T-ਸਮਿੱਟਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
 
[[ਭੌਤਿਕ ਵਿਗਿਆਨੀ]], ਸੂਖਮ ਭੌਤਿਕੀ ਨਿਯਮਾਂ ਪਿੱਛੇ ਛੁਲੀ ਅਸਥਿਰਤਾ ਤੋਂ ਸੁਤੰਤਰ, ਭੌਤਿਕੀ ਸਿਸਟਮਾਂ ਦੇ ਸਥਾਨਿਕ (ਲੋਕਲ) ਐਂਡ/ਔਰ ਵਿਸ਼ਾਲ ਵਿਵਰਣਾਂ ਦੀ ਸਮਾਂ-ਉਲਟਾਓ ਅਸਥਿਰਤਾ ਦੀ ਚਰਚਾ ਵੀ ਕਰਦੇ ਹਨ। ਉਦਾਹਰਨ ਦੇ ਤੌਰ ਤੇ, ਪਦਾਰਥਕ ਸੋਖਣ ਵਾਲੀਆਂ [[ਮੈਕਸਵੈੱਕ ਸਮੀਕਰਨਾਂ]] ਜਾਂ ਰਗੜਬਲ (ਫਰਿਕਸ਼ਨ) ਵਾਲਾ [[ਨਿਊਟੋਨੀਅਨ ਮਕੈਨਿਕਸ]] ਓਸ ਵਿਸ਼ਾਲ ਪੱਧਰ ਉੱਤੇ ਸਮਾਂ-ਉਲਟਾਓ ਸਥਿਰਤਾ ਨਹੀਂ ਰੱਖਦੀਆਂ ਜਿੱਥੇ ਇਹ ਸਧਾਰਣ ਤੌਰ ਤੇ ਲਾਗੂ ਕੀਤੀਆਂ ਜਾਂਦੀਆਂ ਹਨ, ਭਾਵੇਂ ਇਹ ਸੂਖਮ ਪੱਧਰ ਉੱਤੇ ਸਥਿਰ ਹੁੰਦੀਆਂ ਹਨ; ਜਦੋਂ ਪ੍ਰਮਾਣੂ ਗਤੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ, ਤਾਂ ਗੁਆਚੀ ਊਰਜਾ ਤਾਪ ਵਿੱਚ ਤਬਦੀਲ ਹੋ ਜਾਂਦੀ ਹੈ।
 
[[Image:teeter-totter.png|frame|ਇੱਕ ਖਿਡੌਣਾ ਜਿਸਨੂੰ ਟੀਟਰ-ਟੌਟਰ ਕਿਹਾ ਜਾਂਦਾ ਹੈ, ਟਾਈਮ ਪਲਟਾਓ ਸਥਿਰਤਾ ਦੇ ਦੋ ਪਹਿਲੂਆਂ ਨੂੰ ਸਮਝਾਉਂਦਾ ਹੈ। ਜਦੋਂ ਕਿਸੇ ਅਧਾਰ ਉੱਪਰ ਇਸਨੂੰ ਗਤੀ ਵਿੱਚ ਸੈੱਟ ਕੀਤਾ ਜਾਂਦਾ ਹੈ, ਤਾਂ ਇਹ ਆਕ੍ਰਿਤੀ ਇੱਕ ਬਹੁਤ ਲੰਬੇ ਵਕਤ ਲਈ ਡੋਲਦੀ ਰਹਿੰਦੀ ਹੈ। ਖਿਡੌਣਾ ਰਗੜਬਲ ਨੂੰ ਘੱਟ ਕਰਨ ਲਈ ਬਣਾਇਆ ਗਿਆ ਹੁੰਦਾ ਹੈ ਅਤੇ ਨਿਊਟਨ ਦੇ ਗਤੀ ਦੇ ਨਿਯਮਾਂ ਦੀ ਪਲਟਣਯੋਗਤਾ ਸਮਝਾਉਂਦਾ ਹੈ। ਫੇਰ ਵੀ, ਖਿਡੌਣੇ ਦੀ ਯੰਤ੍ਰਿਕ ਤੌਰ ਤੇ ਸਥਿਰ ਅਵਸਥਾ ਉਦੋਂ ਹੁੰਦੀ ਹੈ ਜਦੋਂ ਮਨਚਾਹੀਆਂ ਕਈ ਪੁਜੀਸ਼ਨਾਂ ਵਿੱਚੋਂ ਕਿਸੇ ਇੱਕ ਪੁਜੀਸ਼ਨ ਵਿੱਚ ਆਕ੍ਰਿਤੀ ਅਧਾਰ ਤੋਂ ਥੱਲੇ ਡਿੱਗ ਜਾਂਦੀ ਹੈ।
ਇਹ ਐਨਟ੍ਰੌਪੀ ਨਾਲ ਅਵਸਥਾਵਾਂ ਦੀ ਗਿਣਤੀ ਦੇ ਲੌਗਰਿਥਮ ਦੀ ਬੋਲਟਜ਼ਮਾੱਨ ਦੇ ਪਛਾਣ ਰਾਹੀਂ ਐਨਟ੍ਰੌਪੀ ਵਿੱਚ ਵਾਧੇ ਦੇ ਨਿਯਮ ਦਾ ਇੱਕ ਦਰਸਾਓ ਹੈ]]
 
==ਅਸਥੂਲ ਘਟਨਾ: ਥਰਮੋਡਾਇਨਾਮਿਕਸ ਦਾ ਦੂਜਾ ਨਿਯਮ==
 
ਸਾਡਾ ਰੋਜ਼ਾਨਾ ਅਨੁਭਵ ਦਿਖਾਉਂਦਾ ਹੈ ਕਿ T-ਸਮਿੱਟਰੀ ਵਿਸ਼ਾਲ ਪਦਾਰਥਾਂ ਦੇ ਵਰਤਾਓ ਉੱਤੇ ਲਾਗੂ ਨਹੀਂ ਰਹਿੰਦੀ । ਇਹਨਾਂ ਗੈਰ-ਸੂਖਮ ਨਿਯਮਾਂ ਵਿੱਚੋਂ, ਸਭ ਤੋਂ ਜਿਆਦਾ ਧਿਆਨਯੋਗ ਥਰਮੋਡਾਇਨਾਮਿਕਸ ਦਾ ਦੂਜਾ ਨਿਯਮ ਹੈ। ਹੋਰ ਕਈ ਘਟਨਾਕ੍ਰਮ, ਜਿਵੇਂ ਰਗੜਬਲ ਨਾਲ ਵਸਤੂਆਂ ਦੀ ਸਾਪੇਖਿਕ ਗਤੀ, ਤਰਲ ਪਦਾਰਥਾਂ ਦੀ ਸੰਘਣੀ ਗਤੀ, ਇਸ ਤੱਕ ਘਟ ਜਾਂਦੇ ਹਨ, ਕਿਉਂਕਿ ਇਹਨਾਂ ਪਿੱਛੇ ਜਿਮੇਵਾਰ ਯੰਤ੍ਰਾਵਲੀ ਵਰਤੋਯੋਗ ਊਰਜਾ (ਉਦਾਹਰਨ ਦੇ ਤੌਰ ਤੇ, ਕਾਇਨੈਟਿਕ ਐਨਰਜੀ) ਦਾ ਤਾਪ ਵਿੱਚ ਵਿਸਰਜਨ (ਅਲੋਪ) ਹੋਣਾ ਹੈ।
ਸਵਾਲ ਕਿ ਇਹ ਟਾਈਮ-ਅਸਮਰੂਪ ਵਿਸਰਜਨ ਸੱਚਮੁੱਚ ਉਲਟਾਉਣਯੋਗ ਹੈ ਜਾਂ ਨਹੀਂ, ਅਕਸਰ [[ਮੈਕਸਵੈੱਲ ਦਾ ਦਾਨਵ|ਮੈਕਸਵੈੱਲ ਦੇ ਦਾਨਵ]] ਦੇ ਸੰਦਰਭ ਵਿੱਚ ਕਈ ਭੌਤਿਕ ਵਿਗਿਆਨੀਆਂ ਦੁਆਰਾ ਵਿਚਾਰਿਆ ਜਾਂਦਾ ਰਿਹਾ ਹੈ। ਇਹ ਨਾਮ ਜੇਮਜ਼ ਕਲ੍ਰਕ ਮੈਕਸਵੈੱਲ ਦੁਆਰਾ ਦਰਸਾਏ ਇੱਕ ਸੋਚ-ਪ੍ਰਯੋਗ ਤੋਂ ਆਉਂਦਾ ਹੈ ਜਿਸ ਵਿੱਚ ਇੱਕ ਸੂਖਮ ਦਾਨਵ ਕਿਸੇ ਕਮਰੇ ਦੇ ਦੋ ਅੱਧੇ ਹਿੱਸਿਆਂ ਦਰਮਿਆਨ ਇੱਕ ਗੇਟ ਦੀ ਰਾਖੀ ਕਰਦਾ ਹੈ। ਇਹ ਸਿਰਫ ਧੀਮੇ ਅਣੂਆਂ ਨੂੰ ਇੱਕ ਅੱਧੇ ਹਿੱਸੇ ਵਿੱਚ ਜਾਣ ਦਿੰਦਾ ਹੈ, ਅਤੇ ਸਿਰਫ ਤੇਜ਼ ਅਣੂਆਂ ਨੂੰ ਦੂਜੇ ਵਿੱਚ ਦਾਖਲ ਹੋਣ ਦਿੰਦਾ ਹੈ। ਅੰਤ ਵਿੱਚ, ਕਮਰੇ ਦੇ ਇੱਕ ਪਾਸੇ ਨੂੰ ਪਹਿਲਾਂ ਨਾਲੋਂ ਜਿਆਦਾ ਠੰਢਾ ਅਤੇ ਦੂਜੇ ਪਾਸੇ ਨੂੰ ਹੋਰ ਗਰਮ ਕਰਕੇ, ਇਹ ਕਮਰੇ ਦੀ [[ਐਨਟ੍ਰੌਪੀ]] ਨੂੰ ਘਟਾਉਂਦਾ ਲਗਦਾ ਹੈ, ਅਤੇ ਵਕਤ ਦੇ ਤੀਰ ਦੀ ਦਿਸ਼ਾ ਨੂੰ ਉਲਟਾਉਂਦਾ ਲਗਦਾ ਹੈ। ਇਸ ਬਾਰੇ ਬਹੁਤ ਸਾਰੇ ਵਿਸ਼ਲੇਸ਼ਣ ਬਣਾਏ ਗਏ ਹਨ; ਸਾਰੇ ਇਹੀ ਦਿਖਾਉਂਦੇ ਹਨ ਕਿ ਜਦੋਂ ਕਮਰੇ ਦੀ ਐਨਟ੍ਰੌਪੀ ਅਤੇ ਦਾਨਵ ਨੂੰ ਇਕੱਠਾ ਲਿਆ ਜਾਂਦਾ ਹੈ, ਤਾਂ ਇਹ ਕੁੱਲ ਐਨਟ੍ਰੌਪੀ ਵਧ ਜਾਂਦੀ ਹੈ। ਇਸ ਸਮੱਸਿਆ ਦਾ ਅਜੋਕਾ ਵਿਸ਼ਲੇਸ਼ਣ ਐਨਟ੍ਰੌਪੀ ਅਤੇ ਸੂਚਨਾ ਦਰਮਿਆਨ ਕਲਾਉਡਿ ਈ. ਸ਼ਾੱਨੋਨ ਦੇ ਸਬੰਧ ਨੂੰ ਲੈ ਕੇ ਕੀਤਾ ਗਿਆ ਹੈ। ਅਜੋਕੇ ਹਿਸਾਬ ਕਿਤਾਬਾਂ ਵਿੱਚ ਕਈ ਦਿਲਚਸਪ ਨਤੀਜੇ ਇਸ ਸਮੱਸਿਆ ਨਾਲ ਸਬੰਧ ਰੱਖਦੇ ਹਨ- ਰਿਵਰਸ ਕੰਪਿਊਟਿੰਗ, ਕੁਆਂਟਮ ਕੰਪਿਉਟਿੰਗ ਅਤੇ ਕੰਪਿਊਟਰ ਪ੍ਰਤਿ ਭੌਤਿਕੀ ਹੱਦਾਂ, ਉਦਾਹਰਨਾਂ ਹਨ। ਇਹਨਾਂ ਤਰੀਕਿਆਂ ਨਾਲ, ਅੱਜਕੱਲ ਇਹ ਅਧਿਆਤਮਿਕ ਦਿਸਣ ਵਾਲੇ ਸਵਾਲ, ਹੌਲ਼ੀ ਹੌਲੀ ਭੌਤਿਕੀ ਵਿਗਿਆਨਾਂ ਦੀ ਸਮੱਗਰੀ ਵਿੱਚ ਤਬਦੀਲ ਹੁੰਦੇ ਜਾ ਰਹੇ ਹਨ।
 
ਤਾਜ਼ਾ ਜਨਤਾ, ਸ਼ੈੱਨੋਨ ਸੂਚਨਾ ਦੇ ਨੈਗਟਿਵ ਵਾਲੇ ਫੇਜ਼ ਸਪੇਸ ਘਣਫਲ ਦੇ ਲੌਗਰਿਥਮ ਦੀ ਬੋਲਟਜ਼ਮਾੱਨ-ਸ਼ੈੱਨੋਨ ਪਛਾਣ ਉੱਤੇ ਟਿਕੀ ਹੈ, ਅਤੇ ਇਸਤਰਾਂ ਐਨਟ੍ਰੌਪੀ ਉੱਤੇ । ਇਸ ਧਾਰਨਾ ਵਿੱਚ, ਕਿਸੇ ਗੈਰ-ਸੂਖਮ ਸਿਸਟਮ ਦੀ ਇੱਕ ਸ਼ੁਰੂਆਤੀ ਫਿਕਸ ਅਵਸਥਾ ਤੁਲਨਾਤਮਿਕ ਘੱਟ ਐਨਟ੍ਰੌਪੀ ਨਾਲ ਸਬੰਧਤ ਹੁੰਦੀ ਹੈ ਕਿਉਂਕਿ ਵਸਤੂ ਦੇ ਅਣੂਆਂ ਦੇ ਨਿਰਦੇਸ਼ਾਂਕਾਂ ਨੂੰ ਮਜਬੂਰ ਕੀਤਾ ਗਿਆ ਹੁੰਦਾ ਹੈ। ਜਿਉਂ ਹੀ ਸਿਸਟਮ ਵਿਸਰਜਨ ਦੀ ਹਾਜ਼ਰੀ ਵਿੱਚ ਉਤਪੰਨ ਹੁੰਦਾ ਹੈ, ਅਣੂ ਨਿਰਦੇਸ਼ਾਂਕ ਫੇਜ਼ ਸਪੇਸ ਦੇ ਵੱਡੇ ਘਣਫਲਾਂ ਵਿੱਚ, ਹੋਰ ਅਨਿਸ਼ਿਚਿਤ ਹੁੰਦੇ ਹੋਏ, ਦਾਖਲ ਹੋ ਸਕਦੇ ਹਨ, ਅਤੇ ਇਸਤਰਾਂ ਐਨਟ੍ਰੌਪੀ ਨੂੰ ਵਧਾਉਣ ਦਾ ਕਾਰਨ ਬਣਦੇ ਹਨ।
 
ਫੇਰ ਵੀ, ਬ੍ਰਹਿਮੰਡ ਦੀ ਇੱਕ ਅਜਿਹੀ ਅਵਸਥਾ ਬਾਰੇ ਵੀ ਇੰਨਾ ਹੀ ਚੰਗੀ ਤਰਾਂ ਸੋਚਿਆ ਜਾ ਸਕਦਾ ਹੈ ਜਿਸ ਵਿੱਚ, ਕਿਸੇ ਪਲ ਉੱਤੇ ਸਾਰੇ ਕਣਾਂ ਦੀਆਂ ਗਤੀਆਂ ਉਲਟ ਹੁੰਦੀਆਂ ਹੋਣ (ਸਖਤੀ ਨਾਲ ਕਹਿੰਦੇ ਹੋਏ, CPT ਰਿਵਰਸ/ਉਲਟ) । ਅਜਿਹੀ ਇੱਕ ਅਵਸਥਾ ਫੇਰ ਉਲਟੇ ਰੂਪ ਵਿੱਚ ਉਤਪੰਨ ਹੁੰਦੀ ਹੋਵੇਗੀ, ਇਸਲਈ ਮੁਮਕਿਨ ਹੈ ਐਨਟ੍ਰੌਪੀ ਘਟਦੀ ਹੋਵੇਗੀ ([[ਲੌਸ਼ਮਿਡਟ ਦਾ ਪੈਰਾਡੌਕਸ]]) । “ਸਾਡੀ” ਅਵਸਥਾ ਨੂੰ ਦੂਜੀ ਅਵਸਥਾ ਨਾਲੋਂ ਕਿਉਂ ਤਰਜੀਹ ਮਿਲੀ?
 
ਕਹਿਣ ਲਈ ਇੱਕ ਜਵਾਬ ਇਹ ਹੈ ਕਿ ਸਾਡੇ ਦੁਆਰਾ ਨਿਰੀਖਤ ਕੀਤੀ ਜਾਣ ਵਾਲੀ ਐਨਟ੍ਰੌਪੀ ਦਾ ਸਥਿਰ ਵਾਧਾ ਸਿਰਫ ਇਸਲਈ ਵਾਪਰਦਾ ਹੈ ਕਿਉਂਕਿ ਸਾਡੇ ਬ੍ਰਹਿਮੰਡ ਦੀ ਸ਼ੁਰੂਆਤੀ ਅਵਸਥਾ ਹੀ ਅਜਿਹੀ ਸੀ। ਬ੍ਰਹਿਮੰਡ ਦੀਆਂ ਹੋਰ ਸੰਭਵ ਅਵਸਥਾਵਾਂ (ਉਦਾਹਰਨ ਦੇ ਤੌਰ ਤੇ, ਤਾਪ ਮੌਤ ਸੰਤੁਲਨ ਉੱਤੇ ਇੱਕ ਬ੍ਰਹਿਮੰਡ) ਅਸਲ ਵਿੱਚ ਐਨਟ੍ਰੌਪੀ ਦੇ ਕਿਸੇ ਵਾਧੇ ਦਾ ਨਤੀਜਾ ਨਹੀਂ ਦੇਣਗੀਆਂ । ਇਸ ਨਜ਼ਰੀਏ ਤੋਂ, ਸਾਡੇ ਬ੍ਰਹਿਮੰਡ ਦੀ ਸਪਸ਼ਟ ਦਿਸਦੀ T-ਸਮਰੂਪਤਾ ਬ੍ਰਹਿਮੰਡ ਵਿਗਿਆਨ ਵਿੱਚ ਇੱਕ ਸਮੱਸਿਆ ਹੈ: ਬ੍ਰਹਿਮੰਡ ਇੱਕ ਘੱਟ ਐਨਟ੍ਰੌਪੀ ਨਾਲ ਕਿਉਂ ਸ਼ੁਰੂ ਹੋਇਆ ਸੀ? ਇਹ ਦ੍ਰਿਸ਼ਟੀਕੋਣ, ਜੇਕਰ ਇਹ ਭਵਿੱਖ ਦੇ ਬ੍ਰਹਿਮੰਡੀ ਨਿਰੀਖਣ ਦੀ ਰੋਸ਼ਨੀ ਵਿੱਚ ਸਫਲ ਰਹਿਣ ਦੇ ਯੋਗ ਰਹਿੰਦਾ ਹੈ, ਇਸ ਸਮੱਸਿਆ ਨੂੰ ਅੱਜਕੱਲ ਦੀ ਭੌਤਿਕ ਵਿਗਿਆਨ ਦੀ ਪਹੁੰਚ ਤੋਂ ਪਰੇ ਵੱਡੇ ਖੁੱਲੇ ਸਵਾਲਾਂ ਵਿੱਚੋਂ ਇੱਕ ਸਵਾਲ ਨਾਲ ਜੋੜੇਗਾ – ਜੋ ਬ੍ਰਹਿਮੰਡ ਦੀਆਂ ਸ਼ੁਰੂਆਤੀਂ ਕੰਡੀਸ਼ਨਾਂ ਦਾ ਸਵਾਲ ਹੈ।
 
 
[[Category:ਭੌਤਿਕ ਵਿਗਿਆਨ]]