ ਦੌਰਾਨ ਉਸਨੇ ਆਪਣੀ ਮਹਾਨ ਸ਼ਾਹਕਾਰ ਕ੍ਰਿਤ 'ਤਾਰਿਆਂ ਨਾਲ ਚਮਕਦੀ ਰਾਤ' ਬਣਾਈ। ਇਹ ਪੇਂਟਿੰਗ 'ਇੰਪਾਸਤੋ' ਤਕਨੀਕ ਦਾ ਸਭ ਤੋਂ ਉੱਤਮ ਨਮੂਨਾ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ 'ਜੈਤੂਨ ਦਾ ਰੁੱਖ' ਅਤੇ ਫੁੱਲਾਂ ਦੇ ਹੋਰ ਕਈ ਚਿੱਤਰ ਤਿਆਰ ਕੀਤੇ। ਉਸਦਾ ਇਲਾਜ ਇੱਕ ਮਾਨਸਿਕ ਰੋਗੀ ਸਮਝ ਕੇ ਕੀਤਾ ਜਾ ਰਿਹਾ ਸੀ। ਪਰ ਉਹ ਕੋਈ ਪਾਗਲ ਕਿਸਮ ਦਾ ਬਿਮਾਰ ਨਹੀਂ ਸੀ। ਉਸ ਵੱਲੋਂ ਚੁਣੇ ਜਾਂਦੇ ਵਿਸ਼ਿਆਂ ਅਤੇ ਰੰਗਾ ਦੀ ਚੋਣ ਉਸਦੇ ਹੁਨਰਮੰਦ ਹੋਣ ਦਾ ਪਤਾ ਲਗਦਾ ਸੀ। ਆਖ਼ਿਰ 27 ਜੁਲਾਈ, 1890 ਨੂੰ ਉਸਨੇ ਇੱਕ ਕਣਕ ਦੇ ਖੇਤ ਵਿੱਚ ਖਲੋ ਕੇ ਰਿਵਾਲਵਰ ਨਾਲ ਆਪਣੀ ਛਾਤੀ ਵਿੱਚ ਗੋਲੀ ਮਾਰ ਲਈ। ਆਖ਼ਰ ਵੈਨ ਗਾਗ੍ਹ ਆਪਣੇ ਪਿਆਰੇ ਭਰਾ ਦੀ ਗੋਦ ਵਿੱਚ ਸਦਾ ਦੀ ਨੀਂਦ ਸੌਂ ਗਿਆ। ਉਸ ਸਮੇਂ ਉਸਦੀ ਉਮਰ 37 ਸਾਲ ਦੀ ਸੀ।

ਆਤਮ-ਹੱਤਿਆ ਤੋਂ ਬਾਅਦ

ਸੋਧੋ

ਥਿਊ ਦੀ ਵਿਧਵਾ 'ਜੋ ਵੈਨ ਗਾਗ੍ਹ' ਨੇ ਫੈਸਲਾ ਕੀਤਾ ਕਿ ਉਹ ਵਾਨ ਗਾਗ੍ਹ ਦੇ ਸਭ ਚਿੱਤਰਾਂ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਵੇਗੀ। ਉਹ ਸਾਰੀਆਂ ਰਚਨਾਵਾਂ ਨੂੰ ਆਰਲਸ ਤੋਂ ਹਾਲੈਂਡ ਲੈ ਕੇ ਆਈ ਅਤੇ ਓਨ੍ਹਾ ਨੂੰ ਪ੍ਰਕਾਸ਼ਿਤ ਕਰਵਾਉਣ ਲੱਗ ਪਈ। ਸਮੇਂ ਦੇ ਨਾਲ ਉਸਦੇ ਚਿੱਤਰਾਂ ਦੀ ਮਸ਼ਹੂਰੀ ਹੋਣ ਲੱਗੀ ਅਤੇ ਗੁਜ਼ਰਦੇ ਸਮੇਂ ਦੇ ਨਾਲ ਵੈਨ ਗਾਗ੍ਹ ਦੀ ਅਜ਼ੀਮ ਪ੍ਰਤਿਭਾ ਦੀ ਖੁਸ਼ਬੋ ਸਾਰੀ ਦੁਨੀਆ ਵਿੱਚ ਫੈਲਣੀ ਸ਼ੁਰੂ ਹੋ ਗਈ। ਅੱਜ ਉਸ ਨੂੰ ਸੰਸਾਰ ਦੇ ਮਹਾਨਤਮ ਚਿੱਤਰਕਾਰਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਆਧੁਨਿਕ ਕਲਾ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਅਜੇ ਬੱਚਾ ਹੀ ਸੀ ਜਦੋਂ ਉਸਨੇ ਚਿੱਤਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਅਗਲੇ ਸਾਲਾਂ ਦੌਰਾਨ ਜਾਰੀ ਰਿਹਾ। ਅਖੀਰ ਉਸਨੇ ਕਲਾਕਾਰ ਬਣਨ ਦਾ ਫੈਸਲਾ ਕਰ ਲਿਆ। ਅਸਲ ਵਿੱਚ ਵੈਨ ਗਾਗ੍ਹ ਨੇ ਆਪਣੀ ਉਮਰ ਦੇ ਵੀਹਵਿਆਂ ਦੇ ਅਖੀਰ ਵਿੱਚ ਚਿੱਤਰਕਾਰੀ ਕਰਨਾ ਸ਼ੁਰੂ ਕੀਤਾ ਅਤੇ ਜੀਵਨ ਦੇ ਅੰਤਮ ਦੋ ਸਾਲਾਂ ਵਿੱਚ ਆਪਣੀਆਂ ਸਭ ਤੋਂ ਮਹੱਤਵਪੂਰਨ ਰਚਨਾਵਾਂ ਬਣਾਈਆਂ। ਇੱਕ ਦਹਾਕੇ ਕੁ ਦੇ ਸਮੇਂ ਵਿੱਚ ਉਸ ਨੇ 2100 ਤੋਂ ਜਿਆਦਾ ਚਿੱਤਰ ਬਣਾਏ ਜਿਨ੍ਹਾਂ ਵਿੱਚ 860 ਤੇਲ-ਚਿੱਤਰ ਅਤੇ 1,300 ਤੋਂ ਵਧ ਪਾਣੀ-ਚਿੱਤਰ ਸ਼ਾਮਿਲ ਹਨ। 1990 ਵਿੱਚ ਨਿਊਯਾਰਕ ਵਿੱਚ ਇੱਕ ਬੋਲੀ ਦੌਰਾਨ ਉਸਦੀ ਰਚਨਾ 'ਡਾ: ਗਾਚੇਟ ਦ ਪੋਰਟਰੇਟ' ਦਾ 82.5 ਮਿਲੀਅਨ ਡਾਲਰ ਦਾ ਰਿਕਾਰਡ ਮੁੱਲ ਪਿਆ।

ਹਵਾਲੇ

ਸੋਧੋ
  1. Paintings, Authors: Department of European. "Vincent van Gogh (1853–1890) | Essay | The Metropolitan Museum of Art | Heilbrunn Timeline of Art History". The Met’s Heilbrunn Timeline of Art History (in ਅੰਗਰੇਜ਼ੀ). Retrieved 2024-03-14.

ਬਾਹਰੀ ਲਿੰਕ

ਸੋਧੋ