ਹੈਡ੍ਰੌਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Image:Hadron colors.svg|right|thumb|upright|ਸਾਰੀ ਕਿਸਮ ਦੇ ਹੈਡ੍ਰੌਨਾਂ ਦਾ ਕੁੱਲ ਜ਼ੀਰੋ ਕਲ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 1:
[[Image:Hadron colors.svg|right|thumb|upright|ਸਾਰੀ ਕਿਸਮ ਦੇ ਹੈਡ੍ਰੌਨਾਂ ਦਾ ਕੁੱਲ ਜ਼ੀਰੋ ਕਲਰ ਚਾਰਜ ਹੁੰਦਾ ਹੈ]]
 
ਭੌਤਿਕ ਵਿਗਿਆਨ ਵਿੱਚ, ਇੱਕ ਹੈਡ੍ਰੌਨ (ਗਰੀਕ ਸ਼ਬਦ: ἁδρός, hadrós, "stout, thick") [[ਤਾਕਤਵਰ ਫੋਰਸ]] ਰਾਹੀਂ ਇਕੱਠੇ ਬੰਨੇ ਹੋਏ ਕੁਆਰਕਾਂ ਤੋਂ ਬਣਿਆ ਇੱਕ [[ਸੰਯੁਕਤ ਕਣ]] ਹੁੰਦਾ ਹੈ (ਜਿਵੇਂ [[ਇਲੈਕਟ੍ਰੋਮੈਗਨੈਟਿਕ ਫੋਰਸ]] ਰਾਹੀਂ [[ਮੌਲੀਕਿਊਲ]]/[[ਅਣੂ]] ਇਕੱਠੇ ਬੰਨੇ ਹੁੰਦੇ ਹਨ)
 
ਹੈਡ੍ਰੌਨਾਂ ਦੀਆਂ ਦੋ ਸ਼੍ਰੇਣੀਆਂ ਵਿੱਚ ਵੰਡ ਕੀਤੀ ਜਾਂਦੀ ਹੈ : ਬੇਰੌਨ, ਜੋ ਤਿੰਨ ਕੁਆਰਕਾਂ ਤੋਂ ਬਣੇ ਹੁੰਦੇ ਹਨ, ਅਤੇ [[ਮੀਜ਼ੌਨ]], ਜੋ ਇੱਕ [[ਕੁਆਰਕ]] ਅਤੇ ਇੱਕ ਐਂਟੀਕੁਆਰਕ ਤੋਂ ਬਣੇ ਹੁੰਦੇ ਹਨ । [[ਪ੍ਰੋਟੌਨ]] ਅਤੇ [[ਨਿਊਟ੍ਰੌਨ]] ਬੇਰੌਨਾਂ ਦੀਆਂ ਉਦਾਹਰਨਾਂ ਹਨ; [[ਪਾਈਔਨ]] ਮੀਜ਼ੌਨਾਂ ਦੀ ਇੱਕ ਉਦਾਹਰਨ ਹੈ। ਤਿੰਨ ਤੋਂ ਜਿਆਦਾ ਵੇਲੈਂਸ [[ਕੁਆਰਕ]] (ਐਗਜ਼ੌਟਿਕ/ਅਨੋਖੇ ਹੈਡ੍ਰੌਨ) ਰੱਖਣ ਵਾਲੇ ਹੈਡ੍ਰੌਨਾਂ ਨੂੰ ਤਾਜ਼ਾ ਸਾਲਾਂ ਵਿੱਚ ਖੋਜਿਆ ਗਿਆ ਹੈ। ਇੱਕ [[ਟੈਟ੍ਰਾਕੁਆਰਕ]] ਅਵਸਥਾ (ਇੱਕ ਐਗਜ਼ੌਟਿਕ ਮੀਜ਼ੌਨ), ਜਿਸਦਾ ਨਾਮ Z(4430)− ਹੈ, ਬੈੱਲੇ ਕੌੱਲਾਬੋਰੇਸ਼ਨ ਦੁਆਰਾ 2007 ਵਿੱਚ ਖੋਜਿਆ ਗਿਆ ਹੈ ਅਤੇ LHCb ਕੌੱਲਾਬੋਰੇਸ਼ਨ ਦੁਆਰਾ 2014 ਵਿੱਚ ਇੱਕ ਰੈਜ਼ੌਨੈਂਸ ਦੇ ਤੌਰ ਤੇ ਪ੍ਰਮਾਣਿਕ ਕੀਤਾ ਗਿਆ । ਦੋ [ਪੈਂਟਾਕੁਆਰਕ] ਅਵਸਥਾਵਾਂ (ਐਗਜੌਟਿਕ [[ਬੇਰੌਨ]]), ਜਿਹਨਾਂ ਦਾ ਨਾਮ P+c(4380) ਅਤੇ P+c(4450) ਹੈ, 2015 ਵਿੱਚ LHCb ਕੌੱਲਾਬੋਰੇਸ਼ਨ ਦੁਆਰਾ ਖੋਜੀਆਂ ਗਈਆਂ ਸਨ। ਹੋਰ ਵੀ ਬਹੁਤ ਸਾਰੇ ਐਗਜ਼ੌਟਿਕ ਹੈਡ੍ਰੌਨ ਉਮੀਦਵਾਰ, ਅਤੇ ਕਲਰ-ਸਿੰਗਲੈੱਟ ਕੁਆਰਕ ਮੇਲ ਮੌਜੂਦ ਹੋ ਸਕਦੇ ਹਨ ।
 
ਹੈਡ੍ਰੌਨਾਂ ਵਿੱਚੋਂ, ਪ੍ਰੋਟੌਨ ਸਥਿਰ ਹੁੰਦੇ ਹਨ, ਅਤੇ ਐਟੌਮਿਕ ਨਿਊਕਲੀਆਇ ਅੰਦਰ ਬੰਨੇ [[ਨਿਊਟ੍ਰੌਨ]] ਸਥਿਰ ਹੁੰਦੇ ਹਨ । ਹੋਰ ਹੈਡ੍ਰੌਨ ਸਧਾਰਣ ਹਾਲਤਾਂ ਵਿੱਚ ਸਥਿਰ ਨਹੀਂ ਹੁੰਦੇ; ਸੁਤੰਤਰ ਨਿਊਟ੍ਰੌਨ ਲੱਗਭੱਗ 611 ਸਕਿੰਟਾਂ ਦੀ ਅੱਧੀ-ਉਮਰ ([[ਹਾਫ-ਲਾਈਫ]]) ਨਾਲ ਵਿਕਰਿਤ (ਡਿਕੇਅ) ਹੋ ਜਾਂਦੇ ਹਨ । ਪ੍ਰਯੋਗਿਕ ਤੌਰ ਤੇ, ਹੈਡ੍ਰੌਨ [[ਭੌਤਿਕ ਵਿਗਿਆਨ]] ਦਾ, ਪੈਦਾ ਕੀਤੀ ਹੋਈ ਕਣਾਂ ਦੀ ਬੌਛਾੜ ਵਿੱਚ ਮਲ਼ਬੇ ਦੀ ਜਾਂਚ ਪੜਤਾਲ ਕਰਕੇ ਅਤੇ ਪ੍ਰੋਟੌਨਾਂ ਜਾਂ ਭਾਰੀ ਤੱਤਾਂ ਜਿਵੇਂ ਲੈੱਡ (ਸਿੱਕਾ) ਦੇ ਨਿਊਕਲੀਆਇ ਟਕਰਾ ਕੇ ਅਧਿਐਨ ਕੀਤਾ ਜਾਂਦਾ ਹੈ।
[[Category:ਭੌਤਿਕ ਵਿਗਿਆਨ]]