ਖ਼ਾਲਸਾ ਏਡ

ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਲੀ ਸੰਸਥਾਂ
(ਖਾਲਸਾ ਏਡ ਤੋਂ ਮੋੜਿਆ ਗਿਆ)

ਖਾਲਸਾ ਏਡ ਇੱਕ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਅਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ, ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਆਪੀ ਪਿਆਰ ਦੇ ਅਧਾਰਿਤ ਹੈ। ਇਹ ਬਰਤਾਨਵੀ ਰਜਿਸਟਰਡ ਚੈਰਿਟੀ (#1080374) 1999 ਵਿੱਚ ਸਥਾਪਨਾ ਕੀਤੀ ਗਈ ਅਤੇ ਬਰਤਾਨਵੀ ਚੈਰਿਟੀ ਕਮਿਸ਼ਨ ਤੋਂ ਮਾਨਤਾ ਪਰਾਪਤ ਹੈ ਅਤੇ ਇਹ ਨਿਰਸਵਾਰਥ, ਉੱਤਰੀ ਅਮਰੀਕਾ ਅਤੇ ਏਸ਼ੀਆ 'ਚ ਸੇਵਾ ਕਰ ਰਹੀ ਹੈ। ਖਾਲਸਾ ਏਡ ਨੇ ਸੰਸਾਰ ਭਰ ਵਿੱਚ ਤਬਾਹੀ, ਯੁੱਧ, ਅਤੇ ਹੋਰ ਦੁਖਦਾਈ ਘਟਨਾਵਾਂ ਦੇ ਪੀੜਤਾਂ ਨੂੰ ਰਾਹਤ ਮਦਦ ਮੁਹੱਈਆ ਕੀਤੀ ਹੈ।

ਖਾਲਸਾ ਏਡ
ਖਾਲਸਾ ਏਡ
ਨਿਰਮਾਣ1999/2000 (1999/2000)
ਸੰਸਥਾਪਕਰਵੀ ਸਿੰਘ
ਸਥਾਪਨਾ ਦੀ ਜਗ੍ਹਾਸਲੋਹ, ਇੰਗਲੈਂਡ
ਕਿਸਮਐਨ.ਜੀ.ਓ
ਟੈਕਸ ਆਈਡੀ ਨੰਬਰ
nock
ਰਜਿਸਟ੍ਰੇਸ਼ਨ ਨੰ.nock
ਕਾਨੂੰਨੀ ਸਥਿਤੀਬਰਤਾਨਵੀ ਰਜਿਸਟਰਡ ਚੈਰਿਟੀ
ਕੇਂਦਰਿਤਦੁਨੀਆ ਦੇ ਤਬਾਹੀ ਵਾਲੇ ਇਲਾਕਿਆਂ ਅਤੇ ਨਾਗਰਿਕ ਸੰਘਰਸ਼ ਜ਼ੋਨਾਂ ਵਿੱਚ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਦਾ ਹੈ।
ਮੁੱਖ ਦਫ਼ਤਰਸਲੋਹ, ਇੰਗਲੈਂਡ
ਮੂਲਯੂਨਾਈਟਿਡ ਕਿੰਗਡਮ
ਖੇਤਰਕੌਮਾਂਤਰੀ
(CEO)
ਰਵੀ ਸਿੰਘ
ਮਾਲੀਆ
£1M
ਅਧਿਕਾਰੀ
7
ਵਾਲੰਟੀਅਰ
50
ਵੈੱਬਸਾਈਟwww.khalsaaid.org
ਰਵੀ ਸਿੰਘ
ਰਾਸ਼ਟਰੀਅਤਾਬਰਤਾਨਵੀ
ਅਲਮਾ ਮਾਤਰਸਾਲੌ ਐਂਡ ਈਟਨ ਚਰਚ ਆਫ ਇੰਗਲੈਂਡ ਬਿਜਨਸ ਐਂਡ ਐਂਟਰਪ੍ਰਾਈਜ਼ ਕਾਲਜ
ਪੇਸ਼ਾਖ਼ਾਲਸਾ ਏਡ ਦਾ ਸੰਚਾਲਕ
ਸਰਗਰਮੀ ਦੇ ਸਾਲ1999-ਹੁਣ
ਲਈ ਪ੍ਰਸਿੱਧਦੁਨੀਆਂ ਭਰ ਵਿੱਚ ਬਿਪਤਾ ਪੀੜਤਾਂ ਦੀ ਮੱਦਦ
ਬੋਰਡ ਮੈਂਬਰਖ਼ਾਲਸਾ ਏਡ

ਇਸ ਦਾ ਪਹਿਲਾ ਮਿਸ਼ਨ 1999 ਵਿੱਚ ਅਲਬਾਨੀਆ-ਯੂਗੋਸਲਾਵੀਆ ਸਰਹੱਦ ਤੇ ਹਜ਼ਾਰਾਂ ਦੀ ਗਿਣਤੀ ਚ ਬੈਠੇ ਸ਼ਰਨਾਰਥੀਆਂ ਨੂੰ ਭੋਜਨ ਅਤੇ ਸ਼ਰਨ ਮੁਹੱਈਆ ਕਰਨਾ ਸੀ, ਜੋ ਕਿ ਯੂਗੋਸਲਾਵੀਆ ਵਿੱਚ ਜੰਗ ਦਾ ਸ਼ਿਕਾਰ ਸਨ । ਨਿਊ ਮਿਲੈਨੀਅਮ 2000 ਦੌਰਾਨ ਖਾਲਸਾ ਏਡ ਵਾਲਿਆਂ ਨੇ ਚੱਕਰਵਾਤ ਦੀ ਮਾਰ ਹੇਠ ਆਏ ਉੱਤਰੀ ਭਾਰਤ ਦੇ ਰਾਜ ਉੜੀਸਾ 'ਚ ਜਿੱਥੇ ਉਹ ਪੀੜਤਾਂ ਦੇ ਨਾਲ ਖੜ੍ਹੇ ਉੱਥੇ ਪ੍ਰਭਾਵਿਤ ਸਕੂਲਾਂ ਵਿੱਚ ਵਿਦਿਆ ਦੁਬਾਰਾ ਸ਼ੁਰੂ ਕਰਨ ਲਈ ਵੀ ਸਹਾਇਤਾ ਮੁਹੱਈਆ ਕੀਤੀ ਸੀ। 2001 ਵਿੱਚ ਖਾਲਸਾ ਏਡ ਵਾਲੇ ਤੁਰਕੀ ਦੇ ਉੱਤਰ ਪੱਛਮੀ ਖੇਤਰ ਚ ਭੂਚਾਲ ਦੇ ਪੀੜਤਾਂ ਨੂੰ ਪਾਣੀ ਅਤੇ ਦਵਾਈਆਂ ਦੀ ਸਹਾਇਤਾ ਮੁਹੱਈਆ ਕਰਨ ਲਈ ਵੀ ਗਏ ਸਨ। ਖਾਲਸਾ ਏਡ ਲਈ ਲੋਕ ਬਿਨਾਂ ਕਿਸੇ ਤਨਖਾਹ ਦੇ ਕੰਮ ਕਰਦੇ ਹਨ, ਉਹ ਸਾਰੇ ਨਿਰਸਵਾਰਥ ਸੇਵਾ ਕਰਦੇ ਹਨ। ਇਹ ਲੋਕ ਕੰਮ ਅਤੇ ਸਿੱਖਿਆ ਤੋਂ ਛੁੱਟੀਆਂ ਲੈਕੇ ਵਿਦੇਸ਼ਾਂ ਦੇ ਪ੍ਰਭਾਵਿਤ ਖੇਤਰਾਂ ਚ ਮਦਦ ਕਰਨ ਜਾਂਦੇ ਹਨ। ਮੁੱਖ ਤੌਰ 'ਤੇ ਬਰਤਾਨੀਆਂ ਦੇ ਸਿੱਖ,ਖਾਲਸਾ ਏਡ ਨੂੰ ਮਾਲੀ ਮਦਦ ਕਰਦੇ ਹਨ। www.focuspunjab.org/ ਚੈਰਟੀ, ਖਾਲਸਾ ਏਡ ਦੀ ਸਹਿਯੋਗੀ ਹੈ।ਖਾਲਸਾ ਏਡ ਨੇ ਹੇਠ ਲਿਖੀਆਂ ਕੁਝ ਯੋਜਨਾਵਾਂ ਤੇ ਕੰਮ ਕੀਤਾ ਹੈ - ਅਲਬਾਨੀਆ (ਬੇਘਰ ਕੋਸੋਵਨ ਸ਼ਰਨਾਰਥੀਆਂ ਦੀ ਮਦਦ), ਤੁਰਕੀ (ਭੂਚਾਲ ਰਾਹਤ), ਉੜੀਸਾ, ਭਾਰਤ ਵਿੱਚ (ਤੂਫਾਨ ਦੇ ਬਾਅਦ ਮੁੜ ਵਸੇਬਾ), ਗੁਜਰਾਤ, ਭਾਰਤ ਵਿੱਚ (ਭੂਚਾਲ ਤੋਂ ਬਾਅਦ ਰਾਹਤ ਸਹਾਇਤਾ), ਡਰ ਕੋਂਗੋ ਚ (ਇੱਕ ਜਵਾਲਾਮੁਖੀ ਫਟਣ ਤੇ ਰਾਹਤ ਯਤਨ),ਸੋਮਾਲੀਆ (ਪਾਣੀ ਦੀ ਸ਼ੁੱਧਤਾ ਸਹਾਇਤਾ), ਕਾਬੁਲ, ਅਫਗਾਨਿਸਤਾਨ (ਜੰਗ ਦੌਰਾਨ ਮੁੜ ਵਸੇਬਾ ਸਹਾਇਤਾ) ਪਾਕਿਸਤਾਨ (ਮੁੜ ਵਸੇਬੇ ਲਈ ਸਹਾਇਤਾ ਪ੍ਰਦਾਨ ਕਰਨਾ), ਇੰਡੋਨੇਸ਼ੀਆ (ਨੌਜਵਾਨ ਬੱਚਿਆਂ ਲਈ ਕਲਾ ਥੈਰੇਪੀ ਸੈਸ਼ਨ), ਪੰਜਾਬ ਨਸ਼ਾ ਪ੍ਰਾਜੈਕਟ (ਪੰਜਾਬ ਚ ਨਸ਼ੇ ਦੀ ਦੁਰਵਰਤੋਂ), ਪਥਾਰਗਾਟ, ਬੰਗਲਾਦੇਸ਼ ਚ ਢਾਕਾ (ਚੱਕਰਵਾਤ ਪ੍ਰਭਾਵਿਤ ਖੇਤਰ), ਪੰਜਾਬ 'ਚ ਹੜ੍ਹ (ਪੰਜਾਬ ਹੜ੍ਹ ਰਾਹਤ), ਹੈਤੀ (ਪਾਣੀ ਦੇ ਪੰਪ ਮੁਹੱਈਆ)।

  • 2017 ਵਿਚ, ਖਾਲਸਾ ਏਡ ਨੇ  ਬੰਗਲਾਦੇਸ਼ ਸਰਹੱਦ ਦੇ ਨੇੜੇ ਪਨਾਹ ਲਈ ਭੱਜ ਰਹੇ ਬਰਮਾ ਦੇ ਰੋਹਿੰਗਿਆ ਮੁਸਲਮਾਨਾਂ ਨੂੰ ਭੋਜਨ ਅਤੇ ਕੱਪੜੇ ਮੁਹੱਈਆ ਕੀਤੇ।

ਲੰਮੇ ਸਮੇਂ ਦੇ ਪ੍ਰੋਜੈਕਟ

ਸੋਧੋ

ਲੰਗਰ ਸਹਾਇਤਾ

ਸੋਧੋ

ਖਾਲਸਾ ਏਡ ਦਾ ਇਹ ਇੱਕ ਹੋਰ ਲੰਮਾ ਸਮਾਂ ਪ੍ਰੋਜੈਕਟ ਹੈ। ਇਸਦਾ ਮੁੱਖ ਧਿਆਨ ਦੁਨੀਆ ਭਰ ਵਿੱਚ ਭੁੱਖ ਮਿਟਾਉਣ 'ਤੇ ਹੈ। ਇਹ ਲੰਗਰ ਦੀ ਸਿੱਖ ਧਾਰਨਾ 'ਤੇ ਅਧਾਰਿਤ ਹੈ, ਜਿਸਦਾ ਅਰਥ ਹੈ ਹਰੇਕ ਲਈ ਮੁਫਤ ਭੋਜਨ। ਲੰਗਰ ਏਡ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਬਹੁਤ ਸਾਰੀਆ ਸੰਸਥਾਵਾਂ ਨੂੰ ਸੰਗਠਿਤ ਕਰਦੀ ਹੈ ਜਿਥੇ ਖਾਣੇ ਦੀ ਜ਼ਰੂਰਤ ਹੁੰਦੀ ਹੈ।

ਪਿਛਲੇ ਪ੍ਰਾਜੈਕਟ

ਸੋਧੋ
  • ਅਲਬਾਨੀਆ (ਬੇਘਰ ਹੋਏ ਕੋਸੋਵਾਨ ਸ਼ਰਨਾਰਥੀਆਂ ਦੀ ਸਹਾਇਤਾ)
  • ਤੁਰਕੀ (ਭੂਚਾਲ ਤੋਂ ਰਾਹਤ)
  • ਉੜੀਸਾ ਭਾਰਤ ਵਿੱਚ (ਇਕ ਤੂਫਾਨ ਤੋਂ ਬਾਅਦ ਪੁਨਰਵਾਸ)
  • ਗੁਜਰਾਤ ਭਾਰਤ ਵਿੱਚ (ਭੂਚਾਲ ਦੇ ਜਵਾਬ ਰਾਹਤ ਸਹਾਇਤਾ)
  • ਡੀਆਰ ਕਾਂਗੋ (ਜੁਆਲਾਮੁਖੀ ਫਟਣ ਦੇ ਜਵਾਬ ਵਿੱਚ ਰਾਹਤ ਕੋਸ਼ਿਸ਼ਾਂ)
  • ਸੋਮਾਲੀਆ (ਜਲ ਸ਼ੁੱਧ ਕਰਨ ਦੀ ਸਹਾਇਤਾ)
  • ਕਾਬੁਲ, ਅਫਗਾਨਿਸਤਾਨ (ਜੰਗ ਮੁੜ ਵਸੇਬਾ ਸਹਾਇਤਾ)
  • ਪਾਕਿਸਤਾਨ (ਪੁਨਰਵਾਸ ਅਤੇ ਸਹਾਇਤਾ ਪ੍ਰਦਾਨ ਕਰ ਰਿਹਾ ਹੈ)
  • ਇੰਡੋਨੇਸ਼ੀਆ (ਛੋਟੇ ਬੱਚਿਆਂ ਲਈ ਆਰਟ ਥੈਰੇਪੀ ਸੈਸ਼ਨ)
  • ਪੰਜਾਬ, ਇੰਡੀਆ ਡਰੱਗਜ਼ ਪ੍ਰੋਜੈਕਟ (ਪੰਜਾਬ ਵਿੱਚ ਨਸ਼ਿਆਂ ਦੀ ਦੁਰਵਰਤੋਂ)
  • ਪਥਰਗਟ, ਬੰਗਲਾਦੇਸ਼ (ਚੱਕਰਵਾਤ ਪ੍ਰਭਾਵਤ ਖੇਤਰ)
  • ਪੰਜਾਬ, ਭਾਰਤ ਹੜ੍ਹਾਂ (ਪੰਜਾਬ ਹੜ੍ਹਾਂ ਤੋਂ ਰਾਹਤ)
  • ਹੈਤੀ (ਪਾਣੀ ਦੇ ਪੰਪ ਮੁਹੱਈਆ ਕਰਵਾਉਣਾ)
  • ਬੋਸਨੀਆ ਹੜ੍ਹ (ਮਈ 2014)
  • ਵਿਸ਼ਾਖਾਪਟਨਮ ਚੱਕਰਵਾਤ (2014)
  • ਆਸਟਰੇਲੀਆ ਚੱਕਰਵਾਤ ਮਾਰਸੀਆ (ਫਰਵਰੀ 2015)
  • ਯਮਨ ਸਿਵਲ ਯੁੱਧ (ਜੁਲਾਈ 2015)
  • ਗ੍ਰੀਸ ਰਫਿਊਜੀ ਸੰਕਟ (2016) ਨੇ ਭੋਜਨ ਸਪਲਾਈ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ।
  • 2017 ਵਿੱਚ, ਖਾਲਸਾ ਏਡ ਨੇ ਬੰਗਲਾਦੇਸ਼ ਦੀ ਸਰਹੱਦ ਨੇੜੇ ਬਰਮਾ ਦੇ ਭੱਜ ਰਹੇ ਰੋਹਿੰਗਿਆ ਮੁਸਲਮਾਨਾਂ ਨੂੰ ਭੋਜਨ, ਕੱਪੜੇ ਅਤੇ ਪਨਾਹ ਦਿੱਤੀ।
  • ਅਗਸਤ 2017 ਵਿੱਚ, ਖਾਲਸੇ ਏਡ ਸਹਾਇਤਾ ਨੇ ਅੱਸ਼ੂਰੀਆਂ ਦੇ ਕੱਟੜਪੰਥੀ ਈਸਾਈਆਂ ਨੂੰ ਬਿਜਲੀ ਬਹਾਲ ਕੀਤੀ।
  • ਜਨਵਰੀ 2018 ਵਿਚ, ਖਾਲਸਾ ਏਡ ਨੇ 200 ਲੜਕੀਆਂ ਨੂੰ ਬਜਟ 'ਤੇ ਖਰੀਦਦਾਰੀ ਕਰਕੇ ਉਨ੍ਹਾਂ ਦੀ ਪਸੰਦ ਦੇ ਕੱਪੜੇ ਪ੍ਰਦਾਨ ਕੀਤੇ।
  • 2018 ਵਿੱਚ, ਖਾਲਸਾ ਏਡ ਕੇਰਲ ਦੇ ਹੜ੍ਹਾਂ ਦੇ ਹਿੱਸੇ ਵਜੋਂ ਰਾਹਤ ਕਾਰਜ ਵਿੱਚ ਸ਼ਾਮਲ ਹੋਏ।
  • ਇੰਡੋਨੇਸ਼ੀਆ ਭੁਚਾਲ ਅਤੇ ਸੁਨਾਮੀ ਤੋਂ ਰਾਹਤ।
  • ਫਰਵਰੀ, 2019 ਵਿੱਚ ਕਸ਼ਮੀਰ ਦੇ ਪੁਲਵਾਮਾ ਵਿਖੇ ਸੀਆਰਪੀਐਫ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਬਾਹਰ ਪੜ੍ਹ ਰਹੇ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਜਾਨ ਲਈ ਖਤਰਾ ਸੀ। ਖਾਲਸਾ ਏਡ ਉਨ੍ਹਾਂ ਦੇ ਬਚਾਅ ਲਈ ਆਇਆ, ਭਾਰਤ ਦੇ ਵੱਖ-ਵੱਖ ਰਾਜਾਂ ਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਮੁਹਾਲੀ ਦੇ ਗੁਰੂਦੁਆਰਾ ਸਾਹਿਬ ਵਿਖੇ ਇਕੱਠੇ ਕੀਤਾ ਗਿਆ, ਲੰਗਰ ਛਕਾਇਆ ਗਿਆ ਅਤੇ ਸੁਰੱਖਿਅਤ ਕਸ਼ਮੀਰ ਵਿੱਚ ਉਨ੍ਹਾਂ ਦੇ ਆਪਣੇ ਘਰ ਲਿਜਾਇਆ ਗਿਆ।

ਇਹ ਵੀ ਵੇਖੋ

ਸੋਧੋ

ਬਾਹਰੀ ਕੜੀਆਂ

ਸੋਧੋ