ਕੋਟਕਪੂਰਾ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ
ਇਹ ਵੀ ਵੇਖੋ:

ਹੋਰ ਭਾਸ਼ਾਵਾਂ ਨਾਲ ਸੰਬੰਧਿਤ ਵਿਕੀਪੀਡੀਆ ਕੜੀਆਂ -

Archive

ਸੱਥ ਦੀ ਪੁਰਾਣੀ ਚਰਚਾ:

1 2 3 4 5 6 7 8 9 10 11 12 13 
14 15 16 17 18 19 20 21 22 23 24

 25 26 27 

ਪੰਜਾਬੀ ਵਿਕੀਪੀਡੀਆ ਕੰਟੈਂਟ ਪਾਲਿਸੀ ਟੂਲਕਿਟ ਦੇ ਨਿਰਮਾਣ ਸੰਬੰਧੀਸੋਧੋ

ਸਤਿ ਸ਼੍ਰੀ ਅਕਾਲ ਜੀ

ਇਸ ਨੋਟਿਸ ਰਾਹੀਂ ਮੈਂ ਆਪ ਜੀ ਨੁੰ ਇਕ ਜਰੂਰੀ ਪ੍ਰਾਜੈਕਟ ਨਾਲ ਜਾਣੂ ਕਰਵਾਉਣਾ ਚਾਹੁੰਦਾ ਸੀ। ਪੰਜਾਬੀ ਭਾਈਚਾਰੇ ਦੀ ਪਿਛਲੀ ਆਨਲਾਈਨ ਬੈਠਕ ਵਿੱਚ ਪੰਜਾਬੀ ਵਿਕੀ ਉੱਪਰ ਮੌਜੂਦ ਅਤੇ ਭਵਿੱਖ ਵਿੱਚ ਆਉਣ ਵਾਲੀ ਸਮਗੱਰੀ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਨੀਤੀਆਂ ਦੇ ਨਿਰਮਾਣ ਲਈ ਗੱਲ ਹੋਈ ਸੀ ਜਿਸ ਨੂੰ ਭਾਈਚਾਰੇ ਵਲੋਂ ਭਰਪੂਰ ਹੁੰਗਾਰਾ ਮਿਲਿਆ ਸੀ। ਇਸ ਕਾਰਜ ਦੀ ਪੰਜਾਬੀ ਵਿਕੀ ਉੱਪਰ ਬੜੇ ਲੰਮੇਂ ਸਮੇਂ ਤੋਂ ਗੱਲ ਹੋ ਰਹੀ ਹੈ ਪਰ ਏਨੇ ਵੱਡੇ ਕਾਰਜ ਤੇ ਸਮੇਂ ਦੀ ਅਣਹੋਂਦ ਕਾਰਨ ਇਸ ਉੱਪਰ ਕਿਸੇ ਵਿਉਂਤ ਮੁਤਾਬਿਕ ਕੰਮ ਨਹੀਂ ਸੀ ਹੋ ਪਾ ਰਿਹਾ। ਹੁਣ ਮੈਂ ਇਸ ਨੂੰ ਪ੍ਰਾਜੈਕਟ ਦੇ ਰੂਪ ਵਿੱਚ ਕਰਨ ਲਈ ਮੈਟਾ ਉੱਪਰ ਇਸ ਦੀ ਅਰਜ਼ੀ ਪਾਈ ਹੈ। ਪਾਲਿਸੀ ਟੂਲਕਿਟ ਦੇ ਨਿਰਮਾਣ ਲਈ ਸਥਾਨਕ ਤੇ ਲੋੜ ਅਨੁਸਾਰ ਹੋਰ ਭਾਰਤੀ ਵਿਕੀ ਭਾਈਚਾਰਿਆਂ ਦੇ ਨੁਮਾਇਦਿਆਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਭਾਈਚਾਰੇ ਨਾਲ ਸਲਾਹ ਅਤੇ ਉਨ੍ਹਾਂ ਦੀ ਰਜ਼ਾਮੰਦੀ ਮਗਰੋਂ ਚਾਰ ਮਹੀਨੇ ਦੇ ਵਕਫ਼ੇ ਤੋਂ ਬਾਅਦ ਇਹ ਟੂਲਕਿਟ ਤੁਹਾਡੇ ਸਾਹਮਣੇ ਆ ਜਾਵੇਗੀ ਜਿਸ ਨਾਲ ਅਸੀਂ ਭਵਿੱਖ ਵਿੱਚ ਪੰਜਾਬੀ ਵਿਕੀ ਉੱਪਰ ਚੰਗੇ ਲੇਖਾਂ ਦੇ ਨਿਰਮਾਣ ਲਈ ਨੀਤੀਆਂ ਉਲੀਕ ਸਕਦੇ ਹਾਂ। ਇਸ ਸੰਬੰਧੀ ਮੈਟਾ ਉੱਪਰ ਪ੍ਰਾਜੈਕਟ ਦੀ ਅਰਜੀ ਦੇਖਣ ਲਈ ਇਸ ਲਿੰਕ ਉੱਪਰ ਕਲਿੱਕ ਕੀਤਾ ਜਾ ਸਕਦਾ ਹੈ। ਤੁਹਾਡੇ ਸੁਝਾਅ, ਸਵਾਲਾਂ ਤੇ ਕਿਸੇ ਤਰ੍ਹਾਂ ਦੀ ਗੱਲਬਾਤ ਲਈ ਸੱਥ ਉੱਪਰ ਇਹ ਪੋਸਟ ਮੌਜੂਦ ਹੈ। ਪ੍ਰਾਜੈਕਟ ਦਾ ਸਮਰਥਨ ਕਰਨ ਲਈ ਸਫੇ ਦੇ ਬਿਲਕੁਲ ਹੇਠਾਂ "Endorsements" ਦੇ ਹੇਠਾਂ ਦਸਤਖਤ ਕੀਤੇ ਜਾ ਸਕਦੇ ਹਨ। ਆਪ ਜੀ ਦੇ ਹਰ ਤਰ੍ਹਾਂ ਦੇ ਹੁੰਗਾਰੇ ਦੀ ਤੀਬਰ ਉਡੀਕ ਰਹੇਗੀ।Gaurav Jhammat (ਗੱਲ-ਬਾਤ) 15:38, 26 ਅਕਤੂਬਰ 2021 (UTC)

ਅਕਤੂਬਰ ਮਹੀਨੇ ਦੀ ਮਹੀਨਾਵਾਰ ਆਨਲਾਈਨ ਮਿਲਣੀਸੋਧੋ

ਸਤਿ ਸ਼੍ਰੀ ਅਕਾਲ ਜੀ

ਪੰਜਾਬੀ ਵਿਕੀ ਭਾਈਚਾਰੇ ਦੀ ਹਰ ਮਹੀਨੇ ਹੋਣ ਵਾਲੀ ਲੜੀਵਾਰ ਬੈਠਕ ਦੇ ਸਿਲਸਿਲੇ ਵਿੱਚ ਇਸ ਮਹੀਨੇ 31 ਅਕਤੂਬਰ 2021 ਨੂੰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਦੀ ਘੜੀ ਇਸ ਬੈਠਕ ਵਾਸਤੇ ਤਿੰਨ ਮੁੱਦਿਆਂ - ਪੰਜਾਬੀ ਆਡੀਓਬੁਕਸ, ਪੰਜਾਬੀ ਭਾਈਚਾਰੇ ਵਾਸਤੇ ਕੈਮਰੇ ਦੀ ਬੇਨਤੀ ਸੰਬੰਧੀ ਅਪਡੇਟ ਤੇ ਪੰਜਾਬੀ ਵਿਕੀਪੀਡੀਆ ਵਾਸਤੇ ਭਵਿੱਖੀ ਨੀਤੀਆਂ ਉਲੀਕਣ ਨੂੰ ਵਿਚਾਰਿਆ ਗਿਆ ਹੈ। ਕੋਈ ਹੋਰ ਸੱਜਣ-ਮਿੱਤਰ ਜੇ ਆਪਣੀ ਗੱਲ ਰੱਖਣੀ ਚਾਹੁੰਦਾ ਜਾਂ ਚਾਹੂੰਦੀ ਹੋਵੇ ਤਾਂ ਉਹ ਵੀ ਰੱਖ ਸਕਦੇ ਹਨ। ਬੈਠਕ ਲਈ ਗੂਗਲ ਮੀਟ ਦੀ ਵਰਤੋਂ ਹੋਵੇਗੀ ਤੇ ਸਮਾਂ 31 ਅਕਤੂਬਰ ਦੁਪਹਿਰੇ 3 ਵਜੇ ਮਿੱਥਿਆ ਗਿਆ ਹੈ। ਜੇ ਕਿਸੇ ਨੂੰ ਇਸ ਸਮੇਂ ਉੱਪਰ ਇਤਰਾਜ਼ ਹੋਵੇ ਤਾਂ ਸਮਾਂ ਬਦਲਿਆ ਜਾ ਸਕਦਾ ਹੈ। ਬਸ਼ਰਤੇ ਇਸ ਦੀ ਇਤਲਾਹ ਐਤਵਾਰ ਤੋਂ ਪਹਿਲਾਂ ਦੇਣ ਦੀ ਕ੍ਰਿਪਾਲਤਾ ਕਰ ਦੇਣੀ। ਇਸ ਬੈਠਕ ਵਿੱਚ ਸਾਰਿਆਂ ਨੂੰ ਸ਼ਿਰਕਤ ਕਰਨ ਦੀ ਬੇਨਤੀ ਹੈ।Gaurav Jhammat (ਗੱਲ-ਬਾਤ) 14:37, 27 ਅਕਤੂਬਰ 2021 (UTC)

ਅਪਡੇਟਸੋਧੋ

ਸਤਿ ਸ਼੍ਰੀ ਅਕਾਲ,

ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ। ਗੌਰਵ ਦੀ ਤਬੀਅਤ ਖ਼ਰਾਬ ਹੋਣ ਕਰਕੇ ਪਿਛਲੇ ਮਹੀਨੇ ਪੰਜਾਬੀ ਭਾਈਚਾਰੇ ਦੀ ਮਹੀਨਾਵਾਰ ਮੀਟਿੰਗ ਨਹੀਂ ਹੋ ਪਾਈ। ਸੋ ਇਸ ਮਹੀਨੇ ਵੀ ਮੀਟਿੰਗ 14 ਨਵੰਬਰ ਦਿਨ ਐਤਵਾਰ ਸ਼ਾਮ 5 ਤੋਂ 6 ਨੂੰ ਕਰਨ ਦਾ ਵਿਚਾਰ ਹੈ। ਗੱਲਬਾਤ ਦੇ ਵਿਸ਼ੇ:

  • ਕੰਟੈਂਟ ਪਾਲਿਸੀ ਟੂਲਕਿਟ ਦੇ ਨਿਰਮਾਣ ਸੰਬੰਧੀ - ਗੌਰਵ
  • ਆਡੀਓਬੁਕਸ ਪ੍ਰਾਜੈਕਟ ਦੀ ਅਪਡੇਟ ਅਤੇ ਅਗਲੀ ਕਾਰਵਾਈ - ਜਗਸੀਰ / ਨਿਤੇਸ਼
  • ਰਿਕਾਰਡਿੰਗ ਟਰੇਨਿੰਗ ਸਬੰਧੀ - ਅਮਿਤ ਜਿੰਦਲ

(ਅਮਿਤ ਜਿੰਦਲ ਪਿਛਲੇ 6 ਸਾਲਾਂ ਤੋਂ ਰੇਡੀਓ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਪ੍ਰਾਜੈਕਟ ਵਿੱਚ ਰਿਕਾਰਡਿੰਗ ਅਤੇ ਟਰੇਨਿੰਗ ਲਈ ਸਹਿਮਤੀ ਜਤਾਈ ਹੈ। ਇਸ ਪ੍ਰਾਜੈਕਟ ਨੂੰ ਲੈ ਕੇ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ।

ਜੇਕਰ ਤੁਸੀਂ ਕੋਈ ਹੋਰ ਵਿਸ਼ਾ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਹੇਠਾਂ ਟਿੱਪਣੀ ਵਾਲੇ ਖਾਨੇ ਵਿਚ ਲਿਖ ਦੇਵੋ ਜੀ। --Jagseer S Sidhu (ਗੱਲ-ਬਾਤ) 06:57, 8 ਨਵੰਬਰ 2021 (UTC)

ਟਿੱਪਣੀਸੋਧੋ

  1. ਅਪਡੇਟ ਲਈ ਧੰਨਵਾਦ ਜੀ। - Satpal Dandiwal (talk) |Contribs) 13:30, 8 ਨਵੰਬਰ 2021 (UTC)

Meet the new Movement Charter Drafting Committee membersਸੋਧੋ

More languagesਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ

The Movement Charter Drafting Committee election and selection processes are complete.

The committee will convene soon to start its work. The committee can appoint up to three more members to bridge diversity and expertise gaps.

If you are interested in engaging with Movement Charter drafting process, follow the updates on Meta and join the Telegram group.

With thanks from the Movement Strategy and Governance team,
RamzyM (WMF) 02:27, 2 ਨਵੰਬਰ 2021 (UTC)

logo ਸੰਬੰਧੀ ਵਿਚਾਰਸੋਧੋ

ਸਤਿ ਸ੍ਰੀ ਅਕਾਲ ਜੀ,

ਮੈਨੂੰ ਲੱਗਦਾ ਹੈ ਕਿ ਹੁਣ ਆਪਾਂ ਨੂੰ side bar ਤੇ "Wikipedia 20" ਵਾਲਾ logo ਬਦਲ ਕੇ ਪਹਿਲਾਂ ਵਾਲਾ ਹੀ ਵਿਕੀਪੀਡੀਆ ਦਾ ਲੋਗੋ ਲਗਾ ਦੇਣਾ ਚਾਹੀਦਾ ਹੈ। ਇਸ ਸੰਬੰਧੀ ਤੁਹਾਡੇ ਕੀ ਵਿਚਾਰ ਹਨ। - Satpal Dandiwal (talk) |Contribs) 04:54, 10 ਨਵੰਬਰ 2021 (UTC)

ਟਿੱਪਣੀਆਂਸੋਧੋ

  1. @Satdeep Gill: - Satpal Dandiwal (talk) |Contribs) 04:54, 10 ਨਵੰਬਰ 2021 (UTC)
    ਹਾਂਜੀ। ਕਰ ਦਿਨੇ ਆਂ। Satdeep Gill (ਗੱਲ-ਬਾਤ) 07:38, 10 ਨਵੰਬਰ 2021 (UTC)

Interface Admin Rights ਸੰਬੰਧੀਸੋਧੋ

ਸਤਿ ਸ੍ਰੀ ਅਕਾਲ,

ਮੇਰੀ ਬੇਨਤੀ ਹੈ ਕਿ ਮੈਂ ਕੁਝ ਮੀਡੀਆਵਿਕੀ ਸਫ਼ਿਆਂ ਵਿੱਚ ਬਦਲਾਵ ਕਰਨਾ ਚਾਹੁੰਦਾ ਹਾਂ ਅਤੇ ਕੁਝ ਸਫ਼ੇ update ਕਰਨੇ ਹਨ। ਸੋ ਮੈਨੂੰ interface adminship rights ਚਾਹੀਦੇ ਹਨ। ਕਿਰਪਾ ਕਰਕੇ ਹੇਠਾਂ ਵਾਲੇ ਸੈਕਸ਼ਨ ਵਿੱਚ "ਸਮਰਥਨ" ਦੇਵੋ ਜੀ। ਬਹੁਤ ਧੰਨਵਾਦ। - Satpal Dandiwal (talk) |Contribs) 05:30, 14 ਨਵੰਬਰ 2021 (UTC)

ਸਮਰਥਨਸੋਧੋ

ਟਿੱਪਣੀਆਂਸੋਧੋ

Maryana’s Listening Tour ― South Asiaਸੋਧੋ

Hello everyone,

As a part of the Wikimedia Foundation Chief Executive Officer Maryana’s Listening Tour, a meeting is scheduled for conversation with communities in South Asia. Maryana Iskander will be the guest of the session and she will interact with South Asian communities or Wikimedians. For more information please visit the event page here. The meet will be on Friday 26 November 2021 - 1:30 pm UTC [7:00 pm IST].

We invite you to join the meet. The session will be hosted on Zoom and will be recorded. Please fill this short form, if you are interested to attend the meet. Registration form link is here.

ਸਤਸ਼੍ਰੀਅਕਾਲ, ਜਿਵੇਂ ਕਿ ਤੁਹਾਨੂੰ ਸਭ ਨੂੰ Oral Culture Transcription Toolkit ਨਾਲ ਜਾਣੁ ਕਰਵਾਇਆ ਗਿਆ ਸੀ। ਹੁਣ, ਅਸੀਂ ਇਸ ਤੋਂ ਅਗਲਾ ਇੱਕ ਪ੍ਰਾਜੈਕਟ ਪ੍ਰਸਤਾਵਿਤ ਕਰਨ ਜਾ ਰਹੇ ਹਾਂ। ਭਾਵੇਂ ਇਸ ਵਿੱਚ ਪੰਜਾਬੀ ਵਿਕੀਪੀਡੀਆ ਜਾਂ ਕੋਈ ਹੋਰ ਪ੍ਰਾਜੈਕਟ ਸ਼ਾਮਿਲ ਨਹੀਂ ਪਰ ਅਸੀਂ ਪੰਜਾਬੀ ਭਾਈਚਾਰੇ ਦੇ ਕੁਝ ਕੁ ਸੰਪਾਦਕਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਹੈ। ਇਸ ਪ੍ਰਾਜੈਕਟ ਵਿੱਚ ਅਸੀਂ ਭਾਰਤ ਦੇ ਦੋ ਖੇਤਰਾਂ ਉੱਤਰੀ ਭਾਰਤ ਦੇ ਹਿਮਾਚਲ ਦੀਆਂ 6 ਭਾਸ਼ਾਵਾਂ ਅਤੇ ਉੱਤਰ-ਪੂਰਬੀ ਭਾਰਤ ਦੇ ਮਨੀਪੁਰ ਦੀਆਂ ਤਿੰਨ ਭਾਸ਼ਾਵਾਂ ਦੇ ਜ਼ੁਬਾਨੀ ਇਤਿਹਾਸ ਅਤੇ ਲੋਕਧਾਰਾਈ ਸਮਗਰੀ ਨੂੰ ਦਸਤਾਵੇਜ਼ੀ ਰੂਪ ਵਿੱਚ ਸੰਭਾਲਾਂਗੇ। ਜਦੋਂ ਹੀ ਮੈਟਾ ’ਤੇ ਇਸ ਪ੍ਰਸਤਾਵ ਨੂੰ ਸਬਮਿਟ ਕੀਤਾ ਜਾਵੇਗਾ ਤਾਂ ਲਿੰਕ ਤੁਹਾਡੇ ਸਭ ਨਾਲ ਸਾਂਝਾ ਕਰ ਦਿੱਤਾ ਜਾਵੇਗਾ। ਜੇਕਰ ਤੁਹਾਡੀ ਕਿਸੇ ਦੀ ਦਿਲਚਸਪੀ ਇਸ ਵਿੱਚ ਸ਼ਾਮਿਲ ਹੋਣ ਦੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ। ਧੰਨਵਾਦ Nitesh Gill (ਗੱਲ-ਬਾਤ) 17:37, 29 ਨਵੰਬਰ 2021 (UTC)

ਉੱਤਰੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ਦੇ ਜ਼ੁਬਾਨੀ ਇਤਿਹਾਸ ਅਤੇ ਲੋਕਧਾਰਾਈ ਸੱਮਗਰੀ ਨੂੰ ਦਸਤਾਵੇਜ਼ ਕਰਨ ਸੰਬੰਧੀਸੋਧੋ

ਸਤਸ਼੍ਰੀਅਕਾਲ, ਜਿਵੇਂ ਕਿ ਤੁਹਾਨੂੰ ਸਭ ਨੂੰ Oral Culture Transcription Toolkit ਨਾਲ ਜਾਣੁ ਕਰਵਾਇਆ ਗਿਆ ਸੀ। ਹੁਣ, ਅਸੀਂ ਇਸ ਤੋਂ ਅਗਲਾ ਇੱਕ ਪ੍ਰਾਜੈਕਟ ਪ੍ਰਸਤਾਵਿਤ ਕਰਨ ਜਾ ਰਹੇ ਹਾਂ। ਭਾਵੇਂ ਇਸ ਵਿੱਚ ਪੰਜਾਬੀ ਵਿਕੀਪੀਡੀਆ ਜਾਂ ਕੋਈ ਹੋਰ ਪ੍ਰਾਜੈਕਟ ਸ਼ਾਮਿਲ ਨਹੀਂ ਪਰ ਅਸੀਂ ਪੰਜਾਬੀ ਭਾਈਚਾਰੇ ਦੇ ਕੁਝ ਕੁ ਸੰਪਾਦਕਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਹੈ। ਇਸ ਪ੍ਰਾਜੈਕਟ ਵਿੱਚ ਅਸੀਂ ਭਾਰਤ ਦੇ ਦੋ ਖੇਤਰਾਂ ਉੱਤਰੀ ਭਾਰਤ ਦੇ ਹਿਮਾਚਲ ਦੀਆਂ 6 ਭਾਸ਼ਾਵਾਂ ਅਤੇ ਉੱਤਰ-ਪੂਰਬੀ ਭਾਰਤ ਦੇ ਮਨੀਪੁਰ ਦੀਆਂ ਤਿੰਨ ਭਾਸ਼ਾਵਾਂ ਦੇ ਜ਼ੁਬਾਨੀ ਇਤਿਹਾਸ ਅਤੇ ਲੋਕਧਾਰਾਈ ਸੱਮਗਰੀ ਨੂੰ ਦਸਤਾਵੇਜ਼ੀ ਰੂਪ ਵਿੱਚ ਸੰਭਾਲਾਂਗੇ। ਜਦੋਂ ਹੀ ਮੈਟਾ ’ਤੇ ਇਸ ਪ੍ਰਸਤਾਵ ਨੂੰ ਸਬਮਿਟ ਕੀਤਾ ਜਾਵੇਗਾ ਤਾਂ ਲਿੰਕ ਤੁਹਾਡੇ ਸਭ ਨਾਲ ਸਾਂਝਾ ਕਰ ਦਿੱਤਾ ਜਾਵੇਗਾ ਜਿਸ ਨਾਲ ਤੁਸੀਂ ਪ੍ਰਾਜੈਕਟ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕੋਗੇ। ਜੇਕਰ ਤੁਹਾਡੀ ਕਿਸੇ ਦੀ ਦਿਲਚਸਪੀ ਇਸ ਵਿੱਚ ਸ਼ਾਮਿਲ ਹੋਣ ਦੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ। ਧੰਨਵਾਦ Nitesh Gill (ਗੱਲ-ਬਾਤ) 17:45, 29 ਨਵੰਬਰ 2021 (UTC)

ਟਿਪਣੀਆਂਸੋਧੋ