ਉਪਵਾਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 17:
 
ਕਾਰਜ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਸਵਾਧੀਨ ਉਪਵਾਕ ਉਹੀ ਕਾਰਜ ਕਰਦੇ ਹਨ ਜੋ ਕਾਰਜ ਕੋਈ ਸਧਾਰਨ ਵਾਕ ਕਰ ਰਿਹਾ ਹੁੰਦਾ ਹੈ। ਇਸਦੇ ਨਾਲ-ਨਾਲ ਵਿਚਰਨ ਸਥਾਨ ਦੇ ਪੱਖੋਂ ਸਵਾਧੀਨ ਉਪਵਾਕ ਕਿਸੇ ਵੀ ਸਥਾਨ ਤੇ ਵਿਚਰ ਸਕਦੇ ਹਨ ਭਾਵ ਪਹਿਲੇ, ਦੂਜੇ ਜਾਂ ਅੰਤਲੇ ਸਥਾਨ ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ।
 
===ਪਰਾਧੀਨ ਉਪਵਾਕ: ਰੂਪ ਅਤੇ ਕਾਰਜ ਦੇ ਅਧਾਰ ਤੇ ਇਸ ਦੀਆਂ ਕਿਸਮਾਂ===
ਸਵਾਧੀਨ ਉਪਵਾਕਾਂ ਦੀ ਪਛਾਣ ਸੰਬੰਧੀ ਦਿੱਤੇ ਗਏ ਸਬੂਤਾਂ ਤੋਂ ਉਲਟ ਪਰਾਧੀਨ ਉਪਵਾਕਾਂ ਦੀ ਪਛਾਣ ਸਮਾਪਤ ਕੀਤੀ ਜਾਂਦੀ ਹੈ। ਜਿੱਥੇ ਸਵਾਧੀਨ ਉਪਵਾਕ ਇਕੱਲੇ ਤੌਰ 'ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ ਭਾਵ ਕਿ ਸਧਾਰਨ ਵਾਕ ਦੇ ਤੁਲ ਹੁੰਦੇ ਹਨ ਉਥੇ ਪਰਾਧੀਨ ਉਪਵਾਕ ਕਿਸੇ ਸਵਾਧੀਨ ਉਪਵਾਕ ਦੀ ਹੋਂਦ ਤੋਂ ਬਿਨਾਂ ਵਾਕ ਵਿੱਚ ਨਹੀਂ ਆ ਸਕਦੇ। ਸਧਾਰਨ ਵਾਕਾਂ ਵਾਂਗ ਸਵਾਧੀਨ ਉਪਵਾਕਾਂ ਦਾ ਕਿਰਿਆ ਵਾਕੰਸ਼ ਕਾਲਕੀ ਹੁੰਦਾ ਹੈ ਪਰ ਪਰਾਧੀਨ ਉਪਵਾਕਾਂ ਵਿੱਚ ਕਾਲਕੀ ਅਤੇ ਅਕਾਲਕੀ ਦੋਵੇਂ ਪ੍ਰਕਾਰ ਦੇ ਹੋ ਸਕਦੇ ਹਨ। ਪਰਾਧੀਨ ਉਪਵਾਕਾਂ ਨਾਲ ਅਧੀਨ ਯੋਜਕ ਵਿਚਰਦੇ ਹਨ ਜਦੋਂ ਕਿ ਸਵਾਧੀਨ ਉਪਵਾਕਾਂ ਨਾਲ ਕੇਵਲ ਸਮਾਨ ਯੋਜਕ ਹੀ ਵਿਚਰ ਸਕਦੇ ਹਨ। ਪਹਿਲੇ ਸਵਾਧੀਨ ਉਪਵਾਕ ਦੀ ਸ਼ੁਰੂਆਤ ਕਿਸੇ ਯੋਜਕ ਨਾਲ ਨਹੀਂ ਹੋ ਸਕਦੀ ਜਦੋਂ ਕਿ 'ਕਿ' ਵਾਲੇ ਉਪਵਾਕਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਹੀ ਪਰਾਧੀਨ ਉਪਵਾਕ ਸਵਾਧੀਨ ਉਪਵਾਕ ਤੋਂ ਪਹਿਲਾਂ ਅਤੇ ਵਾਕ ਵਿੱਚ ਸਭ ਤੋਂ ਪਹਿਲਾਂ ਵਿਚਰ ਸਕਦੇ ਹਨ। ਪਰਾਧੀਨ ਉਪਵਾਕਾਂ ਦੀ ਸ਼ੁਰੂਆਤ 'ਕਿ, ਜੇ, ਜੋ, ਜਿਵੇਂ, ਜਦੋਂ, ਕਿਉਂ ਕਿ, ਭਾਵੇਂ, ਸਗੋਂ' ਆਦਿ ਯੋਜਕਾਂ ਨਾਲ ਹੁੰਦੀ ਹੈ। ਹੇਠਾਂ ਪਰਾਧੀਨ ਉਪਵਾਕਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ;
* ਉਸ ਨੇ ਦੱਸਿਆ ਕਿ '''ਰੇਲ ਉਲਟ ਗਈ ਸੀ।'''
* '''ਜੇ ਮੁੰਡਾ ਖੇਡੇਗਾ''' ਤਾਂ ਕੁਡ਼ੀ ਵੀ ਖੇਡੇਗੀ।
* ਮੇਰਾ ਉਹ ਮੁੰਡਾ ਆਇਆ ਹੈ '''ਜਿਹਡ਼ਾ ਦਿੱਲੀ ਰਹਿੰਦਾ ਹੈ।'''
* ਬੱਦਲ ਇਸ ਤਰ੍ਹਾਂ ਕਡ਼ਕ ਰਹੇ ਸਨ '''ਜਿਵੇਂ ਮੀਂਹ ਪੈਣ ਵਾਲਾ ਹੋਵੇ।'''
ਰੂਪ ਦੀ ਦ੍ਰਿਸ਼ਟੀ ਤੋਂ ਪਰਾਧੀਨ ਉਪਵਾਕਾਂ ਵਿਚਲਾ ਕਿਰਿਆ ਵਾਕੰਸ਼ ਕਾਲਕੀ, ਅਕਾਲਕੀ ਹੋ ਸਕਦਾ ਹੈ ਅਤੇ ਇਸ ਤੋਂ ਇਲਾਵਾ ਇਨ੍ਹਾ ਦੀ ਬਣਤਰ ਵਿੱਚ ਕੋਈ ਨਾ ਕੋਈ ਅਧੀਨ ਯੋਜਕ ਵਿਚਰ ਰਿਹਾ ਹੁੰਦਾ ਹੈ। ਕਾਰਜ ਦੀ ਦ੍ਰਿਸ਼ਟੀ ਤੋਂ 'ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ' ਦੀ ਥਾਂ ਪੂਰਨ ਵਾਲੇ ਇਨ੍ਹਾ ਉਪਵਾਕਾਂ ਨੂੰ ਪਰੰਪਰਾਵਾਦੀ ਅਤੇ ਆਧੁਨਿਕ ਵਿਆਕਰਨਕਾਰ ਜੋ ਕਾਰਜ ਨੂੰ ਅਧਾਰ ਬਣਾ ਕੇ ਵਿਆਖਿਆ ਕਰਦੇ ਹਨ ਇਸ ਪ੍ਰਕਾਰ ਦੇ ਉਪਵਾਕਾਂ ਦਾ 'ਨਾਂਵ ਉਪਵਾਕ, ਵਿਸ਼ੇਸ਼ਣ ਉਪਵਾਕ ਅਤੇ ਕਿਰਿਆ ਵਿਸ਼ੇਸ਼ਣ ਉਪਵਾਕ' ਵਜੋਂ ਨਾਮਕਰਣ ਕਰਦੇ ਹਨ।
 
 
==ਹਵਾਲੇ==