ਕ੍ਰਿਸ਼ਨ ਕੁਮਾਰ ਰੱਤੂ

ਕ੍ਰਿਸ਼ਨ ਕੁਮਾਰ ਰੱਤੂ (ਜਨਮ 13 ਨਵੰਬਰ 1954) ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਲੇਖਕ ਹੈ। ਤਿੰਨਾਂ ਭਾਸ਼ਾਵਾਂ ਵਿੱਚ ਉਹਨਾਂ ਦੀਆਂ 60 ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਲੇਖਕ ਦੇ ਇਲਾਵਾ ਉਹ ਮੀਡੀਆ ਚਿੰਤਕ ਦੇ ਤੌਰ 'ਤੇ ਜ਼ਿਆਦਾ ਜਾਣਿਆ ਜਾਂਦਾ ਹੈ। ਉਸ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ।

ਜੀਵਨ

ਸੋਧੋ

ਕ੍ਰਿਸ਼ਨ ਕੁਮਾਰ ਰੱਤੂ ਦਾ ਜਨਮ 13 ਨਵੰਬਰ 1954 ਨੂੰ ਭਾਰਤੀ ਪੰਜਾਬ ਦੇ ਦੁਆਬਾ ਖੇਤਰ ਦੇ ਪ੍ਰਸਿਧ ਕਸਬੇ ਨੂਰਮਹਿਲ ਵਿਖੇ ਹੋਇਆ ਸੀ। ਉਸ ਨੇ ਸਾਹਿਤ ਰਚਣਾ ਦਾ ਕਾਰਜ 1968 ਵਿੱਚ ਪੰਜਾਬੀ ਵਿੱਚ ਕਹਾਣੀ ਤੇ ਕਵਿਤਾ ਲਿਖਣ ਨਾਲ ਸ਼ੁਰੂ ਕੀਤਾ। 1971 ਵਿੱਚ ਤਾਂ ਉਹਨਾਂ ਹਿੰਦੀ ਵਿੱਚ ਵੀ ਸਾਹਿਤ ਲਿਖਣਾ ਸ਼ੁਰੂ ਕਰ ਦਿੱਤਾ। 1984 ਵਿੱਚ ਉਹ ਭਾਰਤੀ ਪ੍ਰਸਾਰ ਸੇਵਾ ਵਿੱਚ ਕਰਮਚਾਰੀ ਭਰਤੀ ਹੋ ਗਿਆ। ਲੰਬਾ ਸਮਾਂ ਉਹ ਦੂਰਦਰਸ਼ਨ ਨਾਲ ਜੁੜਿਆ ਰਿਹਾ ਹੈ।

ਰਚਨਾਵਾਂ

ਸੋਧੋ

ਅੰਗਰੇਜ਼ੀ

ਸੋਧੋ

ਹਿੰਦੀ

ਸੋਧੋ
  • विश्व मीडिया बाज़ार: समाज,भाषा,(ई-प्रौद्योगिकी,आतंक)
  • समग्र गाँधी दर्शनः गाँधी चिन्तन और वर्तमान प्रसंग (2009)
  • व्यावहारिक हिंदी नई भाषा संरचना (2000)
  • मीडिया और हिन्दीः वैश्वीकृत प्रयोजनमूलक प्रयोग

ਸਨਮਾਨ

ਸੋਧੋ
  • ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦਾ ‘ਭਾਰਤੇਂਦੂ ਹਰਿਸ਼ ਚੰਦਰ ਸਨਮਾਨ’
  • ਕੇਂਦਰੀ ਗ੍ਰਹਿ ਮੰਤਰਾਲੇ ਦਾ ‘ਇੰਦਰਾ ਗਾਂਧੀ ਰਾਜ ਭਾਸ਼ਾ ਪੁਰਸਕਾਰ'
  • ਪੀਪਲਜ਼ ਲਿਟਰੇਸੀ ਐਵਾਰਡ 1985
  • ਮੱਧ ਪ੍ਰਦੇਸ਼ ਵਿਧਾਨ ਸਭਾ ਦਾ ‘ਗਾਂਧੀ ਦਰਸ਼ਨ ਸਮਰਿਤੀ’ ਰਾਸ਼ਟਰੀ ਪੁਰਸਕਾਰ
  • ਰਾਜਸਥਾਨ ਸਾਹਿਤ ਅਕਾਦਮੀ ਦਾ ‘ਦੇਵ ਰਾਜ ਉਪਧਿਆਏ’ ਪੁਰਸਕਾਰ
  • ਆਈ.ਬੀ.ਸੀ. ਲੰਡਨ ਦਾ ਅੰਤਰਰਾਸ਼ਟਰੀ ਪੁਰਸਕਾਰ ‘ਮੈਨ ਆਫ਼ ਦੀ ਈਅਰ’ (ਮੀਡੀਆ)
  • ਦਿੱਲੀ ਦੇ ਹਿੰਦੀ ਵਿਸ਼ਵ ਸੰਮੇਲਨ ਦੌਰਾਨ ‘ਸਹਸਤਾਬਦੀ ਹਿੰਦੀ ਪੁਰਸਕਾਰ’
  • ਠਾਕੁਰ ਵੇਦ ਰਾਮ ਕੌਮੀ ਪੁਰਸਕਾਰ
  • ਭਾਰਤ ਮਾਤਾ ਮੀਡੀਆ ਪੁਰਸਕਾਰ
  • ਆਧਾਰਸ਼ਿਲਾ ਮੀਡੀਆ ਪੁਰਸਕਾਰ
  • ਰਾਸ਼ਟਰੀ ਚਾਣਕੀਆ ਜਨ ਸੰਚਾਰ ਐਵਾਰਡ
  • ਭਾਸ਼ਾ ਵਿਭਾਗ, ਪੰਜਾਬ ਦਾ ਸ਼੍ਰੋਮਣੀ ਹਿੰਦੀ ਸਾਹਿਤਕਾਰ ਪੁਰਸਕਾਰ
  • ਉਤਰਾਖੰਡ ਰਤਨ
  • ਹਰਿਆਣਾ ਹਿੰਦੀ ਸਾਹਿਤ ਅਕਾਦਮੀ ਵਲੋਂ ਸਾਹਿਤ ਅਕਾਦਮੀ ਪੁਰਸਕਾਰ

ਹਵਾਲੇ

ਸੋਧੋ