ਖਾਲਿਦ ਮਹਿਮੂਦ (ਵਿਕੀਪੀਡੀਅਨ)

ਖਾਲਿਦ ਮਹਿਮੂਦ ਪਾਕਿਸਤਾਨ ਪੰਜਾਬ ਦਾ ਇੱਕ ਪੰਜਾਬੀ ਸੀ ਜਿਸ ਨੇ ਸ਼ਾਹਮੁਖੀ, ਜੋ ਕਿ ਪੱਛਮੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਲਿਪੀ ਹੈ, ਵਿੱਚ ਵਿਕੀਪੀਡੀਆ ਦਾ ਵਿਕਾਸ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਉਸਨੇ ਸ਼ਾਹਮੁਖੀ ਵਿੱਚ ਵਿਕੀਪੀਡੀਆ ਦੀ ਸ਼ੁਰੂਆਤ ਕੀਤੀ ਅਤੇ ਇਸ ਵਿੱਚ ਪੰਜਾਬੀ ਬੋਲੀ, ਸੱਭਿਆਚਾਰ, ਲੋਕਧਾਰਾ ਅਤੇ ਗਿਆਨ ਵਿਗਿਆਨ ਨਾਲ ਸਬੰਧਿਤ ਹਜ਼ਾਰਾਂ ਲੇਖ ਪਾਏ।ਇਸ ਸਮੇਂ ਸ਼ਾਹਮੁਖੀ ਵਿਕੀਪੀਡੀਆ ਉੱਤੇ 34000 ਤੋਂ ਵੱਧ ਲੇਖ ਹਨ ਜਿਸ ਵਿੱਚ ਜਿਆਦਾ ਯੋਗਦਾਨ ਖਾਲਿਦ ਮਹਿਮੂਦ ਦਾ ਹੀ ਹੈ।[1] ਉਸ ਵਲੋਂ ਪਹਿਲੀ ਵਾਰ ਪੰਜਾਬ ਦੀਆਂ ਉਪ-ਭਾਸ਼ਾਵਾਂ (Punjabi Dailects) ਦਾ ਨਕਸ਼ਾ ਤਿਆਰ ਕਰ ਕੇ ਵਿਕੀਪੀਡੀਆ ਤੇ ਪਾਇਆ ਗਿਆ ਨਕਸ਼ਾ ਇੱਕ ਵਿਲੱਖਣ ਯੋਗਦਾਨ ਹੈ।[2]

ਖਾਲਿਦ ਮਹਿਮੂਦ
ਖਾਲਿਦ ਮਹਿਮੂਦ ਵਲੋਂ ਤਿਆਰ ਕੀਤਾ ਪੰਜਾਬ ਦੀਆਂ ਉਪ ਭਾਸ਼ਾਵਾਂ ਦਾ ਪਹਿਲਾ ਨਕਸ਼ਾ

ਸ਼ਾਹਮੁਖੀ ਵਿਕੀਪੀਡੀਆ ਉੱਤੇ ਉਸ ਦੇ ਇੱਕਲੇ ਦੇ 67000 ਦੇ ਕਰੀਬ ਐਡਿਟ ਹਨ।[1] ਉਸ ਵਲੋਂ ਪਹਿਲੀ ਵਾਰ ਪੰਜਾਬ ਦੀਆਂ ਉਪ-ਭਾਸ਼ਾਵਾਂ ਦਾ ਨਕਸ਼ਾ (Map of Punjabi Dailects) ਦਾ ਤਿਆਰ ਕਰ ਕੇ ਵਿਕੀਪੀਡੀਆ ਤੇ ਪਾਇਆ ਗਿਆ ਨਕਸ਼ਾ ਇੱਕ ਵਿਲੱਖਣ ਯੋਗਦਾਨ ਹੈ।ਇਸ ਤੋਂ ਇਲਾਵਾ ਉਸਨੇ ਕਈ ਹੋਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਵਿਸ਼ਿਆਂ ਤੇ ਬਹੁਤ ਸਾਰੇ ਲੇਖ ਪੰਜਾਬੀ ਵਿਕੀਪੀਡੀਆ ਤੇ ਸ਼ਾਹਮੁਖੀ ਵਿੱਚ ਸ਼ੁਰੂ ਕੀਤੇ।[3]

ਜੀਵਨ ਵੇਰਵਾ

ਸੋਧੋ

ਖਾਲਿਦ ਮਹਿਮੂਦ ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ ਵਿੱਚ ਰਹਿੰਦੇ ਸਨ ਅਤੇ ਕਿੱਤੇ ਵਜੋਂ ਇੱਕ ਅਧਿਆਪਕ ਸਨ। ਉਹ ਕੇ.ਆਰ ਐਲ ਕਾਲਜ ਵਿੱਚ ਪੜ੍ਹਾਉਂਦੇ ਸਨ। ਉਹਨਾ ਦੀ ਕਾਫੀ ਸਮਾਂ ਬਿਮਾਰ ਰਹਿਣ ਪਿਛੋਂ 1 ਨਵੰਬਰ 2015 ਨੂੰ ਮੌਤ ਹੋ ਗਈ। ਉਹ ਵਿਕਿਪੀਡਿਆ ਤੋਂ ਇਲਾਵਾ ਪੰਜਾਬ ਦੀ ਬੋਲੀ ਅਤੇ ਸੱਭਿਆਚਾਰ ਨਾਲ ਜੁੜੇ ਕਈ ਹੋਰ ਆਨ ਲਾਈਨ ਗਰੁੱਪਾਂ ਨਾਲ ਵੀ ਜੁੜੇ ਹੋਏ ਸਨ।

ਵਿਕੀਮੀਨੀਆ ਕਾਨਫਰੰਸਾਂ ਵਿੱਚ ਸ਼ਿਰਕਤ

ਸੋਧੋ

ਖਾਲਿਦ ਮਹਿਮੂਦ ਦੇ ਯੋਗਦਾਨ ਨੂੰ ਧਿਆਨ ਵਿੱਚ ਰਖਦੇ ਹੋਏ ਵਿਕੀਮੀਡੀਆ ਫਾਊਂਡੇਸ਼ਨ ਵਲੋਂ ਉਸਨੂੰ 2012 ਵਿੱਚ ਵਾਸ਼ਿੰਗਟਨ, 2014 ਵਿੱਚ ਲੰਡਨ ਅਤੇ 2015 ਵਿੱਚ ਮੈਕਸੀਕੋ ਵਿੱਚ ਹੋਈਆਂ ਵਿਕੀਮੀਨੀਆ ਕਾਨਫਰੰਸਾਂ ਵਿੱਚ ਭਾਗ ਲੈਣ ਲਈ ਬੁਲਾਇਆ ਗਿਆ।

ਹਵਾਲੇ

ਸੋਧੋ