ਫ਼ਰਵਰੀ ਇਨਕਲਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 31:
| notes =
}}
'''ਫ਼ਰਵਰੀ ਇਨਕਲਾਬ''' (ਰੂਸੀ: Февра́льская револю́ция; ਆਈ ਪੀ ਏ: [fʲɪvˈralʲskəjə rʲɪvɐˈlʲʉtsɨjə]) ਰੂਸ ਵਿੱਚ 1917 ਵਿੱਚ ਹੋਏ ਦੋ ਇਨਕਲਾਬਾਂ ਵਿੱਚੋਂ ਪਹਿਲਾ ਇਨਕਲਾਬ ਸੀ। ਇਹ 8 ਤੋਂ 12 ਮਾਰਚ (ਜੂਲੀਅਨ ਕੈਲੰਡਰ ਮੁਤਾਬਿਕ 23 ਤੋਂ 27 ਫ਼ਰਵਰੀ) ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜ਼ਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖ਼ਾਤਮਾ ਹੋ ਗਿਆ। ਜ਼ਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇੱਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਦ ਇੱਕ ਜਮਹੂਰੀ ਤੌਰ 'ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ।
 
ਇਹ ਇਨਕਲਾਬ ਬਗ਼ੈਰ ਕਿਸੇ ਸਪਸ਼ਟ ਅਗਵਾਈ ਜਾਂ ਮਨਸੂਬਾਬੰਦੀ ਦੇ ਹੋਇਆ। ਅਮੀਰਸ਼ਾਹੀ ਦੀ ਹਕੂਮਤ, ਆਰਥਿਕ ਮੰਦਹਾਲੀ, ਬਦ ਇੰਤਜਾਮੀ ਅਤੇ ਪੁਰਾਣੀ ਤਰਜ਼ ਤੇ ਸੰਗਠਿਤ ਫ਼ੌਜ ਅਤੇ ਜਨਤਕ ਰੋਹ ਆਖ਼ਰ ਇੱਕ ਇਨਕਲਾਬ ਦੀ ਸੂਰਤ ਵਿੱਚ ਢਲ ਗਏ। ਇਸ ਦਾ ਕੇਂਦਰ ਪੱਛਮੀ ਸ਼ਹਿਰ [[ਪੀਤਰੋਗਰਾਦ]] (ਜਿਹੜਾ [[ਪਹਿਲੀ ਵਿਸ਼ਵ ਜੰਗ]] ਤੋਂ ਪਹਿਲਾਂ ਸੇਂਟ ਪੀਟਰਜ਼ਬਰਗ ਕਹਿਲਾਂਦਾ ਸੀ; ਇਨਕਲਾਬ ਦੇ ਬਾਦ ਉਸ ਦਾ ਨਾਂ ਬਦਲਕੇ ਬਾਲਸ਼ਵਿਕ ਆਗੂ ਲੈਨਿਨ ਦੇ ਨਾਂ ਤੇ ਲੈਨਿਨਗਰਾਦ ਰੱਖ ਦਿੱਤਾ ਗਿਆ ਸੀ ਤੇ ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਮੁੜ ਉਸ ਦਾ ਨਾਂ ਬਹਾਲ਼ ਕਰ ਕੇ ਸੇਂਟ ਪੀਟਰਜ਼ਬਰਗ ਕਰ ਦਿੱਤਾ ਗਿਆ ਹੈ) ਸੀ। ਫ਼ਰਵਰੀ ਇਨਕਲਾਬ ਦੇ ਬਾਅਦ 1917 ਵਿੱਚ ਦੂਜਾ ਇਨਕਲਾਬ ਆਇਆ ਜਿਸ ਨੂੰ [[ਅਕਤੂਬਰ ਇਨਕਲਾਬ]] ਆਖਿਆ ਜਾਂਦਾ ਹੈ ਅਤੇ ਜਿਸਦੇ ਨਤੀਜੇ ਚ ਬਾਲਸ਼ਵਿਕ ਸੱਤਾ ਵਿੱਚ ਆ ਗਏ ਤੇ ਰੂਸ ਦੇ ਸਮਾਜੀ ਢਾਂਚੇ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਇਸ ਦੇ ਨਤੀਜੇ ਵਜੋਂ ਸੋਵੀਅਤ ਯੂਨੀਅਨ ਕਾਇਮ ਹੋਇਆ। 1917 ਦੇ ਇਹ ਦੋਨੋਂ ਇਨਕਲਾਬ ਦੇਸ ਦੇ ਹਕੂਮਤੀ ਨਿਜ਼ਾਮ ਵਿੱਚ ਮੁਢਲੀਆਂ ਤਬਦੀਲੀਆਂ ਲਿਆਏ।