ਬਿਜਲਈ-ਤੂਫ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 11:
 
ਇੱਕ '''ਬਿਜਲਈ-ਤੂਫ਼ਾਨ''', ਜਿਸਨੂੰ ''ਹਨੇਰੀ ਵਾਲਾ ਤੂਫ਼ਾਨ'', ''ਹਨੇਰੀ-ਵਰਖਾ'' ਵੀ ਕਿਹਾ ਜਾਂਦਾ ਹੈ, ਇੱਕ [[ਤੂਫ਼ਾਨ|ਤੂਫ਼ਾਨ]] ਹੁੰਦਾ ਹੈ ਜਿਸ ਵਿੱਚ ਧਰਤੀ ਦੇ ਵਾਤਾਵਰਨ ਦੇ ਵਿੱਚ [[ਬਿਜਲੀ]] ਅਤੇ ਤੇਜ਼ ਹਵਾ ਦਾ ਮਿਲਿਆ-ਜੁਲਿਆ ਪ੍ਰਭਾਵ ਹੁੰਦਾ ਹੈ, ਅਤੇ ਇਸ ਵਿੱਚ ਬੱਦਲਾਂ ਦੀ ਤੇਜ਼ [[ਗਰਜ]] ਵੀ ਸ਼ਾਮਿਲ ਹੁੰਦੀ ਹੈ।<ref>{{cite web|date=21 April 2005|url=http://www.weather.gov/glossary/index.php?letter=t |title=Weather Glossary – T|publisher=National Weather Service|accessdate=2006-08-23}}</ref> ਬਿਜਲਈ-ਤੂਫ਼ਾਨ ਹਨੇਰੀ ਵਰਖਾ ਵਾਲੇ ਬੱਦਲਾਂ ਨਾਲ ਆਉਂਦੇ ਹਨ। ਬਿਜਲਈ-ਤੂਫ਼ਾਨ ਵਿੱਚ ਮੁੱਖ ਤੌਰ ਤੇ ਤੇਜ਼ ਹਵਾਵਾਂ, [[ਤੇਜ਼ ਵਰਖਾ|ਤੇਜ਼ ਵਰਖਾ]] ਅਤੇ ਕਦੇ-ਕਦੇ [[ਗੜ੍ਹੇ]] ਵੀ ਸ਼ਾਮਿਲ ਹੁੰਦੇ ਹਨ। ਤੇਜ਼ ਅਤੇ ਖ਼ਤਰਨਾਕ ਬਿਜਲਈ-ਤੂਫ਼ਾਨਾਂ ਕਾਰਨ ਬਹੁਤ ਹੀ ਖ਼ਤਰਨਾਕ ਹਾਲਾਤ ਪੈਦਾ ਹੋ ਸਕਦੇ ਹਨ, ਜਿਹਨਾਂ ਵਿੱਚ ਬਹੁਤ ਵੱਡੇ ਗੜ੍ਹੇ, ਤੇਜ਼ ਹਵਾਵਾਂ ਅਤੇ ਟੋਰਨੈਡੋ ਸ਼ਾਮਿਲ ਹੁੰਦੇ ਹਨ। ਕੁਝ ਬਹੁਤ ਹੀ ਤੇਜ਼ ਬਿਜਲਈ-ਤੂਫ਼ਾਨ ਜਿਹਨਾਂ ਨੂੰ ਸੂਪਰਸੈੱਲ ਕਿਹਾ ਜਾਂਦਾ ਹੈ, ਚੱਕਰਵਾਤਾਂ ਵਾਂਗ ਘੁੰਮਣ ਲੱਗਦੇ ਹਨ। ਜਦਕਿ ਜ਼ਿਆਦਾਤਰ ਬਿਜਲਈ-ਤੂਫ਼ਾਨ ਉਹਨਾਂ ਦੁਆਰਾ ਘੇਰੀ ਗਈ [[ਟ੍ਰੋਪੋਸਫ਼ੀਅਰ|ਟ੍ਰੋਪੋਸਫ਼ੀਅਰ]] ਦੀ ਪਰਤ ਵਿੱਚ ਦੇ ਵਿੱਚ ਔਸਤ ਵਹਾਅ ਦੀ ਗਤੀ ਨਾਲ ਘੁੰਮਦੇ ਹਨ।
 
==ਨਾਮ==
ਇਸਨੂੰ ਬਿਜਲਈ-ਹਨੇਰੀ (''electrical storm''), ਚਮਕਦਾਰ ਤੂਫ਼ਾਨ (''lightning storm'') ਆਦਿ ਵੀ ਕਹਿੰਦੇ ਹਨ। ਕਿਉਂਕਿ ਇਸ ਤੂਫ਼ਾਨ ਵਿੱਚ ਜ਼ਿਆਦਾਤਰ ਬਿਜਲੀ ਚਮਕਦੀ ਹੈ ਅਤੇ ਡਿੱਗਦੀ ਹੈ, ਇਸੇ ਕਾਰਨ ਇਸਨੂੰ ਬਿਜਲਈ-ਤੂਫ਼ਾਨ ਕਹਿੰਦੇ ਹਨ।
 
==ਜੀਵਨ ਚੱਕਰ==
ਗਰਮ ਹਵਾ ਦਾ ਦਬਾਅ ਠੰਢੀ ਹਵਾ ਨਾਲ ਘੱਟ ਹੁੰਦਾ ਹੈ। ਇਸ ਕਾਰਨ ਗਰਮ ਹਵਾ ਉੱਪਰ ਵੱਲ ਜਾਣ ਲੱਗਦੀ ਹੈ। ਇਸੇ ਤਰ੍ਹਾਂ ਇਹੀ ਪ੍ਰਕਿਰਿਆ ਬੱਦਲਾਂ ਵਿੱਚ ਵੀ ਹੁੰਦੀ ਹੈ। ਉਹ ਗਰਮ ਹਵਾ ਦੇ ਨਾਲ ਨਮੀ ਆਦਿ ਨੂੰ ਆਪਣੇ ਨਾਲ ਲੈ ਲੈਂਦੇ ਹਨ। ਠੰਢੇ ਅਤੇ ਗਰਮ ਦੇ ਕਾਰਨ ਜਦੋਂ ਊਰਜਾ ਨਿਕਲਦੀ ਹੈ ਤਾਂ ਉਹ ਘੁੰਮਣ ਲੱਗਦੇ ਹਨ। ਇਸਦੇ ਕਾਰਨ ਚਮਕ ਅਤੇ ਬਿਜਲੀ ਪੈਦਾ ਹੁੰਦੀ ਹੈ। ਆਮ ਤੌਰ ਤੇ ਇਸਨੂੰ ਬਣਨ ਲਈ ਹਾਲਤਾਂ ਦੀ ਲੋੜ ਹੁੰਦੀ ਹੈ।
 
===ਮੁੱਢਲਾ ਪੜਾਅ (Cumulus stage)===
ਇਹ ਪਹਿਲਾ ਪੜਾਅ ਹੁੰਦਾ ਹੈ, ਇਸ ਵਿੱਚ ਬੱਦਲਾਂ ਵਿੱਚ ਨਮੀ ਉੱਪਰ ਜਾਣ ਲੱਗਦੀ ਹੈ। ਦਬਾਅ ਵਿੱਚ ਪਰਿਵਰਤਨ ਦੇ ਕਾਰਨ ਹਵਾ ਗਤੀਮਾਨ ਹੋ ਜਾਂਦੀ ਹੈ। ਇਸ ਨਾਲ ਇੱਕ ਘੱਟ ਦਬਾਅ ਵਾਲਾ ਖੇਤਰ ਬਣਦਾ ਹੈ ਅਤੇ ਲਗਭਗ 5×10<sup>8</sup> ਕਿਲੋਗ੍ਰਾਮ ਜਲ ਵਾਸ਼ਪ ਧਰਤੀ ਤੋਂ ਵਾਯੂਮੰਡਲ ਵਿੱਚ ਚਲੇ ਜਾਂਦੇ ਹਨ। ਇਸ ਨਾਲ ਭਾਰੀ ਜਨ-ਧਨ ਦਾ ਨੁਕਸਾਨ ਹੋ ਸਕਦਾ ਹੈ।<ref>http://physics.syr.edu/courses/modules/ENERGY/ENERGY_POLICY/tables.html</ref>
 
===ਪੂਰਨ ਪੜਾਅ (Mature stage)===
ਪੂਰਨ ਪੜਾਅ ਦੀ ਸਥਿਤੀ ਵਿੱਚ ਇਸਤੋਂ ਲਗਾਤਾਰ ਗਰਮ ਹਵਾ ਨਿਕਲਦੀ ਰਹਿੰਦੀ ਹੈ। ਇਹ ਉਦੋਂ ਤੱਕ ਹੁੰਦਾ ਹੈ, ਜਦੋਂ ਤੱਕ ਉਹ ਗਰਮ ਹਵਾ ਦੇ ਖੇਤਰ ਦੀ ਆਖਰੀ ਹੱਦ ਤੱਕ ਨਾ ਪਹੁੰਚ ਜਾਵੇ। ਜਦੋਂ ਹਵਾ ਨੂੰ ਹੋਰ ਉੱਪਰ ਉੱਠਣ ਲਈ ਥਾਂ ਉਪਲਬਧ ਨਹੀਂ ਹੁੰਦੀ ਹੈ ਤਾਂ ਇਹ ਬਹੁਤ ਤੇਜ਼ ਦਬਾਅ ਨਾਲ ਖਿੰਡ ਜਾਂਦੀ ਹੈ। ਇਸ ਪੜਾਅ ਦੇ ਦੌਰਾਨ ਤੇਜ਼ ਹਵਾ ਚਲਦੀ ਹੈ ਅਤੇ ਖ਼ਤਰਨਾਕ ਚਮਕ ਦੇ ਨਾਲ ਕੁਝ ਥਾਵਾਂ ਉੱਪਰ ਬਿਜਲੀ ਡਿੱਗਦੀ ਹੈ।
 
===ਆਖ਼ਰੀ ਪੜਾਅ (Dissipating stage)===
ਅੰਤ ਵਿੱਚ ਇਹ ਜ਼ਮੀਨ ਉੱਪਰ ਆ ਜਾਂਦਾ ਹੈ ਅਤੇ ਉਸ ਪਿੱਛੋਂ ਆਸਮਾਨ ਵਿੱਚ ਛੋਟੇ-ਛੋਟੇ ਬੱਦਲਾਂ ਦੇ ਟੁਕੜੇ ਰਹਿ ਜਾਂਦੇ ਹਨ।
 
==ਵਰਗੀਕਰਨ==
# ਘੱਟ ਹਾਨੀ ਵਾਲੇ ਤੂਫ਼ਾਨ
# ਵਧੇਰੇ ਹਾਨੀ ਵਾਲੇ ਤੂਫ਼ਾਨ
 
 
==ਹਵਾਲੇ==