ਨਾਟਕ (ਥੀਏਟਰ): ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
ਲਾਈਨ 1:
[[File:Romeo and juliet brown.jpg|thumb|
'''ਨਾਟਕ''' ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ [[ਨਾਟਕਕਾਰ]] ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ।<ref>[http://dictionary.reference.com/browse/play "Play"]: [[Dictionary.com]] website. Retrieved on January 3, 2008.</ref>
ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ।
ਲਾਈਨ 10:
ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ।
ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ।
ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ।
ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ।
ਲਾਈਨ 28:
== * [[ਨਾਟਕ ਦੇ ਰੂਪ]] ==
=== ਇਕਾਂਗੀ ਨਾਟਕ===
ਇਕਾਂਗੀ ਨਾਟਕ ਤੋਂ ਭਾਵ
ਪ੍ਰੋ. ਪਿਆਰਾ ਸਿੰਘ ਅਨੁਸਾਰ,
i. ਇਕਾਂਗੀ ਆਕਾਰ ਵਿਚ ਸੰਖੇਪ ਹੋਣੀ ਚਾਹੀਦੀ ਹੈ।
ii. ਇਹ ਅੱਧੇ ਜਾਂ ਪੌਣੇ ਘੰਟੇ ਦੇ ਸਮੇਂ ਵਿਚ ਸਮਾਪਤ ਹੋਣੀ ਚਾਹੀਦੀ ਹੈ।
iii. ਇਸ ਵਿਚ ਜੀਵਨ ਦੀ ਕਿਸੇ
iv. ਇਕਾਂਗੀਕਾਰ ਆਪਣੀ ਅਨੁਭੂਤੀ ਤੇ ਪ੍ਰਗਟਾਅ ਵਿਚ ਸਮਾਨਯੋਜਕ ਸਥਾਪਤ ਕਰੇ।
v. ਇਸ ਵਿਚ ਪਾਤਰਾਂ, ਘਟਨਾਵਾਂ, ਤੇ ਪ੍ਰਸੰਗਾਂ ਦੀ ਗਿਣਤੀ ਵਧੇਰੇ ਨਹੀਂ ਹੋਣੀ ਚਾਹੀਦੀ।
ਲਾਈਨ 39:
=== ਪੂਰਾ ਨਾਟਕ ===
ਪੂਰੇ ਨਾਟਕ ਵਿਚ ਘਟਨਾਵਾਂ ਸਿਰਜੀਆਂ ਜਾਂਦੀਆਂ
=== ਕਾਵਿ ਨਾਟਕ
ਕਾਵਿ ਨਾਟਕ ਸਾਹਿਤ ਦੀ ਅਜਿਹੀ ਵਿਧਾ ਹੈ ਜਿਸ ਵਿਚ ਨਾਟਕ ਦੇ ਵਾਰਤਾਲਾਪ ਕਵਿਤਾ ਦੇ ਰੂਪ ਵਿਚ ਹੁੰਦੇ ਹਨ। ਕਾਵਿ ਨਾਟਕ ਵਿਚ ਨਾਟਕਕਾਰ ਦੇ ਸੰਚਾਰ ਦੇ ਅਰਥ ਡੂੰਘੇ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ ਜੋ ਪਾਠਕਾਂ ਅਤੇ ਦਰਸ਼ਕਾਂ ਨੂੰ ਆਪਣੀ ਮਨ ਬਚਨੀ ਤੇ ਯਥਾਰਥ ਦੇ ਨਾਲ-ਨਾਲ ਕਲਪਨਾ ਪਰਦਾਨ ਹੁੰਦੀ ਹੈ। ਗੁਰਦਿਆਲ ਸਿੰਘ ਫੁੱਲ ਅਨੁਸਾਰ, ਕਵਿਤਾ ਹੀ ਨਾਟਕੀ ਪਾਤਰ ਦੇ ਸਮੁਦਰੋਂ ਡੂੰਘੇ ਦਿਲ ਦੀਆਂ ਦਾ ਅਨੁਭਵ ਕਰ ਸਕਦੀ ਹੈ ਤੇ ਕਾਵਿ ਨਾਟਕ ਲਿਖਣ ਵਾਲਾ ਹੀ ਮਹਾਨ ਪਾਤਰ ਹੀ ਸਿਰਜ ਸਕਦਾ ਹੈ, ਜਿਸ ਵਿਚ ਨਾਟਕਕਾਰ ਆਪ ਹੁੰਦਾ ਹੋਇਆ ਵੀ ਉਸ ਵਿਚ ਨਹੀਂ ਹੁੰਦਾ।<ref>{{Cite book|title=ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ|last=ਫੁੱਲ|first=ਗੁਰਦਿਆਲ ਸਿੰਘ|publisher=ਪੰਜਾਬੀ ਯੂਨੀਵਰਸਿਟੀ|year=2011|isbn=|location=ਪਟਿਆਲਾ|pages=172|quote=|via=}}</ref>
ਪ੍ਰੋ.ਰਜਿੰਦਰ ਪਾਲ ਸਿੰਘ ਬਰਾੜ ਅਨੁਸਾਰ, ਡੈਨਿਸ ਡਨੌਗ ਲਿਖਦੇ ਹਨ ਕਿ, ਉਦੋਂ ਨਾਟਕ ਕਾਵਿਕ ਹੁੰਦਾ ਹੈ। ਜਦੋਂ ਇਸ ਦੇ ਸਥੂਲ ਅੰਸ਼ (ਪਲਾਟ, ਪਾਤਰ,ਵਾਰਤਾਲਾਪ, ਦ੍ਰਿਸ਼ ਤੇ ਹਾਵਭਾਵ)ਆਪਣੇ ਆਂਤ੍ਰਿਕ ਸੰਬੰਧਾਂ ਰਾਂਹੀ ਨਿੰਰਤਰ ਪ੍ਰਰਪਰ ਅਨੁਰੂਪਤਾ ਤੇ ਪ੍ਰਜਵਲਤਾ ਦੇ ਉਹ ਗੁਣ ਵਿਖਾਉਦੇਂ ਹਨ ਜੋ
ਕਾਵਿਕ ਨਾਟਕ ਵਿਚ ਪਾਤਰਾਂ ਦੇ ਆਪਸੀ ਵਾਰਤਾਲਾਪ ਕਾਵਿਕ ਸ਼ੈਲੀ ਵਿਚ ਹੁੰਦੇ ਹਨ। ਕਾਵਿ ਨਾਟਕ ਦੀ ਪ੍ਰਮੁੱਖ ਵਿਸ਼ੇਸਤਾ ਇਹ ਹੈ ਕਿ ਕਾਵਿ ਨਾਟਕ ਦੇ ਵਾਰਤਾਲਾਪ ਪ੍ਰਤੀਕਾ ਬਿੰਬ ਅਲੰਕਾਰ, ਰਸ ਤੇ ਅਰਥਾਂ ਨੂੰ ਧਿਆਨ ਵਿਚ ਰੱਖ ਕੇ ਸਿਰਜੇ ਜਾਂਦੇ ਹਨ ਇਹ ਵਾਰਤਾਲਾਪ ਅਕਾਰ ਵਿਚ ਸੀਮਤ ਜਿਹੇ ਹੁੰਦੇ ਹੋਏ ਵੀ ਆਪਣਾ ਪ੍ਰਭਾਵ ਦਰਸ਼ਕਾ ਤੇ ਛੱਡ ਜਾਂਦੇ ਹਨ। ਦੂਜੀ ਵਿਸ਼ੇਸਤਾ ਇਹ ਹੈ ਕਿ ਨਾਟਕ ਵਿਚ ਕਾਵਿਕ ਵਾਰਤਾਲਾਪ ਫਲੈਸ਼ ਬੈਕ ਵਿਧੀ ਰਾਹੀਂ ਨਾਟਕ ਦੀ ਜਾਣਕਾਰੀ ਦਿੰਦੇ ਹਨ। ਕਾਵਿ ਨਾਟਕ ਵਿਚ ਯਥਾਰਥਿਕਤਾ ਘੱਟ ਤੇ ਕਲਪਨਾ ਦੇ ਅੰਸ਼ ਵੱਧ ਹੁੰਦੇ ਹਨ ਕਿੳਂੁਕਿ ਕਾਵਿ ਸ਼ੈਲੀ ਵਿਚ ਲਿਖਿਆ ਨਾਟਕ ਨਾਟਕਕਾਰ ਦੇ ਮਨੋਭਾਵਾਂ, ਵਿਚਾਰਾਂ ਅਤੇ ਕਾਵਿ ਭਾਸ਼ਾ ਦੇ ਡੂੰਘੇ ਅਰਥਾਂ ਨੂੰ ਬਿਆਨ ਕਰਦਾ ਹੈ।
=== ਗੀਤ ਨਾਟਕ
ਗੀਤ ਨਾਟਕ ਤੋਂ ਭਾਵ ਨਾਟਕ ਵਿਚ ਪਾਤਰਾਂ ਦਾ ਆਪਸੀ ਸੰਵਾਦ ਗੀਤ ਗਾ ਕੇ ਕਰਦੇ ਹਨ। ਗੀਤ ਨਾਟਕ ਖੇਡਣ ਲਈ ਪਾਤਰ ਜਾਂ ਅਭਿਨੇਤਾ ਨਾਟਕੀ ਵਾਤਾਵਰਣ ਦੇ ਅਨੁਕੂਲ ਹੋਣੇ ਚਾਹੀਦੇ ਹਨ ਕਿਉਂਕਿ ਅਭਿਨੈ ਗੀਤ ਦੀ ਧੁਨੀ ਤੇ ਹੀ ਕੀਤਾ ਜਾਂਦਾ ਹੈ। ਇਸ ਕਰਕੇ ਅਭਿਨੇਤਾ ਨੂੰ ਅਭਿਨੈ ਦੇ ਨਾਲ-ਨਾਲ ਸੰਗੀਤ ਦੀ ਸੂਝ ਵੀ ਲਾਜ਼ਮੀ ਹੈ। ਸੰਗੀਤ ਦੀ ਸੂਝ ਤੇ ਚੰਗੇ ਅਭਿਨੈ ਵਾਲਾ ਹੀ ਪਾਤਰ ਹੀ ਨਾਟਕ ਵਿਚ ਪ੍ਰਭਾਵਸ਼ਾਲੀ ਏਕਤਾ ਨੁਮ ਬਣਾਈ ਰੱਖਦਾ ਹੈ।
=== ਸੰਗੀਤ ਨਾਟਕ ===
ਸੰਗੀਤ ਨਾਟਕ ਨਾਟਕ ਸਾਹਿਤ ਦੀ ਪ੍ਰਮੁੱਖ ਵੰਨਗੀ ਹੈ। ਸੰਗੀਤ ਨਾਟਕ ਵਿਚ ਨਾਟਕ ਦੇ ਪਿੱਛੇ ਸੰਗੀਤ ਚੱਲਦਾ ਹੈ ਅਤੇ ਅਭਿਨੇਤਾ ਮੂਕ ਕਿਰਿਆਵਾਂ ਰਾਹੀਂ ਪ੍ਰਦਰਸ਼ਨ ਕਰਦਾ ਹਨ। ਨਾਟਕ ਸਾਹਿਤ ਵਿਚ ਸੰਗੀਤ ਨਾਟਕ ਦੀ ਪ੍ਰਮੁੱਖਤਾ ਇਸ ਕਰਕੇ ਹੈ ਕਿਉਂਕਿ ਸੰਗੀਤ ਹੀ ਨਾਟਕ ਨੂੰ ਸ਼ੁਰੂ ਤੋਂ ਅੰਤ ਤੱਕ ਗਤੀਸ਼ੀਲ ਬਣਾਈ ਰੱਖਦਾ ਹੈ। ਸੰਗੀਤ ਨਾਟਕ ਵਿਚ ਸਿਰਜੀਆਂ ਗਈਆਂ ਘਟਨਾਵਾਂ ਨੂੰ ਪਾਤਰਾਂ ਦੇ ਮੂਕ ਅਭਿਨੈ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਸੰਗੀਤ ਨਾਟਕ ਵਿਚ ਅਭਿਨੇਤਾ ਤੇ ਨਿਰਦੇਸ਼ਕ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਜਦ ਕਿ ਨਾਟਕ ਦੀਆਂ ਬਾਕੀ ਵੰਨਗੀਆਂ ਵਿਚ ਨਾਟਕਕਾਰ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ।
=== ਪ੍ਰਛਾਵਾਂ ਨਾਟਕ ===
ਪ੍ਰਛਾਵਾਂ ਨਾਟਕ ਵਿਚ ਮੰਚ ਤੇ ਚਿੱਟਾ ਪਰਦਾ ਕੀਤਾ ਜਾਂਦਾ ਹੈ। ਇਸ ਪਰਦੇ ਦੇ ਪਿਛੇ ਅਭਿਨੇਤਾ ਅਭਿਨੈ ਕਰਦੇ ਹਨ ਅਤੇ
=== ਲਘੂ ਨਾਟਕ ===
ਲਾਘੂ ਨਾਟਕ ਅਕਾਰ ਦੇ ਵਿੱਚ ਛੋਟਾ ਹੁੰਦਾ ਹੈ ਪਰ ਇਸ ਨੂੰ
=== ਰੇਡੀਓ ਨਾਟਕ ===
ਰੇਡੀਓ ਨਾਟਕ ਧੁਨੀ ਦੇ ਪ੍ਰਭਾਵ ਅਧੀਨ ਖੇਡਿਆਂ ਜਾਣ ਵਾਲਾ ਨਾਟਕ ਹੈ।
=== ਟੀ.ਵੀ. ਨਾਟਕ ===
ਟੀ.ਵੀ ਨਾਟਕ ਚਿੱਤਰ ਨਾਟਕ ਦੀ ਵਿਧਾ ਹੈ। ਜਿਸ ਵਿਚ ਪਾਤਰਾਂ ਨੂੰ ਬੋਲਦੇ ਹੋਏ ਦਿਖਾਇਆ ਜਾਂਦਾ ਹੈ। ਸੋ ਟੀ.ਵੀ ਨਾਟਕ ਨਾਟਕ ਸਾਹਿਤ ਦੀ ਅਜਿਹੀ ਵੰਨਗੀ ਹੈ ਜਿਸ ਵਿਚ ਪਾਤਰਾਂ ਦੇ ਅਭਿਨੈ ਨੂੰ ਪਹਿਲਾ ਸਟੂਡੀਓ ਜਾ ਸਟੂਡੀਓ ਤੋਂ ਬਾਹਰ ਸ਼ੂਟ ਕੀਤਾ ਜਾਂਦਾ ਹੈ ਤੇ ਬਾਅਦ ਵਿਚ ਇਸ ਨੂੰ ਵਿੳਂੁਤ ਅਨੁਸਾਰ ਜੋੜ ਕੇ ਟੀ.ਵੀ ਸਕਰੀਨ ਤੇ ਪੇਸ਼ ਕੀਤਾ ਜਾਂਦਾ ਹੈ। ਟੀ.ਵੀ ਨਾਟਕ ਦੀ ਪ੍ਰਮੁੱਖ ਵਿਸ਼ੇਸਤਾ ਇਹ ਹੈ ਕਿ ਇਸ ਵਿਚ ਦਰਸ਼ਕ ਵਰਗ ਨੂੰ ਪ੍ਰਭਾਵਿਤ ਕਰਨ ਲਈ ਅਭਿਨੇਤਾ ਵਾਰਤਾਲਾਪ ਦੇ ਨਾਲ-ਨਾਲ ਹਾਰ-ਸ਼ਿੰਗਾਰ, ਚਿਹਰੇ ਦੇ ਹਾਵ-ਭਾਵ ਅਤੇ ਪ੍ਰਭਾਵਸ਼ਾਲੀ ਸੰਵਾਦ ਦੀ ਵਰਤੋਂ ਕਰਦੇ ਹਨ।
===
ਇਕ ਪਾਤਰੀ ਨਾਟਕ ਵਿਚ
=== ਮੂਕ ਨਾਟਕ ===
ਇਸ ਨਾਟਕ ਵਿਧਾ ਰਾਹੀਂ ਅਭਿਨੇਤਾ ਮੂਕ ਅਭਿਨੈ ਪ੍ਰਸਤੁਤ ਕਰਦੇ ਹਨ। ਮੂਕ ਨਾਟਕ ਵਿਚ ਸੰਗੀਤ ਪ੍ਰਧਾਨ ਹੁੰਦਾ ਹੈ। ਸਟੇਜ ਦੇ ਪਿੱਛੇ ਸੰਗੀਤ ਚਲਦਾ ਹੈ ਅਤੇ ਸੰਗੀਤ ਦੀ ਧੁਨਾਂ ਤੇ ਮੂਕ ਅਭਿਨੈ ਕੀਤਾ ਜਾਂਦਾ ਹੈ। ਸੰਗੀਤ ਅਤੇ ਅਭਿਨੈ ਦੀ ਨਿਰੰਤਰ ਚਾਲ ਨਾਲ ਮੂਕ ਨਾਟਕ ਅੱਗੇ ਵੱਧਦਾ ਹੋਇਆ ਸਿਖਰਾਂ ਤੱਕ ਪਹੁੰਚਦਾ ਹੈ। ਮੂਕ ਨਾਟਕ ਵਿਚ ਪ੍ਰਕ੍ਰਿਤਿਕ ਦਿਸ਼ਾ ਨੂੰ ਵਰਣਨ ਕਰਕੇ ਪਰਿਸਥਿਤੀਆਂ ਦਾ ਅਨੁਮਾਨ ਲਗਾਇਆਂ ਜਾਂ ਸਕਦਾ ਹੈ। ਦੂਜਾ ਅਭਿਨੇਤਾਵਾਂ ਦੇ ਪਹਿਰਾਵੇ ਹਾਰ-ਸਿੰਗਾਰ ਅਤੇ ਸੰਗੀਤਕ ਧੁਨਾਂ ਤੋਂ ਵਾਤਾਵਰਣ ਚਿਤਰਨ ਮੂਕ ਨਾਟਕ ਦਾ ਵਿਸ਼ੇਸ ਗੁਣ ਹੈ। ਮੂਕ ਨਾਟਕ ਵਿਚ ਸੰਗੀਤਕ ਧੁਨਾਂ ਦਾ ਪ੍ਰਭਾਵ ਵਧੇਰੇ ਹੁੰਦਾ ਹੈ ਮੂਕ ਨਾਟਕ ਦੀ ਪੇਸ਼ਕਾਰੀ ਵਿਚ ਪਾਤਰਾਂ ਦੇ ਵਾਰਤਾਲਾਪ ਦੀ ਅਣਹੋਂਦ ਕਾਰਨ ਪੇਸ਼ਕਾਰੀ ਗੁੰਝਲਦਾਰ ਹੁੰਦੀ ਹੈ ਕਿਉਂ ਕਿ ਪਾਤਰਾਂ ਦੁਆਰਾ ਕੀਤਾ ਜਾਂਦਾ ਮੂਕ ਅਭਿਨੈ ਦਰਸ਼ਕਾ ਨੂੰ ਨਾਟਕ ਦੇ ਅੰਤ ਵਿਚ ਸਿੱਖਿਆ ਦਾਇਕ ਹੁੰਦਾ ਹੈ। ਸਪੱਸ਼ਟ ਮੂਕ ਅਭਿਨੈ ਹੀ ਸੱਪਸ਼ਟ ਸਿੱਖਿਆਂ ਪ੍ਰਦਾਨ ਕਰਦਾ ਹੈ ਇਸ ਲਈ ਮੂਕ ਅਭਿਨੈ ਸਰਲ, ਸ਼ਪਸਟ ਤੇ ਪ੍ਰਭਾਵ ਪੂਰਨ ਹੋਣਾ ਚਾਹੀਦਾ ਹੈ ਜੋ ਦਰਸ਼ਕਾ ਤੱਕ ਪਹੁੰਚਾਈ ਜਾਣ ਵਾਲੀ ਸਿੱਖਿਆਂ ਨੂੰ ਸਰਲਤਾ ਪੂਰਵਕ ਪੇਸ਼ ਕਰ ਸਕੇ।
|