ਰੈਨੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#ai16
ਲਾਈਨ 60:
==ਇਤਿਹਾਸ==
===ਸਥਾਪਨਾ ਅਤੇ ਮੁਢਲੇ ਸਾਲ===
ਰੈਨੋ ਦੀ ਸਥਾਪਨਾ 1899 ਵਿੱਚ [[ਲੂਈ ਰੈਨੋ (ਉਦਯੋਗਪਤੀ)|ਲੂਈ ਰੈਨੋ]] ਅਤੇ ਉਸਦੇ ਭਾਈਭਰਾ [[ਮਾਰਸਲ ਰੈਨੋ|ਮਾਰਸਲ]] ਤੇ [[ਫ਼ੈਰਨੌਂ ਰੈਨੋ|ਫ਼ੈਰਨੌਂ]] ਦੁਆਰਾ ''ਸੋਸੀਏਤੇ ਰੈਨੋ ਫਰੈਰ'' (ਰੈਨੋ ਭਾਈਆਂ ਦੀ ਸੋਸਾਇਟੀ) ਵਜੋਂ ਕੀਤੀ ਗਈ। ਲੂਈ ਇੱਕ ਜਵਾਨ ਇੰਜੀਨੀਅਰ ਸੀ ਜਿਸਨੇ ਆਪਣੇ ਭਰਾਵਾਂ ਨਾਲ ਰਲ ਕੇ ਕੰਮ ਕਰਨ ਤੋਂ ਪਹਿਲਾਂ ਵੀ ਕਈ ਡਿਜ਼ਾਈਨ ਤਿਆਰ ਕੀਤੇ ਸਨ। ਲੂਈ ਦੇ ਭਰਾ ਪਹਿਲਾਂ ਆਪਣੇ ਪਿਤਾ ਦੀ ਟੈਕਸਟਾਈਲ ਫੈਕਟਰੀ ਸੰਭਾਲਦੇ ਸਨ। ਇਸ ਤਰ੍ਹਾਂ ਜਦੋਂ ਸਾਰੇ ਭਰਾਵਾਂ ਨੇ ਰਲ ਕੇ ਰੈਨੋ ਦੀ ਸਥਾਪਨਾ ਕੀਤੀ ਤਾਂ ਲੂਈ ਨੇ ਡਿਜ਼ਾਈਨ ਤੇ ਨਿਰਮਾਣ ਦਾ ਸਾਰਾ ਕੰਮ ਸੰਭਾਲਿਆ ਜਦਕਿ ਉਸਦੇ ਭਰਾਵਾਂ ਨੇ ਹੋਰ ਬਾਕੀ ਕੰਮ ਸੰਭਾਲ ਲਏ।
 
ਰੈਨੋ ਦੀ ਪਹਿਲੀ ਕਾਰ, [[ਰੈਨੋ ਵੋਏਟੂਰੈਟੇ]], ਲੂਈ ਦੇ ਪਿਤਾ ਦੇ ਇੱਕ ਮਿੱਤਰ ਨੂੰ 24 ਦਸੰਬਰ 1898 ਨੂੰ ਚਲਾ ਕੇ ਦੇਖਣ ਤੋਂ ਬਾਅਦ ਵੇਚੀ ਗਈ।
 
1903 ਤੋਂ ਰੈਨੋ ਨੇ ਆਪਣੇ ਇੰਜਣ ਬਣਾ ਕੇ ਵਰਤਣੇ ਸ਼ੁਰੂ ਕਰ ਦਿੱਤੇ ਜਦਕਿ ਪਹਿਲਾਂ ਉਹ [[ਡੀ ਡੀਓਨ-ਬੋਊਟੌਨ]] ਦੇ ਬਣਾਏ ਇੰਜਣਾਂ ਦੀ ਵਰਤੋਂ ਕਰਦੇ ਸਨ।
 
==ਬਣਾਏ ਵਾਹਨ==
{{ਮੁੱਖ|ਰੈਨੋ ਦੇ ਵਾਹਨਾਂ ਦੀ ਸੂਚੀ}}