ਕੱਚੀ ਲੱਸੀ
ਕੱਚੇ ਦੁੱਧ ਵਿਚ ਪਾਣੀ ਮਿਲਾ ਕੇ ਬਣਾਈ ਲੱਸੀ ਨੂੰ ਕੱਚੀ ਲੱਸੀ ਕਹਿੰਦੇ ਹਨ। ਕੱਚੀ ਲੱਸੀ ਮਿੱਠੀ ਵੀ ਬਣਦੀ ਹੈ, ਨੂਣ ਵਾਲੀ ਵੀ ਬਣਦੀ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੱਚੀ ਮਿੱਠੀ ਲੱਸੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ। ਹਾੜ ਦੀ ਇਕਾਦਸ਼ੀ ਨੂੰ ਵੀ ਕੱਚੀ ਲੱਸੀ ਦੀਆਂ ਛਬੀਲਾਂ ਲੱਗਦੀਆਂ ਹਨ। ਵਿਆਹ ਪਿੱਛੋਂ ਕੰਗਣਾ ਵੀ ਕੱਚੀ ਲੱਸੀ ਵਿਚ ਖੇਡਿਆ ਜਾਂਦਾ ਹੈ। ਕਰਵਾ ਚੌਥ ਦੇ ਵਰਤ ਸਮੇਂ ਚੰਦ ਦੇਵਤੇ ਨੂੰ ਅਰਗ ਵੀ ਕੱਚੀ ਲੱਸੀ ਦਾ ਦਿੱਤਾ ਜਾਂਦਾ ਹੈ। ਕੱਚੀ ਲੱਸੀ ਨਾਲ ਹਿੰਦੂ ਠਾਕਰਾਂ ਨੂੰ ਇਸ਼ਨਾਨ ਕਰਵਾਉਂਦੇ ਹਨ। ਸਾਧਾਂ, ਸੰਤਾਂ ਦੀਆਂ ਸਮਾਧੀਆਂ ਨੂੰ ਵੀ ਕੱਚੀ ਲੱਸੀ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਨਾਗ ਦੇਵਤੇ ਦੀ ਪੂਜਾ ਵੀ ਕੱਚੀ ਲੱਸੀ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਖੁੱਡਾਂ ਵਿਚ ਕੱਚੀ ਲੱਸੀ ਪਾਈ ਜਾਂਦੀ ਹੈ। ਦਾਹ ਸੰਸਕਾਰ ਕਰਨ ਮਗਰੋਂ ਚੁਗੇ ਫੁੱਲਾਂ ਨੂੰ ਵੀ ਕੱਚੀ ਲੱਸੀ ਵਿਚ ਧੋਤਾ ਜਾਂਦਾ ਹੈ।ਦੁੱਧ ਸ਼ਰੀਰ ਅਤੇ ਹੱਡੀਆਂ ਦੇ ਲਈ ਕਾਫੀ ਫਾਇਦੇਮੰਦ ਸਾਬਿਤ ਹੁੰਦਾ ਹੈ, ਨਾਲ ਹੀ ਠੰਡਾ ਦੁੱਧ ਜਾਂ ਕੱਚੀ ਲੱਸੀ ਪੀਣ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਪਹਿਲਾਂ ਸਮਿਆਂ ਵਿਚ ਜਾਂ ਅੱਜ ਵੀ ਕਈ ਕੱਚੀ ਲੱਸੀ ਨਾਲ ਨਹਾਉਂਦੇ ਹਨ। ਕੱਚੀ ਲੱਸੀ ਨੂੰ ਕਈ ਥਾਵਾਂ ਤੇ ਚੜ੍ਹਾਇਆ ਵੀ ਜਾਂਦਾ ਹੈ। ਭਾਵ ਪਰਸ਼ਾਦ ਦੇ ਤੌਰ ਤੇ ਧਾਰਮਿਕ ਸਥਾਨਾਂ ਤੇ ਇਸਦਾ ਇਸਤੇਮਾਲ ਹੁੰਦਾ ਹੈ। ਜਿਵੇਂ ਕਿ ਸ਼ਿਵਲਿੰਗ ਉੱਤੇ ਅਤੇ ਨਿਸ਼ਾਨ ਝੰਡੇ ਦੇ ਪੋਲ ਤੇ ਕੱਚੀ ਲੱਸੀ ਚੜ੍ਹਾਈ ਜਾਂਦੀ ਹੈ ਅਤੇ ਗਰਮੀਆਂ ਵਿਚ ਇਸਦਾ ਲੰਗਰ ਵੀ ਲਗਾਇਆ ਜਾਂਦਾ ਹੈ।
ਪਹਿਲੇ ਸਮਿਆਂ ਵਿਚ ਹਾੜ ਦੇ ਮਹੀਨੇ ਵਿਚ ਪਸ਼ੂ ਦੁੱਧ ਬਹੁਤ ਘੱਟ ਦਿੰਦੇ ਸਨ। ਇਸ ਲਈ ਰਾਤ ਨੂੰ ਸਾਰੇ ਪਰਿਵਾਰ ਨੂਣ ਵਾਲੀ ਕੱਚੀ ਲੱਸੀ ਬਣਾ ਕੇ ਪੀਂਦੇ ਹੁੰਦੇ ਸਨ। ਹੁਣ ਕੱਚੀ ਲੱਸੀ ਪੀਣ ਦਾ ਰਿਵਾਜ ਖ਼ਤਮ ਹੋ ਗਿਆ ਹੈ।[1]
ਇਸਨੂੰ ਕਿਵੇਂ ਬਣਾਇਆ ਜਾਂਦਾ ਹੈ।
ਦੁੱਧ, ਚੀਨੀ ਅਤੇ ਪਾਣੀ ਨੂੰ ਇੱਕ ਜੱਗ ਵਿੱਚ ਮਿਲਾ ਕੇ ਸ਼ੁਰੂ ਕਰੋ। ਇੱਕ ਵਾਰ ਇਸ ਵਿੱਚ ਰੂਹ ਅਫਜ਼ਾ ਪਾਓ ਅਤੇ ਚੰਗੀ ਤਰ੍ਹਾਂ ਹਿਲਾਓ। ਹੁਣ, ਇਸ ਮਿਸ਼ਰਣ ਨੂੰ ਇੱਕ ਬਲੈਂਡਰ ਜਾਰ ਵਿੱਚ ਟ੍ਰਾਂਸਫਰ ਕਰੋ ਅਤੇ ਸਿਰਫ 10 ਸਕਿੰਟਾਂ ਲਈ ਤੇਜ਼ ਰਫਤਾਰ 'ਤੇ ਮਿਲਾਓ। ਇਸਨੂੰ ਹੁਣੇ ਇੱਕ ਜੱਗ ਵਿੱਚ ਟ੍ਰਾਂਸਫਰ ਕਰੋ ਅਤੇ ਇੱਕ ਪਾਸੇ ਰੱਖ ਦਿਓ।
ਮੋਰਟਾਰ ਅਤੇ ਪੈਸਟਲ ਦੀ ਵਰਤੋਂ ਕਰਕੇ ਪਿਸਤਾ ਨੂੰ ਕੁਚਲ ਦਿਓ। ਇਨ੍ਹਾਂ ਨੂੰ ਉੱਪਰ ਤਿਆਰ ਮਿਸ਼ਰਣ ਉੱਤੇ ਛਿੜਕ ਦਿਓ ਅਤੇ ਤੁਹਾਡੀ ਕੱਚੀ ਲੱਸੀ ਹੁਣ ਤਿਆਰ ਹੈ। ਇਸ ਨੂੰ ਆਈਸ ਕਿਊਬ ਨਾਲ ਗਾਰਨਿਸ਼ ਕਰੋ ਅਤੇ ਠੰਡਾ ਸਰਵ ਕਰੋ।
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.