ਮਾਰਗਰੈੱਟ ਥੈਚਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 51:
'''ਮਾਰਗਰੈੱਟ ਥੈਚਰ''' (13 ਅਕਤੂਬਰ 1925- 8 ਅਪਰੈਲ 2013)ਦਾ ਜਨਮ [[ਗ੍ਰਾਂਥਮ]], [[ਇੰਗਲੈਂਡ]] ਵਿੱਚ ਹੋਇਆ। ਕਰਿਆਨਾ ਵਪਾਰੀ ਦੀ ਧੀ ਮਾਰਗਰੈੱਟ ਥੈਚਰ ਖ਼ੁਦ ਨੂੰ ਦਿਲ ਤੋਂ ਇੱਕ ਘਰੇਲੂ ਔਰਤ ਮੰਨਦੀ ਸੀ ਪਰ ਟੈਲੀਵਿਜ਼ਨ ਦੇ ਦੌਰ ਦੀ ਉਹ ਸਭ ਤੋਂ ਆਕਰਸ਼ਕ ਵਿਅਕਤੀਤਵ ਵਾਲੀ ਰਾਜਨੇਤਾ ਬਣੀ। ਮਾਰਗਰੈੱਟ ਬੀਤੀ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਸ਼ਾਮਲ ਸੀ।
==ਰਾਜਨੀਤਿਕ ਜੀਵਨ==
ਮਾਰਗਰੈੱਟ ਰਾਬਰਟਸ ਵਜੋਂ ਜਨਮ ਲੈਣ ਵਾਲੀ ਥੈਚਰ ਪਹਿਲੀ ਵਾਰ 1959 ਵਿੱਚ ਉੱਤਰੀ ਲੰਡਨ ਦੇ ਫਿਨਸ਼ਲੇ ਤੋਂ ਸਾਂਸਦ ਚੁਣੀ ਗਈ ਸੀ ਅਤੇ 1992 ਤਕ ਸੰਸਦ ਦੀ ਮੈਂਬਰ ਰਹੀ। ਉਸ ਨੇ 1975 ਵਿੱਚ ਪਾਰਟੀ ਦੀ ਵਾਗਡੋਰ ਸੰਭਾਲਣ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਐਡਵਰਡ ਹੀਥ ਨੂੰ ਚੁਣੌਤੀ ਦਿੱਤੀ ਅਤੇ ਸਫ਼ਲ ਰਹੀ।
'''ਵਿਦਿਆ '''ਮਾਰਗਰੇਟ ਥੈਚਰ ਨੇ ਮੁਢਲੀ ਵਿਦਿਆ ਸਥਾਨਕ ਗਰਾਮਰ ਸਕੂਲ (ਗ੍ਰ੍ਨਥਮ ਗਰਲਜ ਸਕੂਲ)ਤੋ ਪੂਰੀ ਕੀਤੀ|1943 ਤੋਂ 1947 ਤੱਕ ਔਕਸ਼ਫੋਰਡ ਯੂਨੀਵਰਸਿਟੀ ਤੋਂ ਕਮਿਸਟਰੀ ਦੀ ਡਿਗਰੀ ਹਾਸਿਲ ਕੀਤੀ |
==ਲੋਹ-ਮਹਿਲਾ==
ਥੈਚਰ ਨੇ ਮਹਿੰਗਾਈ ਨੂੰ ਘੱਟ ਕਰਨ, ਛੋਟੇ ਸੂਬੇ ਅਤੇ ਖੁੱਲ੍ਹੀ ਮੰਡੀ ਆਰਥਿਕਤਾ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਥੈਚਰ ਜਦੋਂ ਤਕ ਸਿਆਸਤ ਵਿੱਚ ਰਹੀ, ਉਸ ਨੇ ਡਟ ਕੇ ਫ਼ੈਸਲੇ ਲਏ। [[ਸੋਵੀਅਤ ਸੰਘ]] ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ 1976 ਵਿੱਚ ਦਿੱਤੇ ਗਏ ਉਸ ਦੇ ਭਾਸ਼ਣ ਕਾਰਨ ਇੱਕ ਰੂਸੀ ਅਖ਼ਬਾਰ ਨੇ ਉਸ ਨੂੰ ‘ਲੋਹ-ਮਹਿਲਾ’ ਕਰਾਰ ਦਿੱਤਾ ਸੀ। ਸ਼ੀਤ ਯੁੱਧ ਸਮੇਂ ਉਹ ਤਤਕਾਲੀ ਅਮਰੀਕੀ ਰਾਸ਼ਟਰਪਤੀ [[ਰੋਨਾਲਡ ਰੀਗਨ]] ਲਈ ਅਹਿਮ ਸਾਂਝੇਦਾਰ ਸਾਬਤ ਹੋਈ। ਸਾਲ 1982 ਵਿੱਚ [[ਫਾਕਲੈਂਡ ਟਾਪੂ]] ਨੂੰ ਲੈ ਕੇ [[ਅਰਜਨਟੀਨਾ]] ਨਾਲ ਹੋਏ ਯੁੱਧ ਸਮੇਂ ਵੀ ਉਹ [[ਬਰਤਾਨੀਆ]] ਦੀ [[ਪ੍ਰਧਾਨ ਮੰਤਰੀ]] ਸੀ। ਉਸ ਦੀ ਸਰਕਾਰ ਸਮੇਂ ਕਈ ਸਰਕਾਰੀ ਉਦਯੋਗਿਕ ਇਕਾਈਆਂ ਦਾ ਨਿੱਜੀਕਰਨ ਹੋਇਆ। ਉਸ ਦੇ ਰਾਜ ਸਮੇਂ ਹਰ ਜਗ੍ਹਾ ਥੈਚਰਵਾਦ ਦਾ ਅਸਰ ਵਿਖਾਈ ਦਿੱਤਾ। 1979 ਤੋਂ 1990 ਤਕ ਕੰਜਰਵੇਟਿਵ ਪਾਰਟੀ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਰਹਿਣ ਵਾਲੀ ਥੈਚਰ ਦੀ ਵਿਰਾਸਤ ਦਾ ਅਸਰ ਕੰਜਰਵੇਟਿਵ ਅਤੇ ਲੇਬਰ ਦੋਵਾਂ ਪਾਰਟੀਆਂ ‘ਤੇ ਪਿਆ।