ਖ਼ਵਾਜਾ ਗ਼ੁਲਾਮ ਫ਼ਰੀਦ

ਹਿੰਦ ਉਪਮਹਾਦੀਪ ਦਾ 19ਵੀਂ-ਸਦੀ ਦਾ ਸੂਫ਼ੀ ਕਵੀ, ਬਹੁਵਿਦ, ਵਿਦਵਾਨ ਅਤੇ ਲੇਖਕ
(ਖਵਾਜਾ ਗੁਲਾਮ ਫ਼ਰੀਦ ਤੋਂ ਮੋੜਿਆ ਗਿਆ)

ਖਵਾਜਾ ਗੁਲਾਮ ਫ਼ਰੀਦ (ਉਰਦੂ: خواجہ غُلام فرید) ਜਾਂ ਖਵਾਜਾ ਫ਼ਰੀਦ (ਅਨੁਮਾਨਿਤ 1845[1]–1901) – ਹਿੰਦ ਉਪਮਹਾਦੀਪ ਦਾ 19ਵੀਂ-ਸਦੀ ਦਾ ਬੜਾ ਮਸ਼ਹੂਰ ਸੂਫ਼ੀ ਕਵੀ, ਬਹੁਵਿਦ, ਵਿਦਵਾਨ ਅਤੇ ਲੇਖਕ ਹੋਇਆ ਹੈ। ਉਸ ਦਾ ਤਾਅਲੁਕ ਚਿਸ਼ਤੀ ਸੰਪਰਦਾ ਨਾਲ ਸੀ।

ਖਵਾਜਾ ਗੁਲਾਮ ਫ਼ਰੀਦ
ਖਵਾਜਾ ਗੁਲਾਮ ਫ਼ਰੀਦ ਦਾ ਮਕਬਰਾ
ਜਨਮ1845
ਚਾਚੜਾ, ਪੰਜਾਬ, ਹੁਣ ਪਾਕਿਸਤਾਨ
ਮੌਤ1901
ਚਾਚੜਾ, ਪੰਜਾਬ, ਹੁਣ ਪਾਕਿਸਤਾਨ
ਮਾਨ-ਸਨਮਾਨਇਸਲਾਮ
ਪ੍ਰਭਾਵਿਤ-ਹੋਏਬਾਬਾ ਫ਼ਰੀਦ
ਪ੍ਰਭਾਵਿਤ-ਕੀਤਾਸੂਫ਼ੀ ਅਤੇ ਹੋਰ ਰੂਹਾਨੀ ਕਵਿਤਾ
ਪਰੰਪਰਾ/ਵਿਧਾਕਾਫ਼ੀ

ਜਨਮ ਅਤੇ ਬਚਪਨ

ਸੋਧੋ

“ਗੁਲਾਮ ਫਰੀਦ ਦਾ ਜਨਮ 1261 ਹਿਜਰੀ ਦੇ ਆਖਰੀ ਬੁਧਵਾਰ (ਸੰਨ 1840) ਸਵੇਰ-ਸਾਰ, ਰਿਆਸਤ ਬਹਾਵਲਪੁਰ ਵਿੱਚ ਚਾਚੜਾ ਵਿਖੇ ਖਵਾਜਾ ਖ਼ੁਦਾ ਬਖ਼ਸ਼ ਦੇ ਘਰ ਹੋਇਆ।”[2] ਗੁਲਾਮ ਫ਼ਰੀਦ ਦੇ ਵੱਡੇ ਭਰਾ ਫਖਰੁਦੀਨ ਇੱਕ ਉੱਚ ਕੋੁਟੀ ਦੇ ਵਿਆਕਤੀ ਸਨ। ਉਹਨਾਂ ਨੇ ਆਪਣੀ ਰਚਨਾ ਫਾਰਸੀ ਵਿੱਚ ਲਿਖੀ। ਗੁਲਾਮ ਫਰੀਦ ਨੇ ਆਪਣੇ ਵੱਡੇ ਭਰਾ ਫਖਰੁਦੀਨ ਅਤੇ ਮਾਮਾ ਦੀ ਅਗਵਾਈ ਵਿੱਚ ਜੀਵਨ ਯਾਤਰਾ ਸ਼ੁਰੂ ਕੀਤੀ। ਗੁਲਾਮ ਫ਼ਰੀਦ ਜਦੋਂ ਚਾਰ ਸਾਲ ਦੇ ਹੋਏ ਤਾਂ ਇਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਅੱਠ ਸਾਲ ਦੀ ਉਮਰ ਵਿੱਚ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਸ ਤਰ੍ਹਾਂ ਛੋਟੀ ਉਮਰੇ ਆਪ ਦੇ ਸਿਰ ਉੱਪਰੋਂ ਮਾਤਾ ਪਿਤਾ ਦਾ ਸਾਇਆ ਉੱਠ ਗਿਆ। ਬਹਾਵਲਾਪੁਰ ਦੇ ਨਵਾਬ ਸਾਦਿਕ ਖਾਂ ਆਪ ਦੀ ਪਰਵਰਿਸ਼ ਕਰਨਾ ਚਾਹੁੰਦੇ ਸਨ। ਇਸ ਤਰ੍ਹਾਂ ਆਪ ਨੂੰ ਸ਼ਾਹੀ ਮਹਿਲ ਲਿਆਂਦਾ ਗਿਆ ਜਿੱਥੇ ਆਪ ਦੇ ਮਾਮਾ ਜੀ ਵੀ ਆਪ ਨਾਲ ਰਹਿਣ ਲੱਗੇ ਤਾਂ ਕਿ ਆਪ ਦਾ ਦਿਲ ਲੱਗਿਆ ਰਹੇ। ਗੁਲਾਮ ਫਰੀਦ ਆਪਣੇ ਭਰਾ ਕੋਲੋ ਬਹੁਤ ਪ੍ਰਭਾਵਿਤ ਹੋਏ। ਕਿਹਾ ਜਾਂਦਾ ਹੈ ਕਿ ਫਖਰੁਦੀਨ ਨਮਾਜ ਅਤੇ ਰੋਜੇ ਦੇ ਇੰਨੇ ਪਾਬੰਦ ਸਨ ਕਿ ਉਹ ਆਪਣੇ ਜੀਵਨ ਵਿੱਚ ਸਿਰਫ਼ ਤਿੰਨ ਵਾਰ ਨਮਾਜ ਨਹੀਂ ਪੜ ਸਕੇ। ਗੁਲਾਮ ਫਰੀਦ ਦੇ ਕਹਿਣ ਉੱਤੇ ਰਸਮ ਖਤਨਾ ਅਤੇ ਬਿਸਮਿੱਲਾ ਇੱਕਠੀਆਂ ਹੀ ਕੀਤੀਆਂ ਗਈਆਂ। ਇਹਨਾਂ ਦੀ ਇਹ ਰਸਮ ਖ਼ੁਦਾ ਬਖ਼ਸ਼ ਦੇ ਭਰਾ ਤਾਜ ਮਹਿਮੂਦ ਨੇ ਕੀਤੀ। ਤਾਜ ਮਹਿਮੂਦ ਨੇ ਫਰੀਦ ਨੂੰ ਆਖਿਆ ਗੁਲਾਮ ਫਰੀਦ ਆਖ, ਅਲਫ਼ ਤਾਂ ਫਰੀਦ ਜੀ ਨੇ ਵੀ ਇਸੇ ਤਰ੍ਹਾਂ ਆਖਿਆ “ਆਖ ਗੁਲਾਮ ਫਰੀਦ ਅਲਫ਼” ਇਸ ਤਰ੍ਹਾਂ ਵਾਰ-ਵਾਰ ਕਹਿਣ `ਤੇ ਮਹਿਫਲ ਵਿੱਚ ਮਸਤੀ ਛਾ ਗਈ ਅਤੇ ਆਪ ਦੇ ਪਿਤਾ ਨੇ ਕੱਵਾਲਾਂ ਨੂੰ ਸੰਗੀਤ ਬੱਧ ਕਰ ਕੇ ਇਹ ਸ਼ਬਦ ਗਾਉਣ ਲਈ ਕਿਹਾ।

ਸਿੱਖਿਆ

ਸੋਧੋ

ਗੁਲਾਮ ਫਰੀਦ 16 ਸਾਲ ਦੀ ਉਮਰ ਤੱਕ ਸਿੱਖਿਆ ਪ੍ਰਾਪਤੀ ਵਿੱਚ ਰੁੱਝੇ ਰਹੇ। ਗੁਲਾਮ ਫਰੀਦ ਤੀਖਣ ਬੁੱਧੀ ਦੇ ਮਾਲਕ ਸਨ, ਆਪ ਨੇ ਲਗਭਗ 8 ਸਾਲ ਦੀ ਉਮਰ ਵਿੱਚ “ਕੁਰਾਨ ਸਰੀਫ” ਜਬਾਨੀ ਯਾਦ ਕਰ ਦਿਆ ਸੀ। ਆਪ ਲਈ ਅਰਬੀ ਅਤੇ ਫ਼ਾਰਸੀ ਦਾ ਗਿਆਨ ਤਾਂ ਜਰੂਰੀ ਹੀ ਸੀ। ਇਸ ਤੋਂ ਇਲਾਵਾ ਆਪ ਨੇ ਉਰਦੂ, ਹਿੰਦੀ, ਬ੍ਰਿਜੀ, ਸਿੰਧੀ ਜਬਾਨਾਂ ਵੀ ਸਿੱਖੀਆਂ। ਆਪ ਨੇ ਬਾਅਦ ਵਿੱਚ ਅੰਗਰੇਜ਼ੀ ਦੀ ਲਿਪੀ ਵੀ ਸਿੱਖ ਲਈ ਸੀ। ਖਵਾਜਾ ਗੁਲਾਮ ਫਰੀਦ ਨੂੰ ਜਿੱਥੇ ਧਾਰਮਿਕ ਵਿੱਦਿਆ ਵਿੱਚ ਮੁਹਾਰਤ ਹਾਸਲ ਸੀ। ਉੱਥੇ ਆਪ ਨੇ ਭੁਗੋਲ, ਇਤਿਹਾਸ ਤੇ ਖੋਜ ਦੇ ਖੇਤਰ ਵਿੱਚ ਹੀ ਸਿੱਖਿਆ ਲਈ।

ਗੱਦੀ ਪ੍ਰਾਪਤੀ

ਸੋਧੋ

ਖਵਾਜਾ ਫਖਰੁਦੀਨ 54 ਸਾਲ ਉਮਰ ਵਿੱਚ ਸਰੀਰ ਤਿਆਗ ਗਏ ਸਨ। ਇਹਨਾਂ ਦੀ ਮੌਤ ਤੋਂ ਬਾਅਦ ਫਰੀਦ ਨੇ 28 ਸਾਲ ਦੀ ਉਮਰ ਵਿੱਚ ਗੱਦੀ ਦੀ ਪ੍ਰਾਪਤੀ ਕੀਤੀ। “ਗੱਦੀ ਨਸ਼ੀਨੀ ਸਮੇਂ ਬਹਾਵਲਪੁਰ ਦੇ ਨਵਾਬ ਸਾਦਿਕ ਮੁਹੰਮਦ ਖ਼ਾਨ ਰਾਬਿਆਂ ਨੇ ਚਾਚੜਾਂ ਪਹੁੰਚ ਕੇ ਆਪ ਦੀ ਦਸਤਾਰਬੰਧੀ ਅਤੇ ਸ਼ਹਾਨਾ ਪੋਸ਼ਾਕ ਦੀ ਰਸਮ ਅਦਾ ਕੀਤੀ।”2 ਨਵਾਬ, ਗੁਲਾਮ ਫਰੀਦ ਦੇ ਵਿਆਕਤੀਤਵ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਇਹ ਉਹਨਾਂ ਦੇ ਮੁਰੀਦ ਬਣ ਗਏ।

ਸਿੱਖਆ ਦੇਣ ਦਾ ਢੰਗ

ਸੋਧੋ

ਖਵਾਜਾ ਗੁਲਾਮ ਫਰੀਦ ਚਿਸਤੀਆਂ ਸੂਫ਼ੀਆਂ ਵਾਂਗ ਮੁਰੀਦਾਂ ਨੂੰ ਸਾਹਮਣੇ ਬਿਠਾ ਕੇ ਸਮਾਧੀ ਲਾਉਂਦੇ ਅਤੇ ਉਹਨਾਂ ਦੇ ਹੱਥ ਨੂੰ ਆਪਣੇ ਹੱਥ ਵਿੱਚ ਰੱਖ ਕੇ ਕਲਮਾਂ ਪੜਾਉਂਦੇ ਸੂਰਾ ਇਖਲਾਸ ਪੜਦੇ ਅਤੇ ਮੁਰੀਦ ਕੋਲੋਂ ਤਿੰਨ ਵਾਰ ਤੋਬਾ ਕਰਵਾਉਂਦੇ ਅਤੇ ਨਮਾਜ ਪੜਨ ਦੀ ਤਾਕੀਦ ਕਰਦੇ ਮਨ। ਔਰਤਾਂ ਨੂੰ ਮਰਦਾਂ ਨਾਲੋਂ ਜਿਆਦਾ ਨਮਾਜ ਅਦਾ ਕਰਨ ਦੀ ਤਾਕੀਦ ਕੀਤੀ ਜਾਂਦੀ ਸੀ।

ਸੂਫ਼ੀ ਪਰੰਪਰਾ ਨਾਲ ਸੰਬੰਧ

ਸੋਧੋ

ਖਵਾਜਾ ਗੁਲਾਮ ਫਰੀਦ ਸੂਫ਼ੀਆ ਦੇ ਚਿਸਤੀ ਸਿਲਸਿਲੇ ਨਾਲ ਸੰਬੰਧ ਰੱਖਦੇ ਸਨ। ਆਪਣੀ ਹਾਰਦਿਕ ਵਿਸਾਲਤਾ ਕਾਰਨ ਕਿਸੇ ਦੂਜੀ ਪ੍ਰੰਪਰਾ ਜਾਂ ਮਜਹਬ ਦੀ ਆਪ ਤੋਹੀਨ ਨਹੀਂ ਕਰ ਸਕਦੇ ਸਨ। ਇਸ ਕਾਰਨ ਆਪ ਚਿਸਤੀਆਂ ਦੇ ਸਿਲਸਿਲੇ ਤੋਂ ਇਲਾਵਾ ਦੁਸਰੇ ਕਾਦਰੀਆਂ, ਸੁਹਾਵਰਦੀਆਂ ਅਤੇ ਨਕਸ਼ਬੰਦੀਆਂ ਪਰੰਪਰਾਵਾਂ ਵਿੱਚ ਮੁਰੀਦ ਬਣਾਉਣ ਦੀ ਇਜਾਜਤ ਸੀ। ਆਪ ਕਿਸੇ ਵੀ ਪ੍ਰਕਾਰ ਦੇ ਨਸ਼ੇ ਤੋਂ ਕੋਹਾਂ ਦੂਰ ਸਨ ਅਤੇ ਆਪਣੇ ਮੁਰੀਦਾਂ ਨੂੰ ਵੀ ਇਸ ਤੋਂ ਬਚਾਉਂਦੇ ਸਨ।

ਰਹਿਣੀ ਬਹਿਣੀ

ਸੋਧੋ

ਕੁਦਰਤੀ ਤੌਰ 'ਤੇ ਆਪ ਨੂੰ ਇਕੱਲਤਾ ਘੱਟ ਖਾਣਾ ਅਤੇ ਘੱਟ ਬੋਲਣਾ ਪਸੰਦ ਸੀ। ਆਪ ਦੇ ਸਮੇਂ ਰਿਆਸਤ ਬਹਾਵਲਪੁਰ ਵਿੱਚ ਭੰਗ ਪੀਣ ਦਾ ਰਿਵਾਜ ਸੀ। ਲੋਕ ਇਸਨੂੰ ਠੰਡਿਆਈ ਆਖ ਕੇ ਪੀਂਦੇ ਸਨ। ਲੋਕ ਇਸ ਨਸ਼ੇ ਨੂੰ ਐਬ, ਨੁਕਸ ਜਾਂ ਪਾਪ ਨਹੀਂ ਮੰਨਦੇ ਸਨ। ਗੁਲਾਮ ਫਰੀਦ ਨੂੰ ਇਹ ਖਿਆਲ ਬਹੁਤ ਭੈੜਾ ਲੱਗਦਾ ਸੀ। ਆਪ ਕਿਸੇ ਵੀ ਨਸ਼ੇੜੀ ਨੂੰ ਸਮਾਅ ਦੀ ਮਜਲਸਾਂ ਵਿੱਚ ਦਾਖਲ ਨਹੀਂ ਹੋਣ ਦਿੰਦੇ ਸਨ। ਗੁਲਾਮ ਫਰੀਦ ਨੂੰ ਦੋਲਤ ਨਾਲ ਕੋਈ ਮੋਹ ਨਹੀਂ ਸੀ। ਆਪ ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਨਮਾਜ ਵੇਲੇ ਮਾਇਆ ਨਾ ਲੈ ਕੇ ਆਉਣ, ਆਪ ਉਹਨਾਂ ਨੂੰ ਨਮਾਜ ਨੂੰ ਰਸਮ ਦੇ ਤੌਰ 'ਤੇ ਪੜਨ ਦੀ ਮਨਾਹੀ ਕਰਦੇ ਸਨ। ਆਪ ਹੀ ਹਜੂਰੀ ਵਿੱਚ ਜੇਕਰ ਕੋਈ ਮੰਗ ਲੈ ਕੇ ਆਉਂਦਾ ਤਾਂ ਆਪ ਉਸ ਦੀ ਪੂਰੀ ਸਹਾਇਤਾ ਕਰਦੇ ਸਨ, ਲੋਕਾਂ ਵੱਲੋਂ ਆਏ ਧਨ ਨੂੰ ਆਪ ਗਰੀਬਾਂ ਵਿੱਚ ਜਾਂ ਲੰਗਰ ਲਗਾ ਦਿੰਦੇ ਸਨ।॥

ਪਿਆਰ ਅਤੇ ਸੰਗੀਤ

ਸੋਧੋ

ਗੁਲਾਮ ਫਰੀਦ ਨੂੰ ਸੰਗੀਤ ਦਾ ਵੀ ਸ਼ੋਕ ਸੀ। ਬਰਕਤ ਕੱਵਾਲ ਆਪ ਦਾ ਹਰਮਨ ਪਿਆਰਾ ਕਵਾਲ ਸੀ। ਆਪ ਨੇ ਹੀ ਉਸ ਦੀ ਤਾਲੀਮ ਪੂਰੀ ਕਰਵਾਈ ਅਤੇ ਆਪ ਨੇ ਉਸਨੂੰ ਕੱਵਾਲ ਬਣਾਇਆ ਆਪ ਉਸ ਕੋਲੋਂ ਘੰਟਿਆ ਬੱਧੀ ਕਵਾਲੀਆਂ ਸੁਣਿਆ ਕਰਦੇ ਸਨ। ਖਵਾਜਾ ਗੁਲਾਮ ਫਰੀਦ ਇੱਕ ਉੱੱਚ ਕੋਟੀ ਦਾ ਸੂਫ਼ੀ ਫਕੀਰ ਸੀ। ਉਹ ਹਰ ਵੇਲੇ ਇਸ਼ਕ ਹਕੀਕੀ ਵਿੱਚ ਮਗਨ ਰਹਿੰਦੇ ਸਨ। ਇਸ਼ਕ ਹਕੀਕੀ ਦੇ ਨਾਲ-ਨਾਲ ਇਸ਼ਕ ਮਜਾਜੀ ਦਾ ਵੀ ਆਪ ਲੁਤਫ ਲੈਂਦੇ ਸਨ। ਇੱਕ ਵਾਰ ਆਪ ਚੂਲਸਤਾਨ ਦੀ ਰੋਹੀ ਵਿੱਚ ਤੰਬੂ ਵਿੱਚ ਸਨ, ਇੱਥੋਂ ਦੇ ਲੋਕ ਇੱਜੜਾਂ ਨੂੰ ਚਰਾਉਣ ਦਾ ਕੰਮ ਕਰਦੇ ਸਨ। ਇੱਥੇ ਇੱਕ ਕੁੜੀ ਜਿਸ ਦਾ ਨਾਂ ‘ਭਨੋ` ਸੀ ਪਰ ਇਹ ਔਰਤ ਹੋਤ ਜਾਂ ਪੁਨਲ ਦੇ ਨਾਂਅ ਨਾਲ ਪ੍ਰਸਿੱਧ ਹੋਈ।

ਗ੍ਰਹਿਸਥੀ ਜੀਵਨ

ਸੋਧੋ

ਖਵਾਜਾ ਗੁਲਾਮ ਫਰੀਦ ਨੇ ਆਮ ਮਨੁੱਖ ਵਾਂਗ ਜੀਵਨ ਬਤੀਤ ਕੀਤਾ। ਕੁੱਝ ਸਮੇਂ ਲਈ ਆਪ ਸੰਸਾਰ ਤੋਂ ਬੇਮੁੱਖ ਹੋ ਕੇ ਰੋਹੀ ਵਿੱਚ ਵੀ ਜੀਵਨ ਬਤੀਤ ਕੀਤਾ ਪਰੰਤੂ ਆਪ ਛੇਤੀ ਹੀ ਦੁਨੀਆਵੀ ਜੀਵਨ ਵੱਲ ਮੁੜ ਆਏ। ਆਪ ਦੀਆਂ ਦੋ ਸੰਤਾਨਾ ਸਨ। ਇੱਕ ਧੀ ਅਤੇ ਲੜਕਾ ਜਿਸ ਦਾ ਨਾਮ ਖਾਜਾ ਮੁਹੰਮਦ ਬਖ਼ਸ਼ ਨਾਜਕ ਸੀ। ਜੋ ਆਪ ਦਾ ਉਤਰਾਧਿਕਾਰੀ ਬਣਿਆ। ਰਚਨਾਵਾਂ ਗੁਲਾਮ ਫਰੀਦ ਇੱਕ ਉੱਚ ਕੋਟੀ ਦੇ ਵਿਦਵਾਨ ਸਨ। ਆਪ ਨੂੰ ਮੁਲਤਾਨੀ, ਅਰਬੀ, ਫਾਰਸੀ, ਹਿੰਦੀ ਅਤੇ ਬ੍ਰਿਜੀ ਦਾ ਵੀ ਗਿਆਨ ਸੀ। ਆਪ ਨੇ ਬਾਅਦ ਵਿੱਚ ਅੰਗਰੇਜੀ ਦੀ ਵਰਨਮਾਲਾ ਵੀ ਸਿੱਖ ਲਈ ਸੀ। ਗੁਲਾਮ ਫਰੀਦ ਨੇ 272 ਕਾਫੀਆਂ ਦੀ ਰਚਨਾ ਤੋਂ ਇਲਾਵਾ ਦੋਹੜਿਆ ਅਤੇ ਉਰਦੂ ਗਜਲ ਦੀ ਵੀ ਰਚਨਾ ਕੀਤੀ। ਗੁਲਾਮ ਫਰੀਦ ਇੱਕ ਲੋਕ ਕਵੀ ਸਨ। ਆਪ ਨੇ ਕਲਪਨਾ ਦੀ ਥਾਂ ਆਪਣੇ ਜੀਵਨ ਤਜਰਬੇ ਨਾਲ ਰਚਨਾਵਾਂ ਕੀਤੀਆਂ ਹਨ। ਗੁਲਾਮ ਫਰੀਦ ਨੂੰ ਕੁਦਰਤ ਨਾਲ ਵਿਸ਼ੇਸ਼ ਲਗਾਵ ਸੀ। ਸੰਸਾਰ ਦੀ ਹਰੇਕ ਵਸਤੂ ਉਹਨਾਂ ਦੀ ਦਿਲ਼ਕਸੀ ਦਾ ਕੇਂਦਰ ਸੀ ਕਿਉਂਕਿ ਉਹ ਹਰ ਸ਼ੈ ਵਿੱਚ ਪਰਮਾਤਮਾ ਦਾ ਰੂਪ ਵੇਖਦੇ ਸਨ। ਡਾ. ਕਾਲਾ ਸਿੰਘ ਬੇਦੀ ਦੇ ਸ਼ਬਦਾ ਵਿੱਚ “ਗੁਲਾਮ ਫਰੀਦ ਦੀਆਂ ਕਾਫ਼ੀਆਂ ਰੂਹਾਨੀ ਮਿਸ਼ਰੀ ਦੀਆਂ ਡਲੀਆਂ ਹਨ ਜਾਂ ਇਹ ਰੂਹਾਨੀ ਗੁਲਾਬ ਦੇ ਫੁੱਲ ਹਨ ਜਿਹਨਾਂ ਦੀ ਖੁਸਬੂ ਮਾਨਵਤਾ ਹੈ। ਖਵਾਜਾ ਸਾਹਿਬ ਦੀ ਸਖਸੀਅਤ ਵਿੱਚ ਬਾਬਾ ਫਰੀਦ, ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਦੀ ਰੂਹ ਸਮੋਈ ਗਈ ਹੈ ਜਿਸ ਦੇ ਸਿੱਟੇ ਵਜੋਂ ਰੂਹਾਨੀ ਕਾਫੀਆਂ ਦੇ ਰੰਗੀਨ ਗੁਲਦਸਤੇ ਵਜੂਦ ਵਿੱਚ ਆਏ ਹਨ, ਜੋ ਸਾਰੇ ਜਗਤ ਨੂੰ ਫੈਜ ਪਹੁੰਚਾ ਰਹੇ ਹਨ।”

ਰਚਨਾ

ਸੋਧੋ
  • ਕਾਫ਼ੀਆਂ 272
  • ਦੋਹੜੇ
  • ਗਜਲਾਂ

ਖਵਾਜਾ ਸਾਹਿਬ ਦੀ ਮੌਤ

ਸੋਧੋ

ਖਵਾਜਾ ਸਾਹਿਬ ਨੇ 24 ਜਨਵਰੀ 1901 ਨੂੰ 60 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਿਹਾ। ਆਪ 19 ਵੀਂ ਸਦੀ ਦੇ ਇੱਕ ਉੱਚ ਪਾਇ ਦੇ ਸੂਫ਼ੀ ਸੰਤ ਹੋਏ ਹਨ। ਆਖਰੀ ਸਮੇਂ ਆਪ ਦੀ ਜੁਬਨ ਉੱਪਰ ਇਹ ਸ਼ਬਦ ਸਨ।

ਗੁਜਰਿਆ ਵੇਲਾ ਹਸਣ ਖਿਲਣ ਦਾ॥ ਆਇਆ ਵਕਤ ਫਰੀਦ ਚਲਣ ਦਾ॥ ਅੋਖਾ ਪੈਡਾ ਦੋਸਤ ਮਿਲਦ ਦਾ॥ ਜਾਂ ਲਬਾਂ ਪਰ ਆਂਦੀ ਹੈ॥”[3]

ਹਵਾਲੇ

ਸੋਧੋ
  1. "Khawaja Farid, A Mystic and Spirtual Poet". Archived from the original on 2014-11-16. Retrieved 2013-11-28. {{cite web}}: Unknown parameter |dead-url= ignored (|url-status= suggested) (help)
  2. (ਪ੍ਰੋ.) ਹਿੰਮਤ ਸਿੰਘ ਸੋਢੀ, ਗੁਲਾਮ ਫ਼ਰੀਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1987,ਪੰਨਾ 4, 8
  3. ਸੰਪਾਦਕ (ਡਾ.) ਕਾਲਾ ਸਿੰਘ ਬੇਦੀ ਅਤੇ (ਪ੍ਰੋ.) ਗੁਲਵੰਤ ਸਿੰਘ, ਕਾਫ਼ੀਆਂ ਖਵਾਜਾ ਗੁਲਾਮ ਫਰੀਦ, ਪੰਜਾਬੀ ਯੂਨੀਵਰਸਿਟੀ ਪਟਿਆਲਾ 1977, ਪੰਨਾ 276, 17