ਬਰਮੂਡਾ ਤਿਕੋਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 6:
==ਵਿਗਿਆਨਕ ਰਹੱਸ==
ਸ਼ੈਤਾਨੀ ਜਾਂ ਦੈਵੀ ਤਿਕੋਣ ਦੇ ਰਹੱਸ ਪਿੱਛੇ ਕਾਰਨ ਵਿਗਿਆਨਕ ਵੀ ਹੋ ਸਕਦੇ ਹਨ। ਇਨ੍ਹਾਂ ਜਹਾਜ਼ਰਾਨੀ ਦੁਰਘਟਨਾਵਾਂ ਪਿੱਛੇ ਨਵਾਂ ਦੋਸ਼ੀ [[ਮੀਥੇਨ]] ਗੈਸ (CH<sub>4</sub>) ਨੂੰ ਮੰਨਿਆ ਗਿਆ ਹੈ। ਇਹ ਗੈਸ ਮਹਾਂਸਾਗਰੀ ਤਲ ’ਤੇ ਪਾਈਆਂ ਜਾਣ ਵਾਲੀਆਂ ਚੱਟਾਨਾਂ ’ਚੋਂ ਰਿਸਦੀ ਹੈ। ਇਹ ਕੁਦਰਤੀ ਗੈਸ, ਪਾਣੀ ਤੋਂ ਹਲਕੀ ਹੈ। ਇਹ ਪਾਣੀ ਨੂੰ ਹਲਕਾ ਕਰਦੀ ਹੈ ਜਿਸ ਕਾਰਨ ਪਾਣੀ ਦੀ ਘਣਤਾ ਘਟਦੀ ਹੈ। ਪਾਣੀ ਦੀ ਘਣਤਾ ਘਟਣ ਨਾਲ ਜਹਾਜ਼ ਪਾਣੀ ’ਚ ਆਸਾਨੀ ਨਾਲ ਡੁੱਬ ਜਾਂਦੇ ਹਨ। ਜਦੋਂ ਮੀਥੇਨ ਗੈਸ ਦੇ ਬੁਲਬੁਲੇ ਬਹੁਮਾਤਰਾ ਵਿੱਚ ਉਪਰ ਆਉਂਦੇ ਹਨ ਤਾਂ ਸਾਗਰੀ ਪਾਣੀ ਵਿੱਚ ਜਹਾਜ਼ ਜਾਂ ਕਿਸ਼ਤੀ ਦਾ ਡੁੱਬ ਜਾਣਾ ਤੈਅ ਹੁੰਦਾ ਹੈ। ਮੀਥੇਨ ਗੈਸ ਪਾਣੀ ਨਾਲ ਮਿਲ ਕੇ ਕੋਈ ਕਿਰਿਆ ਨਹੀਂ ਕਰਦੀ ਸਿਰਫ਼ ਪਾਣੀ ਨੂੰ ਹਲਕਾ ਕਰਕੇ ਘਣਤਾ ਘਟਾ ਦਿੰਦੀ ਹੈ। [[ਆਸਟਰੇਲੀਆ]] ਵਿੱਚ ਕੀਤੇ ਲੈਬ ਤਜਰਬੇ ਇਸ ਸਿੱਟੇ ’ਤੇ ਪਹੁੰਚੇ ਹਨ ਕਿ ਪਾਣੀ ਦੀ ਘਣਤਾ ਘਟਾਉਣ ਨਾਲ ‘ਨਮੂਨੇ ਦਾ ਜਹਾਜ਼’ ਵੀ ਡੁੱਬ ਜਾਂਦਾ ਹੈ। ਮੀਥੇਨ ਗੈਸ ਪਾਣੀ ’ਚ ਅਨੰਤਮਾਤਰਾ ’ਚ ਗੈਸੀ ਬੁਲਬੁਲੇ ਪੈਦਾ ਕਰਦੀ ਹੈ ਜਿਨ੍ਹਾਂ ਨੂੰ ‘ਗਾਰ ਦੇ ਜਵਾਲਾਮੁਖੀ’ ਦਾ ਨਾਂ ਦਿੱਤਾ ਜਾ ਸਕਦਾ ਹੈ ਜਿਸ ਨਾਲ ਪਾਣੀ ਦੀ ਉਛਾਲ ਸ਼ਕਤੀ ’ਚ ਕਮਜ਼ੋਰੀ ਪੈਦਾ ਹੁੰਦੀ ਹੈ। '''ਬਰਮੂਡਾ ਤਿਕੋਣ''' ਦੇ ਸੱਚ ਪਿੱਛੇ ਮੀਥੇਨ ਗੈਸ ਦਾ ਗਾਰ ਵਿੱਚੋਂ ਅਨੰਤ ਮਾਤਰਾ ’ਚ ਰਿਸਾਵ ਵਾਲਾ ਤਰਕ ਵਿਗਿਆਨਕ ਦ੍ਰਿਸ਼ਟੀ ਤੋਂ ਸਹੀ ਜਾਪਦਾ ਹੈ। ਵੱਧ ਘਣਤਾ ਵਾਲੇ ਦ੍ਰਵਾਂ ’ਚ ਵਸਤਾਂ ਆਸਾਨੀ ਨਾਲ ਨਹੀਂ ਡੁੱਬਦੀਆਂ ਜਿਵੇਂ ਮ੍ਰਿਤ ਸਾਗਰ (DEAD SEA) ਦੇ ਤਲ ਉੱਤੇ ਬੈਠ ਕੇ ਕੋਈ ਅਖ਼ਬਾਰ ਪੜ੍ਹ ਸਕਦਾ ਹੈ।
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਸਮੁੰਦਰੀ ਰਹੱਸ]]