ਇਵਾਨ ਤੁਰਗਨੇਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎ਜੀਵਨ: clean up ਦੀ ਵਰਤੋਂ ਨਾਲ AWB
ਲਾਈਨ 30:
 
== ਜੀਵਨ ==
ਤੁਰਗਨੇਵ ਦਾ ਜਨਮ 9 ਨਵੰਬਰ 1818 (ਪੁਰਾਣੇ ਕਲੰਡਰ ਮੁਤਾਬਕ 28 ਅਕਤੂਬਰ) ਨੂੰ ਬਤੌਰ ਇਵਾਨ ਸਰਗੇਇਵਿੱਚ ਤੁਰਗਨੇਵ [[ਰੂਸ]] ਦੇ ਓਰੇਲ ਨਾਮ ਦੇ ਸ਼ਹਿਰ ਵਿੱਚ ਇੱਕ ਰੂਸੀ ਜ਼ਿਮੀਂਦਾਰ ਪਰਵਾਰ ਵਿੱਚ ਹੋਇਆ। ਉਸ ਦਾ ਪਿਤਾ, ਸਰਗੇਈ ਨਿਕੋਲੇਵਿੱਚ ਤੁਰਗਨੇਵ, ਰੂਸੀ ਕੈਵੇਲਰੀ ਵਿੱਚ ਇੱਕ ਕਰਨਲ ਸੀ ਅਤੇ ਉਸ ਦੀ ਮਾਂ, ਵਾਰਵਰਾ ਪੇਤ੍ਰੋਵਨਾ ਲਿਊਤੀਨੋਵਨਾ, ਇੱਕ ਧਨੀ ਪਰਵਾਰ ਦੀ ਵਾਰਿਸ ਸੀ। ਜਦੋਂ ਅਜੇ ਉਹ ਸੋਲ੍ਹਾਂ ਸਾਲਾਂ ਦਾ ਹੀ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦੀ ਅਤੇ ਉਸ ਦੇ ਭਰਾ ਨਿਕੋਲਸ ਦੀ ਸੰਭਾਲ ਵਿਗੜੇ ਸੁਭਾ ਵਾਲ਼ੀ ਮਾਂ ਨੇ ਕੀਤੀ। ਇਵਾਨ ਦਾ ਬਚਪਨ ਇਕੱਲ ਭਰਿਆ ਸੀ ਅਤੇ ਉਹ ਹਮੇਸ਼ਾ ਮਾਂ ਤੋਂ ਡਰਦਾ ਹੁੰਦਾ ਸੀ ਜੋ ਉਸਨੂੰ ਅਕਸਰ ਕੁੱਟਿਆ ਕਰਦੀ ਸੀ। ਇੱਕ ਰਈਸ ਦੇ ਬੇਟੇ ਲਈ ਸਟੈਂਡਰਡ ਸਕੂਲੀ ਸਿੱਖਿਆ ਦੇ ਬਾਅਦ ਉਹ ਇੱਕ ਸਾਲ ਲਈ ''ਮਾਸਕੋ ਯੂਨੀਵਰਸਿਟੀ'' ਵਿੱਚ ਅਤੇ ਫਿਰ 1834 ਤੋਂ 1837 ਲਈ ''ਸੇਂਟ ਪੀਟਰਸਬਰਗ ਯੂਨੀਵਰਸਿਟੀ'' ਲਈ ਚਲੇ ਗਏ। ਉੱਥੇ ਉਸਨੇ ਕਲਾਸਿਕਸ, ਰੂਸੀ ਸਾਹਿਤ ਅਤੇ ਭਾਸ਼ਾਸ਼ਾਸਤਰ ’ਤੇ ਧਿਆਨ ਕੇਂਦਰਿਤ ਕੀਤਾ। 1838 ਤੋਂ 1841 ਤੱਕ ਬਰਲਿਨ ਯੂਨੀਵਰਸਿਟੀ ਵਿੱਚ ਦਰਸ਼ਨ, ਖ਼ਾਸ ਤੌਰ ’ਤੇ ਹੀਗਲ, ਅਤੇ ਇਤਹਾਸ ਦਾ ਅਧਿਅਨਅਧਿਐਨ ਕੀਤਾ। ਫਿਰ ਉਹ ਸੇਂਟ ਪੀਟਰਸਬਰਗ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਲਈ ਵਾਪਸ ਮੁੜ ਆਇਆ।
 
== ਰਚਨਾਵਾਂ ==