ਕੋਕੁਮੋ ਸ਼ਿਕਾਗੋ ਤੋਂ ਇੱਕ ਸੰਗੀਤਕਾਰ, ਕਵੀ ਅਤੇ ਕਾਰਕੁੰਨ ਹੈ, ਜੋ ਖ਼ੁਦ ਬਲੈਕ ਟਰਾਂਸ ਔਰਤ ਹੈ, ਉਸਨੇ ਆਪਣੀ ਕਿਤਾਬ ਰੀਕਾੱਨਟਿਡ ਵਿਦ ਲਾਈਫ ਨਾਲ ਆਪਣੀ ਟਰਾਂਸਜੈਂਡਰ ਕਵਿਤਾ ਲਈ 2017 ਵਿੱਚ ਲਾਂਬੜਾ ਸਾਹਿਤਕ ਪੁਰਸਕਾਰ ਹਾਸਿਲ ਕੀਤਾ ਸੀ।[1] ਕਿਤਾਬ ਵਿੱਚ ਟਰਾਂਸਫੋਬੀਆ ਅਤੇ ਨਸਲਵਾਦ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ, ਪਰ ਸਰਗਰਮੀ ਦੇ ਆਲੇ ਦੁਆਲੇ ਦੇ ਸਭਿਆਚਾਰ ਦੀ ਵੀ ਅਲੋਚਨਾ ਕੀਤੀ ਗਈ ਹੈ।[2]

2012 ਵਿੱਚ ਕੋਕੁਮੋ ਸ਼ਿਕਾਗੋ ਵਿੱਚ ਹੋਣ ਵਾਲੇ ਪਹਿਲੇ ਟਰਾਂਸ ਮਾਰਚ ਈਵੈਂਟ ਦੀ ਪ੍ਰਮੁੱਖ ਪ੍ਰਬੰਧਕ ਸੀ।[3] 2013 ਵਿੱਚ ਕੋਕੁਮੋ ਨੇ 'ਦੇਅਰ ਵਿਲ ਕਮ ਏ ਡੇ' ਸਿਰਲੇਖ ਵਾਲੇ ਵੀਡੀਓ ਟਰੈਕ ਨੂੰ ਜਾਰੀ ਕੀਤਾ ਸੀ, ਤਾਂ ਕਿ ਵੱਖ ਵੱਖ ਰੰਗਾਂ ਦੀਆਂ ਟਰਾਂਸ ਔਰਤਾਂ 'ਤੇ ਹੁੰਦੀ ਹਿੰਸਾ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ।[4]

ਹਵਾਲੇ ਸੋਧੋ

  1. Oh, Rebecca (June 14, 2017). "LGBTQ Women of Color Win Big at Lambda Literary Awards". NBC News. Retrieved September 22, 2017.
  2. Baudler, Liz (November 2, 2016). "BOOKS: KOKUMO becomes 'Reacquainted with Life'". Windy City Times. Retrieved September 23, 2017.
  3. Sosin, Kate (February 2, 2012). "First trans pride event coming to Chicago". Windy City Times. Retrieved September 23, 2017.
  4. Nichols, James (September 16, 2013). "KOKUMO, Transgender Artist And Activist, Releases 'There Will Come A Day'". Huffington Post. Retrieved September 23, 2017.