ਕੈਸਪਰ ਡੇਵਿਡ ਫ਼ਰੀਡਰਿਸ਼
ਕੈਸਪਰ ਡੇਵਿਡ ਫ਼ਰੀਡਰਿਸ਼ (5 ਸਤੰਬਰ 1774 – 7 ਮਈ 1840) ਇੱਕ 19ਵੀਂ-ਸਦੀ ਦਾ ਜਰਮਨ ਰੋਮਾਂਟਿਕ ਲੈਂਡਸਕੇਪ ਚਿੱਤਰਕਾਰ ਸੀ, ਜਿਸ ਨੂੰ ਆਮ ਤੌਰ 'ਤੇ ਉਸਦੀ ਪੀੜ੍ਹੀ ਦੇ ਸਭ ਤੋਂ ਮਹੱਤਵਪੂਰਨ ਜਰਮਨ ਕਲਾਕਾਰ ਮੰਨਿਆ ਜਾਂਦਾ ਹੈ। [2] ਉਹ ਆਪਣੀ ਮੱਧ-ਕਾਲ ਦੇ ਰੂਪਕ ਭੂ-ਦ੍ਰਿਸ਼ਾਂ ਲਈ ਸਭ ਤੋਂ ਮਸ਼ਹੂਰ ਹੈ, ਜਿਸ ਵਿੱਚ ਆਮ ਤੌਰ 'ਤੇ ਰਾਤ ਦੇ ਅਕਾਸ਼ਾਂ, ਸਵੇਰ ਦੀਆਂ ਧੁੰਦਾਂ, ਬਾਂਝ ਦਰਖ਼ਤਾਂ ਜਾਂ ਗੋਥਿਕ ਜਾਂ ਮੈਗਾਲਿਥਿਕ ਖੰਡਰਾਂ ਦੇ ਸਨਮੁਖ ਚਿੰਤਨਸ਼ੀਲ ਛਾਇਆ-ਚਿੱਤਰ ਹਨ। ਇੱਕ ਕਲਾਕਾਰ ਦੇ ਤੌਰ 'ਤੇ ਉਸ ਦੀ ਮੁੱਖ ਦਿਲਚਸਪੀ ਪ੍ਰਕਿਰਤੀ ਦਾ ਸਿਮਰਨ ਸੀ, ਅਤੇ ਉਹਨਾਂ ਦੇ ਅਕਸਰ ਸੰਕੇਤਕ ਅਤੇ ਕਲਾਸੀਕਲ-ਵਿਰੋਧੀ ਕੰਮ ਕੁਦਰਤੀ ਸੰਸਾਰ ਦੇ ਲਈ ਇੱਕ ਵਿਅਕਤੀਗਤ, ਭਾਵਨਾਤਮਕ ਹੁੰਗਾਰਾ ਵਿਅਕਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਫ਼ਰੀਡਰਿਸ਼ ਦੀ ਵਿਸ਼ੇਸ਼ ਤੌਰ 'ਤੇ ਵਿਆਪਕ ਭੂ-ਦ੍ਰਿਸ਼ਾਂ ਵਿੱਚ ਇੱਕ ਭੀੜੇ ਚੌਖਟੇ ਵਿੱਚ ਮਨੁੱਖੀ ਮੌਜੂਦਗੀ ਨੂੰ ਨਿਰਧਾਰਤ ਕਰਦੀ ਹਨ, ਜਿਸ ਵਿੱਚ ਚਿੱਤਰਾਂ ਨੂੰ ਇਸ ਹੱਦ ਤੱਕ ਘਟਾ ਦਿੱਤਾ ਗਿਆ ਹੁੰਦਾ ਹੈ ਕਿ, ਕਲਾ ਇਤਿਹਾਸਕਾਰ ਕ੍ਰਿਸਟੋਫਰ ਜੌਹਨ ਮੁਰਰੇ ਦੇ ਅਨੁਸਾਰ, ਇਹ "ਦਰਸ਼ਕ ਦਾ ਉਹਨਾਂ ਦੇ ਰੂਹਾਨੀ ਪਾਸਾਰ ਵੱਲ ਧਿਆਨ ਖਿੱਚਦਾ ਹੈ।" [3]
ਫ਼ਰੀਡਰਿਸ਼ ਦਾ ਜਨਮ ਗਰੀਫਸਵਾਲਡ, ਬਾਲਟਿਕ ਸਾਗਰ ਦੇ ਪੋਮੇਰਾਨੀਅਨ ਕਸਬੇ ਵਿਖੇ ਹੋਇਆ ਸੀ, ਜਿੱਥੇ ਉਸ ਨੇ ਇੱਕ ਨੌਜਵਾਨ ਦੇ ਰੂਪ ਵਿੱਚ ਕਲਾ ਦੀ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਡ੍ਰੇਸਡਨ ਵਿੱਚ ਸਥਾਪਤ ਹੋਣ ਤੋਂ ਪਹਿਲਾਂ ਉਸ ਨੇ 1798 ਤਕ ਕੋਪੇਨਹੇਗਨ ਵਿੱਚ ਪੜ੍ਹਾਈ ਕੀਤੀ। ਉਹ ਅਜਿਹੇ ਸਮੇਂ ਦੌਰਾਨ ਬਾਲਗ ਆਇਆ ਜਦੋਂ ਯੂਰਪ ਵਿੱਚ ਭੌਤਿਕਵਾਦੀ ਸਮਾਜ ਵਿੱਚ ਵਧ ਰਹੀ ਨਿਰਾਸ਼ਾ ਨੇ ਰੂਹਾਨੀਅਤ ਦੀ ਨਵੀਂ ਕਦਰ ਪਾ ਦਿੱਤੀ ਸੀ। ਆਦਰਸ਼ਾਂ ਵਿੱਚ ਇਹ ਤਬਦੀਲੀ ਅਕਸਰ ਕੁਦਰਤੀ ਸੰਸਾਰ ਦੇ ਮੁੜ ਮੁਲਾਂਕਣ ਰਾਹੀਂ ਦਰਸਾਈ ਗਈ ਸੀ, ਜਿਵੇਂ ਕਿ ਫ਼ਰੀਡਰਿਸ਼, ਜੇ.ਐਮ.ਡਬਲਿਊ. ਟਰਨਰ (1775-1851) ਅਤੇ ਜੌਹਨ ਕਾਂਸਟੇਬਲ (1776-1837) ਵਰਗੇ ਕਲਾਕਾਰਾਂ ਨੇ ਮਨੁੱਖੀ ਸਭਿਅਤਾ ਦੀ ਲਫ਼ਾਫ਼ੇਬਾਜ਼ੀ ਦੇ ਮੁਕਾਬਲੇ ਕੁਦਰਤ ਨੂੰ ਇੱਕ "ਬ੍ਰਹਮ ਰਚਨਾ" ਵਜੋਂ ਪੇਸ਼ ਕੀਤਾ। [4]
ਫਰੀਡਰਿਸ਼ ਦੇ ਕੰਮ ਨੇ ਉਸ ਨੂੰ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਹੀ ਪ੍ਰਸ਼ਿੱਧੀ ਦੇ ਦਿੱਤੀ, ਅਤੇ ਫ੍ਰੈਂਚ ਸ਼ਿਕਾਰੀ ਡੇਵਿਡ ਡੀ ਐਂਗਰਜ਼ (1788-1856) ਵਰਗੇ ਸਮਕਾਲੀ ਲੋਕਾਂ ਨੇ ਉਸ ਬਾਰੇ ਕਿਹਾ ਕਿ ਉਸ ਨੇ "ਲੈਂਡਸਕੇਪ ਦੇ ਦੁਖਾਂਤ" ਦੀ ਖੋਜ ਕੀਤੀ ਸੀ।[5] ਫਿਰ ਵੀ, ਉਸ ਦੇ ਕੰਮ ਦੀ ਹਰਮਨਪਿਆਰਤਾ ਪਿੱਛੋਂ ਦੇ ਸਮੇਂ ਵਿੱਚ ਘੱਟ ਗਈ ਸੀ, ਅਤੇ ਉਹ ਗੁੰਮਨਾਮੀ ਵਿੱਚ ਅਤੇ ਕਲਾ ਇਤਿਹਾਸਕਾਰ ਫਿਲਿਪ ਬੀ. ਮਿਲਰ ਦੇ ਸ਼ਬਦਾਂ ਵਿਚ, "ਨੀਮ ਪਾਗਲ" ਅਵਸਥਾ ਮਰ ਗਿਆ।[6] 19 ਵੀਂ ਸਦੀ ਦੇ ਅਖੀਰ ਵਿੱਚ ਜਰਮਨੀ ਆਧੁਨਿਕਤਾ ਵੱਲ ਵਧਿਆ ਹੋਣ ਦੇ ਨਾਤੇ, ਸਮੇਂ ਦੀ ਅਹਿਮੀਅਤ ਦਾ ਇੱਕ ਨਵਾਂ ਅਰਥ ਇਸ ਦੀ ਕਲਾ ਦਾ ਲਖਾਇਕ ਬਣ ਜਾਂਦਾ ਹੈ, ਅਤੇ ਫਰੀਡਰਿਸ਼ ਦੀਆਂ ਅਹਿੱਲਤਾ ਦੀਆਂ ਪੇਸ਼ਕਾਰੀਆਂ ਨੂੰ ਪੁਰਾਣੇ ਜ਼ਮਾਨੇ ਦੇ ਉਤਪਾਦਾਂ ਵਜੋਂ ਦੇਖਿਆ ਜਾਣ ਲੱਗਦਾ ਹੈ। 20 ਵੀਂ ਸਦੀ ਦੇ ਸ਼ੁਰੂ ਵਿੱਚ ਬਰਲਿਨ ਵਿੱਚ ਉਸਦੀਆਂ 32 ਤਸਵੀਰਾਂ ਅਤੇ ਮੂਰਤੀਆਂ ਦੀ ਇੱਕ ਪ੍ਰਦਰਸ਼ਨੀ ਦੇ ਨਾਲ, 1906 ਵਿੱਚ ਉਸਦੇ ਕੰਮ ਦਾ ਨਵਾਂ ਸ਼ਲਾਘਾਯੋਗ ਮੁਲੰਕਣ ਸਾਹਮਣੇ ਆਇਆ। 1920 ਦੇ ਦਹਾਕੇ ਵਿੱਚ ਉਸ ਦੀ ਚਿੱਤਰਕਾਰੀ ਐਕਸਪ੍ਰੈਸ਼ਨਿਸਟਾਂ ਨੇ ਖੋਜ ਲਈਆਂ ਸਨ, ਅਤੇ 1930 ਅਤੇ 1940 ਦੇ ਸ਼ੁਰੂ ਵਿੱਚ ਪੜਯਥਾਰਥਵਾਦੀਆਂ ਅਤੇ ਹੋਂਦਵਾਦੀਆਂ ਨੇ ਅਕਸਰ ਉਸਦੇ ਕੰਮ ਤੋਂ ਅਕਸਰ ਵਿਚਾਰ-ਉਤੇਜਕ ਪਰੇਰਨਾ ਲਈ। 1930 ਦੇ ਦਹਾਕੇ ਦੇ ਸ਼ੁਰੂ ਵਿੱਚ ਨਾਜ਼ੀਵਾਦ ਦੇ ਉਭਾਰ ਨਾਲ ਫਰੀਡਰਿਸ਼ ਦੀ ਪ੍ਰਸਿੱਧੀ ਵਿੱਚ ਫਿਰ ਤੋਂ ਵਾਧਾ ਦੇਖਿਆ ਗਿਆ, ਪਰ ਇਸ ਤੋਂ ਬਾਅਦ ਉਸ ਦੇ ਚਿਤਰਾਂ ਦੀ ਨਾਜ਼ੀ ਅੰਦੋਲਨ ਦੇ ਨਾਲ ਜੋੜ ਕੇ ਰਾਸ਼ਟਰਵਾਦੀ ਪੱਖ ਤੋਂ ਵਿਆਖਿਆ ਕੀਤੀ ਜਾਣ ਲੱਗੀ ਅਤੇ ਉਸ ਦੀ ਪ੍ਰਸਿਧੀ ਵਿੱਚ ਇੱਕ ਵਾਰ ਤਿੱਖੀ ਗਿਰਾਵਟ ਆ ਗਈ। [7] ਇਹ 1970 ਦੇ ਦਹਾਕੇ ਦੇ ਅੰਤ ਵਿੱਚ ਜਾ ਕੇ ਕਿਤੇ ਫਰੀਡਰਿਸ਼ ਨੇ ਜਰਮਨ ਪ੍ਰਸੰਸਾਵਾਦੀ ਲਹਿਰ ਦੇ ਆਈਕਨ ਅਤੇ ਕੌਮਾਂਤਰੀ ਮਹੱਤਤਾ ਦੇ ਚਿੱਤਰਕਾਰ ਵਜੋਂ ਆਪਣਾ ਵੱਕਾਰ ਮੁੜ ਹਾਸਲ ਕਰ ਲਿਆ।
ਹਵਾਲੇ
ਸੋਧੋ- ↑ Gaddis, John (2002), The Landscape of History: How Historians Map the Past, Oxford Oxfordshire: Oxford University Press, ISBN 0-19-506652-9
- ↑ Vaughan 1980, p. 65
- ↑ Murray 2004, p. 338
- ↑ Vaughan 2004, p. 7
- ↑ During an 1834 visit to Dresden; quoted in Vaughan 2004, p. 295
- ↑ Miller, Philip B. (Spring 1974), "Anxiety and Abstraction: Kleist and Brentano on Caspar David Friedrich", Art Journal, 33 (3): 205–210, doi:10.2307/775783
{{citation}}
: More than one of|DOI=
and|doi=
specified (help) - ↑ Forster-Hahn, Françoise (March 1976), "Recent Scholarship on Caspar David Friedrich", The Art Bulletin, 58 (1): 113–116, doi:10.2307/3049469
{{citation}}
: More than one of|DOI=
and|doi=
specified (help)