ਕੋਲਾਇਡਲ ਦੇ ਕਣ ਘੋਲ ਵਿੱਚ ਸਮਾਨ ਰੂਪ ਵਿੱਚ ਫੈਲੇ ਹੁੰਦੇ ਹਨ। ਇਸ ਦੇ ਕਣਾਂ ਦਾ ਅਕਾਰ ਛੋਟਾ ਹੋਣ ਕਾਰਨ ਇਹ ਸਮਅੰਗੀ ਮਿਸਰਣ ਜਾਪਦਾ ਹੈ। ਅਸੀਂ ਇਸ ਦਾ ਕਣ ਨੂੰ ਅੱਖ ਨਾਲ ਨਹੀਂ ਦੇਖ ਸਕਦੇ ਪਰ ਪ੍ਰਕਾਸ਼ ਦੀ ਕਿਰਣ ਨੂੰ ਅਸਾਨੀ ਨਾਲ ਖ਼ਿਲਾਰ ਦਿੰਦੇ ਹਨ। ਪ੍ਰਕਾਸ਼ ਦੀ ਕਿਰਣ ਨੂੰ ਫੈਲਾਉਣ ਨੂੰ ਟਿੰਡਲ ਪ੍ਰਭਾਵ ਕਿਹਾ ਜਾਂਦਾ ਹੈ। ਇੱਕ ਛੋਟੇ ਕਮਰੇ ਵਿੱਚ ਛੋਟੇ ਛੇਕ ਵਿੱਚੋਂ ਪ੍ਰਕਾਸ਼ ਦਾ ਬੀਮ ਆਉਂਦਾ ਹੈ ਤਾਂ ਟਿੰਡਲ ਪ੍ਰਭਾਵ ਵੇਖ ਸਕਦੇ ਹਾਂ।ਇਸ ਕਮਰੇ ਵਿੱਚ ਧੂੜ ਅਤੇ ਕਰਬਨ ਦੇ ਕਣਾਂ ਦੁਆਰਾ ਪ੍ਰਕਾਸ਼ ਦੇ ਫੈਲਣ ਦੇ ਕਾਰਨ ਹੁੰਦਾ ਹੈ।[1]

ਦੁੱਧ

ਗੁਣਸੋਧੋ

  • ਇਹ ਇੱਕ ਬਿਖ਼ਮਅੰਗੀ ਮਿਸ਼ਰਣ ਹੈ।
  • ਇਸ ਦੇ ਕਣਾਂ ਦਾ ਅਕਾਰ ਇੰਨ੍ਹਾਂ ਛੋਟਾ ਹੁੰਦਾ ਹੈ ਕਿ ਇਹ ਵੱਖ ਰੂਪ ਵਿੱਚ ਅੱਖ ਨਾਲ ਨਹੀਂ ਵੇਖੇ ਜਾ ਸਕਦੇ।
  • ਇਹ ਕਣ ਇੰਨ੍ਹੇ ਵੱਡੇ ਹੁੰਦੇ ਹਨ ਕਿ ਪ੍ਰਕਾਸ਼ ਦੇ ਬੀਮ ਨੂੰ ਫੈਲਾਉਂਦੇ ਹਨ ਅਤੇ ਉਸ ਦੇ ਮਾਰਗ ਨੂੰ ਦ੍ਰਿਸਟੀਗੋਚਰ ਬਣਾਉਂਦੇ ਹਨ।
  • ਜਦੋਂ ਇਨ੍ਹਾਂ ਨੂੰ ਸ਼ਾਂਤ ਛੱਡ ਦਿੱਤਾ ਜਾਂਦਾ ਹੈ ਤਾਂ ਇਹ ਕਣ ਤਲ ਤੇ ਨਹੀਂ ਬੈਠਦੇ ਭਾਵ ਇਹ ਸਥਾਈ ਹੁੰਦੇ ਹਨ।
  • ਇਨ੍ਹਾਂ ਕਣਾ ਨੂੰ ਫਿਲਟਰੀਕਰਣ ਵਿੱਧੀ ਰਾਹੀ ਵੱਖ ਨਹੀਂ ਕੀਤਾ ਜਾ ਸਕਦਾ। ਪਰ ਇਹ ਕਣ ਅਪਕੇਂਦਰੀਕਰਣ ਵਿੱਧੀ ਰਾਹੀ ਵੱਖ ਕੀਤੇ ਜਾ ਸਕਦੇ ਹਨ।

ਉਦਾਹਰਨਸੋਧੋ

ਪਰਿਖਿਪਤ ਪੜਾਅ ਮਾਧਿਅਮ ਕਿਸਮ ਉਦਾਹਰਨ
ਦ੍ਰਵ ਗੈਸ ਏਰੋਸੋਲ ਧੁੰਧ, ਬੱਦਲ
ਠੋਸ ਗੈਸ ਏਰੋਸੋਲ ਧੂੰਆ, ਸਵੈਚਲਿਤ ਵਾਹਨ ਵਿੱਚੋਂ ਨਿਕਲੀਆਂ ਗੈਸਾਂ
ਗੈਸ ਦ੍ਰਵ ਫੋਮ ਸ਼ੇਵਿੰਗ ਕਰੀਮ
ਦ੍ਰਵ ਦ੍ਰਵ ਇਮਲਸ਼ਨ ਦੁੱਧ, ਫੇਸ ਕਰੀਮ
ਠੋਸ ਦ੍ਰਵ ਸੋਲ ਮੈਗਨੀਸ਼ੀਅਮ ਮਿਲਕ,ਚਿੱਕੜ
ਗੈਸ ਠੋਸ ਫੋਮ ਸੋਲ ਫੋਮ, ਰਬੜ, ਸਪੰਜ, ਪਿਊਮਿਸ
ਦ੍ਰਵ ਠੋਸ ਜੈੱਲ ਜੈਲੀ, ਪਨੀਰ, ਮੱਖਣ
ਠੋਸ ਠੋਸ ਠੋਸ ਸੋਲ ਰੰਗੀਨ ਰਤਨ ਪੱਥਰ, ਦੂਧੀਆ ਕੱਚ

ਹਵਾਲੇਸੋਧੋ

  1. "Colloid". Britannica Online Encyclopedia. Retrieved 31 August 2009.