ਖੋਡੀਆਰ
ਖੋਡੀਆਰ ਮਾਂ (ਮਾਂ ਦਾ ਅਰਥ ਕਈ ਭਾਰਤੀ ਭਾਸ਼ਾਵਾਂ ਵਿੱਚ ਹੈ) ਇੱਕ ਯੋਧਾ ਹਿੰਦੂ ਦੇਵੀ ਹੈ ਜੋ ਚਰਨ ਜਾਤੀ ਵਿੱਚ 700 ਈ. ਦੇ ਨੇੜੇ-ਤੇੜੇ ਪੈਦਾ ਹੋਈ। ਉਹ ਮਮਦ ਜੀ ਚਰਨ ਦੀ ਧੀ ਸੀ।[1]
ਖੋਡੀਆਰ ਮਾਂ | |
---|---|
ਮਾਨਤਾ | ਦੇਵੀ, ਪਰਾਸ਼ਕਤੀ |
ਮੰਤਰ | ਐ ਸ਼੍ਰੀ ਖੋਡੀਆਰ |
ਵਾਹਨ | ਮਕਰ |
ਗੁਜਰਾਤ ਵਿੱਚ ਚਰਨ ਗਧਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਮਮਦ ਜੀ ਚਰਨ ਦੇ ਸ਼ਾਸਕ ਮਹਾਰਾਜ ਸ਼ਿਲਭੱਦਰ ਨਾਲ ਚੰਗੇ ਸੰਬੰਧ ਸਨ। ਸ਼ਾਸਕ ਦੇ ਮੰਤਰੀ ਉਹਨਾਂ ਦੇ ਇਸ ਰਿਸ਼ਤੇ ਤੋਂ ਈਰਖਾ ਕਰਦੇ ਸਨ ਅਤੇ ਮਮਦ ਜੀ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨੇ ਇੱਕ ਯੋਜਨਾ ਤਿਆਰ ਕੀਤੀ। ਉਹ ਸ਼ਾਸਕ ਨੂੰ ਪਰੇਸ਼ਾਨ ਕਰਨ ਵਿੱਚ ਬਹੁਤ ਸਫਲ ਨਹੀਂ ਹੋਏ ਸਨ, ਪਰ ਉਹ ਸ਼ਾਸਕ ਦੀ ਪਤਨੀ, ਰਾਣੀ ਨੂੰ ਮਨਾਉਣ ਵਿੱਚ ਸਫਲ ਰਹੇ।
ਇੱਕ ਦਿਨ, ਦਰਬਾਨ ਨੇ ਉਸ ਨੂੰ ਮਹਿਲ ਵਿੱਚ ਨਹੀਂ ਜਾਣ ਦਿੱਤਾ। ਜਦੋਂ ਮਮਦ ਜੀ ਨੇ ਇਸ ਦੇ ਕਾਰਨ ਦੀ ਮੰਗ ਕੀਤੀ ਤਾਂ ਉਸ ਨੂੰ ਦੱਸਿਆ ਗਿਆ ਕਿ ਇੱਕ ਬੇਔਲਾਦ ਆਦਮੀ ਰਾਜੇ ਕੋਲ ਜਾਣ ਦੇ ਯੋਗ ਨਹੀਂ ਹੈ। ਮਮਦ ਜੀ ਘਰ ਵਾਪਸ ਆ ਗਏ ਅਤੇ ਮਦਦ ਲਈ ਭਗਵਾਨ ਸ਼ਿਵ ਨੂੰ ਪੁੱਛਣਾ ਚਾਹੁੰਦੇ ਸਨ। ਜਦੋਂ ਪ੍ਰਭੂ ਸ਼ਿਵ ਜੀ ਨਹੀਂ ਦਿਖਾਈ ਦੇਂਦੇ, ਤਾਂ ਉਸ ਨੇ ਆਪਣੀ ਇੱਕ ਅੰਤਮ ਬਲੀਦਾਨ ਵਜੋਂ ਆਪਣੀ ਜਾਨ ਦੇਣ ਦਾ ਫੈਸਲਾ ਕੀਤਾ। ਜਦੋਂ ਉਹ ਖੁਦ ਨੂੰ ਜਾਨੋਂ ਮਾਰਨ ਹੀ ਵਾਲਾ ਸੀ, ਤਾਂ ਪ੍ਰਭੂ ਸ਼ਿਵ ਜੀ ਪ੍ਰਗਟ ਹੋਏ ਅਤੇ ਉਸ ਨੂੰ ਨਾਗ ਰਾਜ ਦਿਖਾਉਣ ਲਾਇ ਉਸ ਨੂੰ ਨਾਗਲੋਕ ਲੈ ਗਏ।
ਇਸ ਅਪਮਾਨ ਦੀ ਕਹਾਣੀ ਸੁਣਨ ਤੋਂ ਬਾਅਦ, ਨਾਗਦੇਵ ਦੀਆਂ ਧੀਆਂ ਨੇ ਵੀ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ। ਜਦੋਂ ਮਮਦ ਜੀ ਘਰ ਆਏ, ਤਾਂ ਨਾਗਦੇਵ ਦੀਆਂ ਬੇਟੀਆਂ ਦੁਆਰਾ ਦਿੱਤੀ ਸਲਾਹ ਅਨੁਸਾਰ ਆਪਣੀ ਪਤਨੀ ਨਾਲ ਉਹ ਤਿਆਰ ਹੋਇਆ। ਬਾਅਦ ਵਿੱਚ ਭਗਵਾਨ ਸ਼ਿਵ ਅਤੇ ਨਾਗਦੇਵ ਦੇ ਵਰਦਾਨ ਕਾਰਨ ਉਹਨਾਂ ਨੂੰ ਸੱਤ ਭੈਣਾਂ ਅਤੇ ਇੱਕ ਬੇਟੀ ਦੀ ਬਖਸ਼ਿਸ਼ ਹੋਈ। ਇੱਕ ਧੀ ਖੋਡੀਆਰ ਮਾਂ ਸੀ। ਉਹ ਇੱਕ ਯੋਧੇ ਦੇ ਰੂਪ ਵਿੱਚ ਉਭਰੀ ਸੀ ਅਤੇ ਹਮੇਸ਼ਾ ਆਪਣੇ ਜੱਦੀ ਸਥਾਨ, ਨਾਗਲੋਕ, ਦੀ ਯਾਦ ਵਿੱਚ ਕਾਲੇ ਕੱਪੜੇ ਪਾਉਂਦੇ ਸਨ। ਇਸ ਲਈ, ਇਹਨਾਂ ਨੂੰ ਸਥਾਨਕ ਭਾਸ਼ਾਵਾਂ ਵਿੱਚ ਕੋਬਰਾ ਭੈਣਾਂ ਜਾਂ ਨਾਗਨੇਚੀ ਦੇ ਤੌਰ 'ਤੇ ਨਾਂ ਦਿੱਤੇ ਗਏ ਸਨ ਅਤੇ ਇਹ ਸਾਬਕਾ ਮਾਰਵਾੜ ਰਾਜ ਦੇ ਸ਼ਾਹੀ ਘਰਾਣੇ ਦੀ ਦੇਵੀਆਂ ਵੀ ਸਨ। ਕਈ ਚਮਤਕਾਰੀ ਤਾਕਤਾਂ ਦਿਖਾਉਣ ਤੋਂ ਬਾਅਦ, ਲੋਕ ਉਸਨੂੰ ਇੱਕ ਦੇਵੀ ਸਮਝਦੇ ਹਨ ਅਤੇ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਹਿੱਸੇ ਵਿੱਚ ਲੋਕ ਮੰਦਰਾਂ ਅਤੇਧਾਰਮਿਕ ਸਥਾਨਾਂ 'ਤੇ ਵੀ ਉਸ ਨੂੰ ਪੂਜਦੇ ਹਨ। ਉਸ ਦਾ ਵਾਹਨ ਮਗਰਮੱਛ ਹੈ ਅਤੇ ਉਸ ਦੇ ਕਈ ਹੋਰ ਨਾਂ ਜਿਵੇਂ ਕਿ ਖੋਡਲ, ਤ੍ਰਿਸ਼ੂਲਧਾਰੀ, ਮਾਵਦੀ ਹਨ।
ਖੋਡੀਆਰ ਉਪ-ਨਾਂ
ਸੋਧੋਬਹੁਤ ਸਾਰੀਆਂ ਹਿੰਦੂ ਜਾਤਾਂ ਖਾਸ ਤੌਰ 'ਤੇ ਚਰਨ ਅਤੇ ਪਟੇਲ, ਭੋਈ, ਜੋ ਖੋਡੀਅਰ ਮਾਤਾ ਦੀ ਆਪਣੀ ਕੁਲਦੇਵੀ ਵਜੋਂ ਪੂਜਾ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਉਹ ਖੋਡੀਆਰ ਨੂੰ ਆਪਣਾ ਉਪਨਾਮ ਕਹਿੰਦੇ ਹਨ। ਚੁੜਸਮਾ,ਪਤੀਦਾਰ ਸਰਵੈ ਇਆ, ਰਾਣਾ ਪਰਿਵਾਰ ਨੂੰ ਕਈ ਵਾਰ ਖੋਡੀਆਰ ਆਪਣੇ ਗੋਤ ਦੇ ਤੌਰ 'ਤੇ ਵਰਤਿਆ। ਉਹ ਖੋਡੀਆਰ ਮਾਤਾ ਦੀ ਉਪਾਸਨਾ ਕੁਲਦੇਵੀ ਦੇ ਰੂਪ 'ਚ ਕੀਤੀ ਜਾਂਦੀ ਹੈ।[2]
ਹਵਾਲੇ
ਸੋਧੋ- ↑ http://www.khodiyarmandir.com
- ↑ ਕਾਦਿਆ ਖੱਤਰੀ ਇਤਿਹਾਸ, ਗੁਜਰਾਤੀ ਵਿੱਚ ਨੂਨਾਨ ਪ੍ਰਕਾਸ਼ਨ (1895) ਦੁਆਰਾ ਪ੍ਰਕਾਸ਼ਿਤ.
ਬਾਹਰੀ ਲਿੰਕ
ਸੋਧੋ- Official website of Shri Khodiyar Mandir Trust Archived 2019-12-25 at the Wayback Machine.
- About Nagas, Khodiyar Maa mentioned too Archived 2019-06-30 at the Wayback Machine.