ਕੈਲਾਸ਼ੋ ਦੇਵੀ

ਭਾਰਤ ਦੀ ਸੰਸਦ ਦੇ ਮੈਂਬਰ, ਭਾਰਤੀ ਰਾਜਨੀਤੀਵਾਨ

ਕੈਲਾਸ਼ੋ ਦੇਵੀ (ਜਨਮ 4 ਅਪ੍ਰੈਲ 1962 ਨੂੰ) ਇੱਕ ਸਿਆਸੀ ਅਤੇ ਸਮਾਜਿਕ ਵਰਕਰ ਹੈ ਅਤੇ ਭਾਰਤੀ ਰਾਜ ਹਰਿਆਣਾ ਦੇ ਕੁਰੂਕਸ਼ੇਤਰ ਹਲਕੇ ਤੋਂ ਭਾਰਤੀ ਲੋਕ ਸਭਾ ਦੀ ਚੁਣੀ ਗਈ ਸੰਸਦ ਮੈਂਬਰ ਹੈ।[1]

ਕੈਲਾਸ਼ੋ ਦੇਵੀ
ਐਮ.ਪੀ.
ਹਲਕਾਕੁਰੂਕਸ਼ੇਤਰ
ਨਿੱਜੀ ਜਾਣਕਾਰੀ
ਜਨਮ( 1962-04-04)4 ਅਪ੍ਰੈਲ 1962
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਲੋਕ ਦਲ
ਪਤੀ/ਪਤਨੀਓਮ ਨਾਥ
ਕਿੱਤਾਕਿਸਾਨ, ਸਿਆਸਤਦਾਨ, ਸਮਾਜ ਵਰਕਰ, ਅਧਿਆਪਕ, ਵਪਾਰੀ

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆਸੋਧੋ

ਕੈਲਾਸ਼ੋ ਦਾ ਜਨਮ ਪ੍ਰਤਾਪਗੜ੍ਹ, ਕੁਰੂਕਸ਼ੇਤਰ ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਓਮ ਨਾਥ ਨਾਲ ਹੋਇਆ ਅਤੇ ਉਨ੍ਹਾਂ ਦੀ ਇੱਕ ਬੇਟੀ ਹੈ। ਕੈਲਾਸ਼ੋ ਨੇ ਸਰੀਰਕ ਸਿੱਖਿਆ ਅਤੇ ਇਤਿਹਾਸ ਵਿੱਚ ਐਮ.ਏ ਕੀਤੀ।[1]

ਕੈਰੀਅਰਸੋਧੋ

ਕੈਲਾਸ਼ੋ ਹਰਿਆਣੇ ਦੇ ਜ਼ਿਲ੍ਹੇ ਯਮੁਨਾਨਗਰ, ਕੁਰੂਕਸ਼ੇਤਰ ਅਤੇ ਕੈਥਲ ਵਿੱਚ ਆਮ ਆਦਮੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਉਸ ਨੇ ਵਿਦਿਆਰਥੀ ਜੀਵਨ ਦੇ ਦੌਰਾਨ ਸਭਿਆਚਾਰਕ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ।[1]

ਰੂਚੀਸੋਧੋ

ਕੈਲਾਸ਼ੋ ਦੀ ਰੂਚੀਆਂ 'ਚ ਯੋਗਾ ਦਾ ਅਭਿਆਸ; ਸੰਗੀਤ ਸੁਣਨਾ, ਮਨਨ ਕਰਨਾ, ਅਤੇ ਜੌਗਿੰਗ ਕਰਨਾ ਸ਼ਾਮਲ ਹਨ।[1]

ਹਵਾਲੇਸੋਧੋ