ਉਪਵਾਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 10:
# ਪਰਾਧੀਨ ਉਪਵਾਕ
ਸਵਾਧੀਨ ਅਤੇ ਪਰਾਧੀਨ ਉਪਵਾਕਾਂ ਦੇ ਵਾਕ ਵਿੱਚ ਵਿਚਰਨ ਨਾਲ ਦੋ ਪ੍ਰਕਾਰ ਦੀਆਂ ਵਾਕਾਤਮਕ ਬਣਤਰਾਂ ਹੋਂਦ ਵਿੱਚ ਆਉਂਦੀਆਂ ਹਨ, ਜਿਨ੍ਹਾ ਨੂੰ ਸਾਵੀਆਂ ਅਤੇ ਅਸਾਵੀਆਂ ਵਾਕਾਤਮਕ ਬਣਤਰਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜਦੋਂ ਦੋ ਜਾਂ ਦੋ ਤੋਂ ਵੱਧ ਸਵਾਧੀਨ ਇੱਕ ਵਾਕ ਵਿੱਚ ਆਉਣ ਤਾਂ ਉਸ ਵਾਕ ਨੂੰ ਸਾਵੇਂ ਵਾਕਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਦੂਜੇ ਪਾਸੇ ਜਦੋਂ ਘੱਟੋ-ਘੱਟ ਇੱਕ ਸਵਾਧੀਨ ਉਪਵਾਕ ਅਤੇ ਇੱਕ ਪਰਾਧੀਨ ਉਪਵਾਕ ਇੱਕ ਵਾਕ ਵਿੱਚ ਵਿਚਰ ਰਹੇ ਹੋਣ ਤਾਂ ਓਨ੍ਹਾਂ ਨੂੰ ਅਸਾਵੇਂ ਉਪਵਾਕਾਂ ਵਿੱਚ ਰੱਖਿਆ ਜਾਂਦਾ ਹੈ। ਰੂਪ, ਕਾਰਜ ਅਤੇ ਵਿਚਰਨ ਸਥਾਨ ਦੇ ਆਧਾਰ 'ਤੇ ਦੋਵੇਂ ਪ੍ਰਕਾਰ ਦੇ ਉਪਵਾਕਾਂ ਦੀ ਪਛਾਣ ਨਿਸ਼ਚਿਤ ਹੁੰਦੀ ਹੈ।
===ਸਵਾਧੀਨ ਉਪਵਾਕ:- ਰੂਪ, ਕਾਰਜ ਅਤੇ ਵਿਚਰਨ ਸਥਾਨ ਦੇ ਅਧਾਰ 'ਤੇ===
ਇਨ੍ਹਾ ਉਪਵਾਕਾਂ ਦਾ ਰੂਪ ਅਤੇ ਕਾਰਜ ਕਿਸੇ ਦੂਜੇ ਉਪਵਾਕ ਜਾਂ ਇਕਾਈ ਤੇ ਨਿਰਭਰ ਨਹੀਂ ਕਰਦਾ, ਭਾਵ ਕਿ ਇਹ ਆਪਣੇ ਆਪ ਵਿੱਚ ਖ਼ੁਦਮੁਖਤਿਆਰ ਹੁੰਦੇ ਹਨ। ਪਰ ਜੇਕਰ ਇੱਕ ਤੋਂ ਵਧੇਰੇ ਪੱਖਾਂ ਨੂੰ ਵਾਕ ਦੁਆਰਾ ਦਰਸਾਇਆ ਜਾਣਾ ਹੋਵੇ ਤਾਂ ਇਨ੍ਹਾ ਦੀ ਖ਼ੁਦਮੁਖਤਿਆਰੀ ਨੂੰ ਖਾਰਜ ਕੀਤੇ ਬਗੈਰ ਦੋ ਜਾਂ ਦੋ ਤੋਂ ਵਧੇਰੇ ਸਵਾਧੀਨ ਉਪਵਾਕਾਂ ਨੂੰ ਜੋਡ਼ਿਆ ਜਾ ਸਕਦਾ ਹੈ; ਜਿਵੇਂ ਹੇਠਾਂ ਦਿੱਤੇ ਵਾਕਾਂ ਵਿੱਚ ਕ੍ਰਮਵਾਰ ਦੋ ਅਤੇ ਤਿੰਨ ਸਵਾਧੀਨ ਉਪਵਾਕ ਆਪਸ ਵਿੱਚ ਜੁਡ਼ੇ ਹੋਏ ਹਨ;
* ਮੋਹਨ ਸੁੱਤਾ ਹੈ ਅਤੇ ਸੁਰਿੰਦਰ ਰੋਟੀ ਖਾਂਦਾ।
* ਸ਼ੀਲਾ ਰੋਟੀ ਖਾ ਰਹੀ ਸੀ, ਉਸ ਦੀ ਮਾਂ ਬੱਚੇ ਨੂੰ ਖਿਡਾਉਂਦੀ ਸੀ ਅਤੇ ਉਨ੍ਹਾ ਦਾ ਨੌਕਰ ਬਜ਼ਾਰ ਸਬਜ਼ੀ ਲੈਣ ਗਿਆ ਹੋਇਆ ਸੀ।</br>
ਉੱਪਰ ਦਿੱਤੇ ਵਾਕ ਯੋਜਕ 'ਅਤੇ' ਅਤੇ ',' ਨਾਲ ਜੁਡ਼ੇ ਹੋਏ ਹਨ। ਇਨ੍ਹਾ ਵਾਕਾਂ ਵਿਚਲੇ ਉਪਵਾਕ ਆਪਣੀ ਖ਼ੁਦਮੁਖਤਿਆਰ ਹਸਤੀ ਰੱਖਦੇ ਹਨ ਭਾਵੇਂ ਇਨ੍ਹਾ ਨੂੰ ਇਸ ਬਣਤਰ ਵਿੱਚੋਂ ਕੱਢ ਕੇ ਨਵੀਂ ਥਾਂ 'ਤੇ ਰੱਖ ਦਿੱਤਾ ਜਾਵੇ। ਰੂਪ ਦੇ ਪੱਧਰ ਤੇ ਸਵਾਧੀਨ ਉਪਵਾਕਾਂ ਦੀ ਵਰਤੋਂ ਜਦੋਂ ਸੰਯੁਕਤ ਜਾਂ ਮਿਸ਼ਰਿਤ ਵਾਕਾਂ ਵਿੱਚ ਕੀਤੀ ਜਾਂਦੀ ਹੈ ਤਾਂ ਇਨ੍ਹਾ ਨੂੰ ਜੋਡ਼ਨ ਲਈ, ਅਤੇ, ਪਰ, ਜਾਂ, ਤੇ ਆਦਿ ਯੋਜਕ ਵਰਤੇ ਜਾਂਦੇ ਹਨ ਜਾਂ ਫਿਰ ਕਾਮਾ (,) ਲਗਾਇਆ ਜਾਂਦਾ ਹੈ। ਸਵਾਧੀਨ ਉਪਵਾਕ ਜਦੋਂ ਕਿਸੇ ਵਾਕ ਦੇ ਸ਼ੁਰੂ ਵਿੱਚ ਆਉਂਦਾ ਹੈ ਤਾਂ ਉਸ ਤੋਂ ਪਹਿਲਾਂ ਕੋਈ ਵੀ ਯੋਜਕ ਨਹੀਂ ਲਗਦਾ ਅਤੇ ਜਦੋਂ ਕਿਸੇ ਮਿਸ਼ਰਿਤ ਵਾਕ ਵਿੱਚ ਵਿਚਰਦੇ ਹਨ ਤਾਂ ਇਸ ਤੋਂ ਪਹਿਲਾਂ ਕੋਈ ਵੀ ਅਧੀਨ ਯੋਜਕ ਨਹੀਂ ਲਗਦਾ।
 
ਕਾਰਜ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਸਵਾਧੀਨ ਉਪਵਾਕ ਉਹੀ ਕਾਰਜ ਕਰਦੇ ਹਨ ਜੋ ਕਾਰਜ ਕੋਈ ਸਧਾਰਨ ਵਾਕ ਕਰ ਰਿਹਾ ਹੁੰਦਾ ਹੈ। ਇਸਦੇ ਨਾਲ-ਨਾਲ ਵਿਚਰਨ ਸਥਾਨ ਦੇ ਪੱਖੋਂ ਸਵਾਧੀਨ ਉਪਵਾਕ ਕਿਸੇ ਵੀ ਸਥਾਨ ਤੇ ਵਿਚਰ ਸਕਦੇ ਹਨ ਭਾਵ ਪਹਿਲੇ, ਦੂਜੇ ਜਾਂ ਅੰਤਲੇ ਸਥਾਨ ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ।
 
==ਹਵਾਲੇ==
{{ਹਵਾਲੇ}}