ਖਾਨਵਾ ਦੀ ਲੜਾਈ

1527 ਮੁਗਲ ਸਾਮਰਾਜ ਦੀ ਲੜਾਈ

ਕਨਵਾਹ ਦੀ ਲੜਾਈ ਬਾਬਰ ਅਤੇ ਰਾਣਾ ਸਾਂਗਾ ਵਿਚਕਾਰ 17 ਮਾਰਚ, 1527 ਨੂੰ ਕਨਵਾਹ ਵਿਖੇ ਹੋਈ ਜੋ ਕਿ ਆਗਰਾ ਤੋਂ 60 ਕਿਲੋਮੀਟਰ ਦੂਰ ਹੈ।[3]

ਖਾਨਵਾ ਦੀ ਲੜਾਈ
ਮੁਗ਼ਲ ਸਾਮਰਾਜ ਦਾ ਵਿਸਥਾਰ ਦਾ ਹਿੱਸਾ

ਰਾਜਪੂਤ ਸੈਨਾ ਮੁਗਲਾਂ ਵਿਰੁੱਧ ਲੜਨ ਸਮੇਂ
ਮਿਤੀ1527
ਥਾਂ/ਟਿਕਾਣਾ
ਕਨਵਾਹ, ਆਗਰਾ ਨੇੜੇ, ਭਾਰਤ
ਨਤੀਜਾ ਮੁਗ਼ਲ ਬਾਦਸ਼ਾਹ ਬਾਬਰ ਦੀ ਜਿੱਤ[1][2]
ਰਾਜਖੇਤਰੀ
ਤਬਦੀਲੀਆਂ
ਰਾਜਪੂਤਾਨਾ ਖੇਤਰ ਤੇ ਮੁਗਲ ਬਾਦਸ਼ਾਹ ਦਾ ਅਧਿਕਾਰ
Belligerents
ਮੁਗ਼ਲ ਸਾਮਰਾਜ[1] ਰਾਜਪੂਤ[1]
ਮੁਸਲਿਮ ਰਾਜਪੂਤ
ਲੋਧੀ ਸੈਨਿਕ
Commanders and leaders
ਫਰਮਾ:ਮੁਗ਼ਲ ਰਾਜੇ ਰਾਜਪੂਤ ਰਾਜੇ
Strength
25,000 ਮੁਗ਼ਲ
500 ਕਾਬਲ ਸੈਨਿਕ
40-50 ਖੇਤਰੀ ਤੀਰਅੰਦਾਜ਼
50,000 ਰਾਜਪੂਤ
30,000 ਪੂਰਬੀਅਨ
10,000 ਅਫ਼ਗਾਨ
12,000 ਮੁਸਲਿਮ ਰਾਜਪੂਤ
500 ਹਾਥੀ ਸੈਨਿਕ[1]

ਲੜਾਈ ਦਾ ਸੰਖੇਪ ਸਾਰ

ਸੋਧੋ

ਪਾਣੀਪਤ ਦੀ ਲੜਾਈ ਵਿੱਚ ਬਾਬਰ ਨੇ ਜਿੱਤ ਜਰੂਰ ਪ੍ਰਾਪਤ ਕਰ ਲਈ ਸੀ ਪਰੰਤੂ ਉਸਦਾ ਅਜੇ ਭਾਰਤ 'ਤੇ ਕਬਜ਼ਾ ਨਹੀਂ ਹੋਇਆ ਸੀ। ਉੱਤਰੀ ਭਾਰਤ ਵਿੱਚ ਉਸਦੇ ਰਾਹ ਵਿੱਚ ਸਭ ਤੋਂ ਵੱਡੀ ਰੋਕ ਮੇਵਾੜ ਦਾ ਰਾਣਾ ਸਾਂਗਾ ਸੀ। ਰਾਣਾ ਸਾਂਗਾ ਇੱਕ ਵੀਰ ਯੋਧਾ ਸੀ, ਉਸਦੀ ਸੈਨਿਕ ਸ਼ਕਤੀ ਵੀ ਅਸੀਮ ਸੀ। ਉਂਞ ਵੀ ਬਾਬਰ ਅਤੇ ਰਾਣਾ ਸਾਂਗਾ ਇੱਕ-ਦੂਜੇ ਦੇ ਦੁਸ਼ਮਣ ਬਣ ਚੁੱਕੇ ਸਨ, ਕਿਉਂਕਿ ਰਾਣਾ ਸਾਂਗਾ ਨੇ ਪਾਣੀਪਤ ਦੀ ਲੜਾਈ ਵਿੱਚ ਬਾਬਰ ਦੀ ਸਹਾਇਤਾ ਨਹੀਂ ਕੀਤੀ। ਇਸ ਲਈ ਦੋਹਾਂ ਵਿੱਚ ਯੁੱਧ ਅਟੱਲ ਸੀ। ਬਾਬਰ ਆਪਣੀਆਂ ਸੈਨਾਵਾਂ ਲੈ ਕੇ ਕਨਵਾਹ ਦੇ ਮੈਦਾਨ ਵਿੱਚ ਆ ਡਟਿਆ।
ਰਾਣਾ ਸਾਂਗਾ ਨਾਲ ਸੁਲਤਾਨ ਮਹਿਮੂਦ ਅਤੇ ਹਸਨ ਖ਼ਾਂ ਮੇਵਾਤੀ ਵੀ ਰਲੇ ਸਨ। ਇਸ ਤਰ੍ਹਾਂ ਉਸਦੇ ਸੈਨਿਕਾਂ ਦੀ ਸੰਖਿਆ ਬਾਬਰ ਦੇ ਸੈਨਿਕਾਂ ਤੋਂ ਕਿਤੇ ਜਿਆਦਾ ਹੋ ਗਈ ਸੀ। ਅਜੇ ਤੱਕ ਬਾਬਰ ਨੇ ਮੰਗੋਲਾਂ, ਉਜ਼ਬੇਗਾਂ ਅਤੇ ਅਫ਼ਗਾਨਾਂ ਨਾਲ ਹੀ ਯੁੱਧ ਲੜੇ ਸਨ। ਪਰੰਤੂ ਹੁਣ ਉਸਦੇ ਨੇ ਵੀਰ ਰਾਜਪੂਤਾਂ ਦਾ ਸਾਹਮਣਾ ਕਰਨਾ ਸੀ ਜੋ ਜਾਨ ਤੋਂ ਵੱਧ ਸਨਮਾਨ ਨੂੰ ਥਾਂ ਦਿੰਦੇ ਸਨ। ਜਦੋਂ ਮੁਗਲ ਸੈਨਿਕਾਂ ਨੇ ਰਾਜਪੂਤਾਂ ਦੀ ਵੀਰਤਾ ਦੇ ਚਰਚੇ ਸੁਣੇ ਤਾਂ ਉਹ ਹੌਂਸਲਾ ਖੋ ਬੈਠੇ। ਉਹਨੀਂ ਦਿਨੀਂ ਕਾਬਲ ਤੋਂ ਮੁਹੰਮਦ ਸ਼ਰੀਫ਼ ਨਾਂ ਦਾ ਇੱਕ ਜੋਤਸ਼ੀ ਭਾਰਤ ਆਇਆ। ਉਸਨੇ ਇਹ ਭਵਿੱਖਬਾਣੀ ਕੀਤੀ ਕਿ ਰਾਣਾ ਸਾਂਗਾ ਦੇ ਵਿਰੁੱਧ ਯੁੱਧ ਵਿੱਚ ਬਾਬਰ ਦੀ ਹਾਰ ਹੋਵੇਗੀ। ਇਸ ਨਾਲ ਮੁਗਲ ਸੈਨਿਕ ਹੋਰ ਵੀ ਹੌਂਸਲਾ ਢਾ ਗੲੇ। ਉਹਨੀਂ ਦਿਨੀਂ ਸੀਕਰੀ ਨਾਮਕ ਸਥਾਨ 'ਤੇ ਰਾਜਪੂਤਾਂ ਨੇ ਮੁਸਲਮਾਨਾਂ ਨੂੰ ਹਰਾ ਦਿੱਤਾ। ਮੁਗਲ ਸੈਨਿਕਾਂ ਨੂੰ ਹੁਣ ਵਿਸ਼ਵਾਸ ਹੋ ਗਿਆ ਕਿ ਮੁਹੰਮਦ ਦੀ ਭਵਿੱਖਬਾਣੀ ਸੱਚੀ ਸਿੱਧ ਹੋ ਕੇ ਰਹੇਗੀ। ਪਰੰਤੂ ਬਾਬਰ ਨੇ ਆਪਣੇ ਸੈਨਿਕਾਂ ਨੂੰ ਇਸਲਾਮ ਦੇ ਨਾਮ 'ਤੇ ਲੜਨ ਲਈ ਪ੍ਰੇਰਿਤ ਕੀਤਾ। ਬਾਬਰ ਨੇ ਆਪ ਸ਼ਰਾਬ ਨੂੰ ਕਦੇ ਨਾ ਛੂਹਣ ਦੀ ਕਸਮ ਖਾਦ੍ਹੀ। ਉਸਨੇ ਸ਼ਰਾਬ ਦੇ ਸਾਰੇ ਬਰਤਨ ਭਣਵਾ ਸੁੱਟੇ। ਨਾਲ ਹੀ ਉਸਨੇ ਮੁਸਲਮਾਨਾਂ ਤੋਂ ਤਮਗਾ ਨਾਮਕ ਕਰ ਲੈਣਾ ਬੰਦ ਕਰ ਦਿੱਤਾ। ਉਸਦੀ ਪ੍ਰਾਰਥਨਾ ਦਾ ਸੈਨਿਕਾਂ 'ਤੇ ਪੂਰਾ ਅਸਰ ਹੋਇਆ ਅਤੇ ਉਹ ਯੁੱਧ ਵਿੱਚ ਮਰ ਮਿਟਣ ਲਈ ਤਿਆਰ ਹੋ ਗੲੇ।
17 ਮਾਰਚ, 1527 ਨੂੰ ਠੀਕ 9 ਵਜੇ ਦੇ ਲਗਭਗ ਮੁਗਲ ਅਤੇ ਰਾਜਪੂਤ ਸੈਨਾਵਾਂ ਕਨਵਾਹ ਦੇ ਰਣਖੇਤਰ ਵਿੱਚ ਆਪਸ ਵਿੱਚ ਭਿੜ ਪਈਆਂ। ਇਸ ਯੁੱਧ ਵਿੱਚ ਵੀ ਬਾਬਰ ਨੇ ਆਪਣੀ ਸੈਨਾ ਦਾ ਸੰਗਠਨ ਪਾਣੀਪਤ ਦੀ ਲੜਾਈ ਵਾਂਗ ਰੱਖਿਆ। ਦੂਜੇ ਪਾਸੇ ਰਾਣਾ ਸਾਂਗਾ ਦੀ ਸੈਨਾ 2 ਲੱਖ ਦੇ ਲਗਭਗ ਸੀ। ਇਸ ਵਿੱਚ ਰਾਜਪੂਤ, ਮਹਿਮੂਦ ਲੋਧੀ ਅਤੇ ਹਸਨ ਖ਼ਾਂ ਮੇਵਾਤੀ ਦੀਆਂ ਸੈਨਾਵਾਂ ਸ਼ਾਮਿਲ ਸਨ। ਕਿਹਾ ਜਾਂਦਾ ਹੈ ਕਿ ਕੇਵਲ ਭੀਲਸਾ ਦੇ ਸਰਦਾਰ ਹੀ ਇਸ ਯੁੱਧ ਵਿੱਚ 30,000 ਘੋੜੇ ਲਿਆੲੇ ਸਨ। ਇਹ ਸਾਰੀ ਸੈਨਾ ਚਾਰ ਭਾਗਾਂ ਵਿੱਚ ਵੰਡੀ ਹੋਈ ਸੀ।
ਯੁੱਧ ਦਾ ਆਰੰਭ ਰਾਜਪੂਤਾਂ ਨੇ ਕੀਤਾ। ਉਨ੍ਹਾਂ ਨੇ ਬਾਬਰ ਦੇ ਸੱਜੇ ਪਾਸੇ ਤੇ ਹਮਲਾ ਕੀਤਾ। ਕੁਝ ਸਮੇਂ ਲਈ ਅਜਿਹਾ ਪ੍ਰਤੀਤ ਹੋਣ ਲੱਗਾ ਕਿ ਰਾਜਪੂਤਾਂ ਦੀ ਜਿੱਤ ਹੋਵੇਗੀ। ਪਰੰਤੂ ਉਸਤਾਦ ਅਲੀ ਦੇ ਤੋਪਖਾਨੇ ਦੇ ਗੋਲਿਆਂ ਨੇ ਉਨ੍ਹਾਂ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਤੋਪਾਂ ਦੇ ਵਾਰ ਤੋਂ ਬਚਣ ਲਈ ਦੁਸ਼ਮਣ ਦੇ ਸੈਨਿਕ ਸਾਰੀਆਂ ਦਿਸ਼ਾਵਾਂ ਵਿੱਚ ਨੱਠ ਗੲੇ। ਰਾਣਾ ਸਾਂਗਾ ਵੀ ਜਖ਼ਮੀ ਹੋ ਕੇ ਰਣ-ਖੇਤਰ ਵਿੱਚੋਂ ਭੱਜ ਗਿਆ। ਇਸ ਤਰ੍ਹਾਂ ਬਾਬਰ ਜੇਤੂ ਰਿਹਾ।

ਹਵਾਲੇ

ਸੋਧੋ
  1. 1.0 1.1 1.2 1.3 A History of India Under the Two First Sovereigns of the House of Taimur, Báber and Humáyun, by William Erskine, Published by Longman, Brown, Green, and Longmans, 1854, Public Domain
  2. An Advanced History of India, Dr K.K.Datta,p.429
  3. An Advanced History of India, Dr K.K.Datta,p.429

ਬਾਹਰੀ ਕੜੀਆਂ

ਸੋਧੋ