ਅਰਜ਼ਪ੍ਰੀਤ ਸਿੰਘ
ਅਰਜ਼ਪ੍ਰੀਤ (Arzpreet) ਪੰਜਾਬੀ ਭਾਸ਼ਾ ਦਾ ਇਕ ਕਵੀ ਹੈ। ਉਸਦੀਆਂ ਦੋ ਕਾਵਿ ਪੁਸਤਕਾਂ ਅਰਜ਼ੋਈਆਂ ਅਤੇ ਸੁਰਮੇ ਦੇ ਦਾਗ਼ ਪ੍ਰਕਾਸ਼ਿਤ ਹਨ। ਅਤੇ ਇਕ ਸੰਪਾਦਕੀ ਕਿਤਾਬ ਅਜੋਕਾ ਕਾਵਿ ਪ੍ਰਕਾਸ਼ਿਤ ਹੈ
ਅਰਜ਼ਪ੍ਰੀਤ | |
---|---|
ਜਨਮ | ਅਰਜ਼ਪ੍ਰੀਤ ਸਿੰਘ 12 ਅਪ੍ਰੈਲ 1995 ਜਿਲ੍ਹਾ ਮੋਹਾਲੀ, ਪੰਜਾਬ, ਭਾਰਤ |
ਕਿੱਤਾ | ਕਵੀ, ਲੇਖਕ, ਸੰਪਾਦਕ |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ, |
ਜਨਮ ਅਤੇ ਬਚਪਨ
ਅਰਜ਼ਪ੍ਰੀਤ ਦਾ ਜਨਮ 12 ਅਪ੍ਰੈਲ 1995 ਨੂੰ ਮੋਹਾਲੀ ਦੇ ਪਿੰਡ ਦੱਪਰ ਵਿੱਚ ਹੋਇਆ। ਪਿਛੋਕੜ ਗੁਰਦਾਸਪੁਰ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਸਾਰਾ ਬਚਪਨ ਮੋਹਾਲੀ ਹੀ ਬੀਤਿਆ।
ਸਿੱਖਿਆ ਅਤੇ ਕਿੱਤਾ
ਅਰਜ਼ਪ੍ਰੀਤ ਨੇ ਮੁੱਢਲੀ ਸਿੱਖਿਆ ਦੱਪਰ ਦੇ ਆਦਰਸ਼ ਪਬਲਿਕ ਸਕੂਲ ਦੱਪਰ ਤੋਂ ਹਾਸਿਲ ਕੀਤੀ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ. ਕਾਮ (ਗਰੈਜੂਏਸ਼ਨ) ਕੀਤੀ। ਸਾਹਿਤ ਨਾਲ ਸਾਂਝ ਹੋਣ ਕਰਕੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਹੀ ਸਾਲ 2022 ਵਿੱਚ ਐਮ. ਏ ਪੰਜਾਬੀ ਦੀ ਪੜ੍ਹਾਈ ਡਿਸਟੈਂਸ ਐਜੂਕੇਸ਼ਨ ਰਾਹੀ ਪੂਰੀ ਕੀਤੀ। ਅੱਜਕੱਲ੍ਹ ਉਹ ਇਕ ਨਿੱਜੀ ਅਦਾਰੇ ਵਿੱਚ ਅਕਾਉਂਟੈਂਟ ਵਜੋਂ ਸੇਵਾ ਨਿਭਾ ਰਹੇ ਹਨ। [1]
ਬਾਹਰੀ ਲਿੰਕ
https://www.punjabibulletin.in/arzpreets-book-release/amp/ https://www.goodreads.com/author/show/20305105.Arzpreet_Singh
https://www.punjabibulletin.in/article-by-singh-harpreet/amp/ <references /