ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ

ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ (ਕਜ਼ਾਖ਼: Lua error in package.lua at line 80: module 'Module:Lang/data/iana scripts' not found.) ਦੱਖਣੀ ਕਜ਼ਾਕਿਸਤਾਨ ਦੇ ਤੁਰਕਸਤਾਨ ਸ਼ਹਿਰ ਵਿੱਚ ਇੱਕ ਅਧੂਰਾ ਮਕਬਰਾ ਹੈ। ਇਸਦੀ ਉਸਾਰੀ ਦਾ ਕੰਮ 1389 ਵਿੱਚ ਤਿਮੂਰੀ ਸਾਮਰਾਜ ਦੇ ਬਾਦਸ਼ਾਹ ਤਿਮੂਰ ਵਲੋਂ ਤੁਰਕੀ ਕਵੀ ਅਤੇ ਸੂਫ਼ੀ ਰਹੱਸਵਾਦੀ ਖ਼ੋਜਾ ਅਹਿਮਦ ਯਸਾਵੀ (1093–1166) ਦੇ ਇੱਕ ਛੋਟੇ ਜਿਹੇ, 12ਵੀਂ ਸਦੀ ਦੇ ਮਕਬਰੇ ਨੂੰ ਤਬਦੀਲ ਕਰ ਕੇ ਨਵਾਂ ਬਣਾਉਣ ਲਈ ਸ਼ੁਰੂ ਕਰਵਾਇਆ ਗਿਆ ਸੀ। ,[1][2]। ਪਰ, ਉਸਾਰੀ ਦਾ ਕੰਮ 1405 ਵਿੱਚ ਤਿਮੂਰ ਦੀ ਮੌਤ ਹੋ ਜਾਣ ਕਰਕੇ ਬੰਦ ਕਰ ਦਿੱਤਾ ਗਿਆ ਸੀ।[3] ਇਸ ਦੇ ਅਧੂਰੇ ਹੋਣ ਦੇ ਬਾਵਜੂਦ, ਮਕਬਰਾ ਸਾਰੇ ਬੇਹਤਰੀਨ ਤਿਮੂਰੀ ਉਸਾਰੀਆਂ ਵਿੱਚੋਂ ਇੱਕ ਹੈ ਜੋ ਕਾਇਮ ਰਹਿ ਗਈਆਂ ਹਨ। ਇਸ ਮਕਬਰੇ ਦੀ ਸਿਰਜਣਾ ਭਵਨ ਨਿਰਮਾਣ ਦੀ ਤਿਮੂਰੀ ਸ਼ੈਲੀ ਦੀ ਸ਼ੁਰੂਆਤ ਮੰਨੀ ਜਾਂਦੀ ਹੈ।[4] ਤਜਰਬਾਤੀ ਸਥਾਨਗਤ ਪ੍ਰਬੰਧ, ਡਾਟ ਅਤੇ ਗੁੰਬਦ ਉਸਾਰੀ ਲਈ ਨਵੀਨਤਾਕਾਰੀ ਆਰਕੀਟੈਕਚਰਲ ਹੱਲ, ਅਤੇ ਚਮਕੀਲੀਆਂ ਟਾਇਲਾਂ ਵਰਤ ਕੇ ਸਜਾਵਟਾਂ ਨੇ ਇਸ ਰਚਨਾ ਨੂੰ ਇਸ ਵਿਲੱਖਣ ਕਲਾ ਲਈ ਪ੍ਰੋਟੋਟਾਈਪ ਬਣਾ ਦਿੱਤਾ, ਜੋ ਕਿ ਸਾਰੇ ਸਾਮਰਾਜ ਵਿੱਚ ਅਤੇ ਉਸ ਤੋਂ ਬਾਹਰ ਦੂਰ ਦੂਰ ਤੱਕ ਫੈਲ ਗਈ।[3]

ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ
ਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ ਤੁਰਕਸਤਾਨ, ਕਜਾਖਸਤਾਨ
Lua error in ਮੌਡਿਊਲ:Location_map at line 522: Unable to find the specified location map definition: "Module:Location map/data/Kazakhstan" does not exist.
ਆਮ ਜਾਣਕਾਰੀ
ਕਿਸਮਖ਼ੋਜਾ
ਆਰਕੀਟੈਕਚਰ ਸ਼ੈਲੀਤਮਰੀਦ
ਜਗ੍ਹਾਤੁਰਕਸਤਾਨ, ਕਜਾਖਸਤਾਨ
ਨਿਰਮਾਣ ਆਰੰਭ14ਵੀਂ ਸਦੀ
ਅਧਿਕਾਰਤ ਨਾਮਖ਼ੋਜਾ ਅਹਿਮਦ ਯਸਾਵੀ ਦਾ ਮਕਬਰਾ
ਕਿਸਮਸੱਭਿਆਚਾਰਕ
ਮਾਪਦੰਡi, iii, iv
ਅਹੁਦਾ2003 (27th session)
ਹਵਾਲਾ ਨੰ.1103
ਫਰਮਾ:Country data ਕਜਾਖਸਤਾਨ

ਇਹ ਧਾਰਮਿਕ ਇਮਾਰਤ ਅੱਜ ਵੀ ਕੇਂਦਰੀ ਏਸ਼ੀਆ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਲਈ ਖਿੱਚ ਬਣੀ ਹੋਈ ਹੈ ਅਤੇ ਕਜ਼ਾਖ਼ ਰਾਸ਼ਟਰੀ ਪਛਾਣ ਦਾ ਪ੍ਰਤੀਕ ਬਣ ਗਈ ਹੈ।[3][5][6] ਇਸਨੂੰ ਇੱਕ ਰਾਸ਼ਟਰੀ ਸਮਾਰਕ ਦੇ ਤੌਰ 'ਤੇ ਸੰਭਾਲਿਆ ਗਿਆ ਹੈ, ਜਦਕਿ ਯੂਨੈਸਕੋ ਨੇ ਇਸ ਨੂੰ 2003 ਵਿੱਚ ਵਿਸ਼ਵ ਹੈਰੀਟੇਜ ਸਾਈਟ ਐਲਾਨ ਕਰ ਕੇ ਦੇਸ਼ ਦੇ ਪਹਿਲੇ ਪੁਸ਼ਤੈਨੀ ਟਿਕਾਣੇ ਦੇ ਤੌਰ 'ਤੇ ਮਾਨਤਾ ਦਿੱਤੀ ਹੈ।[7]

ਨਗਰ ਦੀਆਂ ਰੱਖਿਆਤਮਕ ਕੰਧਾਂ ਦੇ ਅੰਦਰ ਮਕਬਰੇ ਦੀ ਸਥਿਤੀ।

ਸਥਿਤੀ

ਸੋਧੋ

ਖਵਾਜਾ ਅਹਿਮਦ ਯਾਸਾਵੀ ਦਾ ਮਕਬਰਾ ਦੱਖਣੀ ਕਜ਼ਾਕਿਸਤਾਨ ਦੇ ਅਜੋਕੇ ਸ਼ਹਿਰ ਤੁਰਕਸਤਾਨ (ਪੁਰਾਣਾ ਨਾਮ ਹਜ਼ਰਤ-ਏ-ਤੁਰਕਸਤਾਨ) ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ।[3][5] ਊਠ ਕਾਫ਼ਲਿਆਂ ਦੁਆਰਾ ਵਪਾਰ ਦਾ ਇਹ ਕੇਂਦਰ ਪਿਛਲੇ ਜ਼ਮਾਨੇ ਵਿੱਚ ਖਾਜ਼ਰੇਤ ਦੇ ਤੌਰ 'ਤੇ, ਅਤੇ ਬਾਅਦ ਵਿੱਚ ਯਾਸੀ ਦੇ ਤੌਰ 'ਤੇ ਜਾਣਿਆ ਜਾਂਦਾ ਰਿਹਾ ਹੈ।[8] ਇਹ ਸੰਰਚਨਾ ਇੱਕ ਇਤਿਹਾਸਕ ਕਿਲੇ ਦੇ ਅਹਾਤੇ ਦੇ ਅੰਦਰ ਹੈ,[9] ਜੋ ਕਿ ਹੁਣ ਇੱਕ ਪੁਰਾਤੱਤਵ ਟਿਕਾਣਾ ਹੈ।[3]

ਮਕਬਰਿਆਂ, ਮਸਜਿਦਾਂ ਅਤੇ ਇਸ਼ਨਾਨ ਘਰਾਂ ਵਰਗੀਆਂ ਮੱਧਕਾਲੀ ਸੰਰਚਨਾਵਾਂ ਦੇ ਖੰਡਰ ਹੀ ਪੁਰਾਤੱਤਵ ਖੇਤਰ ਦੀ ਖ਼ਾਸੀਅਤ ਹੁੰਦੇ ਹਨ।[3] ਖ਼ੋਜਾ ਅਹਿਮਦ ਯਸਾਵੀ ਦੇ ਮਕਬਰੇ ਉੱਤਰ ਵੱਲ, 1970ਵਿਆਂ ਵਿੱਚ ਕਿਲੇ ਦੀ ਕੰਧ ਦਾ ਇੱਕ ਦੁਬਾਰਾ ਬਣਿਆ ਭਾਗ ਆਧੁਨਿਕ ਸ਼ਹਿਰ ਦੇ ਵਿਕਾਸ ਨੂੰ ਇਤਿਹਾਸਕ ਖੇਤਰ ਨਾਲੋਂ ਵੱਖ ਕਰਦਾ ਹੈ।[3]

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named timurid
  2. Ro'i, Yaacov (2000). ।slam in the Soviet Union: From the Second World War to Perestroika. New York: Columbia University Press. p. 373. ISBN 0-231-11954-2. {{cite book}}: Cite has empty unknown parameter: |coauthors= (help)
  3. 3.0 3.1 3.2 3.3 3.4 3.5 3.6 "।COMOS Evaluation of Mausoleum of Khawaja Ahmed Yasawi World Heritage Nomination" (PDF). World Heritage Centre. Retrieved 2009-09-14.
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named brittanica2
  5. 5.0 5.1 "Turkestan Kazakhstan city". Retrieved 2009-09-16.
  6. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named geopolitical
  7. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named inscribe
  8. The New Encyclopædia Britannica Micropædia Volume 12. USA: Encyclopædia Britannica,।nc. 1995. p. 56. ISBN 0-85229-605-3. {{cite book}}: Cite has empty unknown parameter: |coauthors= (help)
  9. "Archaeological monuments of Turkistan". Retrieved 2009-09-16.