ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
== ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ==
ਲੋਕ ਸਾਹਿਤ ਕਿਸੇ ਵੀ ਸਮਾਜ ਜਾਂ ਕੌਮ ਦਾ ਸੱਭਿਆਚਾਰਕ ਦਰਪਣ ਹੁੰਦਾ ਹੈ। ਲੋਕ ਸਾਹਿਤ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ- '''ਲੋਕ-ਕਾਵਿ ਅਤੇ ਲੋਕ ਕਥਾਵਾਂ।''' ਲੋਕ-ਕਾਵਿ ਵਿੱਚ ਸੁਹਾਗ, ਸਿੱਠਣੀਆਂ, ਘੋੜੀਆਂ, ਟੱਪੇ, ਆਦਿ ਰੂਪ ਆ ਜਾਂਦੇ ਹਨ। ਜਦਕਿ ਲੋਕ ਕਥਾਵਾਂ ਵਿੱਚ ਸਿੱਥਮਿੱਥ ਕਥਾ, ਦੰਤ ਕਥਾ, ਨੀਤੀ ਕਥਾ, ਪਰੀ ਕਥਾ, ਪ੍ਰੇਤ ਕਥਾ, ਪਸ਼ੂ ਕਥਾ ਆਦਿ ਬਹੁਤ ਸਾਰੇ ਰੂਪਾਂ ਦਾ ਜ਼ਿਕਰ ਹੋਇਆ ਹੈ। ਮੋਟੇ ਤੌਰ 'ਤੇ ਇਹਨਾਂ ਸਭ ਰੂਪਾਂ ਨੂੰ ਵਿਦਵਾਨਾਂ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ-ਮਿੱਥ, ਦੰਤ ਕਥਾ ਅਤੇ ਲੋਕ ਕਹਾਣੀ। ਇੱਥੇ ਅਸੀਂ ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ਬਾਰੇ ਚਰਚਾ ਕਰਾਂਗੇ। ਡਾ. [[ਕਰਨੈਲ ਸਿੰਘ ਥਿੰਦ]] ਨੇ ਵੀ ਇਸੇ ਸ਼ਬਦ ਦੀ ਸਿਫ਼ਾਰਸ਼ ਕੀਤੀ ਹੈ। ਉਸਨੇ ਲੋਕ ਕਹਾਣੀ ਦੇ ਅੰਤਰਗਤ ਪੁਰਾਣ ਕਥਾ, ਵਿਦਾਨ, ਪਰੀ ਕਥਾ, ਪਸ਼ੂ ਕਥਾ ਅਤੇ ਨੀਤੀ ਕਥਾ ਆਦਿਕ ਸ਼੍ਰੇਣੀਾਆਂ ਦਾ ਵਰਗੀਕਰਣ ਕੀਤਾ ਹੈ। ਥਾਮਸਨ ਅਲੱੱਗ ਅਲੱਗ ਰੂਪਾਂ ਤੇ ਚਰਚਾ ਕਰਨ ਦੇ ਬਾਅਦ ਇਸ ਨਤੀਜੇ ਤੇ ਪਹੁੰਚਦਾ ਹੈ ਕਿ '''" ਲੋੋਕ ਕਹਾਣੀ ਨੂੰ ਬਹੁਤ ਸੰਮਲਿਤ ਰੂਪ ਵਿੱਚ ਵਰਤਿਆ ਜਾਂਦਾ ਹੈ ਤੇ ਇਸਨੂੰ ਠੋਸ ਸ਼ਬਦਾਂਵਿੱਚ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਸਨੂੰ ਇਕ ਆਮ ਸ਼ਬਦ ਜੋ ਹਰ ਪ੍ਰਕਾਰ ਦੇ ਪਰੰਪਰਕ ਬਿਰਤਾਂਤ ਨਾਲ ਸੰਬੰਧਤ ਹੈ ਲਈ ਵਰਤ ਲਿਆ ਜਾਂਦਾ ਹੈ। ਉਸ ਅਨੁਸਾਰ ਇਹ ਇਕ ਚੰਗੀ ਸਹੂਲਤ ਹੈ ਜੋ ਬਹਿਸ ਵਿੱਚ ਪੈਣ ਤੋਂ ਬਚਾਉਂਦੀ ਹੈ।"''' <ref>{{Cite book|title=ਲੋਕਧਾਰਾ ਦਾ ਵਗਦਾ ਦਰਿਆ ਵਣਜਾਰਾ ਬੇਦੀ|last=ਡਾ: ਸਤਿੰਦਰ ਕੌਰ|publisher=ਮਨਪ੍ਰੀਤ ਪ੍ਰਕਾਸ਼ਨ|year=2007|isbn=(PR) 306- 09545B-LS}}</ref>
 
ਪੰਜਾਬੀ ਲੋਕ ਕਥਾਵਾਂ ਪੰਜਾਬੀ ਲੋਕ ਧਾਰਾ ਦਾ ਇੱਕ ਅਨਿੱਖੜਵਾਂ ਅੰਗ ਹੈ। ਲੋਕ ਸਾਹਿਤ ਦੇ ਵਿਭਿੰਨ ਪ੍ਰਕਾਰ ਦੇ ਲੱਛਣ ਲੋਕ ਕਾਵਿ ਰੂਪਾਂ ਵਾਂਗ ਲੋਕ ਕਥਾਵਾਂ ਦੇ ਵਿੱਚ ਵੀ ਮਿਲਦੇ ਹਨ। ਇਹ ਲੋਕ ਕਥਾਵਾਂ ਜਿੱਥੇ ਇੱਕ ਪਾਸੇ ਲੋਕ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੀਆਂ ਹਨ, ਉੱਥੇ ਦੂਜੇ ਪਾਸੇ ਇਹ ਲੋਕ ਸਮੂਹਿਕਤਾ ਦੇ ਗੁਣਾਂ ਦੀਆਂ ਧਾਰਨੀ ਵੀ ਹੁੰਦੀਆਂ ਹਨ। ਇਸ ਦੀ ਵਿਲੱਖਣਤਾ ਅਤੇ ਅਲੌਕਿਕਤਾ ਪਰੰਪਰਾ ਦੇ ਪੌਰਾਣਿਕ ਦੇ ਨਾਲ ਜੁੜੀ ਹੁੰਦੀ ਹੈ। ਇਸ ਵਿਸ਼ੇਸ਼ਤਾ ਦੇ ਕਾਰਨ ਹੀ ਆਧੁਨਿਕ ਪੰਜਾਬੀ ਕਥਾਵਾਂ ਦੇ ਵਿੱਚ ਵੀ ਹਰਮਨ ਪਿਆਰਤਾ ਦਾ ਗੁਣ ਵੇਖਣ ਨੂੰ ਮਿਲ ਜਾਂਦਾ ਹੈ। ਇਨ੍ਹਾਂ ਲੋਕ ਕਥਾਵਾਂ ਦਾ ਸਬੰਧ ਬਿਰਤਾਂਤ ਦੇ ਨਾਲ ਹੁੰਦਾ ਹੈ। ਬਿਰਤਾਂਤ ਕਿਸੇ ਲੋਕ ਕਥਾ ਦਾ ਉਹ ਹਿੱਸਾ ਹੁੰਦਾ ਹੈ ਜੋ ਕਿ ਵਿਚਾਰ ਦੀ ਪੇਸ਼ਕਾਰੀ ਵੱਲ ਕੇਂਦਰਤ ਕੀਤਾ ਗਿਆ ਹੁੰਦਾ ਹੈ। ਇਨ੍ਹਾਂ ਲੋਕ ਕਥਾਵਾਂ ਦਾ ਕੇਂਦਰ ਬਿੰਦੂ ਸਿੱਖਿਆ, ਉਦੇਸ਼ ਜਾਂ ਨਸੀਹਤ ਦੇਣਾ ਹੁੰਦਾ ਹੈ ਅਤੇ ਬਿਰਤਾਂਤ ਦੇ ਪੱਖ ਤੋਂ ਰੌਚਿਕਤਾ, ਉਤਸੁਕਤਾ ਅਤੇ ਨਾਟਕੀਅਤਾ ਵਰਗੇ ਗੁਣ ਲੋਕ ਕਥਾਵਾਂ ਵਿੱਚ ਮੌਜੂਦ ਹੁੰਦੇ ਹਨ। ਪੰਜਾਬੀ ਲੋਕ ਕਥਾਵਾਂ ਵਿੱਚ ਤਣਾਅ ਅਤੇ ਟਕਰਾਅ ਨਾਲੋਂ ਨਾਟਕੀ ਦ੍ਰਿਸ਼ ਵਧੇਰੇ ਮਹੱਤਵ ਰੱਖਦੇ ਹਨ। ਪੰਜਾਬੀ ਲੋਕ ਕਥਾਵਾਂ ਵਿੱਚ ਬਿਰਤਾਂਤ ਦੇ ਮੁੱਖ ਲੱਛਣ ਗਤੀ ਦਾ ਨਿਭਾਅ ਵਧੇਰੇ ਸੁਚੇਤ ਹੋ ਕੇ ਕੀਤਾ ਜਾਂਦਾ ਹੈ। ਇਸ ਦੇ ਨਾਲ ਲੋਕ ਮਨ ਵੀ ਉਨ੍ਹਾਂ ਦੀ ਇਸ ਗਤੀ ਨੂੰ ਸਵੀਕਾਰ ਕਰ ਲੈਂਦਾ ਹੈ।
ਲਾਈਨ 6:
ਪੰਜਾਬੀ ਲੋਕ ਕਥਾਵਾਂ ਦੇ ਅੰਤਰਗਤ ਬਿਰਤਾਂਤ ਜੁਗਤਾਂ ਦੀ ਆਪਣੀ ਵਿਲੱਖਣਤਾ ਹੈ। ਕਈ ਵਾਰ ਇਸ ਨੂੰ ਅਲੌਕਿਕ ਪਾਤਰਾਂ ਦੇ ਪਰਿਪੇਖ ਵਿੱਚ ਵਿਚਾਰਿਆ ਜਾਂਦਾ ਹੈ ਅਤੇ ਕਈ ਵਾਰ ਨਿਰਭੈ ਯੋਧਿਆਂ ਦੇ ਕਾਰਨਾਮਿਆਂ ਨਾਲ ਸੁਚੱਜਤਾ ਕਰਕੇ ਪੇਸ਼ ਕੀਤਾ ਜਾਂਦਾ ਹੈ। ਕਿਸੇ ਵੀ ਹਾਲਤ ਵਿੱਚ ਲੋਕ ਕਹਾਣੀ, ਲੋਕ ਮਨ ਜਾਂ ਲੋਕ ਚਿੱਤ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਨਾਲ-ਨਾਲ ਹੀ ਪਰੰਪਰਾ ਦੇ ਕਿਸੇ ਵਿਸ਼ੇਸ਼ ਅੰਸ਼ ਬਾਰੇ ਜਾਣਕਾਰੀ ਦਿੰਦੀ ਹੈ। ਇਨ੍ਹਾਂ ਲੋਕ ਕਹਾਣੀਆਂ ਦਾ ਸੁਭਾਅ ਵਿਆਖਿਐਆ ਮੂਲਕ ਹੁੰਦਾ ਹੈ। ਇਨ੍ਹਾਂ ਰਾਹੀਂ ਜੀਵਨ ਦੇ ਕਿਸੇ ਨਾ ਕਿਸੇ ਪਹਿਲੂ ਦਾ ਸਥਾਪਤ ਸਦੀਵੀ ਮੁੱਲਾਂ ਦੇ ਪ੍ਰਸੰਗ ਵਿੱਚ ਗਿਆਨ ਦਾ ਸੰਚਾਰ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਵਿਅੰਗ, ਚੋਟ ਅਤੇ ਕਟਾਖਸ਼ ਦੇ ਸਥਾਨ ’ਤੇ ਬੜੇ ਮੋਟੇ ਜਿਹੇ ਢੰਗ ਨਾਲ ਇਹ ਲੋਕ ਕਥਾਵਾਂ ਆਪਣੇ ਮੰਤਵ ਦੀ ਪੂਰਤੀ ਕਰਦੀਆਂ ਹਨ। ਪੰਜਾਬੀ ਲੋਕ ਕਥਾਵਾਂ ਦੇ ਸੱਭਿਆਚਾਰਕ ਪਰਿਪੇਖ ਨੂੰ ਸਮਝਣ ਲਈ ਇਸ ਦੀਆਂ ਵਿਭਿੰਨ ਵੰਨਗੀਆਂ ਦਾ ਉਲੇਖ ਕਰਨਾ ਉੱਚਿਤ ਹੋਵੇਗਾ।
 
ਲੋਕ ਕਹਾਣੀਆਂ ਦਾ ਮੂਲ ਆਧਾਰ ਮਾਨਵਤਾ ਤੇ ਲੋਕ ਜੀਵਨ ਦੇ ਵਰਤਾਰੇ ਹਨ। ਇਨ੍ਹਾਂ ਕਹਾਣੀਆਂ ਵਿਚ ਮਾਨਵੀ ਮੁੱਲਾਂ ਨੂੰ ਹਮੇਸ਼ਾ ਪਹਿਲੀ ਥਾਂ ਪ੍ਰਾਪਤ ਰਹੀ ਹੈ। ਲੋਕ ਕਹਾਣੀਆਂ ਦਾ ਸੰਸਾਰ ਵਿਲੱਖਣ ਤੇ ਅਦਭੁੱਤ ਹੋਣ ਕਰਕੇ ਟੁੰਬਦਾ ਹੈ। ਇਨ੍ਹਾਂ ਕਹਾਣੀਆਂ ਦੇ ਨਾਇਕ ਤੇ ਨਾਇਕਾਵਾਂ ਦਾ ਪ੍ਰਭਾਵ ਪਾਠਕਾਂ ਉਤੇ ਗਹਿਰਾ ਪੈਦਾ ਹੈ, ਕਿਉਂ ਜੋ ਇਨ੍ਹਾਂ ਕਥਾਵਾਂ ਦੇ ਨਾਇਕ ਨੇ ਉਹ ਕਈ ਤਰ੍ਹਾਂ ਦੇ ਸੰਕਟਾਂ ਵਿੱਚੋਂ ਲੰਘਦੇ, ਲੰਮੇ ਸਫ਼ਰ ਝਾਗਦੇ, ਦੋਖੀਆਂ ਦਾ ਮੁਕਾਬਲਾ ਕਰਦੇ ,ਆਪਣੀ ਮੰਜ਼ਿਲ ਵੱਲ ਵਧਦੇ ਜਾਂਦੇ ਹਨ ਤੇ ਅਖੀਰ ਸਫ਼ਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ। ਅਜਿਹੇ ਜੁਝਾਰੂ, ਅਸੰਭਵ ਨੂੰ ਸੰਭਵ ਕਰ ਸਕਣ ਵਾਲੇ ਨਾਇਕ ਪਾਠਕਾਂ ਦੇ ਆਦਰਸ਼ ਬਣਦੇ ਹਨ।
 
== ਪੰਜਾਬ ਦੇ ਪਿੰਡਾਂ ਵਿੱਚ ਲੋਕ ਕਹਾਣੀ ਲਈ ਬਾਤ ਸ਼ਬਦ ਦੀ ਵਰਤੋਂ ==
‘ਪੰਜਾਬ ਦੇ ਪਿੰਡਾਂ ਵਿੱਚ ਲੋਕ ਕਹਾਣੀ ਲਈ ਬਾਤ ਸ਼ਬਦ ਵਰਤਿਆ ਜਾਂਦਾ ਹੈ ‘ਬਾਤ’ ਤੋਂ ਭਾਵ ਲੋਕ ਕਹਾਣੀ ਜਿਸ ਨੂੰ ਅੰਗਰੇਜ਼ੀ ਵਿੱਚ ‘ਫੋਕਟੇਲ’ ਹਿੰਦੀ ਵਿੱਚ ਕਥਾ ਸ਼ਬਦ ਵਰਤਿਆ ਜਾਂਦਾ ਹੈ।’“ਪੰਜਾਬੀ ਵਿੱਚ ਕਥਾ ਸ਼ਬਦ ਧਾਰਮਿਕ ਸਾਹਿਤ ਲਈ ਰੂੜ੍ਹ ਹੋ ਚੁੱਕਾ ਹੈ, ਜਿਵੇਂ ਸੂਰਜ ਪ੍ਰਕਾਸ਼ ਦੀ ਕਥਾ, ਰਮਾਇਣ ਦੀ ਕਥਾ ਆਦਿ। ਇਸ ਲਈ ਫੋਕਟੇਲ ਸ਼ਬਦ ਦੇ ਪਰਿਆਇ ਵਜੋਂ ‘ਲੋਕ ਕਥਾ’ ਸ਼ਬਦ ਦਾ ਪ੍ਰਯੋਗ ਵੀ ਉਚਿਤ ਪ੍ਰਤੀਤ ਨਹੀਂ ਹੁੰਦਾ। ਇਸ ਮੰਤਵ ਲਈ ‘ਲੋਕ ਕਹਾਣੀ’ ਸ਼ਬਦ ਵਧੇਰੇ ਉਚਿਤ ਪ੍ਰਤੀਤ ਹੁੰਦਾ ਹੈ। ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਵਿੱਚ ਡਾ. [[ਸੋਹਿੰਦਰ ਸਿੰਘ ਵਣਜਾਰਾ ਬੇਦੀ]] ਲੋਕ ਕਹਾਣੀ ਨੂੰ ਬਾਤ ਦਾ ਹੀ ਰੂਪ ਦਸਦੇ ਹੋਏ ਲਿਖਦੇ ਹਨ