ਬਾਬਾ ਫਰੀਦ

ਸੂਫ਼ੀ ਕਵੀ
(ਬਾਬਾ ਫ਼ਰੀਦ ਤੋਂ ਰੀਡਿਰੈਕਟ)

ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکرਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید‎) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ

ਫ਼ਰੀਦੁਦੀਨ ਮਸਊਦ ਗੰਜਸ਼ਕਰ (ਸ਼ਕਰਗੰਜ)
گنجِ شکر ਗੰਜ-ਏ-ਸ਼ਕਰ
شیخ العالم ਸ਼ੇਖ਼-ਉਲ-ਆਲਮ
ਜਨਮ1173/569ਹਿਜ਼ਰੀ
ਪਿੰਡ ਖੋਤਵਾਲ਼, ਜ਼ਿਲ੍ਹਾ ਮੁਲਤਾਨ, ਪੰਜਾਬ
ਮੌਤ1266/1280
ਪਾਕਪਟਨ, ਪੰਜਾਬ
ਮਾਨ-ਸਨਮਾਨਇਸਲਾਮ, ਖ਼ਾਸਕਰ ਚਿਸ਼ਤੀ ਸੂਫ਼ੀ ਸੰਪਰਦਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੀ ਰਚਨਾ ਸ਼ਾਮਲ ਕੀਤੀ ਗਈ ਹੈ।
ਪ੍ਰਭਾਵਿਤ-ਹੋਏਖਵਾਜਾ ਕੁਤਬਦੀਨ ਬਖ਼ਤਿਆਰ ਕਾਕੀ
ਪ੍ਰਭਾਵਿਤ-ਕੀਤਾਸੇਖ ਨਿਜ਼ਾਮੁੱਦ-ਦੀਨ ਔਲੀਆ, ਜਾਮਾਲੁੱਦੀਨ ਹਾਂਸਵੀ, ਅਲਾਉੱਦੀਨ ਸਬੀਰ ਕਲਿਆਰੀ ਅਤੇ ਹੋਰ ਬਹੁਤ।

ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥
ਹੇ ਫਰੀਦ, (ਇਹਨਾਂ 'ਵਿਸੁ-ਗੰਦਲਾਂ' ਲਈ, ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤੇ ਹਨ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ।

ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥38॥
ਵਾਹਿਗੁਰੂ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ ॥38॥

— ਸਲੋਕ ਭਗਤ ਫ਼ਰੀਦ, ਗੁਰੂ ਗ੍ਰੰਥ ਸਾਹਿਬ, ਅੰਗ 1379

ਜੀਵਨਸੋਧੋ

ਜਨਮਸੋਧੋ

ਬਾਬਾ ਫ਼ਰੀਦ ਦਾ ਜਨਮ 1381ਸੂਫੀ ਖੇਤਰ ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿੱਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਂਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ ਸੀ।[1] ਫ਼ਰੀਦ ਜੀ ਦੀ ਜਨਮ ਤਾਰੀਖ਼, ਸੰਮਤ ਅਤੇ ਪਿੰਡ ਦਾ ਅਸਲ ਨਾਂ ਦੱਸਣਾ ਔਖਾ ਕੰਮ ਵੀ ਹੈ। ਵੱਖ-ਵੱਖ ਵਿਦਵਾਨਾਂ ਨੇ ਬਾਬਾ ਫ਼ਰੀਦ ਜੀ ਦੇ ਜਨਮ ਸਮੇਂ ਅਤੇ ਸਥਾਨ ਬਾਰੇ ਆਪਣੀਆਂ ਲੱਭਤਾਂ (ਖੋਜਾਂ) ਰਾਹੀਂ ਆਪਣੇ-ਆਪਣੇ ਵਿਚਾਰ ਦੱਸ ਕੇ ਬਾਬਾ ਫ਼ਰੀਦ ਜੀ ਦੇ ਜਨਮ ਸੰਮਤ ਅਤੇ ਸਥਾਨ ਬਾਰੇ ਦੱਸਿਆ ਹੈ। ਜਿਵੇਂ:-

  • “ਮੀਆਂ ਮੌਲਾ ਬਖਸ਼ ਕੁਸ਼ਤਾ ਅਨੁਸਾਰ ਆਪ ਯਕਮ ਅਜ਼ਾਨ 569 ਹਿਜ਼ਰੀ ਮੁਤਾਬਿਕ ਸੰਨ 1173 ਈਸਵੀ ਨੂੰ ਪੈਦਾ ਹੋਏ।``3
  • “ਸੀਅਰੁਲ ਅੋਲੀਆ ਅਨੁਸਾਰ ਫ਼ਰੀਦ ਜੀ ਦਾ ਜਨਮ 569 ਹਿਜ਼ਰੀ ਜਾਂ 1173 ਈਸਵੀ ਵਿੱਚ ਹੋਇਆ।``3
  • “ਡਾ. ਮੋਹਨ ਸਿੰਘ ਦੀਵਾਨਾ ਅਨੁਸਾਰ ਬਾਬਾ ਫ਼ਰੀਦ 582 ਹਿਜ਼ਰੀ 1186 ਈਸਵੀ ਨੂੰ ਖੋਤਵਾਲ ਪਿੰਡ ਸੂਬਾ ਮੁਲਤਾਨ ਵਿੱਚ ਹੋਇਆ ਸੀ।``3
  • “ਡਾ. ਰਤਨ ਸਿੰਘ ਜੱਗੀ ਅਨੁਸਾਰ ਪੰਜਾਬੀ ਸੂਫ਼ੀ ਕਾਵਿ ਦੇ ਮੋਢੀ ਕਵੀ ਅਤੇ ਚਿਸ਼ਤੀ ਸਿਲਸਿਲੇ ਦੇ ਪ੍ਰਸਿੱਧ ਸੂਫ਼ੀ ਸਾਧਕ ਸ਼ੇਖ ਫਰੀਦੁਦੀਨ ਮਸਊਦ ਸਕਰਗੰਜ ਦਾ ਜਨਮ ਸੇਖ ਜਮਾਲੁੱਦੀਨ ਸੁਲੇਮਾਨ ਦੇ ਘਰ ਬੀਬੀ ਕੁਰਸੂਮ ਦੀ ਕੁਖੋਂ 1173 ਈਸਵੀ ਪਿੰਡ ਖੋਤਵਾਲ ਵਿੱਚ ਹੋਇਆ। ਆਪ ਜੀ ਨੂੰ ਸ਼ਕਰਗੰਜ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।``3 cheat

ਸਿੱਖਿਆਸੋਧੋ

“ਬਾਬਾ ਫ਼ਰੀਦ ਜੀ ਦੀ ਸਿੱਖਿਆ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਪਿਤਾ ਬਾਬਾ ਫ਼ਰੀਦ ਜੀ ਨੂੰ ਕੇਵਲ 18 ਮਹੀਨੇ ਦੀ ਉਮਰ ਵਿੱਚ ਛੱਡ ਕੇ ਆਪ ਗੁਜਰ ਗਏ ਸਨ। ਆਪ ਜੀ ਦੀ ਮਾਤਾ ਕੁਰਸੂਮ ਨੇ ਹੀ ਆਪਜੀ ਨੂੰ ਪਾਲ ਕੇ ਧਾਰਮਿਕ ਵਿੱਦਿਆ ਦਿੱਤੀ। ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਇਨ੍ਹਾਂ ਨੇ ਕੁਰਆਨ ਮਜੀਦ ਮੌਲਾਨਾ ਅਬੂ ਹਾਫ਼ਜ਼ ਕੋਲੋਂ ਪੜ੍ਹਿਆ ਫੇਰ ਉਹ ਬਗਦਾਦ ਚਲੇ ਗਏ ਜਿੱਥੇ ਉਹਨਾਂ ਨੇ ‘ਅਬਦੁਲ ਕਾਦਰ ਜੀਲਾਨੀ`, ‘ਸ਼ੇਖ ਸ਼ਿਰਾਬੁਦੀਨ ਸੁਹਰਾਵਰਦੀ`, ‘ਖਵਾਜ਼ਾ ਮੁਅਈਉਨਦੀਨ ਚਿਸ਼ਤੀ` ਤੇਠ ‘ਸ਼ੇਖ ਕਿਰਸਾਨੀਂ` ਆਦਿ ਦੀ ਸੰਗਤ ਤੋਂ ਲਾਭ ਲਿਆ।”

ਗੱਦੀ ਦੀ ਪ੍ਰਾਪਤੀਸੋਧੋ

ਬਾਬਾ ਫ਼ਰੀਦ ਸੂਫ਼ੀਆਂ ਦੇ ਚਿਸ਼ਤੀ ਸਿਲਸਿਲੇ ਦੇ ਇੱਕ ਪ੍ਰਸਿੱਧਪ੍ਰਸਿੱਧ ਆਗੂ ਹੋਏ ਹਨ। ਇਹ ਸਿਲਸਿਲਾ ਖ੍ਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਜਿਹਨਾਂ ਬਾਰੇ ਦੱਸਿਆ ਜਾਂਦਾ ਹੈ ਕਿ ਫ਼ਕੀਰੀ ਦੀ ਗੋਦੜੀ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ। ਖ੍ਵਾਜਾ ਹਸਨ ਬਸਰੀ ਦੇ ਅੱਠਵੇਂ ਗੱਦੀਦਾਰ ਖ੍ਵਾਜਾ ਅਬੂ ਇਸਹਾਕ ਤੋਂ ਪਿੱਛੋਂ ਉਹਨਾਂ ਦੇ ਪੰਜ ਹੋਰ ਗੱਦੀਦਾਰਾਂ ਨੇ ਇਸ ਪਿੰਡ ‘ਚਿਸ਼ਤ` ਨੂੰ ਹੀ ਆਪਣਾ ਟਿਕਾਣਾ ਬਣਾਈ ਰੱਖਿਆ। ਇਸ ਦਾ ਨਤੀਜਾ ਇਹ ਹੋਇਆ ਕਿ ਇਸ ਸਿਲਸਿਲੇ ਦਾ ਨਾਂ ‘ਚਿਸ਼ਤ` ਪਿੰਡ ਦੇ ਸੰਬੰਧ ਕਰ ਕੇ ਚਿਸ਼ਤੀ ਮਸ਼ਹੂਰ ਖ੍ਵਾਜਾ ਹਸਨ ਬਸਰੀ ਦੇ ਚੋਦਵੇਂ ਖ਼ਤੀਫ਼ੇ ਖ੍ਵਾਜਾ ਮੁਈਨੱਦ - ਦੀਨ ਹਸਨ ਸਿਜਜ਼ੀ ਚਿਸ਼ਤੀ ਹੋਏ, ਇਹ ਪਹਿਲੇ ਚਿਸ਼ਤੀ ਆਗੂ ਸਨ ਜਿਹਨਾਂ ਨੇ ਹਿੰਦੁਸਤਾਨ ਵਿੱਚ ਚਿਸ਼ਤੀ ਸੰਪ੍ਰਦਾਇ ਦੀ ਨੀਂਹ ਰੱਖੀ। ਇਹਨਾਂ ਨੇ ਆਪਣੀਆਂ ਪ੍ਰਚਾਰਕ ਸਰਗਰਮੀਆਂ ਦਾ ਕੇਂਦਰ ਪਹਿਲਾਂ ਦਿੱਲੀ ਤੇ ਪਿੱਛੋਂ ਅਜਮੇਰ ਨੂੰ ਬਣਾਇਆ। ਅਜਮੇਰ ਵਿੱਚ ਉਸ ਸਮੇਂ ਜੋਗੀਆਂ ਦਾ ਰਾਜ ਸੀ ਤੇ ਰਾਏ ਪਿਥੋਰਾ ਦਾ ਰਾਜ ਸੀ। ਇਹਨਾਂ ਦੋਨਾਂ ਸਥਾਪਿਤ ਸ਼ਕਤੀਆਂ ਵੱਲੋਂ ਖ੍ਵਾਜਾ ਸਾਹਿਬ ਦਾ ਵਿਰੋਧ ਕੁਦਰਤੀ ਸੀ। ਜਦੋਂ ਸੂਫ਼ੀਆਂ ਨੇ ਆਪਣੇ ਚਰਨ ਹਿੰਦੁਸਤਾਨ ਵਿੱਚ ਪਾਏ ਤਾਂ ਇਥੋਂ ਦਾ ਹਨੇਰਾ ਇਸਲਾਮ ਦੇ ਨੂਰ ਨਾਲ ਉਜਵੱਲ ਹੋ ਉਠਿਆ। ਇੱਥੇ ਆ ਕੇ ਖ੍ਵਾਜਾ ਮੁਈਨੱਦਦੀਨ ਨੇ ਆਪਣੀ ਗੱਦੀ ਖ੍ਵਾਜਾ ਕੁਤਬੁੱਦ-ਦੀਨ ਬਖ਼ਤਯਾਰ ਕਾਕੀ ਚਿਸ਼ਤੀ ਨੂੰ ਬਖ਼ਸੀ ਤਾਂ ਉਸ ਵੇਲੇ ‘ਮੁਲਤਾਨ` ਉੱਤਰ ਪੱਛਮੀ ਹਿੰਦੁਸਤਾਨ ਦੇ ਵਪਾਰ, ਸੱਭਿਆਚਾਰ ਤੇ ਰਾਜਨੀਤੀ ਦਾ ਇੱਕ ਬਹੁਤ ਵੱਡਾ ਇਸਲਾਮੀ ਕੇਂਦਰ ਸੀ | ਹੋਰ ਦੇਸ਼ਾਂ ਵਿਚੋਂ ਮੌਲਵੀ ਤੇ ਸੂਫ਼ੀ ਹੁੰਮ ਹੁੰਮਾ ਕੇ ਮੁਲਤਾਨ ਪਹੁੰਚਿਆ ਕਰਦੇ ਸਨ। ਇਸ ਥਾਂ ਦੀਆਂ ਸ਼ਾਨਦਾਰ ਮਸੀਤਾਂ, ਵਿਦਿਆਲੇ ਸਨ ਅਤੇ ਉੱਚ ਇਸਲਾਮੀ ਸਿੱਖਿਆ ਲਈ ਇਹ ਥਾਂ ਬਹੁਤ ਮਸ਼ਹੂਰ ਸੀ। ਇਸੇ ਸਥਾਨ ਤੇ ਹੀ ਇੱਕ ਦਿਨ ਕਾਕੀ ਜੀ ਵੀ ਆਏ ਅਤੇ ਉਹਨਾਂ ਦੀ ਫ਼ਰੀਦ ਜੀ ਨਾਲ ਇੱਕ ਮਸੀਤ ਵਿੱਚ ਗੋਸ਼ਟੀ ਹੋਈ ਜਿਸ ਪਿੱਛੋਂ ਫ਼ਰੀਦ ਜੀ ਕਾਕੀ ਜੀ ਤੋਂ ਇਨ੍ਹਾਂ ਪ੍ਰਸ਼ੰਨ ਹੋਏ ਕੀ ਉਹਨਾਂ ਦੇ ਕਦਮਾਂ ਵਿੱਚ ਡਿੱਗ ਪਏ ਇਹ ਸੀ ਫ਼ਰੀਦ ਜੀ ਦੀ ਆਪਣੇ ਪੀਰ ਨਾਲ ਪਹਿਲੀ ਮਿਲਣੀ। ਕਾਕੀ ਜੀ ਨੇ ਮੁਲਤਾਨ ਤੋਂ ਦਿੱਲੀ ਜਾਣਾ ਸੀ ਉਹ ਫ਼ਰੀਦ ਦੇ ਕਹਿਣ ਤੇ ਉਸ ਨੂੰ ਵੀ ਨਾਲ ਹੀ ਲੈ ਗਏ। ਕਾਕੀ ਜੀ ਨੇ ਫ਼ਰੀਦ ਨੂੰ ਗਿਆਨ ਬਖ਼ਸ ਕੇ ਹਰ ਇੱਕ ਗੁਣਾ ਪੱਖੋਂ ਪਰਪੱਕ ਕਰ ਦਿੱਤਾ। ਲੰਮੇ ਫ਼ਾਕੇ ਕੱਟਣ, ਮਨ ਦੀ ਗ਼ਰੀਬੀ ਧਾਰਨ, ਰੋਜੇ ਨਮਾਜ਼ ਵਾਲਾ ਸ਼ਰੱਈ ਜੀਵਨ ਬਿਤਾਉਣ ਤੇ ਸਬਰ ਸੰਤੋਖ ਨਾਲ ਰਹਿਣ ਵਿਚੋਂ ਫ਼ਰੀਦ ਜੀ ਉਤਨੇ ਹੀ ਸਿਰਕੱਢ ਸਨ ਜਿਤਨੇ ਕਾਕੀ ਜੀ | ਇਸ ਸਾਧਨਾਂ ਦਾ ਫ਼ਲ ਇਹ ਹੋਇਆ ਕਿ ਕਾਕੀ ਜੀ ਮ੍ਰਿਤ ਸਮੇਂ ਫ਼ਰੀਦ ਜੀ ਨੂੰ ਆਪਣਾ ਖ਼ਲੀਫਾ ਥਾਪ ਗਏ। ਹਾਂਸੀ ਨੂੰ ਸੂਫ਼ੀਆਂ ਦੇ ਗੜ੍ਹ ਵਜੋਂ ਸਥਾਪਿਤ ਤੇ ਵਿਕਸਿਤ ਕਰਨ ਦਾ ਸਿਹਰਾ ਸ਼ੇਖ਼ ਫ਼ਰੀਦ ਸ਼ਕਰਗੰਜ ਦੇ ਸਿਰ ਬੱਝਦਾ ਹੈ। ਸ਼ੇਖ਼ ਫ਼ਰੀਦ ਨੇ ਬਾਰਾਂ ਸਾਲ ਇੱਥੇ ਚਿਲਾ ਕੀਤਾ ਸੀ

ਸੇਖ ਫ਼ਰੀਦ ਜੀ ਦੀਆਂ ਸਿੱਖਿਆਵਾਂਸੋਧੋ

ਸ਼ੇਖ਼ ਫ਼ਰੀਦ ਜੀ ਦੀ ਜੀਵਨੀ ਤੋਂ ਹੀ ਅਸੀਂ ਉਹਨਾਂ ਦੇ ਸਿੱਖਿਆਵਾਂ ਬਾਰੇ ਜਾਣ ਸਕਦੇ ਹਾਂ, ਉਹਨਾਂ ਦੀਆਂ ਸਿੱਖਿਆਵਾਂ ਹਨ-

ਨਾਸ਼ਵਾਨਤਾਸੋਧੋ

ਰੱਬ ਦੀ ਭਗਤੀ ਵਿਚ ਮਗਨ ਰਹਿਣ ਵਾਲੇ ਸਾਰੇ ਫ਼ਕੀਰਾਂ ਵਾਂਗ ਹੀ ਸ਼ੇਖ਼ ਫ਼ਰੀਦ ਜੀ ਨੇ ਇਸ ਸੰਸਾਰ ਦੀ ਅਸਾਰਤਾ ਤੇ ਨਾਸ਼ਵਾਨਤਾ ਨੂੰ ਦ੍ਰਿੜਾਇਆ ਹੈ ।ਉਹ ਲਿਖਦੇ ਹਨ -

ਚਲੇ ਚਲਣਹਾਰ , ਵਿਚਾਰਾ ਲਏ ਮਨੋ ।

ਗੰਢੇਦਿਆਂ ਛਿਅ ਮਾਹ , ਤੁੜੇਂਦਿਆਂ ਹਿਕ ਖਿਨੋਂ ।

ਇਸ ਜ਼ਿੰਦਗੀ ਨੇ ਫ਼ਨਾਹ ਹੋ ਜਾਣਾ ਹੈ । ਬੁਢਾਪਾ ਤੇ ਮੌਤ ਅਟਲ ਹਨ । ਇਸ ਲਈ ਸ਼ੁੱਭ ਕਰਮ ਤੇ ਨੇਕ ਕਮਾਈ ਕਰਨੀ ਚਾਹੀਦੀ ਹੈ ਤਾਂ ਜੋ ਰੱਬ ਦੇ ਦਰਬਾਰ ਵਿਚ ਸ਼ਰਮਿੰਦੇ ਨਾ ਹੋਣਾ ਪਵੇ -

ਫ਼ਰੀਦਾ ਜਿੰਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ

ਮਤ ਸ਼ਰਮਿੰਦਾ ਥੀਵਹੀ ਸਾਈਂ ਦੇ ਦਰਬਾਰਿ ॥

ਫ਼ਰੀਦ ਜੀ ਦੇ ਨਾਸ਼ਮਾਨਤਾ ਸੰਬੰਧੀ ਭਾਵਾਂ ਨੂੰ ਨਿਰਾਸ਼ਾਵਾਦ ਕਰਾਰ ਦੇਣਾ ਠੀਕ ਨਹੀਂ , ਕਿਉਂਕਿ ਫ਼ਰੀਦ ਜੀ ਦੀ ਸੁਰ ਮਨੁੱਖ ਵਿਚ ਢਾਹੂ ਰੁਚੀਆਂ ਨਹੀਂ ਪੈਦਾ ਕਰਦੀ , ਸਗੋਂ ਨਿਮਰਤਾ , ਸਬਰ - ਸ਼ੁਕਰ ਤੇ ਸਹਿਨਸ਼ੀਲਤਾ ਦਾ ਸੁਨੇਹਾ ਦੇ ਕੇ ਮਨ ਨੂੰ ਠੰਢ ਪਾਉਂਦੀ ਹੈ ।

ਗੁਰੂ ਦੀ ਸ਼ਰਨਸੋਧੋ

ਸੰਸਾਰਕ ਮੋਹ - ਮਾਇਆ ਵਲੋਂ ਉਪਰਾਮ ਹੋ ਕੇ ਭਗਤੀ ਕਮਾਉਣ ਲਈ ਗੁਰੂ ਤੋਂ ਬਿਨਾਂ ਠੀਕ ਅਗਵਾਈ ਨਹੀਂ ਮਿਲ ਸਕਦੀ । ਸ਼ੇਖ਼ ਫ਼ਰੀਦ ਜੀ ਗੁਰੂ ਦੀ ਸ਼ਰਨ ਲੈ ਕੇ ਉਸ ਦੇ ਦੱਸੇ ਰਾਹ ਨੂੰ ਅਪਨਾਉਣਾ ਆਪਣਾ ਪਰਮ ਕਰਤੱਵ ਮੰਨਦੇ ਹਨ -

ਬੋਲੀਐ ਸਚੁ ਧਰਮੁ ਝੂਠ ਨਾ ਬੋਲੀਐ ।

ਜੋ ਗੁਰੂ ਦੋਸੇ ਵਾਟ ਮੁਰੀਦਾ ਜੋਲੀਐ ।

ਸੱਚੇ ਗੁਰੂ ਦਾ ਲੜ ਫੜ ਕੇ ਸੌ ਔਕੜਾਂ ਝਾਗ ਕੇ ਵੀ ਉਸ ਦੇ ਚਰਨਾਂ ਵਿਚ ਪੁੱਜਣ ਦਾ ਯਤਨ ਕੀਤਾ ਜਾਂਦਾ ਹੈ

ਭਿਜਉ ਸਿਜਉ ਕੰਬਲੀ , ਅਲਹ ਵਰਸਉ ਮੇਹੁ ।

ਜਾਇ ਮਿਲਾ ਤਿਨਾ ਸਜਨਾ , ਤੁਟਉ ਨਾਹੀ ਨੇਹੁ ॥

ਨਿਮਰਤਾ - ਵਾਹਿਗੁਰੂ ਨਾਲ ਨੇੜਤਾ ਪ੍ਰਾਪਤ ਕਰਨ ਲਈ ਬਾਬਾ ਫ਼ਰੀਦ ਨਿਮਰਤਾ ਨੂੰ ਇਕ ਸਾਧਨ ਦੱਸਦੇ ਹੋਏ ਲਿਖਦੇ ਹਨ

ਫ਼ਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨਾ ਮਾਰੇ ਘੁੰਮਿ ॥

ਆਪਨੜੇ ਘਰ ਜਾਈਐ ਪੈਰ ਤਿਨਾ ਦੇ ਚੁੰਮਿ ॥

ਨਿਮਰਤਾ ਧਾਰਨ ਕਰਨ ਨਾਲ ਕੋਮਲ ਚਿਤ ਬਣ ਕੇ ਫ਼ਰੀਦ ਜੀ ਕਿਸੇ ਦਾ ਦਿਲ ਦੁਖਾਉਣਾ ਇਕ ਵੱਡਾ ਪਾਪ ਸਮਝਦੇ ਹੋਏ ਲਿਖਦੇ ਹਨ—

ਇਕ ਫਿਕਾ ਨਾ ਗਾਲਾਇ ਸਭਨਾ ਮੈਂ ਮੰਚਾ ਧਣੀ ॥

ਹਿਆਉ ਨਾ ਕੈਹੀ ਨਾਹਿ ਮਾਣਕ ਸਭ ਅਮੋਲਵੇ ।

ਰੱਬ ਦੀ ਰਜ਼ਾਸੋਧੋ

ਰੱਥ ਵਿਚ ਲੀਨ ਹੋਣ ਲਈ ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣਾ ਬਹੁਤ ਜ਼ਰੂਰੀ ਹੈ । ਫ਼ਰੀਦ ਜੀ ਸਿੱਖ ਗੁਰੂ ਸਾਹਿਬਾਂ ਵਾਂਗ ਹੀ ਇਸ ਵਿਚਾਰ ਨੂੰ ਪ੍ਰਗਟ ਕਰਦੇ ਹੋਏ ਲਿਖਦੇ ਹਨ ਫ਼ਰੀਦਾ ਦੁਖ ਸੁਖ ਇਕ ਕਰਿ ਦਿਲ ਤੇ ਲਾਹਿ ਵਿਕਾਰੁ ॥ ਅਲਾਹ ਭਾਵੇਂ ਸੋ ਭਲਾ ਤਾਂ ਲੜੀ ਦਰਬਾਰ ਫ਼ਰੀਦ ਜੀ ਅਨੁਸਾਰ ਵਾਹਿਗੁਰੂ ਦੇ ਭਾਣੇ ਵਿਚ ਰਾਜ਼ੀ ਰਹਿਣ ਨਾਲ ਉਸ ਦੀ ਨੇੜਤਾ ਪ੍ਰਾਪਤ ਹੁੰਦੀ ਹੈ । ਹਉਮੈ ਦਾ ਰੋਗ ਖ਼ਤਮ ਹੋ ਜਾਂਦਾ ਹੈ ਤੇ ਪ੍ਰਭੂ ਪ੍ਰੇਮ ਲਈ ਰਸਤਾ ਸਾਫ਼ ਹੋ ਜਾਂਦਾ ਹੈ ।

ਪ੍ਰਭੂ ਪ੍ਰੇਮਸੋਧੋ

ਪ੍ਰਭੂ ਪ੍ਰੇਮ ਲਈ ਸਾਰੇ ਰਾਹ ਪੱਧਰੇ ਹੋ ਜਾਣ ਤੇ ਉਸ ਦੇ ਦਰਸ਼ਨ ਦੀ ਤਾਂਘ ਮਨ ਵਿਚ ਬਿਰਹੋਂ ਦਾ ਭਾਂਬੜ ਬਾਲ ਦਿੰਦੀ ਹੈ । ਫ਼ਰੀਦ ਜੀ ਲਿਖਦੇ ਹਨ-

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ ॥

ਪੈਰੀ ਥਕਾ ਸਿਰਿ ਜੁਲਾ ਜੇ ਤੂੰ ਪਿਰੀ ਮਿਲੰਨਿ ॥

ਇਹੋ ਹੀ ਪ੍ਰੇਮ ਦੀ ਸਹਿਜ ਅਵਸਥਾ ਹੈ । ਜਦੋਂ ਇਕ ਵਾਰੀ ਪਤੀ - ਪਰਮੇਸਰ ਨਾਲ ਮਿਲਾਪ ਹੋ ਗਿਆ , ਇਕ ਪਲ ਲਈ ਵੀ ਉਸ ਦਾ ਵਿਛੋੜਾ ਸਹਿਣਾ ਔਖਾ ਹੋ ਗਿਆ।

ਅਜੁ ਨ ਸੂਤੀ ਕੰਤ ਸਿਉਂ , ਅੰਗਿ ਮੂੜੇ ਮੁੜਿ ਜਾਇ ॥

ਜਾਇ ਪੁਛਹੁ ਡੋਹਾਗਣੀ , ਤੁਮਿ ਕਿਉ ਰੋਣ ਵਿਹਾਇ ।

ਸ਼ੇਖ਼ ਫ਼ਰੀਦ ਜੀ ਦੀ ਰਚਨਾ ਰੂਪਕ ਪੱਖ ਤੋਂ ਪੰਜਾਬੀ ਸਾਹਿਤ ਵਿਚ ਬਹੁਤ ਉੱਚਾ ਸਥਾਨ ਰੱਖਦੀ ਹੈ । ਆਪ ਪੰਜਾਬੀ ਬੋਲੀ ਦੇ ਪਹਿਲੇ ਕਵੀ ਹੋਏ ਹਨ , ਜਿਨ੍ਹਾਂ ਦੀ ਪੰਜਾਬੀ ਇੰਨੀ ਸ਼ੁੱਧ , ਮਾਂਜੀ ਤੇ ਸੁਆਰੀ ਹੋਈ ਹੈ । ਆਪ ਦੀ ਰਚਨਾ ਦੀ ਬੋਲੀ , ਲੋਕ - ਬੋਲੀ ਹੈ । ਇਸ ਨੂੰ ‘ ਲਹਿੰਦੀ ਪੰਜਾਬੀ ਕਿਹਾ ਜਾਂਦਾ ਹੈ । ਆਪ ਦੀ ਬੋਲੀ ਸ਼ਹਿਦ ਵਰਗੀ ਮਿੱਠੀ ਹੈ । ਆਪ ਨੇ ਆਪਣੀ ਰਚਨਾ ਵਿਚ ਹਿੰਦੀ ਸੰਕੇਤਾਵਲੀ ਦੀ ਵਰਤੋਂ ਵੀ ਕੀਤੀ ਹੈ ; ਜਿਵੇਂ - ਕੰਤ , ਸਹੁ , ਧੰਨ , ਦਰ , ਡੋਹਾਗਣੀ , ਪਿਰਹੜੀ ਆਦਿ । ਆਪ ਦੀ ਰਚਨਾ ਵਿਚ ਅਰਬੀ , ਫ਼ਾਰਸੀ ਦੀਆਂ ਤਸਵੀਰਾਂ ਵੀ ਹਨ , ਜਿਵੇਂ ਗ਼ੌਰ , ਦਰਵੇਸ਼ , ਮੁਸਲਾ , ਸੂਹ , ਦੋਜਖ , ਪੁਰਸਲਾਤ , ਉਜੂ ਅਤੇ ਨਿਵਾਜ ਆਦਿ ।

ਆਪ ਨੇ ਅਰਬੀ ਅਤੇ ਫ਼ਾਰਸੀ ਦੇ ਸਬਦਾਂ ਨੂੰ ਤਤਸਮ ਤੇ ਤਦਭਵ ਦੋਹਾਂ ਰੂਪਾਂ ਵਿਚ ਵਰਤ ਕੇ ਪੰਜਾਬੀ ਨੂੰ ਅਮੀਰ ਤੇ ਭਰਪੂਰ ਕੀਤਾ ਹੈ । ਸ਼ਬਦ ਭੰਡਾਰ ਫ਼ਰੀਦ ਜੀ ਨੇ ਸਧਾਰਨ ਜੀਵਨ ਵਿਚੋਂ ਲਏ ਅਲੰਕਾਰਾਂ ਦੀ ਬੜੀ ਯੋਗਤਾ ਨਾਲ ਵਰਤੋਂ ਕੀਤੀ ਹੈ ; ਜਿਵੇਂ

ਕਮਾਦ , ਤਿਲ , ਕਪਾਹ , ਨਦੀ , ਕਾਗਦ , ਥੋੜਾ , ਘੜਿਆਲ ਆਦਿ ।

ਆਪ ਦੀ ਰਚਨਾ ਵਿਚ ਬੜੇ ਸਜੀਵ ਸ਼ਬਦ - ਚਿਤਰ ਮਿਲਦੇ ਹਨ । ਫ਼ਰੀਦ ਜੀ ਦੇ ਸਲੋਕਾਂ ਵਿਚ ਸੰਜਮ ਅਤੇ ਸੰਖੇਪਤਾ ਦਾ ਗੁਣ ਵੀ ਹੈ । ਇਸੇ ਕਰਕੇ ਆਪ ਦੇ ਕਈ ਸਲੋਕ ਮੁਹਾਵਰੇ ਬਣ ਕੇ ਪ੍ਰਚਲਿਤ ਹੋ ਗਏ ਹਨ ; ਜਿਵੇਂ

ਫ਼ਰੀਦਾ ਮੈਂ ਜਾਨਿਆ ਦੁਖ ਮੁਝ ਕੂ ਦੁਖ ਸਬਾਇਐ ਜਗੁ ॥

ਊਚੇ ਚੜ੍ਹ ਕੇ ਦੇਖਿਆ ਤਾਂ ਘਰ - ਘਰ ਏਹਾ ਅਗ ।

ਕੰਧੀ ਉੱਤੇ ਰੁਖੜਾ ਕਿਚਰਕ ਬੰਨੇ ਪੀਰ ।

ਫਰੀਦਾ ਕੱਚੇ ਭਾਂਡੇ ਰਖੀਐ ਕਿਚਰੁ ਤਾਈ ਨੀਰੁ ॥


ਸਮੁੱਚੇ ਤੌਰ ' ਤੇ ਆਪ ਦੀ ਬਾਣੀ ਨੇ ਜਿੱਥੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿਚ ਹਿੱਸਾ ਪਾਇਆ ਹੈ , ਉੱਥੇ ਆਪ ਦੇ ਵਿਚਾਰਾਂ ਨੇ ਹਿੰਦੂ ਮੁਸਲਮਾਨਾਂ ਵਿਚ ਨੇੜਤਾ ਪੈਦਾ ਕਰ ਕੇ ਲੋਕਾਂ ਵਿਚ ਸਦਾਚਾਰਕ ਗੁਣ ਭਰੇ ।

ਸਲੋਕ ਬਾਬਾ ਫਰੀਦ ਜੀਸੋਧੋ

ਬਾਬਾ ਫਰੀਦ ਜੀ ਦੇ ਕੁੱਝ ਪ੍ਰਸਿੱਧ ਸਲੇਕ-

  1. ਫਰੀਦਾ ਜਿਨ੍ਹ ਲੋਇਣ ਜਗੁ ਮੋਹਿਆ ਸੇ ਲੋਇਣ ਮੈਂ ਡਿਠੁ ॥ ਕਜਲ ਰੇਖ ਨਾ ਸਹਦਿਆ ਸੇ ਪੰਖੀ ਸੂਇ ਬਹਿਠੁ ॥
  2. ਫਰੀਦਾ ਖਾਕੁ ਨ ਨਿੰਦੀਐ ਖਾਕੁ ਜੇਡੁ ਨਾ ਕੋਇ ॥ ਜੀਵਦਿਆਂ ਪਰਾਂ ਤਲੈ ਮੋਇਆ ਉਪਰਿ ਹੋਇ ॥
  3. ਅਜੁ ਨ ਸੁਤੀ ਕੰਤ ਸਿਉਂ ਅੰਗ ਮੁੜੇ ਮੁੜਿ ਜਾਇ । ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ।
  4. ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ । ਕੂੜਾ ਸਉਦਾ ਕਰ ਗਏ ਗੋਰੀ ਆਇ ਪਏ।
  5. ਫ਼ਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜ ਵਾਤਿ । ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥
  6. ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ । ਦਰਵੇਸ਼ਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ।
  7. ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥
  8. ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ । ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥
  9. ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥ ਜਿੰਨਾ ਨੈਣ ਨੀਂਦ੍ਰਾਵਲੇ ਤਿੰਨਾ ਮਿਲਣੁ ਕੁਆਉ ॥

ਬਾਬਾ ਫ਼ਰੀਦ ਅਤੇ ਸੂਫ਼ੀ ਮੱਤਸੋਧੋ

“ਜਦੋਂ ਫ਼ਰੀਦ ਜੀ ਨੇ ਚਿਸ਼ਤੀ ਪੰਥ ਦੀ ਵਾਗ ਡੋਰ ਸੰਭਾਲੀ ਉਦੋ ਹਿੰਦੁਸਤਾਨ ਵਿੱਚ ਸੂਫ਼ੀਆਂ ਦੇ ਦੋ ਹੋਰ ਵੱਡੇ ਫ਼ਿਰਕੇ, ਕਾਦਰੀ ਤੇ ਸੁਹਰਾਵਰਦੀ ਵੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ। ਬਾਬਾ ਫ਼ਰੀਦ ਜੀ ਤੇ ਅੱਗੋਂ ਉਹਨਾਂ ਦੇ ਖਲੀਫ਼ੇ ਸ਼ੇਖ ਨਿਜਾਮੁੱਦ-ਦੀਨ ਔਲੀਆਂ ਨੇ ਚਿਸ਼ਤੀ ਸੰਪ੍ਰਦਾਇ ਨੂੰ ਐਸੀ ਟੀਸੀ ਉੱਤੇ ਪਹੁੰਚਾਇਆ ਕਿ ਸੁਹਰਾਵਰਦੀ ਤਾਂ ਬੱਸ ਮੁਲਤਾਨ ਜੋਗੇ ਹੀ ਰਹਿ ਗਏ ਤੇ ਕਾਦਰੀ ਵੀ ਕੋਈ ਬਹੁਤੀ ਤਰੱਕੀ ਨਾ ਕਰ ਸਕੇ। ਇਸ ਵੇਲੇ ਸੂਫ਼ੀ ਸਿਲਸਿਲਆ ਵਿਚੋਂ ਚਿਸ਼ਤੀ ਸਿਲਸਿਲਾ ਹਿੰਦੁਸਤਾਨ ਤੇ ਪਾਕਿਤਸਾਨ ਵਿੱਚ ਸਭ ਤੋਂ ਵੱਡਾ ਸਿਲਸਿਲਾ ਹੈ।”1

ਬਾਬਾ ਫ਼ਰੀਦ ਜੀ ਦਾ ਪੰਜਾਬੀ ਸਾਹਿੱਤ ਵਿੱਚ ਯੋਗਦਾਨਸੋਧੋ

ਬਾਬਾ ਫ਼ਰੀਦ ਜੀ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀ, ਪਰ ਕਾਵਿ ਗੁਣਾਂ ਕਰ ਕੇ, ਵਿਸ਼ੇ ਦੀ ਸ੍ਰੇਸ਼ਟਤਾ ਵਿੱਚ ਉੱਤਮ ਤੇ ਸਦੀਵੀਂ ਯੋਗਦਾਨ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਬਾਬਾ ਫ਼ਰੀਦ ਜੀ ਦੀ ਪ੍ਰਾਪਤ ਹੋਈ ਰਚਨਾ ਕਰ ਕੇ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾ ਸ਼ਾਇਰ ਮੰਨ ਲਿਆ ਜਾਂਦਾ ਹੈ। ਬਾਬਾ ਫ਼ਰੀਦ ਜੀ ਨੇ ਪੰਜਾਬੀ ਸਾਹਿੱਤ ਵਿੱਚ ਸਭ ਤੋਂ ਵੱਡਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੀ ਰਚਨਾ ਕਰ ਕੇ ਦਿੱਤਾ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਦੀ ਉੱਚਤਾ ਹੋਣ ਕਾਰਨ ਹੀ ‘ਗੁਰੂ ਅਰਜਨ ਦੇਵ` ਜੀ ਨੇ ਉਹਨਾਂ ਦੀ ਬਾਣੀ ਨੂੰ ਇੱਕਤਰ ਕਰ ਕੇ ‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਦਰਜ ਕਰ ਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ ਅਤੇ ਇਸ ਦੀ ਸੰਭਾਲ ਕੀਤੀ।‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਬਾਬਾ ਫ਼ਰੀਦ ਜੀ ਦੇ ਕੁੱਲ 4 ਸ਼ਬਦ (ਦੋ ਸ਼ਬਦ ਆਸਾ ਰਾਗ ਵਿੱਚ ਦੋ ਸੂਹੀ ਰਾਗ ਵਿਚ) ਅਤੇ ਆਪ ਜੀ ਦੇ 112 ਸਲੋਕ ਵੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ।”3

“ਇਸ ਰਚਨਾਂ ਤੋਂ ਇਲਾਵਾ ‘ਮੀਆਂ ਮੌਲਾ ਬਖ਼ਸ਼ ਕੁਸ਼ਤਾ` ਨੇ ਬਾਬਾ ਫ਼ਰੀਦ ਦੀਆਂ ਲਿਖੀਆਂ ਚਾਰ ਪੁਸਤਕਾਂ ਦੀ ਦੱਸ ਇਉਂ ਪਾਈ ਹੈ, ਆਪ ਦੀਆਂ ਚਾਰ ਕਿਤਾਬਾਂ, ਤਿੰਨ ਨਸਰ (ਵਾਰਤਕ) ਦੀਆਂ ਤੇ ਇੱਕ ਨਜ਼ਮ ਦੀ (ਸਲੋਕ) ਹਨ, ਕੁਸ਼ਤਾ ਜੀ ਨੇ ਇੱਕ ਗੱਲ ਇਹ ਵੀ ਸਾਬਤ ਕੀਤੀ ਹੈ ਕਿ ਪਾਕਪਟਨ ਦੇ ਵਾਸ ਵੇਲੇ ਲੋਕ ਭਾਸ਼ਾ ਪੰਜਾਬੀ ਵਿੱਚ ਉਹਨਾਂ ਨੇ ਰਚਨਾ ਕੀਤੀ।”3

ਜੋਤੀ ਜੋਤ ਸਮਾਉਣਾਸੋਧੋ

ਬਾਬਾ ਫ਼ਰੀਦ ਜੀ ਪਾਕਪਟਨ ਵਿਖੇ 1266 ਈਸਵੀ ਵਿੱਚ ਜੋਤੀ ਜੋਤ ਸਮਾ ਗਏ।

ਹਵਾਲੇਸੋਧੋ

  1. Sufis – Wisdom against Violence The South Asian, April 2001.

2. ਸ਼ੇਖ਼ ਫ਼ਰੀਦ ਜੀ ਦੀ ਜੀਵਨੀ - Sidhu jiad [Founder of Vaisakhi]