ਪੰਜਾਬੀ ਧੁਨੀਵਿਉਂਤ
ਪੰਜਾਬੀ ਧੁਨੀਵਿਉਂਤ ਪੰਜਾਬੀ ਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਧੁਨੀਆਂ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ।
ਖੰਡੀ ਧੁਨੀਆਂ
ਸੋਧੋਸਵਰ
ਸੋਧੋਸਵਰ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਬਿਨਾਂ ਕਿਸੇ ਰੋਕ ਤੋਂ ਬਾਹਰ ਨਿਕਲਦਾ ਹੈ। ਪੰਜਾਬੀ ਵਿੱਚ 10 ਸਵਰ ਧੁਨੀਆਂ ਹਨ; ਅ, ਆ, ਐ, ਔ, ਉ, ਊ, ਓ, ਇ, ਈ, ਏ।[1]
ਅਗਲੇ | ਅੱਧ-ਅਗਲੇ | ਵਿਚਲੇ | ਅੱਧ-ਪਿਛਲੇ | ਪਿਛਲੇ | |
---|---|---|---|---|---|
ਬੰਦ | i(ː) ਈ | ɪ ਇ | ʊ ਉ | u(ː) ਊ | |
ਅੱਧ-ਬੰਦ | e(ː) ਏ | o(ː) ਓ | |||
Mid | ə ਅ | ||||
ਅੱਧ-ਖੁੱਲ੍ਹੇ | ɛ(ː) ਐ | ɔ(ː) ਔ | |||
ਖੁੱਲ੍ਹੇ | a(ː) ਆ |
ਵਿਅੰਜਨ
ਸੋਧੋਵਿਅੰਜਨ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਕਿਸੇ ਨਾ ਕਿਸੇ ਜਗ੍ਹਾ ਉੱਤੇ ਰੁਕਦਾ ਹੈ। ਪੰਜਾਬੀ ਵਿੱਚ 30 ਵਿਅੰਜਨ ਧੁਨੀਆਂ ਹਨ ਅਤੇ ਦੋ ਅਰਧ ਸਵਰ ਹਨ। [1]
ਹੋਂਠੀ | ਦੰਤੀ/ ਦੰਤ ਪਠਾਰੀ |
ਉਲਟਜੀਭੀ | ਤਾਲਵੀ | ਕੰਠੀ | ਸੁਰਯੰਤਰੀ | ||
---|---|---|---|---|---|---|---|
ਨਾਸਕੀ | m ਮ | n ਨ | ɳ ਣ | ɲ ਞ | ŋ ਙ | ||
ਡੱਕਵੇਂ | ਅਨਾਦੀ ਅਲਪਰਾਣ | p ਪ | t̪ ਤ | ʈ ਟ | t͡ʃ ਚ | k ਕ | |
ਅਨਾਦੀ ਮਹਾਂਪਰਾਣ | pʰ ਫ | t̪ʰ ਥ | ʈʰ ਠ | t͡ʃʰ ਛ | kʰ ਖ | ||
ਨਾਦੀ ਅਲਪਰਾਣ | b ਬ | d̪ ਦ | ɖ ਡ | d͡ʒ ਜ | ɡ ਗ | ||
ਖਹਿਵੇਂ | f ਫ਼ | s ਸ | ʃ ਸ਼ | (x ਖ਼) | |||
z ਜ਼ | (ɣ ਗ਼) | ||||||
ਫਟਕਵਾਂ | ɾ ਰ | ɽ ੜ | |||||
ਸਰਕਵੇਂ | ʋ ਵ | l ਲ | ਲ਼[2] | j ਯ | ɦ ਹ |
ਪਾਰਖੰਡੀ ਧੁਨੀਆਂ
ਸੋਧੋਨਾਸਿਕਤਾ
ਸੋਧੋਨਾਸਿਕ ਧੁਨੀਆਂ ਦੇ ਉੱਚਾਰਨ ਸਮੇਂ ਸਾਹ ਮੂੰਹ ਦੀ ਜਗ੍ਹਾ ਨੱਕ ਰਾਹੀਂ ਬਾਹਰ ਆਉਂਦਾ ਹੈ। ਪੰਜਾਬੀ ਵਿੱਚ 5 ਨਾਸਿਕ ਧੁਨੀਆਂ ਹਨ ਪਰ ਪਾਰਖੰਡੀ ਧੁਨੀਆਂ ਦੇ ਵਿੱਚ ਨਾਸਿਕਤਾ ਦਾ ਸੰਬੰਧ ਸਵਰਾਂ ਨਾਲ ਹੈ।
ਸੁਰ
ਸੋਧੋਭਾਰਤੀ-ਆਰੀਆਈ ਭਾਸ਼ਾਵਾਂ ਵਿੱਚੋਂ ਸਿਰਫ਼ ਪੰਜਾਬੀ ਵਿੱਚ ਹੀ ਸੁਰ ਮੌਜੂਦ ਹੈ। ਪੰਜਾਬੀ ਵਿੱਚ 3 ਸੁਰਾਂ ਮੌਜੂਦ ਹਨ; ਚੜ੍ਹਦੀ ਸੁਰ, ਪੱਧਰੀ ਸੁਰ ਅਤੇ ਲਹਿੰਦੀ ਸੁਰ। ਪੰਜਾਬੀ ਵਿੱਚ ਨਾਦੀ ਮਹਾਂਪਰਾਣ ਧੁਨੀਆਂ /ਘ, ਝ, ਢ, ਧ, ਭ/ ਹੁਣ ਲੋਪ ਹੋ ਗਈਆਂ ਹਨ ਅਤੇ ਹੁਣ ਇਹ 5 ਲਿਪਾਂਕ ਚਿੰਨ੍ਹ ਅਤੇ /ਹ/ ਸੁਰ ਦੇ ਪ੍ਰਗਟਾਵੇ ਲਈ ਵਰਤੇ ਜਾਂਦੇ ਹਨ।