ਜੀ ਆਇਆਂ ਨੂੰ Satnam S Virdi ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

--ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੬:੨੭, ੨੮ ਮਾਰਚ ੨੦੧੫ (UTC)

ਸਤਿ ਸ੍ਰੀ ਅਕਾਲ ਜੀ

ਸੋਧੋ

ਸਤਿ ਸ੍ਰੀ ਅਕਾਲ ਪ੍ਰਚਾਰਕ ਜੀ, ਮੈਂ ਸੱਥ ਉੱਤੇ ਪੰਜਾਬੀ ਭਾਸ਼ਾ ਬਾਰੇ ਤੁਹਾਡੇ ਵਿਚਾਰ ਪੜ੍ਹੇ ਹਨ। ਮੇਰਾ ਨਿੱਜੀ ਤੌਰ ਉੱਤੇ ਸੋਚਣਾ ਹੈ ਕਿ ਜਿੱਥੇ ਆਮ ਬੋਲ ਚਾਲ ਵਿੱਚ ਅੰਗਰੇਜ਼ੀ ਦੇ ਸ਼ਬਦ ਆ ਗਏ ਹਨ, ਉਹਨਾਂ ਨੂੰ ਉਸੇ ਤਰ੍ਹਾਂ ਲੈਣਾ ਹੈ ਉਚਿਤ ਹੈ। ਹਰ ਲਫ਼ਜ਼ ਨੂੰ ਆਪਾਂ ਪੰਜਾਬੀ ਵਿੱਚ ਅਨੁਵਾਦ ਨਹੀਂ ਕਰ ਸਕਦੇ। ਇੰਟਰਨੈੱਟ, ਵਾਈ-ਫ਼ਾਈ, ਬਲੂਟੁਥ ਆਦਿ। ਹੁਣ ਇੱਥੇ ਬਲੂਟੁਥ ਨੂੰ ਨੀਲਾ ਦੰਦ ਕਹਿਣਾ ਉਚਿਤ ਨਹੀਂ ਹੋਵੇਗਾ। ਵੈਸੇ ਇਸ ਮੁੱਦੇ ਉੱਤੇ ਬਹੁਤ ਲੰਬੀ ਚੌੜੀ ਬਹਿਸ ਹੋ ਸਕਦੀ ਹੈ। ਪਹਿਲਾਂ ਵੀ ਪੰਜਾਬੀ ਵਿਕੀਪੀਡੀਆ ਉੱਤੇ ਅਜਿਹੀਆਂ ਕਈ ਬਹਿਸਾਂ ਹੋਈਆਂ ਹਨ। ਹਾਲੇ ਤੱਕ ਦੇ ਭਾਈਚਾਰੇ ਦਾ ਵਿਚਾਰ ਹੈ ਕਿ ਨਵੇਂ ਸ਼ਬਦਾਂ ਦੇ ਆਉਣ ਵਿੱਚ ਕੋਈ ਦਿੱਕਤ ਨਹੀਂ ਹੈ। ਕਿਸੇ ਵਕਤ ਪੰਜਾਬੀ ਵਿੱਚ ਫ਼ਾਰਸੀ ਤੋਂ ਅਨੇਕਾਂ ਸ਼ਬਦ ਆਏ ਅਤੇ ਉਹ ਹੁਣ ਸਾਨੂੰ ਬਿਲਕੁਲ ਪੰਜਾਬੀ ਦੇ ਸ਼ਬਦ ਹੀ ਲੱਗਦੇ ਹਨ, ਸਗੋਂ ਜ਼ਿਆਦਾ ਪਿਆਰੇ ਲਗਦੇ ਹਨ। ਉਦਾਹਰਨ ਵਜੋਂ ਪਰਮਾਤਮਾ ਦੇ ਹੁੰਦੇ ਹੋਏ ਵੀ ਰੱਬ ਸ਼ਬਦ ਆਇਆ, ਪਿਆਰ ਦੇ ਹੁੰਦੇ ਹੋਏ ਵੀ ਇਸ਼ਕ ਸ਼ਬਦ ਆਇਆ। ਲਾਲ ਦੇ ਨਾਲ ਆਕੇ ਸੁਰਖ਼ ਜੁੜ ਗਿਆ ਅਤੇ ਲਾਲ ਹੋਰ ਗੂੜ੍ਹਾ ਹੋ ਗਿਆ। ਇਹ ਗੱਲਾਂ ਵੈਸੇ ਸੁਰਜੀਤ ਪਾਤਰ ਨੇ ਆਪਣੀ ਇੱਕ ਨਜ਼ਮ ਵਿੱਚ ਕੀਤੀਆਂ ਹੋਈਆਂ ਹਨ। ਪਰ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਵਿਕੀਪੀਡੀਆ ਉੱਤੇ ਕੰਮ ਕਰ ਰਹੇ ਹੋ। ਉਮੀਦ ਹੈ ਆਪਾਂ ਰਲ-ਮਿਲ ਕੇ ਇਸ ਤਰ੍ਹਾਂ ਗਿਆਨ ਨੂੰ ਮੁਫ਼ਤ ਵਿੱਚ ਸਾਰਿਆਂ ਤੱਕ ਪਹੁੰਚਾਉਣ ਦੀ ਲਹਿਰ ਵਿੱਚ ਕੰਮ ਕਰਦੇ ਰਹਾਂਗੇ। ਅਗਲੇ ਮਹੀਨੇ ਅਸੀਂ ਚੰਡੀਗੜ੍ਹ ਵਿਖੇ ਇੱਕ ਵਰਕਸ਼ਾਪ ਕਰ ਰਹੇ ਹਾਂ। ਜੇਕਰ ਤੁਸੀਂ ਉਸ ਵਿੱਚ ਸ਼ਾਮਿਲ ਹੋਣਾ ਚਾਹੋਗੇ ਤਾਂ ਮੈਨੂੰ ਆਪਣੀ ਜਾਣਕਾਰੀ satdeep_gill@yahoo.com ਉੱਤੇ ਭੇਜ ਸਕਦੇ ਹੋ। --Satdeep Gill (ਗੱਲ-ਬਾਤ) ੧੬:੨੩, ੧੬ ਸਤੰਬਰ ੨੦੧੫ (UTC)

ਸਤਿ ਸ੍ਰੀ ਅਕਾਲ ਜੀ

ਸੋਧੋ

ਪ੍ਰਚਾਰਕ ਜੀ, ਕੁੱਝ ਅੰਗਰੇਜੀ ਦੇ ਸਰਕਾਰੀ ਸ਼ਬਦ ਹੁੰਦੇ ਹੁੰਦੇ ਹਨ ਜਿਵੇਂ ਕਿਸੇ ਦਾ ਨਾਮ ਅਤੇ ਕਿਸੇ ਵਿਗਿਆਨੀ ਦੇ ਸਿਧਾਂਤ ਜਾਂ ਕਾਢ ਦਾ ਨਾਮ, ਉਹਨਾਂ ਨੂੰ ਪੰਜਾਬੀ ਵਿੱਚ ਕਿਸੇ ਹੱਦ ਤੱਕ ਹੀ ਬਦਲਨਾ ਠੀਕ ਹੈ, ਜਿਵੇਂ ਕਿਸੇ ਰੋਜ਼ ਨਾਮ ਦੇ ਅੰਗਰੇਜ ਦੇ ਨਾਮ ਨੂੰ ਆਪਾਂ ਗੁਲਾਬ ਨਹੀਂ ਕਹਿ ਸਕਦੇ ! ਇਸੇ ਤਰਾਂ ਕੁੱਝ ਥਿਊਰੀਆਂ ਦੇ ਜੋ ਨਾਮ ਸਰਕਾਰੀ ਤੌਰ ਤੇ ਰਜਿਸਟਰਡ ਹੁੰਦੇ ਹਨ ਉਹਨਾਂ ਨੂੰ ਓਵੇਂ ਹੀ ਪੰਜਾਬੀ ਵਿੱਚ ਲਿਖਣਾ ਜਾਣਕਾਰੀ ਨੂੰ ਜਿਆਦਾ ਗੁੰਝਲਦਾਰ ਹੋਣ ਤੋ ਬਚਾਉਂਦਾ ਹੈ ਤੇ ਵਿਸ਼ੇ ਵਿੱਚ ਸੌਖ ਬਣੀ ਰਹਿੰਦੀ ਹੈ| ਇਸਤਰਾਂ ਨਾਲ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਹੋਂਦ ਨੂੰ ਕੋਈ ਖਤਰਾ ਨਹੀਂ ਪੈਦਾ ਹੁੰਦਾ ਕਿਉਂਕਿ ਬਾਕੀ ਹੋਰ ਬਹੁਤ ਜਗਹ ਪੰਜਾਬੀ ਦੇ ਦੇਸੀ ਸ਼ਬਦ ਵਰਤਣੇ ਜਾਰੀ ਰੱਖੇ ਜਾ ਸਕਦੇ ਹਨ | ਜਨਰਲ ਤੇ ਰਿਲੇਟੀਵਿਟੀ ਬੇਸ਼ੱਕ ਦੋਵੇਂ ਅੰਗਰੇਜੀ ਦੇ ਸ਼ਬਦ ਹਨ ਤੇ ਭਾਵੇਂ ਇਹਨਾਂ ਦਾ ਪੰਜਾਬੀ ਰੂਪ ਭਲਾ ਚੰਗਾ ਉਪਲਬਧ ਹੈ, ਪਰ ਜੇਕਰ ਓਸ ਪੰਜਾਬੀ ਰੂਪ ਨੂੰ ਲਿਖਿਆ ਜਾਏਗਾ ਤਾਂ ਤਕੀਨੀਕੀ ਤੌਰ ਤੇ ਜੋ ਅਰਥ ਇਹਨਾਂ ਅੰਗਰੇਜੀ ਸ਼ਬਦਾਂ ਨੇ ਬਿਆਨ ਕਰਨਾ ਹੁੰਦਾ ਹੈ, ਉਹ ਨਹੀਂ ਕਰ ਪਾਉਣਗੇ ਤੇ ਸ਼ਬਦ ਅਪਣੀ ਅਰਥਾਂ ਵਾਲੀ ਗਹਿਰਾਈ ਖੋ ਲੈਣਗੇ | ਜਨਰਲ ਤੇ ਸਧਾਰਣ ਸ਼ਬਦ ਵਿੱਚ ਬਹੁਤ ਜਿਆਦਾ ਫਰਕ ਹੈ, ਸਧਾਰਣ ਸ਼ਬਦ ਸਿੰਪਲ ਸ਼ਬਦ ਲਈ ਹੁੰਦਾ ਹੈ, ਅਤੇ ਜਨਰਲ ਸ਼ਬਦ ਦਾ ਅਰਥ ਬਹੁਤ ਗਹਿਰਾ ਸਰਵ ਸਧਾਰਨ ਟਾਈਪ ਦਾ ਕੁੱਝ ਬਣਦਾ ਹੈ ਜੋ ਅਜੇ ਵੀ ਸਹੀ ਰੂਪ ਵਿੱਚ ਅਰਥ ਨਹੀਂ ਦੱਸ ਪਾਉਂਦਾ | ਇਹ ਸ਼ਬਦ ਮੁੱਖ ਤੌਰ ਤੇ "ਜਨਰਲਾਈਜ਼ੇਸ਼ਨ" ਦਾ ਹਿੱਸਾ ਹੈ ਜਿਸਦਾ ਵਿਗਿਆਨ ਵਿੱਚ ਅਰਥ "ਕਿਸੇ ਵੀ ਚੀਜ਼ ਤੇ ਲਾਗੂ ਕਰਨ ਲਈ ਕੀਤੀਆਂ ਗਈਆਂ ਤਬਦੀਲੀਆਂ ਕਰਨਾ ਹੁੰਦਾ ਹੈ ਜੋ ਸਿਰਫ ਸਧਾਰਣ ਲਿਖ ਕੇ ਨਹੀਂ ਪ੍ਰਗਟਾਇਆ ਜਾ ਸਕਦਾ | ਅਤੇ ਜੇਕਰ ਇਸਦੇ ਬਦਲੇ ਵਿੱਚ ਕੋਈ ਪੰਜਾਬੀ ਸ਼ਬਦ ਨਵਾਂ ਬਣਾਉਣਾ ਹੀ ਹੋਵੇ ਤਾਂ ਇਹੀ ਮੂਲ ਅੰਗਰੇਜੀ ਸ਼ਬਦ ਹੀ ਕਿਉਂ ਨਾ ਚੁਣ ਲਿਆ ਜਾਵੇ ਜੋ ਭਾਸ਼ਾਵਾਂ ਦੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ, ਬੇਸ਼ੱਕ ਪੰਜਾਬੀ ਤੋਂ ਅੰਗਰੇਜੀ ਵਿੱਚ ਬਹੁਤ ਘੱਟ ਸ਼ਬਦ ਲਏ ਗਏ ਹੋ ਸਕਦੇ ਹਨ| ਪਰ ਜਿੱਥੇ ਜਿੱਥੇ ਪੰਜਾਬੀ ਦੇਸੀ ਸਭਿਆਚਾਰ ਦੀ ਗੱਲ ਅੰਗਰੇਜ ਅਪਣੀ ਬੋਲੀ ਵਿੱਚ ਅਨੁਵਾਦ ਕਰਨਗੇ, ਉਹ ਵੀ ਪੰਜਾਬੀ ਦੇ ਕਈ ਸ਼ਬਦ ਇੰਨਨਿੰਨ ਅੰਗਰੇਜੀ ਵਿੱਚ ਲਿਖਣਗੇ ਹੀ | --Param munde (ਗੱਲ-ਬਾਤ) ੦੭:੪੭, ੧੮ ਅਕਤੂਬਰ ੨੦੧੫ (UTC)

ਵਰਕਸ਼ਾਪ

ਸੋਧੋ

ਪ੍ਰਚਾਰਕ ਜੀ, ਕੀ ਤੁਸੀਂ ਚੰਡੀਗੜ੍ਹ ਵਿਖੇ 16-17 ਅਕਤੂਬਰ 2015 ਨੂੰ ਹੋ ਰਹੀ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਵਿੱਚ ਸ਼ਾਮਲ ਹੋਣਾ ਚਾਹੋਂਗੇ ? ਤੁਹਾਡੀ ਆਵਾ-ਜਾਈ, ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ। --Satdeep Gill (ਗੱਲ-ਬਾਤ) ੧੬:੪੫, ੨੯ ਸਤੰਬਰ ੨੦੧੫ (UTC)

ਨਵੇਂ ਸਫ਼ੇ

ਸੋਧੋ

ਪ੍ਰਚਾਰਕ ਜੀ, ਸਤਿ ਸ੍ਰੀ ਅਕਾਲ, ਤੁਸੀਂ ਇਸ ਸਮੇਂ ਪੰਜਾਬੀ ਵਿਕੀਪੀਡੀਆ ਉੱਤੇ ਬਹੁਤ ਸਰਗਰਮੀ ਨਾਲ ਕੰਮ ਕਰ ਰਹੇ ਹੋ, ਇਸਦੀ ਬਹੁਤ ਖੁਸ਼ੀ ਹੈ। ਮੈਂ ਕੁਝ ਸਲਾਹਾਂ ਦੇਣੀਆਂ ਚਾਹੁੰਗਾ। ਨਵੇਂ ਸਫ਼ਿਆਂ ਦਾ ਆਕਾਰ ਥੋੜਾ ਹੋਰ ਵੱਡਾ ਰੱਖਣ ਦੀ ਕੋਸ਼ਿਸ਼ ਕਰੋ ਅਤੇ ਨਵੇਂ ਸਫ਼ੇ ਨੂੰ ਖੱਬੇ ਪਾਸੇ ਲਿਖੇ Add Links ਉੱਤੇ ਕਲਿੱਕ ਕਰਕੇ ਬਾਕੀ ਭਾਸ਼ਾਵਾਂ ਦੇ ਵਿਕੀਪੀਡੀਆ ਨਾਲ ਜੋੜਦਿਆ ਕਰੋ। ਹੋ ਸਕੇ ਤਾਂ ਹਰ ਲੇਖ ਵਿੱਚ ਇੱਕ-ਦੋ ਹਵਾਲੇ ਵੀ ਪਾ ਦਿਆ ਕਰੋ। ਸਾਡੀ ਕੋਸ਼ਿਸ਼ ਹੈ ਕਿ ਆਪਾਂ ਪੰਜਾਬੀ ਵਿਕੀਪੀਡੀਆ ਦਾ ਮਿਆਰ ਉੱਚਾ ਕਰੀਏ ਅਤੇ ਇਸ ਉੱਤੇ ਬਹੁਤ ਹੀ ਜ਼ਿਆਦਾ ਛੋਟੇ-ਛੋਟੇ ਸਫ਼ੇ ਨਾ ਹੋਣ ਸਗੋਂ ਸਾਰਿਆਂ ਸਫ਼ਿਆਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਗਿਆਨ ਹੋਵੇ (ਹਵਾਲਿਆਂ ਸਮੇਤ)। ਤੁਹਾਨੂੰ ਕਿਸੇ ਵੀ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। --Satdeep Gill (ਗੱਲ-ਬਾਤ) ੦੫:੨੮, ੨ ਅਕਤੂਬਰ ੨੦੧੫ (UTC)

ਹੋਰ ਵਿਕੀਆਂ ਨਾਲ ਜੋੜਨਾ

ਸੋਧੋ

ਸਤਿ ਸ਼੍ਰੀ ਅਕਾਲ ਜੀ, ਕੋਈ ਵੀ ਨਵਾਂ ਸਫ਼ਾ ਬਣਾਉਣ ਤੋਂ ਬਾਅਦ ਉਸ ਸਫ਼ੇ ਦੇ ਖੱਬੇ ਪਾਸੇ ਕੋਨੇ ਵਿੱਚ ਦੇਖੋ। Add Links ਲਿਖਿਆ ਆਵੇਗਾ। ਉਸ ਉੱਤੇ ਕਲਿੱਕ ਕਰੋ। ਫਿਰ ਭਾਸ਼ਾ ਵਿੱਚ enwiki ਲਿਖੋ ਅਤੇ ਨੀਚੇ ਅੰਗਰੇਜ਼ੀ ਵਿੱਚ ਲੇਖ ਦਾ ਨਾਮ ਲਿਖੋ ਅਤੇ ਲਿੰਕ ਕਰ ਦੇਵੋ ਜੀ।--Satdeep Gill (ਗੱਲ-ਬਾਤ) ੧੨:੧੨, ੮ ਅਕਤੂਬਰ ੨੦੧੫ (UTC)

ਪੰਜਾਬੀ ਵਿਕੀ ਵਰਕਸ਼ਾਪ ਅਕਤੂਬਰ 2015, ਚੰਡੀਗੜ੍ਹ

ਸੋਧੋ

ਪ੍ਰਚਾਰਕ ਜੀ, ਕੀ ਤੁਸੀਂ 16-17 ਅਕਤੂਬਰ 2015 ਨੂੰ ਚੰਡੀਗੜ੍ਹ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਵਿੱਚ ਸ਼ਾਮਿਲ ਹੋਣਾ ਚਾਹੋਂਗੇ? ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਲਈ ਤੁਹਾਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। ਜੇਕਰ ਤੁਸੀਂ ਇਹ ਸਕਾਲਰਸ਼ਿਪ ਲੈਣਾ ਚਾਹੁਣੇ ਹੋ ਤਾਂ ਅਗਲੇ 3-4 ਦਿਨਾਂ ਦੇ ਅੰਦਰ-ਅੰਦਰ ਇਸ ਸੁਨੇਹੇ ਦਾ ਜਵਾਬ ਦੇਵੋ।--Satdeep Gill (ਗੱਲ-ਬਾਤ) ੧੭:੧੧, ੮ ਅਕਤੂਬਰ ੨੦੧੫ (UTC)

ਵਿਸ਼ੇਸ਼ ਸਾਪੇਖਤਾ ਐਡਿਟ ਸਬੰਧੀ

ਸੋਧੋ

ਪ੍ਰਚਾਰਕ ਜੀ, ਜੋ ਤੁਸੀਂ ਸਪੇਸ ਦੀ ਜਗਹ ਖਲਾਅ ਸ਼ਬਦ ਲਿਖ ਕੇ ਐਡਿਟ ਕੀਤਾ ਹੈ, ਉਹ ਸਪੇਸ ਸ਼ਬਦ ਦੇ ਅਰਥਾਂ ਦਾ ਗਲਤ ਰੂਪ ਹੈ| ਸਪੇਸ ਹੋਰ ਚੀਜ਼ ਹੈ ਅਤੇ ਖਲਾਅ ਹੋਰ ਚੀਜ਼ ਹੈ, ਭਾਵੇਂ ਕੋਈ ਡਿਕਸ਼ਨਰੀ ਏਸ ਨੂੰ ਜੋ ਮਰਜੀ ਦੱਸੀ ਜਾਵੇ, ਪਰ ਸਪੇਸ ਅਤੇ ਖਲਾਅ ਵਿਚਲਾ ਅੰਤਰ ਅਰਥਾਂ ਦੇ ਮਾਮਲੇ ਤੇ ਮਾਇਨੇ ਰੱਖਦਾ ਹੈ| ਸੱਚ ਪੁੱਛੋ ਤਾਂ ਪ੍ੰਜਾਬੀ ਜਾਂ ਹਿੰਦੀ ਭਾਸ਼ਾ ਵਿੱਚ ਏਸ ਸ਼ਬਦ ਦੇ ਸਮਾਨ ਅਜੇ ਸ਼ਬਦ ਬਣਾਇਆ ਹੀ ਨਹੀਂ ਗਿਆ| ਖਲਾਅ ਸ਼ਬਦ ਪੁਲਾੜ ਲਈ ਵਰਤਿਆ ਜਾਂਦਾ ਹੈ ਜੋ ਅੰਗਰੇਜੀ ਦੇ ਵੈਕੱਮ ਸ਼ਬਦ ਸਮਾਨ ਹੈ ਤੇ ਓਸਦਾ ਅਰਥ 0 ਹੁੰਦਾ ਹੈ, ਜਦੋਂਕਿ ਸਪੇਸ ਡਾਇਮੈਨਸ਼ਨਾਂ ਦੇ ਇੱਕ ਸਿਸਟਮ ਨੂੰ ਕਿਹਾ ਜਾਂਦਾ ਹੈ ਜਿਸਦਾ ਵਿਵਰਣ ਮੈਂ ਇੱਥੇ ਦੇਣਾ ਜਰੂਰੀ ਨਹੀਂ ਸਮਝਦਾ|

ਤੇ ਜਿੱਥੇ ਤੁਸੀਂ ਥਿਊਰੀ ਦੀ ਜਗਹ ਸਿਧਾਂਤ ਐਡਿਟ ਕੀਤਾ ਹੈ, ਉੱਥੇ ਲਾਈਨ ਏਸ ਤਰਾਂ ਬਣ ਗਈ ਹੈ, ਇਹ ਸਿਧਾਂਤ ਮੂਲ ਰੂਪ ਵਿੱਚ ਪਰਚੇ “ਇਲੈਕਟਰੋਡਾਇਨੇਮਿਕਸ ਆਫ਼ ਮੂਵਿੰਗ ਬਾਡੀਜ਼” (ਗਤੀਸ਼ੀਲ ਚੀਜ਼ਾਂ ਦੇ ਇਲੈਕਟ੍ਰੋਡਾਇਨਾਮਿਕਸ ਉੱਤੇ) ਵਿੱਚ ਸੰਨ 1905 ਵਿੱਚ ਅਲਬਰਟ ਆਈਨਸਟਾਈਨ ਦੁਆਰਾ ਪ੍ਰਸਤਾਵਿਤ ਕੀਤੀ ਗਈ ਸੀ।----- ਹਾਲਾਂਕਿ ਸਿਧਾਂਤ ਅਤੇ ਥਿਊਰੀ ਮੂਲ ਰੂਪ ਵਿੱਚ ਪੁੱਤ-ਮਾਂ ਹਨ, ਪਰ ਫੇਰ ਵੀ ਜੇਕਰ ਏਸਤਰਾਂ ਕਦੇ ਐਡਿਟ ਕਰੋ ਤਾਂ ਪੂਰੀ ਲਾਈਨ ਵਿੱਚ ਹੋਰ ਤਬਦੀਲੀ ਵੀ ਚੈੱਕ ਕਰ ਲੈਣੀ ਬਣਦੀ ਹੈ|

--Param munde (ਗੱਲ-ਬਾਤ) ੦੫:੨੭, ੨੭ ਅਕਤੂਬਰ ੨੦੧੫ (UTC)

ਲੇਖ "ਕੁਆਰਕ" ਵਿਚਲੇ ਸ਼ਬਦਾਂ ਦੀ ਐਡਿਟਿੰਗ ਸਬੰਧੀ

ਸੋਧੋ

ਪ੍ਰਚਾਰਕ ਜੀ, ਤੁਸੀਂ ਜੋ ਇਸ ਲੇਖ ਵਿਚਲੇ ਕੁੱਝ ਸ਼ਬਦਾਂ ਨੂੰ ਐਡਿਟ ਕੀਤਾ ਹੈ ਉਸ ਨਾਲ ਓਹਨਾਂ ਸ਼ਬਦਾਂ ਦੇ ਸਬੰਧਤ ਲਿੰਕ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਹਨਾਂ ਨੂੰ ਮੈਂ ਮੁੜ ਤੋਂ ਸੋਧਿਆ ਹੈ (ਪਰ ਬਦਲਿਆ ਨਹੀਂ ਹੈ)| ਤੁਹਾਡੇ ਦੁਆਰਾ ਐਡਿਟ ਕੀਤਾ ਸ਼ਬਦ "ਘੁੰਮਣ" ਜੋ ਸਪਿੱਨ ਦੀ ਜਗਹ ਲਿਖਿਆ ਗਿਆ ਹੈ, ਓਸ ਨੂੰ ਦੁਬਾਰਾ ਸਪਿੱਨ ਕਰ ਦਿੱਤਾ ਗਿਆ ਹੈ, ਕਿਉਂਕਿ ਸਪਿੱਨ ਦਾ ਪੰਜਾਬੀ ਰੂਪ ਅਜੇ ਤੱਕ ਨਹੀਂ ਬਣਿਆ ਹੈ ਤੇ ਇਸਦਾ ਅਰਥ ਘੁੰਮਣ ਬਿਲਕੁਲ ਨਹੀਂ ਹੁੰਦਾ| ਜਿਹੜੇ ਸ਼ਬਦਾਂ ਦੀ ਪੰਜਾਬੀ ਉਪਲਬਧ ਹੁੰਦੀ ਹੈ, ਮੈਂ ਖੁਦ ਹੀ ਸਿੱਧੇ ਰੂਪ ਵਿੱਚ ਜਾਂ ਬਰੈਕਿਟ ਵਿੱਚ ਲਿਖ ਦਿੰਦਾ ਹੁੰਦਾ ਹਾਂ, ਪਰ ਫੇਰ ਵੀ ਅੰਗਰੇਜੀ ਦੇ ਸ਼ਬਦ ਉਚਾਰਣ ਰੂਪ ਵਿੱਚ ਲਿਖਣ ਪਿੱਛੇ ਮੇਰਾ ਕੋਈ ਜਰੂਰੀ ਮਕਸਦ ਹੁੰਦਾ ਹੈ|--Param munde (ਗੱਲ-ਬਾਤ) ੦੮:੧੫, ੨੮ ਅਕਤੂਬਰ ੨੦੧੫ (UTC)

ਨਿਯਮ, ਸਿਧਾਂਤ ਅਤੇ ਥਿਊਰੀ ਵਰਗੇ ਸ਼ਬਦਾਂ ਦੀ ਐਡਟਿੰਗ ਸਬੰਧੀ

ਸੋਧੋ

ਪ੍ਰਚਾਰਕ ਜੀ! ਤੁਸੀਂ ਵਿਗਿਆਨ ਦੇ ਲੇਖਾਂ ਉੱਤੇ "ਸਿਧਾਂਤ" ਨੂੰ ਥਿਊਰੀ ਦੀ ਜਗਹ, ਅਤੇ "ਫੀਲਡ" ਦੀ ਜਗਹ "ਖੇਤਰ" ਐਡਿਟ ਕਰਦੇ ਹੋ ਜੋ ਪਰਿਭਾਸ਼ਾ ਮੁਤਾਬਕ ਸਹੀ ਨਹੀਂ ਹੈ| ਵਿਗਿਆਨ ਵਿੱਚ ਕੁੱਝ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਇਸਤਰਾਂ ਹਨ:

 • ਨਿਯਮ: ਇਹ ਮਨੁੱਖੀ ਚੇਤੰਨਤਾ ਦੁਆਰਾ ਪੈਦਾ ਕੀਤੀ ਇੱਕ ਜਰੂਰਤ ਹੁੰਦੀ ਹੈ ਜੋ ਬਲ ਦੇ ਖੇਤਰ ਵਿੱਚ ਦਰਸਾਈ ਜਾਂਦੀ ਹੈ
 • ਸਿਧਾਂਤ: ਇਹ ਓਸ ਖੇਤਰ ਦੇ ਕਿਸੇ ਇੱਕ ਪਹਿਲੂ ਵਿੱਚ ਓਸ ਨਿਯਮ ਦੀ ਸਮੀਕਰਨ (ਦਰਸਾਓ) ਹੁੰਦੀ ਹੈ
 • ਥਿਊਰੀ: ਇਹ ਨਿਯਮ, ਸਿਧਾਂਤ ਅਤੇ ਕਨੂੰਨ ਦਾ ਇੱਕ ਵਿਸਥਾਰਪੂਰਵਕ ਵਿਵਰਣ ਹੁੰਦਾ ਹੈ
 • ਕਨੂੰਨ: ਕਿਸੇ ਵਿਸ਼ੇਸ਼ ਚੀਜ਼ ਦੇ ਨਿਯਮ ਨੂੰ ਕਨੂੰਨ ਕਹਿੰਦੇ ਹਨ
 • ਖੇਤਰ: ਕਿਸੇ ਚੀਜ਼ ਦੇ ਸਥਾਨਿਕ ਤੌਰ ਤੇ ਹੋਰ ਚੀਜ਼ਾਂ ਨਾਲ ਸਾਂਝੇ ਸਥਾਨ ਨੂੰ ਖੇਤਰ ਕਿਹਾ ਜਾਂਦਾ ਹੈ, ਇਹ ਆਮਤੌਰ ਤੇ ਜਿਆਦਾਤਰ ਮੌਕਿਆਂ ਤੇ ਭੌਤਿਕੀ ਖੇਤਰ ਹੁੰਦਾ ਹੈ ਜਿਸ ਨੂੰ ਭੌਤਿਕੀ ਤੌਰ ਤੇ ਅਨੁਭਵ ਜਾ ਸਕਦਾ ਹੈ
 • ਫੀਲਡ: ਕਿਸੇ ਵਿਸ਼ੇਸ਼ ਚੀਜ਼ ਦੇ ਖੇਤਰ ਨੂੰ ਫੀਲਡ ਕਿਹਾ ਜਾਂਦਾ ਹੈ ਜਿਸ ਵਿੱਚ ਓਸ ਵਿਸ਼ੇਸ਼ ਚੀਜ਼ ਤੋਂ ਇਲਾਵਾ ਹੋਰ ਕੁੱਝ ਨਹੀਂ ਹੁੰਦਾ, ਇਹ ਭੌਤਿਕੀ ਵੀ ਹੋ ਸਕਦੀ ਹੈ ਤੇ ਕਾਲਪਨਿਕ ਵੀ ਹੋ ਸਕਦੀ ਹੈ

--Param munde (ਗੱਲ-ਬਾਤ) 09:41, 27 ਨਵੰਬਰ 2015 (UTC)ਜਵਾਬ

ਲੇਖਾਂ ਨੂੰ ਮਿਟਾਉਣ ਲਈ ਨਾਮਜ਼ਦ ਕਰਨਾ

ਸੋਧੋ

ਪ੍ਰਚਾਰਕ ਜੀ, ਬੇਨਤੀ ਹੈ ਕਿ ਲੇਖਾਂ ਨੂੰ ਮਿਟਾਉਣ ਲਈ ਨਾਮਜ਼ਦ ਕਰਨ ਸਮੇਂ, ਉਹਨਾਂ ਵਿੱਚ ਮੌਜੂਦ REDIRECT ਵਾਲੇ ਹਿੱਸੇ ਨੂੰ ਨਾ ਮਿਟਾਇਆ ਜਾਵੇ। ਇਸ ਨਾਲ ਲੇਖਾਂ ਦੀ ਗਿਣਤੀ ਗ਼ਲਤ ਦਿੱਖਣ ਲੱਗ ਪੈਂਦੀ ਹੈ। --Satdeep Gill (ਗੱਲ-ਬਾਤ) 10:37, 9 ਦਸੰਬਰ 2015 (UTC)ਜਵਾਬ

ਸਿਰਲੇਖ ਬਦਲੀ

ਸੋਧੋ

ਸਤਿ ਸ੍ਰੀ ਅਕਾਲ ਜੀ, ਸਿਰਫ਼ ਇੱਕ ਸੁਝਾਅ ਸੀ ਕਿ ਸਿਰਲੇਖ ਬਦਲੀ ਤੋਂ ਬਾਅਦ ਲੇਖ ਵਿੱਚ ਵੀ ਉਹ ਸਿਰਲੇਖ ਬਦਲ ਦਿੱਤਾ ਜਾਵੇ ਤਾਂ ਠੀਕ ਹੈ।--Satdeep Gill (ਗੱਲ-ਬਾਤ) 07:22, 15 ਦਸੰਬਰ 2015 (UTC)ਜਵਾਬ

ਸ਼ਬਦਾਵਲੀ

ਸੋਧੋ

ਪ੍ਰਚਾਰਕ ਜੀ, ਤੁਸੀਂ ਬਿਨਾਂ ਕਾਰਨ ਦੱਸੇ ਮੇਰੀ ਸੋਧ ਨਕਾਰ ਕੇ "ਵਰਜਨ" ਦੀ ਜਗ੍ਹਾ "ਸੰਸਕਰਨ" ਕੀਤਾ ਹੈ। ਕਿਰਪਾ ਕਰਕੇ ਧਿਆਨ ਦਿਓ, ਵਰਜਨ ਦਾ ਮਤਲਬ ਪਹਿਲਾਂ ਵਾਲ਼ੇ ਦਾ ਸੁਧਰਿਆ "ਰੂਪ" ਹੁੰਦਾ ਹੈ। ਹਿੰਦੀ/ਸੰਸਕ੍ਰਿਤ ਵਿੱਚ "ਸੰਸਕਰਨ" ਦਾ ਮਤਲਬ ਸ਼ਾਇਦ "ਕਿਤਾਬ ਦੇ ਐਡੀਸ਼ਨ" ਤੋਂ ਹੈ ਜੋ ਕਿ ਪੰਜਾਬੀ ਵਿੱਚ "ਛਾਪ" ਬਣੇਗਾ ਜਿਵੇਂ "first edition = ਪਹਿਲੀ ਛਾਪ"। ਵਿਚਾਰਾਂ ਦੇ ਟਕਰਾਅ ਦੀ ਸੂਰਤ ਵਿੱਚ ਚਰਚਾ ਹੋਣ ਤੱਕ ਪਹਿਲਾਂ ਵਾਲ਼ਾ ਸ਼ਬਦ ਹੀ ਰਹਿਣ ਦਿੱਤਾ ਜਾਂਦਾ ਹੈ। ਅੰਗਰੇਜ਼ੀ ਤੋਂ "ਪੰਜਾਬੀ" ਡਿਕਸ਼ਨਰੀਆਂ ਵਿੱਚ ਦਿੱਤੇ ਸ਼ਬਦਾਂ ਨੂੰ ਅੰਨ੍ਹੇ-ਵਾਹ ਨਾ ਵਰਤੋ। ਕਿਰਪਾ ਕਰਕੇ ਪੰਜਾਬੀ ਵਿਕੀ ਉੱਤੇ ਪੰਜਾਬੀ ਸ਼ਬਦਾਂ ਨੂੰ ਤਰਜੀਹ ਦਿਓ। ਪਰ ਓਹਨਾਂ ਡਿਕਸ਼ਨਰੀਆਂ ਦੀ ਦੁਨੀਆ ਵਿੱਚ ਰਹਿੰਦਿਆਂ ਤੁਹਾਨੂੰ ਬਹੁਤੇ ਸ਼ਬਦ ਸ਼ਾਇਦ ਹਜ਼ਮ ਨਾ ਹੋਣ। ਵੈਸੇ ਵੀ ਉਹ ਆਮ ਬੋਲ-ਚਾਲ ਦੇ ਨਜ਼ਰੀਏ ਤੋਂ ਉਲਥਾਏ ਹੁੰਦੇ ਹਨ, ਤਨਕਨੀਕੀ ਨਹੀਂ। ਉੱਪਰ ਇਸਦੇ ਨਾਲ਼ ਮਿਲਦੀ-ਜੁਲਦੀ ਗੱਲ ਹੀ ਵਰਤੋਂਕਾਰ:Param munde ਵੱਲੋਂ ਤੁਹਾਨੂੰ ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਰਪਾ ਕਰਕੇ ਠਰ੍ਹੰਮੇ ਤੋਂ ਕੰਮ ਲਵੋ। --radiomiles talk 13:55, 16 ਦਸੰਬਰ 2015 (UTC)ਜਵਾਬ

ਪੰਜਾਬੀ ਵਿਕੀਪੀਡੀਆ ਬੈਠਕ - 3 ਜਨਵਰੀ 2016

ਸੋਧੋ

ਪੰਜਾਬੀ ਵਿਕੀ ਭਾਈਚਾਰੇ ਦੀ 6ਵੀਂ ਪਟਿਆਲਾ ਬੈਠਕ ਹੋਣ ਜਾ ਰਹੀ ਹੈ। ਇਹ 3 ਜਨਵਰੀ 2016 (ਐਤਵਾਰ) ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 11 ਵਜੇ ਤੋਂ 1 ਵਜੇ ਤੱਕ ਹੋਵੇਗੀ। ਇਸ ਵਿੱਚ ਕੁਝ ਅਹਿਮ ਮੁੱਦਿਆਂ ਉੱਤੇ ਗੱਲ ਹੋਵੇਗੀ। ਜ਼ਿਆਦਾ ਭਾਈਚਾਰਾ ਪਟਿਆਲਾ ਵਿੱਚ ਹੈ ਇਸ ਲਈ ਸਾਂਝੀ ਜਗ੍ਹਾ ਪਟਿਆਲਾ ਨੂੰ ਹੀ ਰੱਖਿਆ ਗਿਆ ਹੈ। ਭਵਿੱਖ ਵਿੱਚ ਤੁਹਾਡੇ ਇਲਾਕੇ ਵਿੱਚ ਮੀਟਿੰਗ ਕਰਨ ਲਈ ਤੁਸੀਂ ਮਦਦ ਕਰ ਸਕਦੇ ਹੋ। 1-2 ਵਰਤੋਂਕਾਰਾਂ ਨੂੰ ਆਉਣ-ਜਾਣ ਦਾ ਕਰਾਇਆ ਦਿੱਤਾ ਜਾ ਸਕਦਾ ਹੈ ਕਿਉਂਕਿ ਸਾਡੇ ਕੋਲ ਇਸ ਮੀਟਿੰਗ ਲਈ ਸਿਰਫ਼ 1500 ਰੁਪਏ ਹਨ।

 • ਇਸ ਲਿੰਕ ਉੱਤੇ ਜਾਕੇ ਆਪਣੀ ਆਮਦ ਬਾਰੇ ਦੱਸੋ ਅਤੇ ਹੋਰ ਸੁਝਾਅ ਦੇਵੋ।

--Satdeep Gill (ਗੱਲ-ਬਾਤ) 05:32, 1 ਜਨਵਰੀ 2016 (UTC)ਜਵਾਬ

ਬਲਬੀਰ ਕੌਰ ਸੰਘੇੜਾ ਵਾਲੇ ਆਰਟੀਕਲ ਨਾਲ ਸੰਬੰਧਤ ਹਵਾਲਿਆਂ ਬਾਰੇ

ਸੋਧੋ

ਪਿਆਰੇ ਪ੍ਰਚਾਰਕ ਜੀ,

ਬਲਬੀਰ ਕੌਰ ਸੰਘੇੜਾ ਵਾਲੇ ਆਰਟੀਕਲ ਨਾਲ ਸੰਬੰਧਤ ਹਵਾਲਿਆਂ ਬਾਰੇ ਤੁਹਾਡੀ ਟਿੱਪਣੀ ਲਈ ਧੰਨਵਾਦ।

ਇਹ ਲੇਖ ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਪੜ੍ਹ ਰਹੇ ਤੀਜੇ ਸਾਲ ਦੇ ਇਕ ਵਿਦਿਆਰਥੀ ਵਲੋਂ ਆਪਣੇ ਕਲਾਸ ਪ੍ਰਾਜੈਕਟ ਦੇ ਤੌਰ 'ਤੇ ਲਿਖਿਆ ਜਾ ਰਿਹਾ ਹੈ। ਇਸ ਆਰਟੀਕਲ ਤੋਂ ਬਿਨਾਂ 12 ਹੋਰ ਵਿਦਿਆਰਥੀ ਕੈਨੇਡਾ ਦੇ ਪੰਜਾਬੀ ਲੇਖਕਾਂ ਬਾਰੇ ਸੰਖੇਪ ਆਰਟੀਕਲ ਲਿਖ ਰਹੇ ਹਨ।

ਇਹਨਾਂ ਆਰਟੀਕਲਾਂ ਨੂੰ ਵਿਕੀਪੀਡੀਏ 'ਤੇ ਪਾਉਣ ਲਈ ਵਿਦਿਆਰਥੀਆਂ ਲਈ ਡੈੱਡਲਾਈਨ ਇਸ ਹਫਤੇ ਦਾ ਅੰਤ ਹੈ। ਉਦੋਂ ਤੱਕ ਵਿਦਿਆਰਥੀ ਹਵਾਲਿਆਂ ਸਮੇਤ ਹੋਰ ਜਾਣਕਾਰੀ ਮੁਕੰਮਲ ਕਰ ਦੇਣਗੇ।

ਉਸ ਤੋਂ ਬਾਅਦ ਜੇ ਕੁਝ ਕਮੀਆਂ ਰਹਿ ਗਈਆਂ ਤਾਂ ਉਹਨਾਂ ਦਾ ਨਿਗਰਾਨ ਅਧਿਆਪਕ ਹੋਣ ਦੇ ਨਾਤੇ ਮੈਂ ਅਗਲੇ ਇਕ ਮਹੀਨੇ ਵਿੱਚ ਠੀਕ ਕਰ ਦਿਆਂਗਾ।

ਆਸ ਹੈ ਉਦੋਂ ਤੱਕ ਉਡੀਕ ਕਰੋਗੇ।

ਧੰਨਵਾਦ ਸਹਿਤ,

Hundalsu (ਗੱਲ-ਬਾਤ) 16:35, 27 ਜਨਵਰੀ 2016 (UTC)ਜਵਾਬ

ਸਤਿ ਸ਼੍ਰੀ ਅਕਾਲ @Hundalsu: ਜੀ, ਸਭ ਤੋਂ ਪਹਿਲਾਂ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਕੋਈ ਵਿਦਿਆਰਥੀਆਂ ਨੂੰ ਦਿੱਤਾ ਹੋਇਆ ਪ੍ਰੋਜੈਕਟ ਹੈ। ਮੈਂ ਤਾਂ ਆਮ ਵਾਂਗ ਹੀ ਗਸ਼ਤ ਦੌਰਾਨ ਹਵਾਲਿਆਂ ਦੀ ਅਣਹੋਂਦ ਕਾਰਨ ਇਹ ਟੈਗ ਲਗਾਇਆ ਸੀ ਪੰਨੇ 'ਤੇ। ਬਾਕੀ ਜਦੋਂ ਤੁਸੀਂ ਜਾਂ ਤੁਹਾਡੇ ਵਿਦਿਆਰਥੀ ਇਸ ਪੰਨੇ ਵਿਚ ਹਵਾਲੇ ਜੋੜ ਦੇਣ ਤਾਂ ਨਾਲ ਹੀ ਇਹ ਟੈਗ ਵੀ ਹਟਾਇਆ ਜਾ ਸਕਦਾ ਹੈ।

ਬਾਕੀ ਮੈਨੂੰ ਤੁਹਾਡਾ ਇਹ ਕਾਰਜ਼ ਬਹੁਤ ਵਧੀਆ ਲੱਗਾ ਕਿ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਇਸ ਪ੍ਰੋਜੈਕਟ ਰਾਹੀਂ ਵਿਕੀ ਨਾਲ ਜੋੜ ਰਹੇ ਹੋ। ਵਿਕੀ ਦੇ ਵਿਕਾਸ ਲਈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਧੰਨਵਾਦ ਸਹਿਤ।
ਪ੍ਰਚਾਰਕ ਪੰਜਾਬੀ ਸੋਰਸ

ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ

ਸੋਧੋ

ਦੇਖਣ ਲਈ ਇੱਥੇ ਨੱਪੋ

ਵਿਕਿਪੀਡੀਆ:ਅਧਾਰ

ਸੋਧੋ

From what I understand the Template for stubs already exists. But ਵਿਕਿਪੀਡੀਆ:ਅਧਾਰ is the link shown when you add the Stub template to a page. For example, see the Pages that link to ਵਿਕਿਪੀਡੀਆ:ਅਧਾਰ. Thanks. -- TOW  05:36, 3 ਮਈ 2016 (UTC)ਜਵਾਬ

ਸਤਿ ਸ਼੍ਰੀ ਅਕਾਲ @Tow: ਜੀ, ਪੰਜਾਬੀ ਵਿਕੀ ਵਿੱਚ Template (ਟੈਂਪਲੇਟ) ਦੀ ਜਗ੍ਹਾ 'ਤੇ ਸ਼ਬਦ ਫਰਮਾ ਵਰਤਿਆ ਗਿਆ ਹੈ। ਮਿਸਾਲ ਦੇ ਤੌਰ 'ਤੇ ਜਿਵੇਂ ਅੰਗਰੇਜ਼ੀ ਵਿਕੀ ਵਿੱਚ ਖੋਜ ਬਕਸੇ (Search box) ਵਿੱਚ'Template:Delete' ਲਿਖਿਆ ਜਾਂਦਾ ਹੈ ਇੱਥੇ ਵੀ ਉਸ ਤਰ੍ਹਾਂ ਹੀ 'ਫਰਮਾ:ਮਿਟਾਓ' ਲਿਖ ਕੇ ਖੋਜ ਕਰ ਸਕਦੇ ਹੋ।
Imp. things to remember in Punjabi Wiki
Template = ਫਰਮਾ
Portal = ਫਾਟਕ

And if you have any question about Punjabi Wikipedia, you ask me or any other Editor without any hesitation. For Instant response you can also join me on FB. My fb-username is Satnam S Virdi.

I understand. The page I created ਵਿਕਿਪੀਡੀਆ:ਅਧਾਰ is not meant to be a template/ਫਰਮਾ but a help page with regards to pages tagged with the ਅਧਾਰ template. That is why it should not be speedily deleted. To see the difference, consider the the following two from enwiki: https://en.wikipedia.org/wiki/Wikipedia:Stub and https://en.wikipedia.org/wiki/Template:Stub. Try going to ਕਾਰਬਨ and clicking on the word ਅਧਾਰ in the stub template at the bottom. It should go to the page I created. -- TOW  05:56, 3 ਮਈ 2016 (UTC)ਜਵਾਬ
ਮੁਆਫ਼ੀ ਚਾਹੁੰਦਾ ਹਾਂ @Tow: ਜੀ, ਪਰ ਦੂਜੀ ਗੱਲ ਵਿਕੀਪੀਡੀਆ ਦੇ ਗਲਤ ਅੱਖਰ ਲਿਖੇ ਹੋਣ ਕਾਰਨ ਵੀ ਇਸਨੂੰ ਮਿਟਾਇਆ ਜਾ ਸਕਦਾ ਹੈ। ਬਾਕੀ ਮੈਂ ਤੁਹਾਡੀ ਗੱਲ ਨੂੰ ਸਮਝ ਗਿਆ ਹਾਂ ਅਤੇ ਤੁਸੀਂ ਉਸ ਪੰਨੇ 'ਤੋਂ ਮਿਟਾਉਣ ਦਾ ਟੈਗ ਨਾ ਹਟਾਓ ਅਤੇ ਫਿਰ ਸਹੀ ਅੱਖਰਾਂ ਨਾਲ ਨਵਾਂ ਪੰਨਾ ਬਣਾ ਦਿਉ। --Satnam S Virdi (ਗੱਲ-ਬਾਤ) 06:08, 3 ਮਈ 2016 (UTC)ਜਵਾਬ
When you say ਗਲਤ ਅੱਖਰ do you mean something was wrong with the page title or with the content? If the title of the page was incorrect, the ਅਧਾਰ template will need to be fixed also. Thank you for your help. -- TOW  06:11, 3 ਮਈ 2016 (UTC)ਜਵਾਬ

ਤੁਹਾਡੇ ਲਈ ਇੱਕ ਬਾਰਨਸਟਾਰ

ਸੋਧੋ
  ਲੇਖ ਸੁਧਾਰ ਐਡਿਟਾਥਾਨ

ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ!
ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:14, 8 ਮਈ 2016 (UTC)ਜਵਾਬ

Address Collection

ਸੋਧੋ

Congratulations! You have more than 4 accepted articles in Wikipedia Asian Month! Please submit your mailing address (not the email) via this google form. This form is only accessed by me and your username will not distribute to the local community to send postcards. All personal data will be destroyed immediately after postcards are sent. Please contact your local organizers if you have any question. Best, Addis Wang, sent by MediaWiki message delivery (ਗੱਲ-ਬਾਤ) 07:58, 3 ਦਸੰਬਰ 2016 (UTC)ਜਵਾਬ

ਔਸਟ੍ਰੇਲੀਆ

ਸੋਧੋ

ਸਤਿ ਸ੍ਰੀ ਅਕਾਲ ਬਾਈ ਜੀ,

ਤੁਸੀਂ ਹੁਣੇ ਔਸਟ੍ਰੇਲੀਆ ਨੂੰ ਆਸਟ੍ਰੇਲੀਆ ’ਤੇ ਭੇਜਿਆ। ਮੈਂ ਔਸਟ੍ਰੇਲੀਆ ਹੀ ਰਹਿਨਾ, ਤੇ ਐਥੇ ਆਮ ਤੌਰਤੇ "ਔਸਟ੍ਰੇਲੀਆ" ਲਿਖਿਆ ਜਾਂਦਾ ਕਿਓਂਕੀ ਇਸ ਨੂੰ ਔਸਟ੍ਰੇਲੀਅਨ ਇੰਗਲਿਸ਼ ਵਿੱਚ ਇਸ ਤਰਾਂ ਉਚਾਰਿਆ ਜਾਂਦਾ। ਸਾਡੇ ਸਰਕਾਰੀ ਅਦਾਰਿਆਂ ਵਲੋਂ ਵੀ ਇਸ ਤਰਾਂ ਲਿਖਿਆ ਜਾਂਦਾ। [1]

ਦੂਸਰੇ ਨੰਬਰ ਤੇ, ਮੈਂ ਤੁਹਾਡਾ ਧਿਆਨ ਇਸ ਵੱਲ ਲਿਓਣਾ ਚਾਹੂੰਗਾ।

ਬਾਈ ਨਾਲੇ ਦਸੋਂਗੇ ਕੀ ਗਲਤੀਆਂ ਸੀ? [2] ਸੋ ਮੈਂ ਸੁਧਾਰ ਸਕਾਂ।

ਪੀਤਾ ਸਿੰਘ (ਗੱਲ-ਬਾਤ)

ਸਤਿ ਸ਼੍ਰੀ ਅਕਾਲ @Peeta Singh: ਜੀ, ਤੁਹਾਡੀ ਕੀਤੀ ਸੋਧ ਨੂੰ ਇਸ ਕਰਕੇ ਨਕਾਰਿਆ ਗਿਆ ਹੈ ਕਿਉਂਕਿ ਪੰਜਾਬੀ ਵਿੱਚ ਆਸਟਰੇਲੀਆ ਲਿਖਣਾ ਵਧੇਰੇ ਪ੍ਰਚੱਲਤ ਹੈ, ਸਭ ਅਖ਼ਬਾਰਾਂ-ਲੇਖਾਂ ਵਿੱਚ ਇੰਝ ਹੀ ਲਿਖਿਆ ਜਾਂਦਾ ਹੈ, ਔਸਟ੍ਰੇਲੀਆ ਕੇਵਲ ਏਧਰ ਲਿਖਦੇ ਹੋਣਗੇ ਪਰ ਬਹੁਤਾਂਤ ਆਸਟਰੇਲੀਆ ਲਿਖਦੇ ਹਨ।
ਉਂਝ ਬਰੈਕਟਾਂ ਪਾ ਕੇ ਨਾਲ ਔਸਟ੍ਰੇਲੀਆ ਵੀ ਜੋੜਿਆ ਜਾ ਸਕਦਾ ਹੈ, ਭਾਵੇਂ ਕਿ ਇਹ ਏਨਾ ਪ੍ਰਚੱਲਤ ਤਾਂ ਨਹੀਂ ਪਰ ਫ਼ਿਰ ਵੀ ਇੱਕ ਭੂਭਾਗ 'ਚ ਬੋਲਿਆ ਜਾਂਦਾ ਹੈ। ਪਰ ਸਿਰਲੇਖ ਲਈ ਆਸਟਰੇਲੀਆ ਸਹੀ ਰਹੇਗਾ।
ਅਤੇ ਇੱਕ ਗੱਲ ਹੋਰ ਕਿ ਜਿਹੜਾ ਤੁਸੀਂ ਫਰਮਿਆਂ ਵਿੱਚ ਲਗਾਤਾਰ ਸੁਧਾਰ ਕਰ ਰਹੇ ਹੋ ਉਨ੍ਹਾਂ ਦਾ ਸੰਖੇਪ ਦੱਸਣ ਦੀ ਮਿਹਰਬਾਨੀ ਕਰੋ ਕਿਉਂਕਿ ਇਹ ਫਰਮੇ ਹਜਾਰਾਂ ਸਫ਼ਿਆਂ 'ਤੇ ਵਰਤੇ ਗਏ ਹਨ। ਧੰਨਵਾਦ। --Satnam S Virdi (ਗੱਲ-ਬਾਤ) 11:26, 2 ਜਨਵਰੀ 2017 (UTC)ਜਵਾਬ
ਵੈਸੇ ਅਸੀਂ ਤਾਂ ਐਥੇ ਆਮ ਇਸ਼ਤਿਆਰ ਅਤੇ ਅਖਬਾਰਾਂ ਵਿੱਚ ਔਸਟ੍ਰੇਲੀਆ ਪੜਦੇ ਹਾਂ, ਭਰ ਚੱਲੋ ਤੁਸੀਂ ਸਿਆਣੇ ਅਤੇ ਸੂਹਜਵਾਨ ਹੋਂ ਸੋ ਤੁਹਾਡੇ ਕਹਿਣ 'ਤੇ ਮੁੱਖ ਸਿਰਲੇਖ ਆਸਟਰੇਲੀਆ ਰਹਿਣ ਦਿੰਦੇ ਹਾਂ। ਬਾਕੀ ਇਹ ਦਸੋਂਗੇ ਕਿ ਜਾਣਕਾਰੀਡੱਬੇ ਵਿੱਚ ਭਰੀ ਜਾਣਕਾਰੀ ਵਿੱਚ ਕੀ ਗਲਤੀ ਸੀ? ਤੁਸੀਂ ਸਾਰਾ ਹੀ ਚੱਕਤਾ। [3]
ਬਾਕੀ ਫ਼ਰਮੇ ਇੰਗਲਿਸ਼ ਵਿਕੀ ਤੋਂ ਅੱਜਤੀਕ ਕੀਤੇ ਗਏ ਨੇ।
ਜਿਹਨਾ ਵਿੱਚੋਂ ਫਰਮਾ:ਜਾਣਕਾਰੀਡੱਬਾ ਸਾਬਕਾ ਦੇਸ਼ ਪੂਰਾ ਅੱਜਤੀਕ ਹੋ ਗਿਆ, ਫਰਮਾ:Coord ਚਲਾ ਦਿਤਾ ਗਿਆ (ਜਿਵੇਂ ਕੈਨੇਡਾ ਵਾਲੇ ਲੇਖ ਵਿੱਚ ਵੇਖ ਸਕਦੇ ਹੋ) ਅਤੇ ਫਰਮਾ:ਜਾਣਕਾਰੀਡੱਬਾ ਦੇਸ਼ ਵੀ ਅੱਜਤੀਕ ਕਰ ਦਿਤਾ ਗਿਆ ਹੈ ਭਰ ਕੁਜ ਪ੍ਰੋਬਲਮਾਂ ਹਨ। ਜਿਵੇਂ ਕੁਜ ਪ੍ਰ੍ਮੀਟਰ ਨਹੀਂ ਚੱਲ ਰਹੇ ਓਹਨਾ ਨੂੰ ਠੀਕ ਕਰਨ 'ਚ ਲੱਗਾ ਹਾਂ। ਮੈਨੂੰ ਇਸ ਗੱਲ ਦਾ ਵੀ ਇਲਮ ਹੈ ਕੇ ਇਹ ਫਰਮੇ ਬਹੁਤ ਜੱਗਾ ਵਰਤੇ ਜਾ ਰਹੇ ਨੇ, ਇਸੇ ਕਰਕੇ ਮੈਂ ਜਲਦ ਜੋ ਪ੍ਰ੍ਮੀਟਰ ਨਹੀਂ ਚਲਦੇ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਐਥੇ ਰਾਤ ਦੇ 11 ਬੱਜ ਗਏ ਆ, ਅਤੇ ਇੱਕ ਹੋਰ ਘੰਟਾ ਲਉਨਾਂ।
ਇਸ ਤੋਂ ਪਹਿਲਾ Hlist ਵਰਗੇ ਫੰਕਸ਼ਨ ਚਲਾਏ ਗਏ ਹਨ, ਅਤੇ ਸਾਈਡਬਾਰ ਬਨਾਉਣ ਨੂੰ ਵੀ ਵਾਲੇ ਫਰਮ ਨੂੰ ਵੀ ਕਾਇਮ ਕੀਤਾ ਗਿਆ। ਬਾਕੀ ਮੈਂ ਇਹ ਅਰਜ਼
ਪੀਤਾ ਸਿੰਘ (ਗੱਲ-ਬਾਤ) 12:02, 2 ਜਨਵਰੀ 2017 (UTC)ਜਵਾਬ
ਬਾਈ ਤੁਸੀਂ ਮੇਰੇ ਗੱਲਬਾਤ ਵਾਲੇ ਸਫ਼ੇ ਉੱਤੇ Australia ਦੀ ਗੱਲ ਕਰ ਰਹੇ ਸੀ? ਕਿਓਂਕੀ ਮੈਂ ਇਹ ਮੈਂ ਜਾਣਕੇ ਰੀਡਿਰੈਕਟ ਕੀਤਾ ਸੀ ਕਿਓਂਕਿ ਇਹਦੇ ਨਾਲ ਆਪਨੂੰ ਅਤੇ ਆਮ ਵੇਖਣ ਵਾਲੇ ਨੂੰ ਬਿਨਾ ਪੰਜਾਬੀ ਕੀਬੋਰਡ ਤੋਂ ਲੇਖ ਲਭਿਆ ਜਾ ਸਕਦਾ। ਜੇ ਤੁਹਾਡੀ ਨਹੀ ਮਨਜ਼ੂਰੀ ਤਾਂ ਅੱਗੇ ਤੋਂ ਆਪਾਂ ਨਾਂ ਕਰਾਂਗਾ।
ਪੀਤਾ ਸਿੰਘ (ਗੱਲ-ਬਾਤ) 12:10, 2 ਜਨਵਰੀ 2017 (UTC)ਜਵਾਬ
ਬਾਈ ਜੀ, ਉਸ ਫਰਮੇ 'ਚ ਬਹੁਤ ਸਾਰੀਆਂ ਸ਼ਾਬਦਿਕ ਗਲਤੀਆਂ ਸਨ ਜਿਵੇਂ ਕਿ ਕਈ ਅੰਗਰੇਜ਼ੀ ਸ਼ਬਦਾਂ ਨੂੰ ਜਿਉਂ-ਦੀ-ਤਿਉਂ ਹੀ ਲਿਖਿਆ ਗਿਆ ਸੀ। ਵਿਆਕਰਣ ਅੰਗਰੇਜ਼ੀ ਵਾਲਾ ਪਰ ਉੱਪਰ ਜਾਮਾ ਪੰਜਾਬੀ ਵਾਲਾ ਸੀ, ਇਸੇ ਕਰਕੇ ਉਹ ਚੱਕਤਾ, ਜ਼ਰਾ ਇਸ ਗੱਲ ਦਾ ਧਿਆਨ ਰੱਖੋ। ਜੇਕਰ ਕਿਸੇ ਕਿਸਮ ਦੀ ਮਦਦ ਦੀ ਲੋੜ ਪਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸਿਰਲੇਖ ਵਗੈਰਾ ਵਿੱਚ ਪੰਜਾਬੀ ਨਾਂਵਾ ਨੂੰ ਤਰਜੀਹ ਦਿਉ। ਧੰਨਵਾਦ ਜੀ। --Satnam S Virdi (ਗੱਲ-ਬਾਤ) 12:12, 2 ਜਨਵਰੀ 2017 (UTC)ਜਵਾਬ
ਅੱਛਾ ਤੁਸੀਂ ਇਸਦੀ ਗੱਲ ਕਰ ਰਹੇ ਹੋਂ। [4] ਨਹੀਂ ਬਾਈ ਮੈਂ ਆਪਣੀ ਬੋਲੀ ਵਿੱਚ ਸੰਸਕ੍ਰਿਤ, ਫ਼ਾਰਸੀ, ਅਰਬੀ ਅਤੇ ਹੋਰ ਭਾਸ਼ਾ ਵਾਲੇ ਸਿਆਸੀ ਅੱਖਰਾਂ ਨਾਲ ਵਾਕਬ ਹਾਂ। ਭਰ ਮੈਨੂੰ ਸਮਝ ਨਹੀ ਆਉਦੀ ਕਿ ਜੇ ਆਪਣੇ ਸਾਰੇ ਸਿਆਸੀ ਅੱਖਰ (ਮਹਾਨ ਕੋਸ਼ ਮੁਤਾਬਿਕ) ਹੋਰ ਬੋਲੀਆਂ ਤੋਂ ਨੇ, ਫਿਰ ਗ੍ਰੀਕ ਅਤੇ ਲਤੀਨੀ ਸਿਆਸੀ ਅੱਖਰਾਂ ਤੋਂ ਕੀ ਸਮੱਸਿਆ? ਜਿਵੇਂਕੇ "ਮੌਨਆਰਕੀ ਅਤੇ ਫ਼ੈਡਰਲ", ਇਹ ਅੱਖਰ ਗ੍ਰੀਕ ਅਤੇ ਲਤੀਨੀ ਭਾਸ਼ਾ ਤੋਂ ਨੇ ਅਤੇ ਇਹਨਾ ਤੁੱਲ ਆਪਣੀ ਪੰਜਾਬੀ ਵਿੱਚ ਇਸ ਵੱਖਤ ਕੋਈ ਲਫ਼ਜ਼ ਨਹੀ। ਇਹਨੂੰ ਹੋਰ ਕੁਸ਼ ਕਹਕੇ ਇਹਦਾ ਭਾਵ ਵਿਗੜ ਜਾਵੇਗਾ। ਬਾਕੀ "ਪਾਰਲੀਮੈਂਟ, ਚੀਫ਼ ਜਸਟਸ, ਯੂਨਾਈਟਡ ਕਿੰਗਡਮ" ਸ਼ਬਦ ਤਾਂ ਆਪਣੇ ਆਮ ਹੀ ਵਰਤੇ ਜਾਂਦੇ ਹਨ। "ਸੈਨਟ, ਗਵਰਨਰ-ਜਨਰਲ" ਸਾਡੇ ਆਇਹਦਰ ਅਤੇ ਅਮਰੀਕਾ, ਯੋਰਪ ਵੱਲ ਪੰਜਾਬੀਆਂ ਵਿੱਚ ਆਮ ਨੇ।
"ਸਟੈਟੂਟ ਔਵ ਵੈਸਟਮਿਨਸਟਰ ਅਡੋਪਸ਼ਨ ਐਕਟ" ਅਤੇ "ਔਸਟ੍ਰੇਲੀਆ ਐਕਟ" ਪਾਰਲੀਮੈਂਟਰੀ ਐਕਟਾਂ ਦੇ "ਨਾਮ" ਹਨ, ਇਹਨਾਂ ਨੂੰ ਬਦਲਣ ਦਾ ਕੋਈ ਮਤਲਬ ਹੀ ਨਹੀਂ ਬਣਦਾ।
ਜੇ ਆਪਣੀ ਬੋਲੀ ਵਿੱਚ ਹੋਰ ਅੱਖਰ ਆ ਜਾਣਗੇ ਤਾਂ ਆਪਣੀ ਕੌਮ ਦੀ ਹੀ ਤਰਕੀ ਆ।
ਪੀਤਾ ਸਿੰਘ (ਗੱਲ-ਬਾਤ) 13:01, 2 ਜਨਵਰੀ 2017 (UTC)ਜਵਾਬ
@Peeta Singh: ਜੀ ਤੁਹਾਡੇ ਵੱਲੋਂ ਉਪਰੋਕਤ ਦੱਸੇ ਸ਼ਬਦਾਂ ਵਿੱਚੋਂ ਕੁਝ ਸ਼ਬਦਾਂ ਜਿਵੇਂ ਕਿ Monarchy ਅਤੇ Statute ਦੇ ਗਲਤ ਸ਼ਬਦਜੋੜ ਲਿਖੇ ਗਏ ਸਨ। ਮਰੀਅਮ-ਵੈੱਬਸਟਰ ਡਿਕਸ਼ਨਰੀ ਮੁਤਾਬਕ ਇਹਨਾਂ ਦਾ ਉਚਾਰਨ ਮੁਤਾਬਕ ਕ੍ਰਮਵਾਰ ਮਾਨਕੀ ਤੇ ਸਟੇਚੂਟ ਬਣਦਾ ਹੈ। --Satnam S Virdi (ਗੱਲ-ਬਾਤ) 04:34, 3 ਜਨਵਰੀ 2017 (UTC)ਜਵਾਬ
ਹਾਂਜੀ ਬਾਜੀ, ਮੇਰੀ ਗਲਤੀ ਆ ਸਟੈਟੂਟ ਨੂੰ ਸਟੈਚੂਟ ਹੀ ਕੇਹਾ ਜਾਂਦਾ, [5] ਭਰ ਮੌਨਆਰਕੀ ਨੂੰ ਇਸ ਤਰਾਂ ਹੀ ਬੋਲਿਆ ਜਾਂਦਾ। [6]
ਪੀਤਾ ਸਿੰਘ (ਗੱਲ-ਬਾਤ) 04:45, 3 ਜਨਵਰੀ 2017 (UTC)ਜਵਾਬ

ਖਾਲਸਾ ਰਾਜ

ਸੋਧੋ

ਬਾਈ ਜੇ ਟਾਈਮ ਹੈਗਾ ਤਾਂ ਮੇਹਰਬਾਨੀ ਕਰਕੇ ਤਾਜ਼ਾ ਲਿੱਖੇ ਖਾਲਸਾ ਰਾਜ ਸਫ਼ੇ ਨੂੰ ਪਰੂਫਰੀਡ ਹੀ ਕਰ ਦਿਓ। ਪੀਤਾ ਸਿੰਘ (ਗੱਲ-ਬਾਤ) 16:25, 3 ਜਨਵਰੀ 2017 (UTC)ਜਵਾਬ

ਜ਼ਰੂਰ ਜੀ। ਹੋ ਗਿਆ ਇਸਦਾ ਕੰਮ ਮੁਕੰਮਲ? --Satnam S Virdi (ਗੱਲ-ਬਾਤ) 16:27, 3 ਜਨਵਰੀ 2017 (UTC)ਜਵਾਬ

Thank you for keeping Wikipedia thriving in India

ਸੋਧੋ

I wanted to drop in to express my gratitude for your participation in this important contest to increase articles in Indian languages. It’s been a joyful experience for me to see so many of you join this initiative. I’m writing to make it clear why it’s so important for us to succeed.

Almost one out of every five people on the planet lives in India. But there is a huge gap in coverage of Wikipedia articles in important languages across India.

This contest is a chance to show how serious we are about expanding access to knowledge across India, and the world. If we succeed at this, it will open doors for us to ensure that Wikipedia in India stays strong for years to come. I’m grateful for what you’re doing, and urge you to continue translating and writing missing articles.

Your efforts can change the future of Wikipedia in India.

You can find a list of articles to work on that are missing from Wikipedia right here:

https://meta.wikimedia.org/wiki/Supporting_Indian_Language_Wikipedias_Program/Contest/Topics

Thank you,

Jimmy Wales, Wikipedia Founder 18:18, 1 ਮਈ 2018 (UTC)

Project Tiger 2.0

ਸੋਧੋ

Sorry for writing this message in English - feel free to help us translating it

Project Tiger 2.0 - Feedback from writing contest participants (editors) and Hardware support recipients

ਸੋਧੋ
 
tiger face

Dear Wikimedians,

We hope this message finds you well.

We sincerely thank you for your participation in Project Tiger 2.0 and we want to inform you that almost all the processes such as prize distribution etc related to the contest have been completed now. As we indicated earlier, because of the ongoing pandemic, we were unsure and currently cannot conduct the on-ground community Project Tiger workshop.

We are at the last phase of this Project Tiger 2.0 and as a part of the online community consultation, we request you to spend some time to share your valuable feedback on the Project Tiger 2.0 writing contest.

Please fill this form to share your feedback, suggestions or concerns so that we can improve the program further.

Note: If you want to answer any of the descriptive questions in your native language, please feel free to do so.

Thank you. Nitesh Gill (talk) 15:57, 10 June 2020 (UTC)

2021 Wikimedia Foundation Board elections: Eligibility requirements for voters

ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)ਜਵਾਬ

Note: You are receiving this message as part of outreach efforts to create awareness among the voters.

[Wikimedia Foundation elections 2021] Candidates meet with South Asia + ESEAP communities

ਸੋਧੋ

Hello,

As you may already know, the 2021 Wikimedia Foundation Board of Trustees elections are from 4 August 2021 to 17 August 2021. Members of the Wikimedia community have the opportunity to elect four candidates to a three-year term. After a three-week-long Call for Candidates, there are 20 candidates for the 2021 election.

An event for community members to know and interact with the candidates is being organized. During the event, the candidates will briefly introduce themselves and then answer questions from community members. The event details are as follows:

 • Bangladesh: 4:30 pm to 7:00 pm
 • India & Sri Lanka: 4:00 pm to 6:30 pm
 • Nepal: 4:15 pm to 6:45 pm
 • Pakistan & Maldives: 3:30 pm to 6:00 pm
 • Live interpretation is being provided in Hindi.
 • Please register using this form

For more details, please visit the event page at Wikimedia Foundation elections/2021/Meetings/South Asia + ESEAP.

Hope that you are able to join us, KCVelaga (WMF), 06:32, 23 ਜੁਲਾਈ 2021 (UTC)ਜਵਾਬ

ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ ਟਰੱਸਟੀ ਚੌਣਾਂ ਚ ਵੋਟ ਪਾਉਣ ਦਾ ਯਾਦ ਰੱਖਣਾ।

ਸੋਧੋ

ਡਿਅਰ Satnam S Virdi,

ਤੁਸੀ ਇਹ ਈਮੇਲ ਇਸਲਈ ਪ੍ਰਾਪਤ ਕਰ ਰਹੇ ਹੋ ਕਿਓ ਕਿ ਤੁਸੀ ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ਼ ਟਰਸਟੀ ਚੌਣਾ ਵਿੱਚ ਵੋਟ ਪੌਣ ਦੇ ਯੋਗ ਹੋ | ਚੋਣਾਂ ੧੮ ਅਗਸਤ, ੨੦੨੧ ਨੂੰ ਖੁੱਲੀਆਂ ਅਤੇ ੩੧ ਅਗਸਤ, ੨੦੨੧ ਨੂੰ ਬੰਦ ਹੋਣ ਗਿਆਂ | ਵਿਕੀਮੀਡੀਆ ਬੁਣੀਆਦ ਪੰਜਾਬੀ ਵਿਕੀਪੀਡੀਆ ਵਰਗੇ ਪਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਅਤੇ ਇਸ ਦੀ ਅਗਵਾਈ ਇੱਕ ਟਰਸਟੀ ਬੋਰਡ ਵਲੋ ਕਿਤੀ ਜਾਂਦੀ ਹੈ|ਬੋਰਡ ਵਿਕੀਮੀਡੀਆ ਬੁਣੀਆਦ ਦਾ ਫੈਂਸਲਾ ਲੈਣ ਵਾਲੀ ਸੰਸਥਾ ਹੈ | ਬੋਰਡ ਆਫ ਟਰਸਟੀ ਬਾਰੇ ਹੋਰ ਜਾਣੋ |

ਇਸ ਸਾਲ ਚਾਰ ਸੀਟਾਂ ਦੀ ਚੋਣ ਕਮਿਓਨਟੀ ਵਲੋ ਕਿਤੀ ਜਾਨੀ ਹੈ | ਦੁਨੀਆ ਭਰ ਦੇ ੧੯ ਉਮੀਦਵਾਰ ਇਨਾਂ ਸੀਟਾਂ ਲਈ ਚੋਣ ਲੜ ਰਹੇ ਹਨ | ੨੦੨੧ ਦੇ ਬੋਰਡ ਟਰਸਟੀ ਦੇ ਉਮੀਦਵਾਰਾਂ ਬਾਰੇ ਹੋਰ ਜਾਣੋ |

ਲਗਭਗ ੭੦.੦੦੦ ਕਮਿਉਨਟੀ ਦੇ ਮੈਬਰਾਂ ਨੂੰ ਚੋਣ ਕਰਨ ਲਈ ਕਿਹਾ ਹੈ | ਜੋ ਤੁਹਾਨੂੰ ਸ਼ਾਮਲ ਕਰਦਾ ਹੈ ! ਚੋਣਾਂ ੨੩.੫੯ ਯੂਟੀਸੀ ੩੧ ਆਗਸਤ ਤੱਕ ਹੀ ਨੇ |

ਜੇ ਤੁਸੀ ਪਹਿਲਾ ਵੋਟ ਕਰ ਚੁੱਕੇ ਹੋ, ਤਾਂ ਵੋਟ ਪਾਉਣ ਲਈ ਧੰਨਵਾਦ ਅਤੇ ਕਿਰਪਾ ਕਰਕੇ ਇਸ ਮੇਲ ਨੂੰ ਨਜ਼ਰ ਅੰਦਾਜ਼ ਕਰੋ | ਲੋਕ ਸਿਰਫ਼ ਇੱਕ ਵਾਰ ਵੋਟ ਪਾ ਸਕਦੇ ਹਨ ਚਾਹੇ ਉਨਾਂ ਦੇ ਕਿੰਨੇ ਵੀ ਖਾਤੇ ਹੋਨ |

ਇਸ ਚੋਣਾਂ ਦੀ ਹੋਰ ਜਾਨਕਾਰੀ ਲਈ ਪੜੋ| MediaWiki message delivery (ਗੱਲ-ਬਾਤ) 06:37, 28 ਅਗਸਤ 2021 (UTC)ਜਵਾਬ