ਗਾਇਤਰੀ ਗੋਵਿੰਦ
ਗਾਇਤਰੀ ਗੋਬਿੰਦ ਭਾਰਤੀ ਸ਼ਾਸਤਰੀ ਨ੍ਰਿਤਕੀ, ਕੋਰੀਓਗ੍ਰਾਫ਼ਰ, ਅਦਾਕਾਰਾ ਅਤੇ 2008 ਦੇ 'ਏਸ਼ੀਆਨੇੱਟ ਵੋਡਾਫ਼ੋਨ ਥਾਕਾਦਿਮੀ' ਦੀ ਵਿਜੈਤਾ ਹੈ।[2]
ਗਾਇਤਰੀ ਗੋਵਿੰਦ | |
---|---|
ਜਨਮ | ਗਾਇਤਰੀ ਗੋਵਿੰਦ |
ਪੇਸ਼ਾ | ਡਾਂਸਰ, ਕੋਰੀਓਗ੍ਰਾਫ਼ਰ, ਐਂਕਰ, ਸੋਫਟਵੇਅਰ ਇੰਜਨੀਅਰ |
ਸਰਗਰਮੀ ਦੇ ਸਾਲ | 1992–ਹੁਣ |
ਉਸਨੇ ਭਰਤਨਾਟਿਅਮ, ਮੋਹਿਨੀਅੱਟਮ, ਕੁਚੀਪੁੜੀ, ਉੱਟਾਨਮਥੁਲਲ, ਕਥਕਲੀ, ਕਥਕ ਅਤੇ ਕੇਰਲਨਦਨਮ ਦੀ ਸਿਖਲਾਈ ਲਈ ਹੈ। ਉਸਨੇ ਚਾਰ ਸਾਲ ਦੀ ਉਮਰ ਵਿੱਚ ਹੀ ਭਾਰਤ ਅਤੇ ਵਿਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ।[3] ਉਹ ਇੱਕ ਮਸ਼ਹੂਰ ਕੋਰੀਓਗ੍ਰਾਫ਼ਰ ਹੈ ਅਤੇ ਤੀਰੁਵਨੰਤਪੁਰਮ ਵਿੱਚ ਆਪਣੀ ਡਾਂਸ ਟਰੂਪ ''ਸਿਲਵਰ ਸਟ੍ਰੀਕ"[4] ਦੀ ਮਾਲਕ ਹੈ। ਉਸਨੇ ਕੈਰਾਲੀ ਟੀ.ਵੀ, ਏਸ਼ੀਆਨੇੱਟ, ਸੂਰਿਆ ਟੀ.ਵੀ., ਮਜ਼ਾਵਿਲ ਮਨੋਰਮਾ, ਕੈਰਾਲੀ ਵੀ, ਏਸ਼ੀਆਨੇੱਟ ਨਿਊਜ਼, ਬੀ.ਟੀ.ਵੀ., ਦੂਰਦਰਸ਼ਨ, ਏ.ਸੀ.ਵੀ. ਤੋਂ ਇਲਾਵਾ ਹੋਰ ਬਹੁਤ ਸਾਰੇ ਟੀ.ਵੀ. ਪ੍ਰੋਗਰਾਮਾਂ ਅਤੇ ਲਾਈਵ ਸ਼ੋਅ ਵਿੱਚ ਕੰਮ ਕੀਤਾ। ਉਹ ਮਸ਼ਹੂਰ ਟੀ ਬ੍ਰਾਂਡ ਸੁਸਾਇਟੀ ਟੀ ਦੀ ਮਾਡਲ ਹੈ। ਉਹ ਐਚ.ਸੀ.ਐਲ. ਟੈਕਨੋਲਜੀ, ਚੇਨੱਈ ਵਿੱਚ ਸਾੱਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਹੀ ਸੀ ਅਤੇ ਹੁਣ ਤੀਰੁਵਨੰਤਪੁਰਮ ਵਿੱਚ ਰਹਿੰਦੀ ਹੈ।[5] ਉਹ ਚੇਨਈ ਅਤੇ ਤੀਰੁਵਨੰਤਪੁਰਮ ਵਿੱਚ ਡਾਂਸ ਸਕੂਲ, ਥਾਕਾਦਿਮੀ[6] ਵੀ ਚਲਾ ਰਹੀ ਹੈ।
16 ਅਕਤੂਬਰ 2015 ਨੂੰ ਉਸਨੇ ਫਿਨਲੈਂਡ ਦੇ ਹੇਲਸਿੰਕੀ ਵਿਖੇ ਮਨੋਰੰਜਨ, ਮੀਡੀਆ ਅਤੇ ਕੌਮ ਸ਼੍ਰੇਣੀ ਲਈ ਗੋਲਡਨ ਵੂਮੈਨ ਅਵਾਰਡ[7] 2015 ਹਾਸਿਲ ਕੀਤਾ।
ਉਸਨੇ ਸਾਲ 2012 ਅਤੇ 2013 ਵਿੱਚ ਮੋਹਿਨੀਅੱਟਮ ਅਤੇ ਕੁਚੀਪੁੜੀ ਦੀਆਂ ਮਸ਼ਹੂਰ ਸੂਰੀਆ ਮੇਲੇ ਵਿੱਚ ਪੇਸ਼ਕਾਰੀ ਦਿੱਤੀ ਹੈ। ਗਾਇਤਰੀ ਸੁੂਰੀਆ ਪ੍ਰੋਡਕਸ਼ਨ 'ਗੰਧਰਾਮ' ਦਾ ਵੀ ਹਿੱਸਾ ਸੀ।
ਗਾਇਤਰੀ ਦੀ ਨਾਚ ਪੇਸ਼ਕਾਰੀ 'ਭਾਵਵਾਸਮਿੱਥ' (ਨਾਚ, ਸੰਗੀਤ, ਰੋਸ਼ਨੀ ਅਤੇ ਆਵਾਜ਼ ਦਾ ਸਹਿਯੋਗੀ), 'ਆਡੀਪਾਰਸਕਥੀ' ਆਦਿ ਮਲਟੀਮੀਡੀਆ ਡਾਂਸ ਪ੍ਰੋਡਕਸ਼ਨ ਹਨ।
ਸਿੱਖਿਆ
ਸੋਧੋਗਾਇਤਰੀ ਨੇ ਆਪਣੀ ਸਕੂਲੀ ਪੜ੍ਹਾਈ ਹੋਲੀ ਐਂਜਲਜ਼ ਕਾਨਵੈਂਟ, ਤੀਰੁਵਨੰਤਪੁਰਮ ਵਿੱਚ ਪੂਰੀ ਕੀਤੀ ਅਤੇ ਮਾਰ ਬੇਸਲਿਓਸ ਕਾਲਜ, ਤੀਰੁਵਨੰਤਪੁਰਮ ਤੋਂ ਬੈਚਲਰ ਆਫ਼ ਟੈਕਨਾਲੋਜੀ ਵਿੱਚ ਗ੍ਰੈਜੂਏਟ ਕੀਤੀ। ਉਸਨੇ ਫਲੋਰਿਡਾ ਯੂਨੀਵਰਸਿਟੀ ਤੋਂ ''ਹੀਲਿੰਗ ਵਿਦ ਦ ਆਰਟਸ'' ਕੋਰਸ ਕੀਤਾ। ਗਾਇਤਰੀ ਨੇ ਡਾਂਸ ਵਿੱਚ ਮਾਸਟਰ ਕੀਤੀ ਅਤੇ ਹੁਣ ਡਿਜੀਟਲ ਮੀਡੀਆ ਪ੍ਰੋਡਕਸ਼ਨ ਵਿੱਚ ਆਪਣਾ ਡਿਪਲੋਮਾ ਕਰ ਰਹੀ ਹੈ।
ਅਵਾਰਡ
ਸੋਧੋਹਵਾਲੇ
ਸੋਧੋ- ↑ "Dancing queen". Thiruvananthapuram. The Hindu. 27 June 2008. Archived from the original on 4 ਜੁਲਾਈ 2008. Retrieved 24 January 2012.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 "In seventh heaven". Thiruvananthapuram. The Hindu. 28 June 2008. Archived from the original on 3 ਦਸੰਬਰ 2013. Retrieved 24 January 2012.
{{cite web}}
: Unknown parameter|dead-url=
ignored (|url-status=
suggested) (help) - ↑ Chris (4 November 2011). "A techie wedded to dance". Deccan Chronicle. Archived from the original on 9 December 2011. Retrieved 24 January 2012.
- ↑ 4.0 4.1 "Team work Silver Streak won the Dhoom Pro competition". Metro Plus Thiruvananthapuram. The Hindu. 7 June 2007. Archived from the original on 3 ਦਸੰਬਰ 2013. Retrieved 24 January 2012.
{{cite web}}
: Unknown parameter|dead-url=
ignored (|url-status=
suggested) (help) - ↑ 5.0 5.1 "Natana Talent of Month". Technopark, Trivandrum. 2010. Archived from the original on 31 March 2012. Retrieved 24 January 2012.
- ↑ "Feat of perfection". Metro Plus Thiruvananthapuram. The Hindu. 27 December 2012. Retrieved 28 December 2012.
- ↑ 7.0 7.1 "Golden Women Awards Results". © Golden Women Awards 2015. Retrieved 18 October 2015.