ਸੋਹਿੰਦਰ ਸਿੰਘ ਵਣਜਾਰਾ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 12:
| years_active =
}}
<ref>{{Cite book|title=ਪੰਜਾਬੀ ਅਧਿਐਨ ਤੇ ਅਧਿਆਪਨ : ਬਦਲਦੇ ਪਰਿਪੇਖ|last=ਜੋਸ਼ੀ|first=ਜੀਤ ਸਿੰਘ|publisher=ਵਾਰਿਸ ਸ਼ਾਹ ਫ਼ਾਉਂਡੇਸ਼ਨ|year=2018|isbn=ISBN 978-81-7856-097-6|location=ਅਮ੍ਰਿਤਸਰਅੰਮ੍ਰਿਤਸਰ|pages=487,88,89|quote=|via=}}</ref>'''ਭੂਮਿਕਾ'''<ref>http://id.loc.gov/authorities/names/n83001680.html</ref><ref>http://www.dawn.com/news/1062191</ref><ref>[http://www.tribuneindia.com/2003/20031201/ldh2.htm, Punjabi writer Bedi dead The Tribune, August 27]</ref>
 
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ [[ਲੋਕਧਾਰਾ]] ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਵਾਲੇ ਅਤੇ ਅੱਠ ਭਾਗਾਂ ਵਿੱਚ [[ਪੰਜਾਬੀ ਲੋਕਧਾਰਾ ਵਿਸ਼ਵਕੋਸ਼]] ਤਿਆਰ ਕਰਨ ਲਈ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਪੰਜਾਬੀ ਲੋਕਧਾਰਾ ਸ਼ਾਸਤਰੀ ਹਨ।
ਲਾਈਨ 18:
ਵਣਜਾਰਾ ਉਹਨਾਂ ਦਾ ਕਲਮੀ ਨਾਂ ਸੀ।ਡਾ. ਬੇਦੀ ਦੇ ਨਾਂ ਨਾਲ 'ਵਣਜਾਰਾ ਪਦ ਕਿਸੇ ਸੁਦਾਗਰ ਜਾਂ ਵਪਾਰੀ ਦੇ ਅਰਥ ਦਾ ਬੋਧ ਨਹੀਂ ਕਰਵਾਉਂਦਾ ਸਗੋਂ ਇੱਕ ਸਾਧਾਰਨ ਜਗਿਆਸੂ ਦੇ ਅਰਥਾਂ ਵਿੱਚ ਇਹ ਪਦ ਉਹਨਾ ਨੇ ਵਰਤਿਆ।ਡਾ.ਬੇਦੀ ਦੀ ਤਸਵੀਰ ਇੱਕ ਸੁਹਿਰਦ ਨੇਕ ਦਿਲ ਮਿਹਨਤੀ ਸੱਚੇ ਸੁੱਚੇ ਜਗਿਆਸੂ ਇਨਸਾਨ ਦੀ ਤਸਵੀਰ ਹੈ।ਜਿਸ ਨੂੰ ਸਾਰੀ ਜ਼ਿੰਦਗੀ ਮਾਨਵ ਜੀਵਨ ਨਾਲ ਮੁਹੱਬਤ ਰਹੀ ਹੈ।ਸਮੁੱਚੇ ਜੀਵਨ ਦੌਰਾਨ ਉਹ ਇਸ਼ਕ ਕਰਦੇ ਰਹੇ ਆਪਣੇ ਕੰਮ ਨਾਲ।ਡਾ ਬੇਦੀ ਨਿਰਛਲ ਨਿਰਕਪਟ ਪਰਸੁਆਰਥੀ ਸੁਭਾਅ ਦੇ ਮਾਲਕ ਰਹੇ।ਕਿਸੇ ਕਿਸਮ ਦੀ ਸ਼ੁਹਰਤ ਜਾਂ ਸੁਆਰਥ ਦੀ ਭਾਵਨਾ ਉਹਨਾ ਦੇ ਮਨ ਵਿੱਚ ਨਹੀਂ ਸੀ
 
।<ref>[http://www.thesikhencyclopedia.com/biographies/famous-sikh-personalities/bedi-s-s-wanjara ਸੋਹਿੰਦਰ ਸਿੰਘ ਵਣਜਾਰਾ ਬੇਦੀ]</ref>
 
==ਜਨਮ ਅਤੇ ਮਾਤਾ-ਪਿਤਾ==
ਲਾਈਨ 56:
1952-53 ਵਿੱਚ ਇੱਕ ਅਖ਼ਬਾਰ ਰਾਹੀਂ ‘ਫਤਿਹ ਪ੍ਰੀਤਮ’ ਦੀ ਇੱਕ ਆਸਾਮੀ ਦਾ ਪਤਾ ਲੱਗਾ। ਵਣਜਾਰਾ ਬੇਦੀ ਉਨ੍ਹਾਂ ਦੇ ਦਫਤਰ ਗਿਆ। ਉੱਥੇ ਮੌਜੂਦ ਵਿਅਕਤੀ ਨੇ ਪੰਜਾਬੀ ਵਿੱਚ ਇੱਕ ਅਰਜ਼ੀ ਲਿਖਵਾਈ। ਅਰਜ਼ੀ ਉੱਤੇ ਵਣਜਾਰਾ ਬੇਦੀ ਨਾਮ ਪੜ੍ਹਦਿਆਂ ਹੀ ਪ੍ਰੈੱਸ ਦੇ ਮਾਲਕ ਨੇ ਨੌਕਰੀ ਉੱਤੇ ਰੱਖ ਲਿਆ ਸੀ। ਇੱਕ ਵਾਰ ‘ਫਤਿਹ ਪ੍ਰੀਤਮ’ ਦੇ ਦਫਤਰ ਵਿੱਚ ਸ. ਅਵਤਾਰ ਸਿੰਘ ਆਜ਼ਾਦ ਮਿਲਣ ਆਏ। ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਸੰਪਾਦਕੀ (ਨੌਕਰੀ) ਛੱਡਣ ਦਾ ਨੋਟਿਸ ਲਿਖਤੀ ਤੌਰ ਉੱਤੇ ਦੇ ਦਿੱਤਾ। ਜਦੋਂ ਨੋਟਿਸ ਦੀ ਮਿਆਦ ਪੂਰੀ ਹੋ ਗਈ, ਉਹ ਵਗੈਰ ਦੱਸੇ ਹੀ ਕਦੇ ਟਿਊਸ਼ਨ ਪੜ੍ਹਾਉਣ, ਕਦੇ ਲਾਇਬਰੇਰੀ ਜਾਣ ਲੱਗ ਪਿਆ।
 
ਕਈ ਮਹੀਨੇ ਉਹ ਸਾਇਕਲ ਲੈ ਕੇ ਕਦੇ ਲਾਇਬਰੇਰੀ, ਕਦੇ ਟਿਊਸ਼ਨ ਪੜ੍ਹਾਉਣ ਜਾਂਦਾ ਰਿਹਾ। ਇੱਕ ਦਿਨ ਹਾਰਡਿੰਗ ਲਾਇਬਰੇਰੀ ਵਿੱਚੋਂ ਸਾਇਕਲ ਚੋਰੀ ਹੋ ਗਿਆ ਤਾਂ ਚਾਂਦਨੀ ਚੌਂਕ ਥਾਣੇ ਵਿੱਚ ਰਿਪੋਰਟ ਲਿਖਾਉਣ ਗਿਆ। ਉਨ੍ਹਾਂ ਨੇ ਸੌ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਵਣਜਾਰਾ ਬੇਦੀ ਨੇ ਅੱਗੋਂ ਆਖਿਆ ਕਿ ਮੈਂ ਇੱਕ ਅਖ਼ਬਾਰ ਦਾ ਸੰਪਾਦਕ ਹਾਂ। ਪੁਲਿਸ ਵਾਲੇ ਕਹਿੰਦੇ ਲਿਆਓ ਜੀ ਰਸੀਦ (ਬਿੱਲ) ਦਿਖਾਓ। ਨੇੜੇ ਖੜ੍ਹੇ ਇੱਕ ਵਿਅਕਤੀ ਨੇ ਉਸਨੂੰ ਇੱਕ ਪਾਸੇ ਲਿਜਾਕੇਲਿਜਾ ਕੇ ਕਿਹਾ ਕਿ ਮੇਰਾ ਸਾਇਕਲ ਵੀ ਚੋਰੀ ਹੋਇਆ ਸੀ। ਲੱਭ ਤਾਂ ਲਿਆ ਇਨ੍ਹਾਂ ਨੇ ਪਰ ਕੁਝ ਪੁਰਜ਼ੇ ਉਤਾਰ ਲਏ, ਕੁਝ ਬਦਲ ਦਿੱਤੇ ਨੇ। ਸਾਇਕਲ ਦਾ ਸਿਰਫ਼ ਢਾਂਚਾ (ਫਰੇਮ) ਹੀ ਮਿਲ ਰਿਹਾ ਉਹ ਵੀ ਰਿਸ਼ਵਤ ਤੋਂ ਬਿਨਾਂ ਨਹੀਂ ਦੇ ਰਹੇ। ਕੋਈ ਫਾਇਦਾ ਨਹੀਂ ਹੋਣਾ ਰਿਪੋਰਟ ਲਿਖਵਾਉਣ ਦਾ।
 
ਉੱਥੋਂ ਨਿਰਾਸ਼ ਹੋ ਕੇ ਬਣਜਾਰਾ ਬੇਦੀ ਘਰ ਨੂੰ ਤੁਰ ਆਇਆ। ਪਰ ਉਸਨੂੰ ਸਾਇਕਲ ਬਿਨਾਂ ਆਉਣਾ-ਜਾਣਾ ਔਖਾ ਹੋ ਗਿਆ। ਇੱਕ ਦਿਨ ਰੇਲਵੇ ਪਟੜੀ ਉੱਤੇ ਤੁਰਿਆ ਜਾਂਦਾ ਗੱਡੀ ਹੇਠ ਆਉਣੋ ਵਾਲ ਵਾਲ ਬਚ ਰਿਹਾ। ਘਰ ਆ ਕੇ ਕਹਿਣ ਲੱਗਾ ਅੱਜ ਤਾਂ ਬੱਚਿਆਂ ਖਾਤਰ ਹੀ ਭੇਜਿਆ ਰੱਬ ਨੇ। ਸਾਰੀ ਗੱਲ ਸੁਣ ਕੇ ਪਤਨੀ ਨੇ ਆਪਣਾ ਹਾਰ ਫੜਾਉਂਦਿਆਂ ਕਿਹਾ, ‘ਆਹ ਲਉ, ਲੈ ਜਾਓ।’ ਵਣਜਾਰਾ ਬੇਦੀ ਨੂੰ ਲੱਗਾ ਕਿ ਪਤਨੀ ਉਸ ਹਾਰ ਦੀ ਮੁਰੰਮਤ ਕਰਾਉਣ ਨੂੰ ਕਹਿੰਦੀ ਹੋਊ। ਕਹਿਣ ਲੱਗਾ, ਮੈਂ ਕੀ ਕਰਾਂ ਇਹਨੂੰ? ਅੱਗੋਂ ਪਤਨੀ ਕਹਿੰਦੀ ਇਹ ਵੇਚ ਕੇ ਸਾਇਕਲ ਲੈ ਆਓ। ਉਨ੍ਹਾਂ ਨੇ ਪਲੱਈਅਰ ਗਾਰਡਨ ਜਾ ਕੇ ਨਵਾਂ ਸਾਇਕਲ ਖਰੀਦ ਲਿਆਂਦਾ ਅਤੇ ਆਪਣੇ ਨਵੇਂ ਸਾਥੀ ਨਾਲ ਅਗਲਾ ਸਫਰ ਸ਼ੁਰੂ ਕਰ ਦਿੱਤਾ।ਉਹਨਾਂ ਨੇ ਬੈਂਕ ਦੀ ਨੌਕਰੀ ਕੀਤੀ ਤੇ ਬਾਅਦ ਵਿੱਚ ਦਿਆਲ ਸਿੰਘ ਕਾਲਜ,ਦਿੱਲੀ ਵਿਖੇ ਸੀਨੀਅਰ ਲੈਕਚਰਾਰ ਰਹੇ।
 
<br />
 
== ਲੋਕਧਾਰਾ ਬਾਰੇ ==
ਡਾ ਬੇਦੀ ਨੇ ਲੋਕਧਾਰਾ ਦੇ ਸਿਧਾਂਤਕ ਸਰੂਪ ਨੂੰ ਨਿਸਚਿਤ ਕਰਨ,ਇਸ ਦੀ ਵਿਆਖਿਆ ਅਤੇ ਵਿਸ਼ਲੇਸ਼ਣ,ਇਸ ਦੀ ਤਲਾਸ਼ ਕਰਨ ਅਤੇ ਤਲਾਸ਼ ਕੀਤੀ ਲੋਕਧਾਰਾਈ ਸਮੱਗਰੀ ਦੀ ਪਹਿਚਾਣ ਬਣਾਉਣ ਹਿੱਤ ਇੱਕ ਵਡੇਰੀ ਸੰਸਥਾ ਵਰਗਾ ਕਾਰਜ ਕਰ ਦਿਖਾਇਆ ਹੈ।ਲੋਕਧਾਰਾ ਦੀ ਸਾਂਭ ਸੰਭਾਲ ਦਾ ਕਾਰਜ ਕਰ ਦਿਖਾਇਆ ਹੈ।ਲੋਕਧਾਰਾ ਦੀ ਸਾਂਭ ਸੰਭਾਲ ਦਾ ਕਾਰਜ ਉਹਨਾਂ ਨਿਰੋਲ ਮਿਸ਼ਨਰੀ ਭਾਵਨਾ ਨਾਲ ਕੀਤਾ ਹੈ।
 
ਲੋਕਧਾਰਾਈ ਸਮੱਗਰੀ ਨੂੰ ਇਕੱਤਰ ਕਰਨ ਦੇ ਨਾਲ ਨਾਲ ਡਾ ਬੇਦੀ ਨੇ ਇਸ ਖੇਤਰ ਵਿੱਚ ਬਹੁਤ ਸਾਰਾ ਕਾਰਜ ਆਲੋਚਨਾਤਮਿਕ ਦਿ੍ਰਸ਼ਟੀ ਤੋਂ ਵੀ ਕੀਤਾ।ਪੰਜਾਬੀ ਅਖੌਤਾਂ ਦਾ ਆਲੋਚਨਾਤਮਿਕ ਅਧਿਐਨ ਉਹਨਾਂ ਦਾ ਪੀ ਐਚ ਡੀ ਦੀ ਡਿਗਰੀ ਲੲੀਲਈ ਅੰਗਰੇਜ਼ੀ ਵਿੱਚ ਪ੍ਰਸਤੁਤ ਕੀਤਾ ਗਿਆ ਖੋਜ ਪ੍ਰਬੰਧ ਸੀ।ਪੰਜਾਬੀ ਮੁਹਾਵਰਿਆਂ ਦਾ ਸੰਗ੍ਰਿਹ ਤੇ ਮੁਤਾਲਿਆ ਸੁਹਜ ਪ੍ਰਬੋਧ ਪੰਜਾਬ ਦੀ ਲੋਕਧਾਰਾ ਗੁਰੂ ਨਾਨਕ ਤੇ ਲੋਕ ਪ੍ਰਵਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਲੋਕ ਤੱਤ,ਮੱਧਕਾਲੀਨ ਪੰਜਾਬੀ ਕਥਾ : ਰੂਪ ਤੇ ਪਰੰਪਰਾ,ਲੋਕਧਾਰਾ ਅਤੇ ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜ੍ਹੀਆਂ,ਲੋਕ ਪਰੰਪਰਾ ਅਤੇ ਸਾਹਿਤ ਡਾ ਬੇਦੀ ਦੇ ਇਸ ਖੇਤਰ ਦੇ ਮਹੱਤਵਪੂਰਨ ਕਾਰਜ ਮੰਨੇ ਜਾ ਸਕਦੇ ਹਨ।ਲੋਕਧਾਰਾ ਵਿਸ਼ਵਕੋਸ਼ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕਰਵਾ ਕੇ ਡਾ ਬੇਦੀ ਨੇ ਇਸ ਖੇਤਰ ਵਿੱਚ ਆਪਣਾ ਸਿੱਕਾ ਮੰਨਵਾ ਲਿਆ ਸੀ।ਇਸ ਤੋਂ ਬਿਨਾ ਉਹ ਲੋਕਧਾਰਾ ਸਬੰਧੀ ਤ੍ਰੈਮਾਸਿਕ ਪਰੰਪਰਾ ਵੀ ਪ੍ਰਕਾਸ਼ਿਤ ਕਰਦੇ ਰਹੇ।ਡਾ ਬੇਦੀ ਨੇ ਸਮੁੱਚੀ ਜ਼ਿੰਦਗੀ ਕਠਿਨ ਤਪੱਸਿਆ ਕੀਤੀ ਹੈ : ਲਿਖਣ ਦੇ ਕਾਰਜ ਨੂੰ ਉਹ ਇਬਾਦਤ ਸਮਝਦੇ ਰਹੇ ਹਨ।
 
ਡਾ ਬੇਦੀ ਨੇ ਆਪਣੀ ਚਿੰਤਨ ਪ੍ਰਕਿਰਿਆ ਦੌਰਾਨ ਲੋਕਧਾਰਾ ਦੇ ਲੱਛਣ ਇਸ ਦਾ ਖੇਤਰ ਨਿਸ਼ਚਿਤ  ਕਰਨ ਦੇ ਨਾਲ ਨਾਲ ਇਸ ਦਾ ਸਰੂਪ ਨਿਸਚਿਤ ਕਰਨ ਹਿੱਤ ਕੁਝ ਮਹੱਤਵਪੂਰਨ ਤੱਤਾਂ ਦੀ ਸ਼ਨਾਖ਼ਤ ਕਰਨ ਲੲੀਲਈ ਵੀ ਬਰਾਬਰ ਦਿਲਚਸਪੀ ਦਿਖਾਈ ਹੈ।ਡਾ ਬੇਦੀ ਲੋਕਧਾਰਾ ਨੂੰ ਲੋਕ ਸੰਸਕ੍ਰਿਤੀ ਦਾ ਹੀ ਪਾਸਾਰ ਮੰਨਦੇ ਹੋਏ ਇਸ ਨੂੰ ਲੋਕਮਨ ਦੀ ਸਹਿਜ ਅਭਿਵਿਅਕਤੀ ਪ੍ਰਵਾਨ ਕਰਦੇ ਹਨ।ਲੋਕਧਾਰਾ ਦੀ ਸੰਰਚਨਾ ਲੲੀਲਈ ਡਾ ਬੇਦੀ ਲੋਕ ਸਭਿਆਚਾਰ ਪਰੰਪਰਾ ਅਤੇ ਲੋਕਮਨ ਨੂੰ ਵਧੇਰੇ ਤਰਜੀਹ ਦਿੰਦੇ ਰਹੇ ਮਾਨਵੀ ਜੀਵਨ ਅੰਦਰ ਲੋਕਧਾਰਾ ਦੀ ਮਹੱਤਤਾ ਅਤੇ ਪ੍ਰਾਚੀਨਤਾ ਵੱਲ ਸੰਕੇਤ ਕਰਦੇ ਹੋਏ ਡਾ ਬੇਦੀ ਨੇ ਕਿਹਾ ਕਿ ਇਸ ਦਾ ਕੋਈ ਆਦਿ ਨਹੀਂ ਲੱਭਿਆ ਜਾ ਸਕਦਾ।ਅੱਜ ਵੀ ਲੋਕ ਸਮੂਹਿਕ ਤੌਰ 'ਤੇ ਨਵੀਂ ਲੋਕਧਾਰਾ ਸਿਰਜ ਰਹੇ ਹਨ।ਕੱਲ੍ਹ ਦੇ ਸ਼ੁੱਧ ਵਿਗਿਆਨਕ ਬਿਰਤੀ ਵਾਲੇ ਸਪੇਸ ਯੁੱਗ ਵਿੱਚ ਵੀ ਇਸ ਦੀ ਸਿਰਜਨਾ ਹੁੰਦੀ ਰਹੇਗੀ।ਮਨੁੱਖ ਕਿਤਨਾ ਵੀ ਵਿਗਿਆਨਕ ਕਿਉਂ ਨਾ ਹੋ ਜਾਵੇ,ਉਸਦੀ ਮਾਨਸਿਕਤਾ ਵਿੱਚ ਲੋਕ ਤੱਤ ਅਵਚੇਤਨ ਰੂਪ ਵਿੱਚ ਸਮਾਏ ਰਹਿਣਗੇ।
 
ਮੈਕਸਿਮ ਗੋਰਕੀ ਦੇ ਉਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਜਿਹੜੇ ਉਹਨਾਂ ਨੇ ਸੋਵੀਅਤ ਲੇਖਕਾਂ ਦੀ ਪਹਿਲੀ ਸਰਬ ਕਾਂਗਰਸ ਸਮੇਂ ਕਹੇ ਸਨ,ਡਾ ਬੇਦੀ ਨੇ ਇਸ ਗੱਲ ਉੱਤੇ ਵਧੇਰੇ ਬਲ ਦਿੱਤਾ ਕਿ ਲਫ਼ਜ਼ਾਂ ਦੀ ਕਲਾ ਦੀ ਮੁੱਢ ਲੋਕਧਾਰਾ 'ਚੋਂ ਬੱਝਿਆ ਹੈ।ਇਸ ਨੂੰ ਇਕੱਤਰ ਕਰਨ ਦੀ ਲੋੜ ਹੈ।ਇਸ ਦਾ ਗੰਭੀਰਤਾ ਨਾਲ ਅਧਿਐਨ ਹੋਣਾ ਚਾਹੀਦਾ ਹੈ।ਜਿਤਨੀ ਅੱਛੀ ਤਰਾਂ ਅਸੀਂ ਆਪਣੇ ਬੀਤੇ ਨੂੰ ਜਾਣ ਸਕਾਂਗੇ,ਉਤਨੀ ਹੀ ਆਸਾਨੀ ਨਾਲ,ਸਹਿਜ,ਗਹਿਰਾਈ ਤੇ ਹੁਲਾਸ ਨਾਲ ਉਸ ਵਰਤਮਾਨ ਦੀ ਅਹਿਮੀਅਤ ਨੂੰ ਸਮਝ ਸਕਾਂਗੇ,ਜਿਸ ਨੂੰ ਅਸੀਂ ਸਿਰਜ ਰਹੇ ਹਾਂ।
ਲਾਈਨ 101 ⟶ 99:
ਆਮ ਕਰਕੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਇੱਕ ਸੰਸਥਾ ਜਿੰਨਾ ਕੰਮ ਕੀਤਾ ਹੈ,ਮੈਂ ਸਮਝਦਾ ਹਾਂ ਕਿ ਇਹ ਆਖਣਾ ਵੀ ਇਹਨਾਂ ਦੇ ਕੰਮ ਦਾ ਪੂਰਾ ਮੁੱਲ ਨਾ ਪਾਉਣ ਵਾਂਗ ਹੈ।ਇਹ ਗੱਲ ਇਹਨਾਂ ਅਰਥਾਂ ਵਿੱਚ ਤਾਂ ਠੀਕ ਹੈ ਕਿ ਜੋ ਖੋਜ ਕਾਰਜ ਇਹਨਾਂ ਨੇ ਨੇਪਰੇ ਚਾੜ੍ਹਿਆ ਹੈ,ਉਹ ਕਿਸੇ ਇਕੱਲੇ ਇਕਹਿਰੇ ਵਿਅਕਤੀ ਦੇ ਵਿਤ ਤੋਂ ਬਾਹਰ ਦੀ ਗੱਲ ਹੈ,ਇੰਨਾਂ ਕੰਮ ਕੋਈ ਸੰਸਥਾ ਹੀ ਨਿਭਾਅ ਸਕਦੀ ਹੈ,ਜਿਸ ਵਿੱਚ ਅਨੇਕ ਖੋਜਕਾਰਾਂ ਦਾ ਅਮਲਾ ਸਿਰ ਜੋੜ ਕੇ ਕੰਮ ਕਰ ਰਿਹਾ ਹੋਵੇ।ਪਰ ਇਹ ਗੱਲ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਪੰਜਾਬੀ ਲੋਕਧਾਰਾ ਦੀ ਖੋਜ ਦੇ ਖੇਤਰ ਵਿੱਚ ਇਸ ਇੱਕ ਇਕੱਲੇ ਇਕਹਿਰੇ ਵਿਅਕਤੀ ਦੇ ਬਰਾਬਰ ਦੇ ਕੱਦ ਵਾਲੀ ਕੋਈ ਸੰਸਥਾ ਨਜ਼ਰ ਨਹੀਂ ਆਉਂਦੀ।
 
ਡਾ. ਬੇਦੀ ਦੀ ਘਾਲਣਾ ਦੇਖਦਿਆਂ ਪੰਜਾਬੀ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂ ਜ਼ਰੂਰ ਚੇਤੇ ਆਉਂਦਾ ਹੈ।ਉਹਨਾਂ ਵੱਲੋਂ ਆਪਣੇ ਸਮੇਂ 'ਚ ਤਿਆਰ ਕੀਤਾ ਗਿਆ ਮਹਾਨ ਕੋਸ਼ ਸੱਚਮੁੱਚ ਇੱਕ ਕਾਰਨਾਮਾ ਸੀ।ਪਰ ਭਾਈ ਸਾਹਿਬ ਦੀ ਪ੍ਰਾਪਤੀ ਵਿੱਚ ਲੱਗੀ ਘਾਲਣਾ ਨੂੰ ਰੱਤੀ ਭਰ ਵੀ ਛੁਟਿਆਏ ਬਿਨਾਂ ਇਹ ਕਹਿਣਾ ਵਾਜਿਬ ਹੋਏਗਾ ਕਿ ਉਹਨਾਂ ਨੂੰ ਤੇ ਵਣਜਾਰਾ ਬੇਦੀ ਨੂੰ ਪ੍ਰਾਪਤ ਸਹੂਲਤਾਂ ਤੇ ਵਸੀਲਿਆਂ 'ਚ ਧਰਤੀ ਅਸਮਾਨ ਦਾ ਫਰਕ ਹੈ।ਭਾਈ ਸਾਹਿਬ ਨੂੰ ਖੋਜ ਕਾਰਜ ਵਿੱਚ ਵੀ ਸਹਾਇਤਾ ਦੀ ਕੋਈ ਘਾਟ ਨਹੀਂ ਸੀ ਅਤੇ ਆਪਣੀ ਰਚਨਾ ਦੇ ਪ੍ਰਕਾਸ਼ਨ ਵਿੱਚ ਵੀ।ਮਹਾਨ ਕੋਸ਼ ਦੀ ਛਪਾਈ ਲੲੀਲਈ ਸਿੱਖ ਰਾਜੇ ਵੀ ਤੱਤਪਰ ਸਨ ਤੇ ਸਿੱਖ ਭਾਈਚਾਰੇ ਦੇ ਆਗੂ ਵੀ।ਦੂਜੇ ਪਾਸੇ ਡਾ. ਵਣਜਾਰਾ ਬੇਦੀ ਨੂੰ ਆਪਣਾ ਖੋਜ ਕਾਰਜ ਵੀ ਇਕੱਲਿਆਂ ਹੀ ਪੂਰਾ ਕਰਨਾ ਪਿਆ ਤੇ ਓਹਨੂੰ ਪੁਸਤਕਾਂ ਦਾ ਰੂਪ ਦੇਣ ਲੲੀਲਈ ਖਾਸ ਕਰਕੇ "ਪੰਜਾਬੀ ਲੋਕਧਾਰਾ ਵਿਸ਼ਵਕੋਸ਼" ਦੇ ਸਬੰਧ 'ਚ ਆਪ ਯਤਨ ਕਰਨੇ ਪੲੇ।
 
== ਪੁਸਤਕਾਂ ਬਾਰੇ ==
<br />
 
=== ਇੱਕ ਘੁੱਟ ਰਸ ਦਾ ===
ਡਾ.ਬੇਦੀ ਨੇ ਇਹ ਪੁਸਤਕ 1965 ਵਿੱਚ ਲੋਕ ਪ੍ਰਕਾਸ਼ਨ,ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।208 ਪੰਨਿਆਂ ਦੀ ਇਸ ਪੁਸਤਕ ਵਿੱਚ 128 ਲੋਕ ਕਹਾਣੀਆਂ ਪ੍ਰਸਤੁਤ ਕੀਤੀਆਂ ਗੲੀਆਂਗਈਆਂ ਹਨ।ਇਸ ਪੁਸਤਕ ਦੀ ਭੂਮਿਕਾ ਵਿੱਚ ਉਹ ਅਜੋਕੀ ਕਹਾਣੀ ਨੂੰ ਲੋਕ ਕਹਾਣੀ ਦੀ ਪ੍ਰੰਪਰਾ ਨਾਲ ਜੋੜਦੇ ਹਨ।ਇਸ ਪੁਸਤਕ ਵਿੱਚ ਰੱਬ,ਪ੍ਰਕਿ੍ਰਤੀ ਤੇ ਮਨੁੱਖ ਨਾਲ ਸਬੰਧਿਤ 14 ਲੋਕ ਕਹਾਣੀਆਂ,ਧਰਮ ਕਰਮ ਤੇ ਪੁੰਨ ਦਾਨ ਨਾਲ ਸਬੰਧਿਤ ਦਸ,ਘਰੋਗੀ ਰੰਗ ਰੂਪ ਨਾਲ ਸਬੰਧਿਤ ਦਸ,ਜਾਤੀ ਸੁਭਾਵ ਨਾਲ ਸਬੰਧਿਤ ਉਨੱਤੀ,ਮਨੁੱਖੀ ਸੁਭਾਵ ਅਤੇ ਪ੍ਰਵਿ੍ਰਤੀਆਂ ਨਾਲ ਸਬੰਧਿਤ ਉੱਨੀ,ਬੁੱਧੀ ਬਿਲਾਸ ਤੇ ਚਾਤੁਰੀ ਨਾਲ ਸਬੰਧਿਤ ਚੌਦਾਂ,ਮੂਰਖਾਂ ਦੀਆਂ ਅਲੋਕਾਰੀਆਂ ਨਾਲ ਸਬੰਧਿਤ ਨੌਂ,ਕਾਰ ਵਿਹਾਰ ਨਾਲ ਸਬੰਧਿਤ ਪੰਜ ਅਤੇ ਸਤਨਾਜਾ ਨਾਲ ਸਬੰਧਿਤ ਅਠਾਰਾਂ ਲੋਕ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ।
 
=== ਪੰਜਾਬ ਦੀਆਂ ਜਨੌਰ ਕਹਾਣੀਆਂ ===
ਡਾ. ਬੇਦੀ ਪੁਸਤਕ ਦੀ ਇਹ ਪੁਸਤਕ ਮੲੀਮਈ,1955 ਵਿੱਚ ਨੈਸ਼ਨਲ ਬੁੱਕ ਸ਼ਾਪ,ਦਿੱਲੀ ਨੇ ਪ੍ਰਕਾਸ਼ਿਤ ਕੀਤੀ।ਪੰਜਾਬੀ ਲੋਕਧਾਰਾ ਦੇ ਇਕੱਤਰੀਕਰਨ ਵਿੱਚ ਡਾ.ਬੇਦੀ ਦਾ ਬਹੁਤ ਸ਼ਲਾਘਾਯੋਗ ਯੋਗਦਾਨ ਹੈ।ਇਸ ਪੁਸਤਕ ਵਿੱਚ ਪ੍ਰਸਤੁਤ ਇੱਕੀ ਜਨੌਰ ਕਥਾਵਾਂ ਵਿੱਚ ਆਮ ਤੌਰ 'ਤੇ ਉਹ ਜਾਨਵਰ ਅਤੇ ਜੀਵ ਆਉਂਦੇ ਹਨ,ਜਿੰਨ੍ਹਾਂ ਨਾਲ ਮਨੁੱਖੀ ਮਨ ਨੇੜੇ ਤੋਂ ਸਬੰਧਿਤ ਹੈ।ਇਸ ਪੁਸਤਕ ਦੀ ਭੂਮਿਕਾ ਵਿੱਚ ਡਾ.ਬੇਦੀ ਮਨੁੱਖਾਂ ਦੇ ਪਸ਼ੂ ਪੰਛੀਆਂ ਨਾਲ ਨੇੜਲੇ ਸਬੰਧਾਂ ਬਾਰੇ ਲਿਖਦੇ ਹਨ,"ਸਾਡੀਆਂ ਲੋਕ ਕਹਾਣੀਆਂ ਵਿੱਚ ਜਨੌਰਾਂ ਨੂੰ ਬੜੀ ਮਹੱਤਵਪੂਰਨ ਥਾਂ ਪ੍ਰਾਪਤ ਹੈ ਅਤੇ ਇੰਨ੍ਹਾਂ ਕਹਾਣੀਆਂ ਵਿੱਚ ਜਨੌਰਾਂ ਵਾਂਗ ਮਨੁੱਖੀ ਸੁਭਾਅ ਦੇ ਸਾਰੇ ਗੁਣ ਔਗਣ ਜੋੜ ਕੇ ਆਮ ਮਨੁੱਖਾਂ ਵਾਂਗ ਹੀ ਉਹਨਾਂ ਨੂੰ ਗੱਲਬਾਤ ਕਰਾ ਕੇ ਸਿੱਖਿਆਦਾਇਕ ਨਤੀਜੇ ਕੱਢੇ ਗੲੇ ਹਨ।
 
=== ਲੋਕ ਕਹਾਣੀ ਪੰਜਾਬ ===
ਡਾ. ਬੇਦੀ ਨੇ ਇਹ ਪੁਸਤਕ 1988 ਵਿੱਚ ਸਾਹਿਤ ਅਕਾਦਮੀ,ਦਿੱਲੀ ਤੋਂ ਪ੍ਰਕਾਸ਼ਿਤ ਕਰਵਾੲੀ।ਇਸਕਰਵਾਈ।ਇਸ ਪੁਸਤਕ ਵਿੱਚ 35 ਲੋਕ ਕਹਾਣੀਆਂ ਨੂੰ ਪੇਸ਼ ਕੀਤਾ ਗਿਆ,ਜੋ ਉਹਨਾਂ ਦੇ ਵੱਖੋ ਵੱਖਰੇ ਲੋਕ ਕਹਾਣੀਆਂ ਸੰਗ੍ਰਿਹ ਵਿੱਚੋਂ ਲੲੀਆਂਲਈਆਂ ਗੲੀਆਂਗਈਆਂ ਹਨ।ਇਸ ਪੁਸਤਕ ਦੇ ਆਰੰਭ ਵਿੱਚ ਲੋਕ ਕਹਾਣੀਆਂ ਦੇ ਰੂਪ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗੲੀਗਈ ਹੈ।
 
=== ਮੱਧਕਾਲੀਨ ਪੰਜਾਬੀ ਕਥਾ : ਰੂਪ ਤੇ ਪਰੰਪਰਾ ===
ਡਾ.ਬੇਦੀ ਨੇ ਇਹ ਪੁਸਤਕ 1977 ਵਿੱਚ ਪਰੰਪਰਾ ਪ੍ਰਕਾਸ਼ਨ,ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਡਾ.ਬੇਦੀ ਨੇ ਮੱਧਕਾਲੀਨ ਕਥਾ ਸਾਹਿਤ ਦੀ ਪਰੰਪਰਾ,ਕਥਾ ਸਾਹਿਤ ਦੀ ਸਿਰਜਨਾ,ਸਿਰਜਨ ਪ੍ਰਵ੍ਰਿਤੀਆਂ,ਕਥਾਨਕ ਰੂੜ੍ਹੀਆਂ ਅਤੇ ਰੂੜ੍ਹ ਕਥਾਵਾਂ,ਪੰਜਾਬੀ ਕਥਾ ਪਰੰਪਰਾ ਤੇ ਮੱਧਕਾਲੀਨ ਕਥਾ ਸੰਸਾਰ ਬਾਰੇ ਗੱਲ ਕਰਦਿਆਂ ਬਾਤਾਂ ਦੇ ਲਗਭਗ ਛੱਬੀ ਰੂਪਾਂ ਬਾਰੇ ਚਰਚਾ ਕੀਤੀ ਹੈ ਅਤੇ ਅਖੀਰ ਵਿੱਚ ਇੰਨ੍ਹਾਂ ਰੂਪਾਂ ਨਾਲ ਸੰਬੰਧਿਤ ਲੋਕ ਬਿਰਤਾਂਤ ਨੂੰ ਪੇਸ਼ ਕੀਤਾ ਗਿਆ ਹੈ।
 
=== ਬਾਤਾਂ ਲੋਕ ਪੰਜਾਬ ਦੀਆਂ ===
ਡਾ. ਸੋਹਿੰਦਰ ਸਿੰਘ ਬੇਦੀ ਨੇ ਇਹ ਪੁਸਤਕ 1988 ਵਿੱਚ ਨਵਯੁੱਗ ਪਬਲਿਸ਼ਰਜ,ਦਿੱਲੀ ਤੋਂ ਪ੍ਰਕਾਸ਼ਿਤ ਕਰਵਾਈ।ਇਸ ਪੁਸਤਕ ਵਿੱਚ ਮੁੱਢੀ,ਮਿੱਥ ਕਥਾ,ਦੰਤ ਕਥਾ,ਨੀਤੀ ਕਥਾਵਾਂ ਅਤੇ ਸਾਖੀਆਂ ਨਾਲ ਸਬੰਧਤ ਕੁੱਲ 53 ਲੋਕ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ।ਲੋਕ ਕਹਾਣੀ ਲੲੀਲਈ ਬਾਤ ਸ਼ਬਦ ਦਾ ਪ੍ਰਯੋਗ ਕਰਨ ਦੀ ਹਾਮੀ ਭਰਦੇ ਉਹ ਲਿਖਦੇ ਹਨ,"ਨਿੱਕੀ ਕਹਾਣੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਹਾਣੀ ਦਾ ਮਤਲਬ ਹੀ ਲੋਕ ਕਹਾਣੀ ਹੋਇਆ ਕਰਦਾ ਸੀ,ਅਥਵਾ ਕਹਾਣੀ ਹੁੰਦੀ ਹੀ ਲੋਕ ਕਹਾਣੀ ਸੀ,ਹੁਣ ਸਾਨੂੰ ਲੋਕ ਕਹਾਣੀਆਂ ਲੲੀਲਈ ਬਾਤ ਸ਼ਬਦ ਦਾ ਪ੍ਰਯੋਗ ਕਰਨਾ ਚਾਹੀਦਾ ਹੈ।"
 
== ਪੁਸਤਕਾਂ ==
ਲਾਈਨ 126 ⟶ 123:
* ''ਪੰਜਾਬ ਦੀਆਂ ਜਨੌਰ ਕਹਾਣੀਆਂ''
* ''ਅੱਧੀ ਮਿੱਟੀ ਅੱਧਾ ਸੋਨਾ'' - (ਸਵੈ ਜੀਵਨੀ)
* ''ਬਾਤਾਂ ਮੁੱਢ ਕਦੀਮ ਦੀਆਂ'' <ref>http://openlibrary.org/authors/OL5833412A/Vanjara_Bedi</ref>
* ''ਮੱਧਕਾਲੀਨ ਪੰਜਾਬੀ ਕਥਾ: ਰੂਪ ਅਤੇ ਪਰੰਪਰਾ''
* ''ਪੰਜਾਬੀ ਸਾਹਿਤ - ਇਤਿਹਾਸ ਦੀਆਂ ਲੋਕ - ਰੂੜੀਆਂ''
ਲਾਈਨ 133 ⟶ 130:
* ''ਗਲੀਏ ਚਿੱਕੜ ਦੂਰ ਘਰ'' (ਸਵੈ-ਜੀਵਨੀ, ਸਾਹਿਤ ਕਲਾ ਪ੍ਰੀਸ਼ਦ ਅਵਾਰਡ ਲਈ ਚੁਣੀ ਗਈ)
* ''ਲੋਕ ਧਰਮ'' (2007)<ref>[http://read.ebay.in/ci/Lok-Dharam-/173615 ਲੋਕਗੀਤ ਪ੍ਰਕਾਸ਼ਨ, (2007)]</ref>
* ''ਸੁਨਹਿਰੀ ਕਲਗੀ ਵਾਲਾ ਮੁਰਗਾ'' <ref>[http://books.google.co.in/books/about/Sunahri_kalgi_wala_murga.html?id=YYVMQwAACAAJ&redir_esc=y Sunahri kalgi wala murga - Vanjara Bedi - Google Books]</ref>
* ''ਅੰਧਾ ਭਾਈ ਜਾਗਦਾ''
* ''ਰੂਸੀ ਲੋਕਧਾਰਾ'': ਇੱਕ ਪਛਾਣ (1986)<ref>[http://books.google.co.in/books/about/Roosi_Lokdhara.html?id=n3qnYgEACAAJ&redir_esc=y Roosi Lokdhara: Ik Pachhan - SOHINDAR S. BEDI. VANJARA ]</ref>