ਕਫ਼ਨ (ਕਹਾਣੀ)

(ਕੱਫ਼ਨ (ਕਹਾਣੀ) ਤੋਂ ਮੋੜਿਆ ਗਿਆ)

ਕਫ਼ਨ ਭਾਰਤ ਦੇ ਲਿਖਾਰੀ ਮੁਨਸ਼ੀ ਪ੍ਰੇਮਚੰਦ ਦੀ ਲਿਖੀ ਮੂਲ ਤੌਰ 'ਤੇ ਉਰਦੂ ਕਹਾਣੀ ਹੈ।।[1] ਇਹ ਪ੍ਰੇਮਚੰਦ ਦੀਆਂ ਸਭ ਤੋਂ ਵਧ ਚਰਚਿਤ ਕਹਾਣੀਆਂ ਵਿੱਚੋਂ ਇੱਕ ਹੈ।[2][3]

"ਕਫ਼ਨ"
ਲੇਖਕ ਪ੍ਰੇਮਚੰਦ
ਦੇਸ਼ਭਾਰਤ
ਭਾਸ਼ਾਉਰਦੂ
ਪ੍ਰਕਾਸ਼ਨ ਕਿਸਮਮੈਗਜ਼ੀਨ
ਪ੍ਰਕਾਸ਼ਕਉਰਦੂ:ਜਾਮੀਆਂ ਅਤੇ ਹਿੰਦੀ: ਚਾਂਦ
ਪ੍ਰਕਾਸ਼ਨ ਮਿਤੀਉਰਦੂ 1935 ਅਤੇ ਹਿੰਦੀ 1936

ਕਫ਼ਨ ਪ੍ਰੇਮਚੰਦ ਦੀ ਅਖੀਰਲੀ ਕਹਾਣੀ ਹੈ, ਜੋ ਹਿੰਦੀ ਵਿੱਚ ਚਾਂਦ ਹਿੰਦੀ ਪਤ੍ਰਿਕਾ ਦੇ ਅਪਰੈਲ 1936 ਦੇ ਅੰਕ ਵਿੱਚ ਪ੍ਰਕਾਸ਼ਿਤ ਹੋਈ ਸੀ। ਪ੍ਰੇਮਚੰਦ ਨੇ ਪਹਿਲਾਂ ਇਸਨੂੰ ਉਰਦੂ ਵਿੱਚ ਲਿਖਿਆ ਸੀ ਅਤੇ ਉਰਦੂ ਪਤ੍ਰਿਕਾ ਜਾਮੀਆਂ ਦੇ ਦਸੰਬਰ 1935 ਦੇ ਅੰਕ ਵਿੱਚ ਛਪੀ ਸੀ। ਕੁੱਝ ਆਲੋਚਕਾਂ ਦਾ ਅਜਿਹਾ ਮੱਤ ਹੈ ਕਿ ਕਫ਼ਨ ਹਿੰਦੀ ਦੀ ਮੌਲਿਕ ਕਹਾਣੀ ਨਹੀਂ ਹੈ, ਸਗੋਂ ਉਰਦੂ ਦਾ ਤਰਜੁਮਾ ਹੈ।[1]

ਪਲਾਟ

ਸੋਧੋ

ਇਕ ਪਿੰਡ ਵਿੱਚ ਦੋ ਗਰੀਬ ਚਮਾਰ ਪਿਉ (ਘੀਸੂ) ਅਤੇ ਪੁੱਤਰ (ਮਾਧਵ) ਰਹਿੰਦੇ ਸਨ। ਰਾਤ ਦੇ ਸਮੇਂ ਸ੍ਰੀ ਮਾਧਵ ਦੀ ਪਤਨੀ ਬੁਧੀਆ ਆਪਣੀ ਝੁੱਗੀ ਵਿੱਚ ਪਈ ਜਣੇਪੇ ਦੀਆਂ ਪੀੜਾਂ ਨਾਲ ਛਟਪਟਾ ਰਹੀ ਸੀ। ਦਰਦ ਦੇ ਮਾਰੇ ਜੋਰ-ਜੋਰ ਨਾਲ ਕਰਾਹ ਰਹੀ ਸੀ, ਪੈਰ ਪਟਕ ਰਹੀ ਸੀ। ਘੀਸੂ ਅਤੇ ਮਾਧਵ ਦੋਨੋਂ ਕਿਸਾਨਾਂ ਦੇ ਖੇਤਾਂ ਤੋਂ ਚੁਰਾ ਕੇ ਲਿਆਂਦੇ ਆਲੂ ਝੁੱਗੀ ਦੇ ਬਾਹਰ ਚੁੱਲ੍ਹੇ ਵਿੱਚ ਭੁੰਨ ਕੇ ਖਾ ਰਹੇ ਸਨ। ਰਹਿ-ਰਹਿ ਕੇ ਬੁਧੀਆ ਦੀ ਅਜਿਹੀ ਦਿਲ ਹਿਲਾ ਦੇਣ ਵਾਲੀ ਆਵਾਜ਼ ਨਿਕਲਦੀ ਸੀ ਕਿ ਦੋਨੋਂ ਕਲੇਜਾ ਫੜ ਲੈਂਦੇ ਸਨ। ਸਿਆਲਾਂ ਦੀ ਠੰਡੀ ਠਾਰ ਰਾਤ ਸੀ, ਘੋਰ ਸੰਨਾਟੇ ਵਿੱਚ ਡੁੱਬੀ ਹੋਈ। ਸਾਰਾ ਪਿੰਡ ਅੰਧਕਾਰ ਵਿੱਚ ਲੀਨ ਹੋ ਗਿਆ ਸੀ। ਜਦੋਂ ਘੀਸੂ ਕਹਿੰਦਾ ਹੈ ਕਿ ਉਹ ਬਚੇਗੀ ਨਹੀਂ ਤਾਂ ਮਾਧਵ ਚਿੜ ਕੇ ਜਵਾਬ ਦਿੰਦਾ ਹੈ ਕਿ ਮਰਨਾ ਹੈ ਤਾਂ ਜਲਦੀ ਹੀ ਕਿਉਂ ਨਹੀਂ ਮਰ ਜਾਂਦੀ। ਲੱਗਦਾ ਹੈ ਜਿਵੇਂ ਕਹਾਣੀ ਦੇ ਅਰੰਭ ਵਿੱਚ ਹੀ ਸੰਕੇਤਕ ਢੰਗ ਨਾਲ ਪ੍ਰੇਮਚੰਦ ਇਸ਼ਾਰਾ ਕਰ ਰਿਹਾ ਹੈ ਅਤੇ ਪਿੰਡ ਦਾ ਹਨੇਰੇ ਵਿੱਚ ਲੀਨ ਹੋ ਜਾਣਾ ਜਿਵੇਂ ਪੂੰਜੀਵਾਦੀ ਵਿਵਸਥਾ ਦਾ ਹੀ ਵਧ ਰਿਹਾ ਹਨੇਰਾ ਹੈ ਜੋ ਸਾਰੇ ਮਾਨਵੀ ਮੁੱਲਾਂ, ਸਦਭਾਵ ਅਤੇ ਆਤਮੀਅਤਾ ਨੂੰ ਰੌਂਦਦਾ ਹੋਇਆ ਨਿਰਮੋਹੀ ਭਾਵ ਨਾਲ ਵਧਦਾ ਜਾ ਰਿਹਾ ਹੈ। ਇਸ ਔਰਤ ਨੇ ਘਰ ਨੂੰ ਇੱਕ ਵਿਵਸਥਾ ਦਿੱਤੀ ਸੀ, ਪਿਸਾਈ ਕਰ ਕੇ ਜਾਂ ਘਾਹ ਖੋਤਰ ਕੇ ਉਹ ਇਨ੍ਹਾਂ ਦੋਨਾਂ ਬਗੈਰਤਾਂ ਦਾ ਢਿੱਡ ਭਰਦੀ ਰਹੀ ਹੈ। ਅਤੇ ਅੱਜ ਇਹ ਦੋਨੋਂ ਇੰਤਜਾਰ ਵਿੱਚ ਹਨ ਕਿ ਉਹ ਮਰ ਜਾਵੇ, ਤਾਂ ਜੋ ਉਹ ਆਰਾਮ ਨਾਲ ਸੌਂ ਸਕਣ। ਬਾਪ-ਬੇਟੇ ਲਈ ਭੁੰਨੇ ਹੋਏ ਆਲੂਆਂ ਦੀ ਕੀਮਤ ਉਸ ਮਰਦੀ ਹੋਈ ਔਰਤ ਨਾਲੋਂ ਜ਼ਿਆਦਾ ਹੈ। ਉਹਨਾਂ ਵਿੱਚ ਕੋਈ ਵੀ ਇਸ ਡਰੋਂ ਉਸਨੂੰ ਦੇਖਣ ਨਹੀਂ ਜਾਣਾ ਚਾਹੁੰਦਾ ਕਿ ਉਸ ਦੇ ਜਾਣ ਤੇ ਦੂਜਾ ਆਦਮੀ ਸਾਰੇ ਆਲੂ ਖਾ ਜਾਵੇਗਾ। ਹਲਕ ਅਤੇ ਤਾਲੂ ਜਲ ਜਾਣ ਦੀ ਚਿੰਤਾ ਕੀਤੇ ਬਿਨਾਂ ਜਿਸ ਤੇਜੀ ਨਾਲ ਉਹ ਗਰਮ ਆਲੂ ਖਾ ਰਹੇ ਹਨ ਉਸ ਤੋਂ ਉਹਨਾਂ ਦੀ ਘੋਰ ਗਰੀਬੀ ਦਾ ਅਨੁਮਾਨ ਸਹਿਜ ਹੀ ਹੋ ਜਾਂਦਾ ਹੈ। "ਘੀਸੂ ਨੂੰ ਵੀਹ ਸਾਲ ਪਹਿਲਾਂ ਦੀ ਠਾਕੁਰ ਦੀ ਬਰਾਤ ਯਾਦ ਆਉਂਦੀ ਹੈ - ਚਟਨੀ, ਰਾਇਤਾ, ਤਿੰਨ ਤਰ੍ਹਾਂ ਦੇ ਸੁੱਕੇ ਸਾਗ, ਇੱਕ ਰਸੇਦਾਰ ਤਰਕਾਰੀ, ਦਹੀ, ਚਟਨੀ, ਮਠਿਆਈ। ਹੁਣ ਕੀ ਦੱਸਾਂ ਕਿ ਉਸ ਭੋਜ ਵਿੱਚ ਕੀ ਸਵਾਦ ਮਿਲਿਆ।... ਲੋਕਾਂ ਨੇ ਅਜਿਹਾ ਖਾਧਾ, ਕਿਸੇ ਕੋਲੋਂ ਪਾਣੀ ਨਹੀਂ ਪੀਤਾ ਗਿਆ...।" ਇਸ ਦੇ ਬਾਅਦ ਪ੍ਰੇਮਚੰਦ ਲਿਖਦਾ ਹੈ; "ਅਤੇ ਬੁਧੀਆ ਅਜੇ ਕਰਾਹ ਰਹੀ ਸੀ। ਇਸ ਪ੍ਰਕਾਰ ਠਾਕੁਰ ਦੀ ਬਰਾਤ ਦਾ ਵਰਣਨ ਅਮਾਨਵੀਅਤਾ ਨੂੰ ਠੋਸ ਬਣਾਉਣ ਵਿੱਚ ਪੂਰੀ ਸਹਾਇਤਾ ਕਰਦਾ ਹੈ। ਕਫਨ ਇੱਕ ਅਜਿਹੀ ਸਮਾਜਕ ਵਿਵਸਥਾ ਦੀ ਕਹਾਣੀ ਹੈ ਜੋ ਮਿਹਨਤ ਦੇ ਪ੍ਰਤੀ ਆਦਮੀ ਵਿੱਚ ਨਿਰਾਸ਼ਾ ਪੈਦਾ ਕਰਦੀ ਹੈ ਕਿਉਂਕਿ ਉਸ ਮਿਹਨਤ ਦੀ ਕੋਈ ਸਾਰਥਕਤਾ ਉਸਨੂੰ ਨਹੀਂ ਵਿਖਾਈ ਦਿੰਦੀ।

ਔਰਤ ਦੇ ਮਰ ਜਾਣ ਉੱਤੇ ਕਫ਼ਨ ਦਾ ਚੰਦਾ ਹੱਥ ਵਿੱਚ ਆਉਣ ਤੇ ਉਹਨਾਂ ਦੀ ਨੀਤ ਬਦਲਣ ਲੱਗਦੀ ਹੈ। ਦੋਨਾਂ ਸਹਿਮਤ ਹੋ ਜਾਂਦੇ ਹਨ ਕਿ ਲਾਸ਼ ਉਠਦੇ-ਉਠਦੇ ਰਾਤ ਹੋ ਜਾਵੇਗੀ। ਰਾਤ ਨੂੰ ਕਫ਼ਨ ਕੌਣ ਵੇਖਦਾ ਹੈ? ਕਫਨ ਲਾਸ਼ ਦੇ ਨਾਲ ਜਲ ਹੀ ਤਾਂ ਜਾਂਦਾ ਹੈ। ਅਤੇ ਫਿਰ ਉਹ ਕਫ਼ਨ ਨਹੀਂ ਲੈਂਦੇ। ਉਸ ਕਫ਼ਨ ਦੇ ਚੰਦੇ ਦੇ ਪੈਸੇ ਨੂੰ ਸ਼ਰਾਬ, ਪੂੜੀਆਂ, ਚਟਨੀ, ਅਚਾਰ ਅਤੇ ਕਲੇਜੀਆਂ ਤੇ ਖਰਚ ਕਰ ਦਿੰਦੇ ਹਨ। ਆਪਣੇ ਭੋਜਨ ਦੀ ਤ੍ਰਿਪਤੀ ਨਾਲ ਹੀ ਦੋਨੋਂ ਬੁਧੀਆ ਦੀ ਸਦਗਤੀ ਦੀ ਕਲਪਨਾ ਕਰ ਲੈਂਦੇ ਹਨ- ਸਾਡੀ ਆਤਮਾ ਖੁਸ਼ ਹੋ ਰਹੀ ਹੈ ਤਾਂ ਕੀ ਉਸਨੂੰ ਸੁਖ ਨਹੀਂ ਮਿਲੇਗਾ। ਜਰੂਰ ਬਰ ਜਰੂਰ ਮਿਲੇਗਾ। ਭਗਵਾਨ ਤੂੰ ਅੰਤਰਜਾਮੀ ਹੈਂ। ਉਸਨੂੰ ਬੈਕੁੰਠ ਲੈ ਜਾਣਾ। ਆਪਣੀ ਆਤਮਾ ਦੀ ਪ੍ਰਸੰਨਤਾ ਪਹਿਲਾਂ ਜਰੂਰੀ ਹੈ, ਸੰਸਾਰ ਅਤੇ ਭਗਵਾਨ ਦੀ ਪ੍ਰਸੰਨਤਾ ਦੀ ਕੋਈ ਜ਼ਰੂਰਤ ਹੈ ਵੀ ਤਾਂ ਬਾਅਦ ਵਿੱਚ।

ਆਪਣੀ ਉਮਰ ਦੇ ਅਨੁਸਾਰ ਘੀਸੂ ਜ਼ਿਆਦਾ ਸਮਝਦਾਰ ਹੈ। ਉਸਨੂੰ ਪਤਾ ਹੈ ਕਿ ਲੋਕ ਕਫ਼ਨ ਦੀ ਵਿਵਸਥਾ ਕਰਨਗੇ - ਭਲੇ ਹੀ ਇਸ ਵਾਰ ਰੁਪੁਇਆ ਉਸ ਦੇ ਹੱਥ ਵਿੱਚ ਨਾ ਆਵੇ। ਨਸ਼ੇ ਦੀ ਹਾਲਤ ਵਿੱਚ ਮਾਧਵ ਜਦੋਂ ਪਤਨੀ ਦੇ ਅਥਾਹ ਦੁੱਖ ਭੋਗਣ ਦੀ ਸੋਚਕੇ ਰੋਣ ਲੱਗਦਾ ਹੈ ਤਾਂ ਘੀਸੂ ਉਸਨੂੰ ਰਵਾਇਤੀ ਗਿਆਨ ਦੇ ਸਹਾਰੇ ਚੁਪ ਕਰਾਂਦਾ ਹੈ, ਕਿ ਮਰ ਕੇ ਉਹ ਮੁਕਤ ਹੋ ਗਈ ਹੈ। ਅਤੇ ਇਸ ਜੰਜਾਲ ਤੋਂ ਛੁੱਟ ਗਈ ਹੈ। ਨਸ਼ੇ ਵਿੱਚ ਨੱਚਦੇ-ਗਾਉਂਦੇ, ਉਛਲਦੇ-ਕੁੱਦਦੇ, ਸਭਨਾਂ ਤੋਂ ਬੇਖਬਰ ਅਤੇ ਮਦਮਸਤ, ਉਹ ਉਥੇ ਹੀ ਡਿੱਗ ਕੇ ਢੇਰ ਹੋ ਜਾਂਦੇ ਹਨ।

ਹਵਾਲੇ

ਸੋਧੋ
  1. 1.0 1.1 "रत्नकुमार सांभरिया की विवेचना: कफ़न का सच". रचनाकार. 31 ਜੁਲਾਈ 2009.
  2. "ਪੁਰਾਲੇਖ ਕੀਤੀ ਕਾਪੀ". Archived from the original on 2015-04-03. Retrieved 2015-11-14. {{cite web}}: Unknown parameter |dead-url= ignored (|url-status= suggested) (help)
  3. https://www.youtube.com/watch?v=_VAQcTH0f2s