ਕੈਮੀਲੋ ਖੋਸੇ ਸੇਲਾ
ਕੈਮੀਲੋ ਖੋਸੇ ਸੇਲਾ (ਸਪੇਨੀ: [kaˈmilo xoˈse ˈθela]; 11 ਮਈ 1916 – 17 ਜਨਵਰੀ 2002) ਜੈਨਰੇਸ਼ਨ ਆਫ਼ '36 ਲਹਿਰ ਨਾਲ ਸਬੰਧਿਤ ਇੱਕ ਸਪੇਨੀ ਨਾਵਲਕਾਰ, ਕਵੀ, ਕਹਾਣੀ ਲੇਖਕ ਅਤੇ ਨਿਬੰਧਕਾਰ ਸੀ।
ਅਤਿ ਕੀਰਤੀਮਾਨ ਕੈਮੀਲੋ ਖੋਸੇ ਸੇਲਾ, ਮਾਰਿਆਸ ਆਫ ਆਈਰੀਆ ਫਲਾਵੀਆ | |
---|---|
ਜਨਮ | ਕੈਮੀਲੋ ਖੋਸੇ ਸੇਲਾ ਯ ਟਰੂਲੌਕ 11 ਮਈ 1916 ਸਪੇਨ |
ਮੌਤ | 17 ਜਨਵਰੀ 2002 ਮੈਡਰਿਡ, ਸਪੇਨ | (ਉਮਰ 85)
ਦਫ਼ਨ ਦੀ ਜਗ੍ਹਾ | ।ria Flavia cemetery |
ਕਿੱਤਾ | ਨਾਵਲਕਾਰ, ਕਹਾਣੀਕਾਰ, ਨਿਬੰਧਕਾਰ |
ਭਾਸ਼ਾ | ਸਪੇਨੀ |
ਰਾਸ਼ਟਰੀਅਤਾ | ਸਪੇਨੀ |
ਸਾਹਿਤਕ ਲਹਿਰ | Generation of '36 |
ਪ੍ਰਮੁੱਖ ਕੰਮ | ਲਾ ਫ਼ੈਮਲਿਆ ਡੀ ਪਾਸਕੂਅਲ ਦੁਆਰਚ, The Hive |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਪੁਰਸਕਾਰ 1989 |
ਜੀਵਨ ਸਾਥੀ | María del Rosario Conde Picavea (m. 1944-div. 1990) Marina Concepción Castaño López (m. 1991-2002) (his death) |
ਬੱਚੇ | ਕੈਮੀਲੋ ਖੋਸੇ ਸੇਲਾ ਕੌਂਦੇ |
ਉਸ ਨੂੰ 1989 ਵਿੱਚ ਇੱਕ ਅਮੀਰ ਅਤੇ ਘਣੀ ਗਦ ਲਈ "ਨੋਬਲ ਪੁਰਸਕਾਰ" ਦਿੱਤਾ ਗਿਆ ਸੀ, "ਜੋ ਸੰਜਮੀ ਦਇਆ ਨਾਲ ਮਨੁੱਖ ਦੀ ਕਮਜ਼ੋਰੀ ਦਾ ਇੱਕ ਚੁਣੌਤੀ ਵਾਲੀ ਦ੍ਰਿਸ਼ਟੀ ਦਾ ਨਿਰਮਾਣ ਕਰਦੀ ਹੈ।"[1]
ਬਚਪਨ ਅਤੇ ਸ਼ੁਰੂਆਤੀ ਕੈਰੀਅਰ
ਸੋਧੋਕੈਮੀਲੋ ਖੋਸੇ ਸੇਲਾ 11 ਮਈ 1916 ਨੂੰ ਸਪੇਨ ਦੇ ਏ ਕਰੂਨੀਆ ਸ਼ਹਿਰ ਦੇ ਪਦਰੋਨ ਖੇਤਰ ਵਿਚ, ਇਰੀਆ ਫਲੇਵੀਆ ਦੇ ਗ੍ਰਾਮੀਣ ਗਿਰਜੇ ਵਿੱਚ ਪੈਦਾ ਹੋਇਆ ਸੀ। [2] ਉਹ ਨੌਂ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।[3] ਉਸ ਦਾ ਪਿਤਾ, ਕੈਮੀਲੋ ਕ੍ਰਿਸਾਂਤੋ ਸੇਲਾ ਯ ਫਰਨਾਂਡੇਜ਼, ਗੈਲੀਅਨ ਸੀ ਅਤੇ ਉਸਦੀ ਮਾਂ, ਕੈਮੀਲਾ ਏਮਾਨੁਏਲਾ ਟ੍ਰਲੋਕ ਯ ਬਟੋਰਿਨੀ, ਵੀ ਭਾਵੇਂ ਗੈਲੀਸ਼ੀਅਨ ਪਰ ਉਸਦੇ ਵਡਾਰੂ ਅੰਗਰੇਜ਼ੀ ਅਤੇ ਇਤਾਲੀ ਵੰਸ਼ ਦੇ ਸੀ। ਪਰਿਵਾਰ ਉੱਚ-ਮੱਧ-ਵਰਗੀ ਸੀ ਅਤੇ ਸੇਲਾ ਨੇ ਆਪਣੇ ਬਚਪਨ ਬਾਰੇ ਦੱਸਦੀ ਹੈ ਕਿ "ਏਨਾ ਖੁਸ਼ ਸੀ ਕਿ ਵੱਡੇ ਹੋਣ ਨੂੰ ਜੀ ਨਹੀਂ ਸੀ ਕਰਦਾ।"
1921 ਤੋਂ 1925 ਤਕ, ਉਹ ਆਪਣੇ ਪਰਿਵਾਰ ਨਾਲ ਵਿਗੋ ਵਿੱਚ ਰਿਹਾ ਸੀ ਜਿੱਥੋਂ ਅੰਤ ਨੂੰ ਉਹ ਮੈਡ੍ਰਿਡ ਵਿੱਚ ਜਾ ਕੇ ਰਹਿਣ ਲਈ ਰਵਾਨਾ ਹੋ ਗਏ। ਇਹ ਇੱਥੇ ਸੀ ਕਿ ਸੇਲਾ ਇੱਕ ਪਾਇਰਿਸਟ ਸਕੂਲ ਵਿੱਚ ਪੜ੍ਹਾਈ ਕਰ ਸਕਿਆ ਸੀ। 1931 ਵਿੱਚ ਉਸ ਨੂੰ ਟੀ. ਬੀ. ਦੀ ਤਸ਼ਖ਼ੀਸ ਕੀਤੀ ਗਈ ਅਤੇ ਗੁਆਡਰਰਾਮਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੇ ਆਪਣੇ ਨਾਵਲ, ਪਾਬੇਜੋਨ ਦਿ ਰਿਪੋਸੋ ਉੱਤੇ ਕੰਮ ਕਰਨ ਲਈ ਵਿਹਲ ਦੇ ਸਮੇਂ ਦਾ ਫਾਇਦਾ ਉਠਾਇਆ। ਬੀਮਾਰੀ ਤੋਂ ਠੀਕ ਹੋਣ ਦੇ ਦੌਰਾਨ ਉਸਨੇ ਖੋਸੇ ਓਰਤੇਗਾ ਯ ਗੈਸੈ ਅਤੇ ਐਂਟੋਨੀ ਡੀ ਸਲੀਇਸ ਯ ਰਿਬਾਦੇਨੇਇਰਾ ਦੀਆਂ ਰਚਨਾਵਾਂ ਪੜ੍ਹਦਾ ਰਿਹਾ।
1936 ਵਿੱਚ ਜਦੋਂ ਸੇਲਾ 20 ਸਾਲ ਦਾ ਸੀ ਅਤੇ ਬੀਮਾਰੀ ਤੋਂ ਠੀਕ ਹੋਇਆ ਹੀ ਸੀ ਤਾਂ ਸਪੇਨੀ ਘਰੇਲੂ ਯੁੱਧ ਸ਼ੁਰੂ ਹੋ ਗਿਆ। ਉਸ ਦੇ ਸਿਆਸੀ ਝੁਕਾਅ ਰੂੜੀਵਾਦੀ ਸਨ ਅਤੇ ਉਹ ਬਾਗ਼ੀ ਜ਼ੋਨ ਤੋਂ ਬਚ ਗਿਆ ਸੀ ਅਤੇ ਇੱਕ ਸਿਪਾਹੀ ਦੇ ਤੌਰ 'ਤੇ ਭਰਤੀ ਹੋ ਗਿਆ ਪਰ ਉਹ ਲੌਗਰੋਈਆਂ ਵਿੱਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਭਰਤੀ ਰਿਹਾ।
ਕੈਰੀਅਰ
ਸੋਧੋ1939 ਵਿੱਚ ਘਰੇਲੂ ਯੁੱਧ ਖ਼ਤਮ ਹੋ ਗਿਆ ਅਤੇ ਸੇਲਾ ਨੇ ਆਪਣੇ ਯੂਨੀਵਰਸਿਟੀ ਦੇ ਅਧਿਐਨ ਪ੍ਰਤੀ ਦੁਚਿੱਤੀ ਦਾ ਪ੍ਰਗਟਾਵਾ ਕੀਤਾ ਅਤੇ ਅੰਤ ਟੈਕਸਟਾਈਲ ਉਦਯੋਗਾਂ ਦੇ ਬਿਊਰੋ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਉਹ ਇੱਥੇ ਹੀ ਸੀ ਕਿ ਉਸਨੇ ਲਿਖਣਾ ਸ਼ੁਰੂ ਕੀਤਾ ਜਿਸਨੇ ਉਸ ਦਾ ਪਹਿਲਾ ਨਾਵਲ, ਲਾ ਫ਼ੈਮਲਿਆ ਡੀ ਪਾਸਕੂਅਲ ਦੁਆਰਚ (ਪਾਸਕੂਅਲ ਦੁਆਰਚ ਦਾ ਪਰਿਵਾਰ) ਬਣਨਾ ਸੀ, ਜੋ ਆਖ਼ਰਕਾਰ 1942 ਵਿੱਚ 26 ਸਾਲ ਦੀ ਉਮਰ ਵਿੱਚ ਪ੍ਰਕਾਸ਼ਿਤ ਹੋਇਆ ਸੀ। ਪੈਸਕਿਯੂਅਲ ਡੁਆਰਚ ਨੂੰ ਪ੍ਰੰਪਰਾਗਤ ਨੈਤਿਕਤਾ ਵਿੱਚ ਵੈਧਤਾ ਲੱਭਣ ਵਿੱਚ ਮੁਸ਼ਕਲ ਹੈ ਅਤੇ ਉਹ ਕਤਲਾਂ ਸਮੇਤ ਕਈ ਅਪਰਾਧ ਕਰਦਾ ਹੈ, ਜਿਸ ਲਈ ਉਸ ਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ। ਇਸ ਅਰਥ ਵਿੱਚ ਉਹ ਅਲਬੇਰ ਕਾਮੂ ਦੇ ਨਾਵਲ 'ਅਜਨਬੀ' ਵਿੱਚ ਮੈਫ਼ਸੌ ਵਰਗਾ ਹੈ। ਇਸ ਨਾਵਲ ਨੂੰ ਵਿਸ਼ੇਸ਼ ਮਹੱਤਤਾ ਇਸ ਕਰਕੇ ਵੀ ਹੈ ਕਿ ਇਸ ਨੇ ਦੂਜੇ ਵਿਸ਼ਵ ਯੁੱਧ ਦੇ ਬਾਅਦ ਸਪੇਨੀ ਨਾਵਲ ਦੀ ਦਿਸ਼ਾ ਨੂੰ ਰੂਪ ਦੇਣ ਵਿੱਚ ਵੱਡਾ ਹਿੱਸਾ ਪਾਇਆ ਸੀ। La familia de Pascual Duarte
ਵਿਰਾਸਤ
ਸੋਧੋ26 ਮਈ 1957 ਨੂੰ ਸੇਲਾ ਨੂੰ ਰੋਇਲ ਸਪੈਨਿਸ਼ ਅਕੈਡਮੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਅਤੇ ਕਿਊ ਸੀਟ ਦਿੱਤੀ ਗਈ ਸੀ। ਉਸ ਨੂੰ ਸੰਵਿਧਾਨਕ ਕੋਰਤੇਸ ਵਿੱਚ ਰਾਇਲ ਸੈਨੇਟਰ ਨਿਯੁਕਤ ਕੀਤਾ ਗਿਆ, ਜਿੱਥੇ ਉਸਨੇ 1978 ਦੇ ਸਪੇਨੀ ਸੰਵਿਧਾਨ ਦੇ ਲਿਖਣ ਵਿੱਚ ਕੁਝ ਪ੍ਰਭਾਵ ਪਾਇਆ। 1987 ਵਿੱਚ, ਉਸਨੂੰ ਸਨਮਾਨਿਤ ਕੀਤਾ ਗਿਆ ਸੀ ਸਾਹਿਤ ਦੇ ਲਈ ਪ੍ਰਿੰਸ ਆਫ਼ ਅਸਤੁਰੀਆ ਅਵਾਰਡ ਦਿੱਤਾ ਗਿਆ।
ਉਸ ਨੂੰ 1989 ਵਿੱਚ "ਅਮੀਰ ਅਤੇ ਘਣੀ ਗਦ ਲਈ" ਸਾਹਿਤ ਦਾ ਨੋਬਲ ਪੁਰਸਕਾਰ" ਦਿੱਤਾ ਗਿਆ ਸੀ, "ਜੋ ਸੰਜਮੀ ਦਇਆ ਨਾਲ ਮਨੁੱਖ ਦੀ ਕਮਜ਼ੋਰੀ ਦਾ ਇੱਕ ਚੁਣੌਤੀ ਵਾਲੀ ਦ੍ਰਿਸ਼ਟੀ ਦਾ ਨਿਰਮਾਣ ਕਰਦੀ ਹੈ।" [4]
ਹਵਾਲੇ
ਸੋਧੋ- ↑ "Nobel Prize in Literature 1989". Nobel Foundation. Retrieved 2008-10-17.
- ↑ "Camilo José Cela - Biographical". www.nobelprize.org. Retrieved 2016-07-13.
- ↑ Eaude, Michael (2002-01-18). "Obituary: Camilo José Cela". the Guardian. Retrieved 2016-07-13.
- ↑ Nobel prize citation