ਐਂਬ੍ਰੋਜ਼ ਬਰਨਸਾਈਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਐਂਬ੍ਰੋਜ਼ ਐਵਰੈੱਟ ਬਰਨਸਾਈਡ''' (23 ਮਈ 1824 - 13 ਸਤੰਬਰ 1881) ਇੱਕ ਅਮਰੀਕੀ ਸਿ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:34, 8 ਮਾਰਚ 2018 ਦਾ ਦੁਹਰਾਅ

ਐਂਬ੍ਰੋਜ਼ ਐਵਰੈੱਟ ਬਰਨਸਾਈਡ (23 ਮਈ 1824 - 13 ਸਤੰਬਰ 1881) ਇੱਕ ਅਮਰੀਕੀ ਸਿਪਾਹੀ, ਰੇਲ ਕਾਰਜਕਾਰੀ, ਕਾਢਕਾਰ, ਉਦਯੋਗਪਤੀ ਤੇ ਸਿਆਸਤਦਾਨ ਸੀ ਜੋ ਕਿ ਰੋਡ ਟਾਪੂ ਨਾਲ ਸਬੰਧ ਰੱਖਦਾ ਸੀ। ਉਹ ਗਵਰਨਰ ਤੇ ਸੰਯੁਕਤ ਅਮਰੀਕੀ ਸੈਨੇਟਰ ਵੀ ਰਹਿ ਚੁੱਕਿਆ ਸੀ। ਅਮਰੀਕੀ ਗ੍ਰਹਿ ਯੁੱਧ ਦੌਰਾਨ ਉਸਨੇ ਬਤੌਰ ਯੂਨੀਅਨ ਆਰਮੀ ਜਰਨੈਲ ਉੱਤਰੀ ਕੈਰੋਲੀਨਾ ਅਤੇ ਪੂਰਬੀ ਟੈਨੇਸੀ ਵਿੱਚ ਕੋਈ ਮੋਰਚਿਆਂ ਨੂੰ ਫਤਹਿ ਕੀਤਾ; ਕਾਨਫੈਡਰੇਟਜਰਨੈਲ ਜੌਹਨ ਹੰਟ ਮੌਰਗਨ ਦੀ ਛਾਪੇਮਾਰੀ ਦਾ ਮੁਕਾਬਲਾ ਕੀਤਾ, ਪਰ ਫ਼੍ਰੈਡਰਿਕਸਬਰਗ ਤੇ ਕ੍ਰੇਟਰ ਦੀ ਲੜਾਈ ਵਿੱਚ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸਦਾ ਦਾੜ੍ਹੀ ਰੱਖਣ ਦਾ ਸਟਾਈਲ ਸਾਈਡਬਰਨਨਾਉਂ ਨਾਲ ਪ੍ਰਚਲਿਤ ਹੋਇਆ ਜੋ ਕਿ ਉਸਦੀ ਗੋਤ ਸੀ। ਉਸਨੂੰ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।

ਮੁੱਢਲਾ ਜੀਵਨ ਤੇ ਕਰੀਅਰ

ਬਰਨਸਾਈਡ ਦਾ ਜਨਮ ਲਿਬਰਟੀ, ਇੰਡੀਆਨਾ ਵਿਖੇ ਹੋਇਆ ਸੀ ਤੇ ਉਹ ਐਡਿਲ ਤੇ ਪਮੇਲਾ (ਜਾਂ ਪਮੀਲੀਆ) ਬ੍ਰਾਊਨ ਬਰਨਸਾਈਡ ਦੀਆਂ ਨੌਆਂ ਸੰਤਾਨਾਂ ਵਿੱਚੋਂ ਚੌਥੀ ਸੰਤਾਨ ਸੀ। ਬਰਨਸਾਈਡ ਪਰਿਵਾਰ ਜੱਦੀ ਤੌਰ 'ਤੇ ਸਕਾਟਿਸ਼ ਸੀ। ਉਸਦਾ ਨਕੜਦਾਦਾ ਰਾਬਰਟ ਬਰਨਸਾਈਡ (1725 - 1775) ਸਕਾਟਲੈਂਡ ਵਿੱਚ ਜਨਮਿਆ ਸੀ ਤੇ ਫਿਰ ਦੱਖਣੀ ਕੈਰੋਲੀਨਾ ਰਾਜ ਵਿੱਚ ਵੱਸ ਗਿਆ।ਉਸਦਾ ਪਿਤਾ ਜੱਦੀ ਤੌਰ 'ਤੇ ਦੱਖਣੀ ਕੈਰੋਲੀਨਾ ਨਾਲ ਸਬੰਧ ਰੱਖਦਾ ਸੀ; ਉਹ ਗੁਲਾਮਾਂ ਦਾ ਮਾਲਿਕ ਸੀ ਤੇ ਇੰਡੀਆਨਾ ਜਾਣ ਵੇਲੇ ਉਸਨੇ ਸਾਰੇ ਗੁਲਾਮ ਰਿਹਾ ਕਰ ਦਿੱਤੇ ਸੀ। ਅੱਲੜ੍ਹ ਉਮਰੇ ਐਂਬ੍ਰੋਜ਼ ਆਜ਼ਾਦੀ ਸੈਮੀਨਾਰਾਂ ਵਿੱਚ ਵੀ ਹਾਜ਼ਰੀ ਭਰਦਾ ਰਿਹਾ ਸੀ, ਪਰ 1841 ਵਿੱਚ ਉਸਦੀ ਮਾਂ ਦੇ ਦਿਹਾਂਤ ਹੋਣ ਉਪਰੰਤ ਉਸਦੀ ਪੜ੍ਹਾਈ ਵਿਚਾਲੇ ਛੁੱਟ ਗਈ ਸੀ; ਉਹ ਦਰਜੀ ਕੋਲ ਕੰਮ ਕਰਨ ਲੱਗ ਪਿਆ ਸੀ ਤੇ ਬਾਅਦ ਵਿੱਚ ਉਸਦੇ ਕਾਰੋਬਾਰ ਦਾ ਭਾਗੀਦਾਰ ਬਣ ਗਿਆ ਸੀ।

ਗ੍ਰਹਿ ਜੰਗ

ਪਹਿਲੀ ਬੁੱਲ ਰੱਨ

ਗ੍ਰਹਿ ਜੰਗ ਲੱਗਣ 'ਤੇ, ਬਰਨਸਾਈਡ ਰੋਡ ਟਾਪੂ ਮਿਲੀਟੀਆ ਦਾ ਬ੍ਰਿਗੇਡੀਅਰ ਜਰਨੈਲ ਸੀ। ਉਸਨੇ ਪਹਿਲੀ ਰੋਡ ਟਾਪੂ ਵਲੰਟੀਅਰ ਰੈਜੀਮੈਂਟ ਖੜ੍ਹੀ ਕੀਤੀ ਤੇ 2 ਮਈ 1861 ਨੂੰ ਇਸਦਾ ਕਰਨਲ ਨਿਯੁਕਤ ਕੀਤਾ ਗਿਆ। ਉਦੋਂ ਰੈਜੀਮੈਂਟ ਦੀਆਂ ਦੋ ਕੰਪਨੀਆਂ ਬਰਨਸਾਈਡ ਕਾਰਬਾਈਨਾਂ ਨਾਲ ਲੈਸ ਸਨ। ਇੱਕ ਮਹੀਨੇ ਦੇ ਅੰਦਰ, ਉਸਨੇ ਉੱਤਰ-ਪੂਰਬੀ ਵਰਜੀਨੀਆ ਮਹਿਕਮੇ ਦੀ ਬ੍ਰਿਗੇਡ ਦੀ ਕਮਾਨ ਸੰਭਾਲੀ। ਉਸਨੇ ਜੁਲਾਈ ਵਿੱਚ ਪਹਿਲੀ ਬੁੱਲ ਰੱਨ ਦੀ ਲੜਾਈ ਵਿੱਚ ਬਿਨਾਂ ਭੇਦਭਾਵ ਕੀਤਿਆਂ ਯੋਗ ਢੰਗ ਨਾਲ ਕਮਾਨ ਸੰਭਾਲੀ ਤੇ ਨਾਲ ਹੀ ਜ਼ਖਮੀ ਹੋਏ ਬ੍ਰਿਗੇਡੀਅਰ ਜਰਨੈਲ ਡੇਵਿਡ ਹੰਟਰ ਦੀ ਕਮਾਨ ਨੂੰ ਵੀ ਆਰਜ਼ੀ ਤੌਰ 'ਤੇ ਸੰਭਾਲਿਆ। ਉਸਦੀ 90-ਦਿਨਾ ਰੈਜੀਮੈਂਟ 2 ਅਗਸਤ ਨੂੰ ਸੇਵਾਮੁਕਤ ਹੋਈ ਤੇ 6 ਅਗਸਤ ਨੂੰ ਉਸਨੂੰ ਬ੍ਰਿਗੇਡੀਅਰ ਜਰਨੈਲ ਵਜੋਂ ਤਰੱਕੀ ਮਿਲੀ। ਉਸਨੂੰ ਪੋਟੋਮੈਕ ਦੀ ਆਰਮੀ ਵਿੱਚ ਪ੍ਰੋਵੀਜ਼ਨਲ ਬ੍ਰਿਗੇਡਾਂ ਨੂੰ ਟਰੇਨ ਕਰਨ ਲਈ ਨਿਯੁਕਤ ਕੀਤਾ ਗਿਆ ਸੀ।

ਹਵਾਲੇ