ਖ਼ਾਨਜ਼ਾਦਾ ਬੇਗ਼ਮ
ਖਾਨਜ਼ਾਦਾ ਬੇਗਮ (c.1478-1545) ਇੱਕ ਤਾਮੂਰੀ ਰਾਜਕੁਮਾਰੀ ਸੀ ਅਤੇ ਉਮਰ ਸ਼ੇਖ ਮਿਰਜ਼ਾ ਦੂਜਾ ਜੋ ਕਿ ਫਰਗਾਨਾ ਦਾ ਅਮੀਰ ਸੀ, ਦੀ ਦੂਜੀ ਸਭ ਤੋਂ ਵੱਡੀ ਲੜਕੀ ਸੀ। ਉਹ ਬਾਬਰ ਦੀ ਪਿਆਰੀ ਵੱਡੀ ਭੈਣ ਸੀ, ਜੋ ਮੁਗਲ ਸਾਮਰਾਜ ਦੇ ਬਾਨੀ ਸਨ. ਉਸ ਦਾ ਆਪਣੇ ਭਰਾ ਨਾਲ ਆਪਣੀ ਸਾਰੀ ਉਮਰ ਗਹਿਰਾ ਸਬੰਧ ਰਿਹਾ, ਇੱਕ ਅਜਿਹਾ ਸਮਾਂ ਜਿਸ ਦੌਰਾਨ ਪਰਿਵਾਰ ਨੇ ਕੇਂਦਰੀ ਏਸ਼ੀਆ ਦੇ ਇੱਕ ਛੋਟੇ ਜਿਹੇ ਅਤੇ ਅਸਪਸ਼ਟ ਹਕੂਮਤ ਨੂੰ ਭਾਰਤੀ ਉਪ-ਮਹਾਂਦੀਪ ਦੇ ਇੱਕ ਵੱਡੇ ਹਿੱਸੇ ਉੱਤੇ ਰਾਜ ਕਰਨ ਦੀ ਤਰੱਕੀ ਤੋਂ ਅੱਗੇ ਵਧਾਇਆ। ਬਾਬਰ ਨੇ ਆਪਣੀ ਭੈਣ ਨੂੰ ਪਦਸ਼ਾ ਬੇਗਮ ਦਾ ਸਨਮਾਨ ਭੇਂਟ ਕੀਤਾ ਅਤੇ ਉਸਦੀ ਮੌਤ ਤੋਂ ਬਾਦ ਉਹ ਅਸਲ ਵਿੱਚ ਆਪਣੇ ਸਾਮਰਾਜ ਦੀ ਪਹਿਲੀ ਮਹਿਲਾ ਸਨ।
ਖਾਨਜ਼ਾਦਾ ਬੇਗਮ ਦਾ ਜ਼ਿਕਰ ਅਕਸਰ ਬਾਬਰਨਾਮਾ, ਉਸਦੇ ਭਰਾ ਦੀਆਂ ਯਾਦਾਂ ਵਿੱਚ ਹਮੇਸ਼ਾ ਪਿਆਰ ਅਤੇ ਸਤਿਕਾਰ ਨਾਲ ਕੀਤਾ ਗਿਆ ਹੈ। ਉਸ ਦੀ ਭਤੀਜੀ ਗੁਲਬਦਨ ਬੇਗਮ ਨੇ ਹੁਮਾਯੂੰਨਾਮਾ ਵਿੱਚ ਵੀ ਅਕਸਰ ਉਸ ਦਾ ਜ਼ਿਕਰ ਕੀਤਾ ਹੈ, ਉਸ ਵਿੱਚ ਉਸਨੇ ਆਪਣੀ ਚਾਚੀ ਨੂੰ "ਸਭ ਤੋਂ ਖਾਸ ਔਰਤ" (ਉਰਫ ਜਨਮ) ਕਿਹਾ ਹੈ। ਕਈ ਅਜਿਹੇ ਮੌਕਿਆਂ ਦਾ ਵਰਣਨ ਕੀਤਾ ਗਿਆ ਹੈ ਜਿੱਥੇ ਉਸਨੇ ਆਪਣੇ ਰਿਸ਼ਤੇਦਾਰਾਂ ਅਤੇ ਖਾਸ ਕਰਕੇ ਉਨ੍ਹਾਂ ਦੇ ਭਤੀਜੇ ਵਿਚਕਾਰ ਰਾਜਨੀਤਿਕ ਮੁਸ਼ਕਿਲਾਂ ਦੌਰਾਨ ਦਖਲ ਕਿਵੇਂ ਦਿੱਤਾ।[1]
ਪਰਿਵਾਰ ਅਤੇ ਵੰਸ਼
ਸੋਧੋਖਾਨਜ਼ਾਦਾ ਬੇਗਮ ਦਾ ਜਨਮ ਲੱਗਭਗ 1478 ਵਿੱਚ ਅਦੀਹਜ਼ਹਾਨ, ਫ਼ਰਗਨਾ, ਵਿਖੇ ਹੋਇਆ। ਉਹ ਉਮਾਰ ਸ਼ੇਖ ਮਿਰਜ਼ਾ ਅਤੇ ਉਨ੍ਹਾਂ ਦੀ ਪਹਿਲੀ ਅਤੇ ਮੁੱਖ ਪਤਨੀ ਕੁਤੁਲੂਗ਼ ਨਿਗਾਰ ਖ਼ਾਨਮ (ਮੁਗ਼ਲਿਸਤਾਨ ਦੀ ਰਾਜਕੁਮਾਰੀ) ਦੀ ਵੱਡੀ ਧੀ ਸੀ।[2] ਉਸ ਦਾ ਛੋਟਾ ਭਰਾ ਬਾਬਰ 1483 ਵਿੱਚ ਉਸਦੇ ਜਨਮ ਲੈਣ ਤੋਂ ਪੰਜ ਸਾਲ ਪਿੱਛੋਂ ਪੈਦਾ ਹੋਇਆ ਸੀ ਅਤੇ ਉਹ ਭਾਰਤ ਦੇ ਮੁਗਲ ਸਾਮਰਾਜ ਦੇ ਬਾਨੀ ਅਤੇ ਪਹਿਲੇ ਸਮਰਾਟ ਬਣਿਆ।[3]
ਖਨਜ਼ਾਦਾ ਦਾ ਦਾਦਾ ਤਿਮੁਰਿਡ ਸਾਮਰਾਜ ਦਾ ਅਬੂ ਸਈਦ ਮਿਰਜ਼ਾ ਸੀ, ਜਦੋਂ ਕਿ ਉਸ ਦਾ ਨਾਨਾ ਯੂਨਸ ਖ਼ਾਨ, ਮੁਗ਼ਲਿਸਤਾਨ ਦਾ ਮਹਾਨ ਖਾਨ ਸੀ। ਇਸ ਤਰ੍ਹਾਂ ਖ਼ਾਨਜ਼ਾਦਾ, ਨਾਨਕਿਆਂ ਵੱਲੋਂ ਚੇਂਗੀਸ ਖ਼ਾਨ ਦੀ ਉੱਤਰਾਧਿਕਾਰੀ ਅਤੇ ਆਪਣੇ ਦਾਦਿਆਂ ਦੇ ਪਾਸੇ ਤੋਂ ਤੈਮੂਰ ਦੇ ਘਰਾਣੇ ਵਿਚੋਂ ਸੀ।
ਹਵਾਲੇ
ਸੋਧੋ- ↑ Schimmel, Annemarie (2004). The Empire of the Great Mughals: History, Art and Culture. Reaktion Books. p. 145. ISBN 1861891857.
- ↑ Babur; edited,,; Rushdie, annotated by Wheeler M. Thackston (2002). The Baburnama: Memoirs of Babur, prince and emperor (Modern Library pbk. ed.). Modern Library. p. 11. ISBN 9780375761379.
{{cite book}}
:|last2=
has generic name (help)CS1 maint: extra punctuation (link) CS1 maint: multiple names: authors list (link) CS1 maint: Multiple names: authors list (link) - ↑ Qassem, Dr Ahmad Shayeq (2013). Afghanistan's Political Stability: A Dream Unrealised (in ਅੰਗਰੇਜ਼ੀ). Ashgate Publishing, Ltd. p. 21. ISBN 9781409499428.