ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 191:
# ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੇ ਤਿੰਨਾਂ ਵੱਲੋਂ ਤਿਆਰ ਕੀਤੀਆਂ ਇਹਨਾਂ ਨੀਤੀਆਂ ਨਾਲ ਬਿਲਕੁਲ ਸਹਿਮਤ ਹਾਂ, ਇਸ ਵਿੱਚ ਮੈਂ ਪੰਜਾਬ ਦੇ ਪਿੰਡਾਂ ਬਾਰੇ ਬਣੇ ਬਹੁਤੇ ਅਜਿਹੇ ਲੇਖਾਂ ਨੂੰ ਸ਼ਾਮਿਲ ਕਰਨਾ ਚਾਹਾਂਗੀ ਜੋ ਇਕ ਇਕ ਲਾਈਨ ਦੇ ਹਨ.ਕਿਰਪਾ ਕਰਕੇ ਉਨ੍ਹਾਂ ਲੇਖਾਂ ਹੱਲ ਲਈ ਵੀ ਕੋਈ ਨੀਤੀ ਇਸ ਵਿੱਚ ਸ਼ਾਮਿਲ ਕੀਤਾ ਜਾਵੇ. ਧੰਨਵਾਦ ਜੀ [[ਵਰਤੋਂਕਾਰ: Jagvir Kaur|Jagvir Kaur]] ([[ਵਰਤੋਂਕਾਰ ਗੱਲ-ਬਾਤ:Jagvir Kaur|ਗੱਲ-ਬਾਤ]]) 12:11, 11 ਸਤੰਬਰ 2020 (UTC)
#*ਧੰਨਵਾਦ ਜਗਸੀਰ ਅਤੇ ਜਗਵੀਰ ਜੀ। ਇਹ ਪੋਸਟ ਸਿਰਫ ਇਸ ਰਜ਼ਾਮੰਦੀ ਜਾਨਣ ਦੀ ਸੀ ਕਿ ਕੀ ਪੰਜਾਬੀ ਵਿਕੀ ਭਾਈਚਾਰਾ ਨਵੀਆਂ ਨੀਤੀਆਂ ਲਈ ਆਸਵੰਦ ਹੈ ਵੀ ਜਾਂ ਨਹੀਂ। ਜਗਸੀਰ ਜੀ ਦਾ ਸੰਸਾ ਬਿਲਕੁਲ ਦਰੁਸਤ ਹੈ। ਇਸ ਲਈ 'ਪ੍ਰਮਾਣਿਕਤਾ' (ਨੋਟੇਬਲਟੀ) ਨਾਂ ਦੀ ਨੀਤੀ ਉਲੀਕੀ ਜਾਵੇਗੀ। ਇਹ ਅੰਗਰੇਜੀ ਵਿਕੀ ਦੀ ਤਰਜ਼ ਉੱਪਰ ਹੋਵਗੀ ਪਰ ਪੰਜਾਬੀ ਵਿਕੀ ਦੀਆਂ ਲੋੜਾਂ ਤੇ ਹੱਦਬੰਦੀਆਂ ਦੇ ਚੱਲਦੇ ਇਸ ਵਿਚ ਨਰਮੀ ਰੱਖੀ ਜਾਏਗੀ। ਜਗਵੀਰ ਜੀ ਦੇ ਸੰਸੇ ਲਈ ਮੈਨੂੰ ਲੱਗਦਾ ਕਿਸੇ ਖਾਸ ਨਵੀਂ ਨੀਤੀ ਦੀ ਲੋੜ ਨਹੀਂ ਕਿਉਂਕਿ ਇਸ ਨੂੰ ਵਿਕੀ ਉੱਪਰ ਹੀ ਇਕ ਖਾਸ ਸਫ਼ੇ ਉੱਪਰੋਂ ਜਾਂ ਸ਼੍ਰੇਣੀ ਭਰ ਕੇ ਖੋਜਿਆ ਜਾ ਸਕਦਾ ਹੈ। ਉਨ੍ਹਾਂ ਸਾਰੇ ਲੇਖਾਂ ਨੂੰ ਇਕ ਥਾਂ ਕਰਕੇ ਵੱਡਾ ਕਰਨਾ ਹੋਵੇ ਤਾਂ ਤੁਸੀ ਕੋਈ ਪ੍ਰਾਜੈਕਟ ਸ਼ੁਰੂ ਕਰ ਸਕਦੇ ਹੋ। ਵਿਕੀ ਭਾਈਚਾਰਾ ਇਸ ਲਈ ਤੁਹਾਡਾ ਧੰਨਵਾਦੀ ਹੋਵੇਗਾ। ਜੇਕਰ ਹੋਰਨਾਂ ਸਦੱਸਾਂ ਵਲੋਂ ਵੀ ਇਨ੍ਹਾਂ ਖਾਸ ਨੀਤੀਆਂ ਦੀ ਤਿਆਰੀ ਲਈ ਆਪਣੀ ਰਾਇ ਦਿੱਤੀ ਜਾਵੇ ਤਾਂ ਬਿਹਤਰ ਹੋਵੇਗਾ। ਕਿਉਂਕਿ ਇਸ ਰਾਇ ਸ਼ੁਮਾਰੀ ਲਈ ਕਾਫੀ ਵਕਤ ਹੋ ਚੁੱਕਿਆ ਹੈ, ਇਸ ਲਈ ਜੇਕਰ ਅਗਲੇ ਇਕ-ਦੋ ਦਿਨਾਂ ਤੱਕ ਇਸ ਸੰਬੰਧੀ ਕੋਈ ਸੁਝਾਅ ਨਾ ਦੇਖਣ ਨੂੰ ਮਿਲਿਆ ਤਾਂ ਇਹ ਉੱਦਮ ਅਗਲੇਰੇ ਯਤਨਾਂ ਤੱਕ ਠੰਡੇ ਬਸਤੇ ਵਿਚ ਪਾ ਦਿੱਤਾ ਜਾਵੇਗਾ। ਧੰਨਵਾਦ। --[[ਵਰਤੋਂਕਾਰ:Gaurav Jhammat|Gaurav Jhammat]] ([[ਵਰਤੋਂਕਾਰ ਗੱਲ-ਬਾਤ:Gaurav Jhammat|ਗੱਲ-ਬਾਤ]]) 07:03, 12 ਸਤੰਬਰ 2020 (UTC)
# ਥੋੜ੍ਹਾ ਦੇਰ ਨਾਲ ਟਿੱਪਣੀ ਕਰ ਰਿਹਾ ਹਾਂ। ਪੰਜਾਬੀ ਵਿਕੀਪੀਡੀਆ ਨੂੰ ਆਪਣੇ ਨੀਤੀ ਦਸਤਾਵੇਜ਼ ਦੀ ਕਾਫੀ ਲੋੜ ਸੀ ਜਿਸ ਨੂੰ ਤੁਸੀਂ ਸ਼ੁਰੂ ਕੀਤਾ ਹੈ। ਇਹ ਕੰਮ ਬੰਦ ਕਰਨ ਵਾਲਾ ਨਹੀਂ ਸਗੋਂ ਲਗਾਤਾਰ ਸੁਧਾਰਦੇ ਰਹਿਣ ਦਾ ਟੀਚਾ ਰੱਖ ਕੇ ਚਲਾਇਆ ਜਾਣਾ ਚਾਹੀਦਾ ਹੈ। ਅਸੀਂ ਇਸ ਨੂੰ ਆਪਣੇ ਔਨਲਾਈਨ ਕੰਮ ਵਿੱਚ ਵਰਤੋਂ ਵਿੱਚ ਲਿਆ ਸਕਦੇ ਹਾਂ ਅਤੇ ਔਨਲਾਈਨ ਜਾਂ ਔਫਲਾਈਨ ਮੀਟਿੰਗਾਂ, ਟਰੇਨਿੰਗਾਂ ਵਿੱਚ ਚਰਚਾ ਦਾ ਸਥਾਈ ਹਿੱਸਾ ਬਣਾ ਸਕਦੇ ਹਾਂ। ਕੁਝ ਗੱਲਾਂ ਇਸ ਵਿੱਚ ਆਖੀਆਂ ਗਈਆਂ ਹਨ ਜਿਵੇਂ ਕਿ 'ਚਰਚਾ ਕੀਤੀ ਜਾਵੇ'। ਇਹ ਚਰਚਾ ਕਿਸ ਨਾਲ ਅਤੇ ਕਿਸ ਮੰਚ ਤੋਂ ਕੀਤੀ ਜਾਵੇ, ਇਹ ਸਪਸ਼ਟ ਕਰਨ ਦੀ ਲੋੜ ਹੈ। ਜੋ ਲੇਖ ਜਿਆਦਾ ਪੜ੍ਹੇ ਜਾ ਰਹੇ ਹਨ ਉਹਨਾਂ ਨੂੰ ਮਿਆਰੀ ਬਣਾਉਣ ਲਈ ਸਮਾਂ ਸਾਰਨੀ ਬਣਾ ਕੇ ਇੱਕ-ਇੱਕ ਕਰਕੇ ਕੰਮ ਕਰਨ ਦੀ ਲੋੜ ਹੈ। ਇਸ ਦਸਤਾਵੇਜ ਬਾਰੇ ਅਗਲੇਰੀ ਚਰਚਾ ਜਾਂ ਹੋਰ ਕੰਮ ਲਈ ਮੈਂ ਤਿਆਰ ਹਾਂ ਅਤੇ ਤੁਹਾਡਾ ਇਸ ਉੱਦਮ ਲਈ ਧੰਨਵਾਦ ਕਰਦਾ ਹਾਂ।[[ਵਰਤੋਂਕਾਰ:Mulkh Singh|Mulkh Singh]] ([[ਵਰਤੋਂਕਾਰ ਗੱਲ-ਬਾਤ:Mulkh Singh|ਗੱਲ-ਬਾਤ]]) 15:49, 20 ਸਤੰਬਰ 2020 (UTC)
 
== New Wikipedia Library Collections Now Available (September 2020) ==