"ਕੈਟ ਪਰਸਨ" ਕ੍ਰਿਸਟਨ ਰੌਪੇਨੀਅਨ ਦੀ ਇੱਕ ਨਿੱਕੀ ਕਹਾਣੀ ਹੈ। ਇਹ ਦ ਨਿਊ ਯਾਰਕਰ ਵਿਚ ਦਸੰਬਰ, 2017 ਵਿਚ ਪ੍ਰਕਾਸ਼ਿਤ ਹੋਈ ਸੀ, ਜੋ ਓਨਲਾਈਨ ਵਾਇਰਲ ਹੋ ਗਈ ਸੀ।[1] [2]

"ਕੈਟ ਪਰਸਨ"
ਲੇਖਕ ਕ੍ਰਿਸਟਨ ਰੂਪੇਨੀਅਨ
ਦੇਸ਼ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ
ਵੰਨਗੀਗਲਪ
ਪ੍ਰਕਾਸ਼ਨਦ ਨਿਊ ਯਾਰਕਰ
ਪ੍ਰਕਾਸ਼ਨ ਮਿਤੀਦਸੰਬਰ2017

ਇਹ ਕਹਾਣੀ ਸੋਫੋਮੋਰ ਕਾਲਜ ਦੇ ਵੀਹ ਸਾਲਾਂ ਦੀ ਵਿਦਿਆਰਥੀ ਮਾਰਗੋਟ ਅਤੇ ਇਕ ਵੱਡੀ ਉਮਰ ਦੇ ਰੋਬਰਟ ਨਾਮੀ ਆਦਮੀ ਦੇ ਸੰਖੇਪ ਜਿਹੇ ਰਿਸ਼ਤੇ 'ਤੇ ਅਧਾਰਿਤ ਹੈ। ਰੋਬਰਟ ਰੋਜ਼ਾਨਾ ਫ਼ਿਲਮ ਥੀਏਟਰ ਜਾਣ ਵਾਲਾ ਵਿਅਕਤੀ ਹੈ, ਜਿਥੇ ਮਾਰਗੋਟ ਕੰਮ ਕਰਦੀ ਹੈ। ਰਿਆਇਤ ਸਟੈਂਡ 'ਤੇ ਅਦਾਨ-ਪ੍ਰਦਾਨ ਤੋਂ ਬਾਅਦ ਰੋਬਰਟ ਉਸ ਤੋਂ ਨੰਬਰ ਮੰਗਦਾ ਹੈ ਅਤੇ ਇਸ ਤਰ੍ਹਾਂ ਸੰਦੇਸ਼ਾਂ ਰਾਹੀਂ ਉਨ੍ਹਾਂ ਦਰਮਿਆਨ ਕਾਫੀ ਗੱਲਬਾਤ ਹੁੰਦੀ ਹੈ। ਮਾਰਗੋਟ ਨੂੰ ਰੋਬਰਟ ਬਹੁਤ ਮਜਾਕੀਆ ਲੱਗਦਾ ਹੈ ਅਤੇ ਉਨ੍ਹਾਂ ਦੀ ਗੱਲਬਾਤ ਦਾ ਸਿਲਸਿਲਾ ਵੱਧਦਾ ਜਾਂਦਾ ਹੈ, ਪਰ ਜਦੋਂ ਉਹ ਉਸਨੂੰ ਇਕ ਵਿਅਕਤੀ ਵੱਜੋਂ ਵੇਖਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਬਹੁਤ ਅਜ਼ੀਬ ਅਤੇ ਅਪਮਾਨਜਨਕ ਲੱਗਦਾ ਹੈ।

ਜਦੋਂ ਮਾਰਗੋਟ ਸਰਦੀਆਂ ਦੀ ਬਰੇਕ ਤੋਂ ਬਾਅਦ ਘਰ ਤੋਂ ਵਾਪਸ ਆਉਂਦੀ ਹੈ, ਤਾਂ ਉਹ ਅਤੇ ਰੋਬਰਟ ਇਕ ਅਸਲ ਡੇਟ 'ਤੇ ਜਾਂਦੇ ਹਨ, ਇਸ ਡੇਟ ਦੌਰਾਨ ਉਹ ਇਕ ਫ਼ਿਲਮ ਵੇਖਦੇ ਹਨ, ਫਿਰ ਬਾਰ ਜਾਂਦੇ ਹਨ (ਜਿਸ ਦੌਰਾਨ ਰੋਬਰਟ ਨੂੰ ਉਸਦੀ ਉਮਰ ਦਾ ਪਤਾ ਚੱਲਦਾ ਹੈ) ਅਤੇ ਫਿਰ ਉਹ ਰੋਬਰਟ ਦੇ ਘਰ ਵਾਪਸ ਆ ਜਾਂਦੇ ਹਨ। ਡੇਟ ਦੌਰਾਨ ਨਿਰਾਸ਼ ਅਤੇ ਬੇਅਰਾਮੀ ਹੋਣ ਦੇ ਬਾਵਜੂਦ, ਮਾਰਗੋਟ ਰੋਬਰਟ ਨਾਲ ਕੁਝ ਸਹਿਜ ਹੋਣ ਦੀ ਕੋਸ਼ਿਸ਼ ਕਰਦੀ ਹੈ, ਇਸ ਦੌਰਾਨ ਮਾਰਗੋਟ ਨੂੰ ਪਤਾ ਚੱਲਦਾ ਹੈ ਕਿ ਰੋਬਰਟ ਚੋਂਤੀ ਸਾਲਾਂ ਦਾ ਹੈ ਅਤੇ ਉਸਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦਰਮਿਆਨ ਹੋਈ ਗੱਲਬਾਤ ਨੀਰਸ ਹੈ, ਜਿਸਦਾ ਕੋਈ ਮਤਲਬ ਨਹੀਂ।

ਮਾਰਗੋਟ ਰੋਬਰਟ ਨੂੰ ਇਹ ਦੱਸਣ ਦਾ ਨਿਰਣਾ ਲੈਂਦੀ ਹੈ ਕਿ ਉਹ ਹੁਣ ਇਹ ਰਿਸ਼ਤਾ ਜਾਰੀ ਨਹੀਂ ਰੱਖਣਾ ਚਾਹੁੰਦੀ ਅਤੇ ਉਹ ਉਸਦੇ ਸੰਦੇਸ਼ਾਂ ਨੂੰ ਨਜ਼ਰ ਅੰਦਾਜ਼ ਕਰਦੀ ਹੈ ਜਦੋਂ ਤੱਕ ਉਹ ਇਸ ਗੱਲ ਨੂੰ ਨਿਮਰਤਾ ਨਾਲ ਕਹਿਣ ਲਈ ਦ੍ਰਿੜ ਨਹੀਂ ਹੋ ਜਾਂਦੀ। ਆਖਰਕਾਰ ਉਹ ਆਪਣੀ ਰੂਮਮੇਟ ਦੇ ਕਹਿਣ ਤੇ ਟੈਕਸਟ ਰਾਹੀਂ ਅਚਾਨਕ ਅਜਿਹਾ ਕਰ ਦਿੰਦੀ ਹੈ। ਇੱਕ ਮਹੀਨੇ ਬਾਅਦ, ਉਹ ਰੋਬਰਟ ਨੂੰ ਆਪਣੇ ਦੋਸਤਾਂ ਨਾਲ ਬਾਰ ਵਿੱਚ ਬਾਹਰ ਜਾਂਦੇ ਹੋਏ ਵੇਖਦੀ ਹੈ; ਉਹ ਇਸ ਗੱਲ ਤੋਂ ਹੈਰਾਨ ਹੁੰਦੀ ਹੈ ਕਿ ਉਹ ਹਜੇ ਵੀ ਉਸਦੀ ਭਾਲ ਕਰ ਰਿਹਾ ਹੈ ਅਤੇ ਉਹ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ। ਉਸ ਰਾਤ, ਉਹ ਉਸਨੂੰ ਬਾਰ ਬਾਰ ਸੰਦੇਸ਼ ਭੇਜਦਾ ਹੈ, ਉਸਦੇ ਸੰਦੇਸ਼ ਪਹਿਲਾ ਪ੍ਰਸ਼ੰਸਾਸ਼ੀਲ ਅਤੇ ਅਸੁਰੱਖਿਅਤ ਹੁੰਦੇ ਹਨ ਪਰ ਹੋਲੀ ਹੋਲੀ ਵਧੇਰੇ ਲੋੜਵੰਦ ਅਤੇ ਲੜਾਕੂ ਬਣ ਜਾਂਦੇ ਹਨ, ਕਿਉਂਕਿ ਮਾਰਗੋਟ ਜਵਾਬ ਨਹੀਂ ਦਿੰਦੀ ਅਤੇ ਉਹ ਉਸਨੂੰ "ਵੇਸ਼ਵਾ" ਕਹਿ ਕੇ ਸੰਦੇਸ਼ ਭੇਜਣਾ ਬੰਦ ਕਰ ਦਿੰਦਾ ਹੈ।

ਪ੍ਰਤੀਕਰਮ

ਸੋਧੋ

ਬੀਬੀਸੀ ਵੱਲੋਂ ਇਸ ਕਹਾਣੀ ਨੂੰ "ਵਿਆਪਕ ਤੌਰ 'ਤੇ ਓਨਲਾਈਨ ਸਾਂਝਾ ਕੀਤਾ ਜਾ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਉਪਭੋਗਤਾ ਇਸ ਗੱਲ ਤੇ ਚਰਚਾ ਕਰਦੇ ਹਨ ਕਿ ਇਹ ਅਜੋਕੇ ਸਮੇਂ ਦੀ ਡੇਟਿੰਗ ਨਾਲ ਕਿੰਨੀ ਸਬੰਧਤ ਹੈ।"[3] ਦ ਵਾਸ਼ਿੰਗਟਨ ਪੋਸਟ ਨੇ ਇਸ ਨੂੰ 'ਦ ਨਿਊ ਯਾਰਕਰ' ਸਮੱਗਰੀ ਵਿਚ ਵਿਲੱਖਣਤਾ ਦੱਸਿਆ ਹੈ, ਕਿਉਂਕਿ ਇਸ ਵਿਚ ਨੌਜਵਾਨਾਂ ਦੀਆਂ ਟਿੱਪਣੀਆਂ ਸ਼ਾਮਿਲ ਹਨ।"[4] ਕਹਾਣੀ ਦ ਨਿਊਯਾਰਕਰ ਵਿਚ ਪ੍ਰਕਾਸ਼ਿਤ ਹੋਈ ਅਤੇ ਸਾਲ ਦੀ ਸਭ ਤੋਂ ਵੱਧ ਡਾਊਨਲੋਡ ਕੀਤਾ ਗਿਆ ਗਲਪ ਰੂਪ ਅਤੇ 2017 ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਟੁਕੜਿਆਂ ਵਿਚੋਂ ਇਕ ਬਣਿਆ। ਐਟਲਾਂਟਿਕ ਨੇ ਨੋਟ ਕੀਤਾ ਕਿ "'ਕੈਟ ਪਰਸਨ' ਕਹਾਣੀ ਬੇਅਰਾਮੀ ਰੋਮਾਂਸ ਦੇ ਚਿੱਤਰਣ ਰਾਹੀਂ ਅਣਗਿਣਤ ਔਰਤਾਂ ਨੂੰ ਦਰਸਾਉਂਦੀ ਹੈ," ਅਤੇ ਮੀ ਟੂ ਤਹਿਰੀਕ ਨੂੰ ਮੁਖਾਤਬ ਹੁੰਦੀ ਹੈ। [5] ਇਸ ਕਹਾਣੀ ਪ੍ਰਤੀ ਵਿਅਕਤੀਗਤ ਪ੍ਰਤੀਕਰਮ ਵੱਡੇ ਪੱਧਰ 'ਤੇ ਹੋਏ ਹਨ, ਪਰ ਪੂਰੀ ਤਰ੍ਹਾਂ ਨਹੀਂ [6] ਅਤੇ ਬਹੁਤ ਸਾਰੇ ਪਾਠਕਾਂ ਲਈ ਇਹ 2017 ਵਿੱਚ ਇੱਕ ਵੀਹ ਸਾਲਾਂ ਦੀ ਔਰਤ ਹੋਣਾ ਕਿਸ ਤਰ੍ਹਾਂ ਦਾ ਹੈ, ਨੂੰ ਜਾਹਿਰ ਕਰਦੀ ਹੈ। [7]

ਕਹਾਣੀ ਦੀ ਸਫ਼ਲਤਾ ਤੋਂ ਬਾਅਦ ਰੂਪੇਨੀਅਨ ਨੇ ਆਪਣੀ ਪਹਿਲੀ ਕਿਤਾਬ ਲਈ ਸਕਾਉਟ ਪ੍ਰੈਸ ਨਾਲ ਸੱਤ ਅੰਕੜੇ ਦਾ ਸੌਦਾ ਹਾਸਿਲ ਕੀਤਾ ਅਤੇ ਅਮਰੀਕੀ ਮਾਰਕੀਟ ਵਿੱਚ ਇੱਕ ਮਿਲੀਅਨ ਡਾਲਰ ਤੋਂ ਵੱਧ ਦੀਆਂ ਪੇਸ਼ਕਸ਼ਾਂ ਵਾਲੀ ਬੋਲੀ ਲੜਾਈ ਦਾ ਵਿਸ਼ਾ ਬਣੀ।[8] ਉਸ ਨੂੰ ਆਪਣੀ 2019 ਦੀ ਕਿਤਾਬ ਯੂ ਨੋ ਯੂ ਵਾਂਟ ਦਿਸ ਲਈ ਇੱਕ $ 1.2 ਮਿਲੀਅਨ ਐਡਵਾਂਸ ਪ੍ਰਾਪਤ ਹੋਇਆ, ਜੋ ਇੱਕ ਮਾਨਵ-ਵਿਗਿਆਨ ਦੀ ਲੜੀ ਹੈ, ਜਿਸ ਵਿੱਚ ਕੈਟ ਪਰਸਨ ਵੀ ਸ਼ਾਮਿਲ ਹੈ।[9]

ਹੋਰ ਪੜ੍ਹਨ ਲਈ

ਸੋਧੋ
  • Roupenian, Kristen (2019-01-10). "What It Felt Like When "Cat Person" Went Viral". The New Yorker.

ਹਵਾਲੇ

ਸੋਧੋ
  1. Garber, Megan (11 December 2017). "'Cat Person' and the Impulse to Undermine Women's Fiction". The Atlantic. Retrieved 12 December 2017.
  2. Bromwich, Jonah (11 December 2017). "'Cat Person' in The New Yorker: A Discussion With the Author". The New York Times. Retrieved 12 December 2017.
  3. Sini, Rozina (11 December 2017). "Cat Person: The short story people are talking about". BBC. Retrieved 12 December 2017.
  4. Roberts, Molly (11 December 2017). "'Cat Person' is a next step in the #MeToo movement". The Washington Post. Retrieved 12 December 2017.
  5. KHAZAN, OLGA (2017-12-11). "A Viral Short Story for the #MeToo Moment: The depiction of uncomfortable romance in "Cat Person" seems to resonate with countless women". The Atlantic. Retrieved 2017-12-12.
  6. Welsh, Kaite (2017-12-12). "Cat Person is 'mundane', Austen is 'dross': why do so many men hate female writing?". The Guardian. Retrieved 2017-12-12.
  7. Grady, Constance (2017-12-12). "The uproar over the New Yorker short story 'Cat Person,' explained". Vox. Retrieved 2017-12-12.
  8. "Cat Person author Kristen Roupenian lands seven-figure US book deal". 20 December 2017.
  9. Brockes, Emma (2019-01-26). "Cat Person author Kristen Roupenian: 'Dating is caught up in ego, power and control'". The Guardian. Retrieved 2019-01-26.

ਬਾਹਰੀ ਲਿੰਕ

ਸੋਧੋ