"ਕੌਮਾਂਤਰੀ ਪੁਲਾੜ ਅੱਡਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
 
{{ਕਾਮਨਜ਼|International Space Station|ਕੌਮਾਂਤਰੀ ਪੁਲਾੜ ਅੱਡਾ}}
 
==ਵਿਸੇਸ਼ ਜਾਣਕਾਰੀ==
ਧਰਤੀ ਤੋਂ ਚਾਰ ਸੌ ਕਿਲੋਮੀਟਰ ਦੀ ਉਚਾਈ ਉੱਤੇ ਇਹ ਸਟੇਸ਼ਨ ਕਾਮਯਾਬੀ ਨਾਲ ਚੱਲ ਰਿਹਾ ਹੈ। ਹਰ ਸਮੇਂ ਇਸ ਉੱਤੇ ਛੇ ਕੁ ਬੰਦੇ ਰਹਿੰਦੇ ਹਨ। ਇਹ ਜਥਾ ਨਿਰੰਤਰ ਬਦਲਦਾ ਰਹਿੰਦਾ ਹੈ। ਸੁਨੀਤਾ ਵਿਲੀਅਮਜ਼ ਇਸ ਉੱਤੇ ਦੋ ਵਾਰ ਜਾ ਚੁੱਕੀ ਹੈ। ਇਹ ਸਟੇਸ਼ਨ 28,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਉੱਤੇ ਧਰਤੀ ਦੁਆਲੇ ਚੱਕਰ ਕੱਟੀ ਜਾਂਦਾ ਹੈ। ਇਹ ਨੱਬੇ ਮਿੰਟ ਵਿੱਚ ਧਰਤੀ ਦੀ ਪੂਰੀ ਪਰਿਕਰਮਾ ਕਰ ਲੈਂਦਾ ਹੈ। ਇੰਨੇ ਵਿੱਚ ਹੀ ਇਸ ਦਾ ਦਿਨ-ਰਾਤ ਮੁੱਕ ਜਾਂਦਾ ਹੈ। ਸਾਡੇ ਚੌਵੀ ਘੰਟੇ ਦੇ ਦਿਨ-ਰਾਤ ਵਿੱਚ ਇੱਥੇ ਪੰਦਰਾਂ ਕੁ ਵਾਰ ਸੂਰਜ ਉਦੈ ਅਤੇ ਅਸਤ ਹੋ ਜਾਂਦਾ ਹੈ। ਚੌਵੀ ਘੰਟੇ ਵਿੱਚ ਇਹ ਪੁਲਾਡ਼ ਸਟੇਸ਼ਨ ਧਰਤੀ ਤੋਂ ਚੰਦ ਤਕ ਜਾ ਕੇ ਵਾਪਸ ਧਰਤੀ ਤਕ ਦੀ ਯਾਤਰਾ ਜਿੰਨੀ ਦੂਰੀ ਤੈਅ ਕਰ ਲੈਂਦਾ ਹੈ। ਇਹ ਸਟੇਸ਼ਨ ਫੁਟਬਾਲ ਗਰਾਊਂਡ ਜਿੱਡਾ ਭਾਵ 100 ਮੀਟਰ ਲੰਬਾ, 70 ਮੀਟਰ ਚੌੜਾ ਅਤੇ ਵੀਹ ਮੀਟਰ ਉੱਚਾ ਹੈ। ਵੀਹ ਨਵੰਬਰ 1998 ਨੂੰ ਕਜ਼ਾਖਸਤਾਨ (ਰੂਸ) ਵਿੱਚ ਬੈਕੋਨੂਰ ਪੁਲਾੜੀ ਅੱਡੇ ਤੋਂ ਰੂਸੀ ਪਰੋਟਾਨ ਰਾਕੇਟ ਨੇ ਇਸ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਪਹਿਲਾ ਖੰਡ ਧਰਤੀ ਤੋਂ ਚਾਰ ਸੌ ਕਿਲੋਮੀਟਰ ਉਚਾਈ ਉੱਤੇ ਸਥਾਪਤ ਕੀਤਾ। ਇਸ ਮਾਡਿਊਲ ਦਾ ਨਾਂ ਜ਼ਾਰਿਆ ਸੀ। ਦੋ ਹਫ਼ਤੇ ਪਿੱਛੋਂ ਐਂਡੇਵਰ ਸ਼ਟਲ ਉੱਤੇ ਜਾ ਕੇ ਅਮਰੀਕੀ ਪੁਲਾੜ ਯਾਤਰੀਆਂ ਨੇ ਇਸ ਨਾਲ ਯੂਨਿਟੀ ਮਾਡਿਊਲ ਜੋੜ ਦਿੱਤਾ। ਇੰਜ ਇਹ ਸਟੇਸ਼ਨ ਹੌਲੀ-ਹੌਲੀ ਵੱਡਾ ਹੋਇਆ। ਰੂਸੀ ਪੁਲਾੜ ਏਜੰਸੀ ਰਾਸ ਕਾਸਮਾਸ ਤੇ ਅਮਰੀਕੀ ਪੁਲਾੜੀ ਸੰਸਥਾ ਨਾਸਾ ਪਿੱਛੋਂ ਹੋਰ ਦੇਸ਼ ਅੱਗੇ ਆਏ। ਜਾਪਾਨੀ ਪੁਲਾੜ ਖੋਜ ਸੰਸਥਾ, ਯੂਰਪੀਅਨ ਸਪੇਸ ਏਜੰਸੀ ਤੇ ਕੈਨੇਡੀਅਨ ਸਪੇਸ ਏਜੰਸੀ ਨੇ ਇਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਪਿਛਲੇ ਪੰਦਰਾਂ ਸਾਲਾਂ ਵਿੱਚ ਸੌ ਤੋਂ ਵੱਧ ਮਿਸ਼ਨ ਪੁਲਾਡ਼ ਸਟੇਸ਼ਨ ਦੀ ਅਸੈਂਬਲੀ ਮੁਰੰਮਤ ਤੇ ਰੱਖ-ਰਖਾਅ ਲਈ ਵੱਖ-ਵੱਖ ਦੇਸ਼ਾਂ ਵੱਲੋਂ ਲਾਂਚ ਹੋ ਚੁੱਕੇ ਹਨ।
==ਸਪੇਸ ਸਟੇਸ਼ਨ ਵਿੱਚ ਕੀਤੇ ਜਾਣ ਵਾਲੇ ਤਜਰਬੇ==
 
ਸਪੇਸ ਸਟੇਸ਼ਨ ਉੱਤੇ ਕੀਤੇ ਜਾਂਦੇ ਤਜਰਬੇ ਪੁਲਾੜ ਦੇ ਮਨੁੱਖ ਉੱਤੇ ਅਸਰਾਂ ਨਾਲ ਸਬੰਧਿਤ ਹਨ। ਨਾਮਾਤਰ ਗੁਰੂਤਾ ਖਿੱਚ, ਇਕੱਲ, ਧਰਤੀ ਤੋਂ ਵੱਖਰੇ ਹਾਲਾਤ ਦੇ ਮਨੁੱਖੀ ਸਰੀਰ, ਜੀਵਾਂ, ਬਨਸਪਤੀ, ਧਾਤਾਂ, ਮਿਸ਼ਰਤ ਧਾਤਾਂ ਅਤੇ ਹੋਰ ਪਦਾਰਥਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਨਾਲ ਸਬੰਧਿਤ ਹੁੰਦੇ ਹਨ। ਮਨੁੱਖ ਦੇ ਵਿਹਾਰ, ਬਿਮਾਰੀਆਂ, ਬਲੱਡ ਪ੍ਰੈਸ਼ਰ, ਅੰਗਾਂ ਦੀਆਂ ਕਿਰਿਆਵਾਂ ਆਦਿ ਦਾ ਜਾਇਜ਼ਾ ਲੈਣ ਨਾਲ ਜੁੜੇ ਹੁੰਦੇ ਹਨ। ਪੁਲਾੜ ਵਿੱਚ ਕੰਮ ਕਰਨ ਵਾਲੇ ਉਪਕਰਣਾਂ, ਰਸਾਇਣਕ ਪਦਾਰਥਾਂ, ਮਸ਼ੀਨਰੀ, ਸਿਸਟਮਾਂ ਦੀ ਕਿਰਿਆ ਉੱਤੇ ਪੈਣ ਵਾਲੇ ਪ੍ਰਭਾਵ ਦੇ ਵਿਸ਼ਲੇਸ਼ਣ ਨਾਲ ਜੁੜੇ ਹੋ ਸਕਦੇ ਹਨ। ਸਪੇਸ ਕਰਾਫਟ ਬਣਾਉਣ ਲਈ ਵਰਤੇ ਜਾਂਦੇ ਪਦਾਰਥਾਂ ਦੇ ਵਿਕਾਸ ਬਾਰੇ ਹੋ ਸਕਦੇ ਹਨ।
==ਹਵਾਲੇ==
{{ਹਵਾਲੇ}}