ਹੈਲਸਿੰਕੀ (listen ; ਸਵੀਡਨੀ: Helsingfors, listen ) ਫ਼ਿਨਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਇਹ ਦੱਖਣੀ ਫ਼ਿਨਲੈਂਡ ਦੇ ਊਸੀਮਾ ਖੇਤਰ ਵਿੱਚ ਬਾਲਟਿਕ ਸਾਗਰ ਦੀ ਸ਼ਾਖ਼ਾ ਫ਼ਿਨਲੈਂਡ ਦੀ ਖਾੜੀ ਦੇ ਤਟ 'ਤੇ ਸਥਿਤ ਹੈ। ਇਸਦੀ ਅਬਾਦੀ ੬੦੨,੨੦੦ (੩੦ ਸਤੰਬਰ ੨੦੧੨), ਸ਼ਹਿਰੀ ਅਬਾਦੀ ੧,੦੭੧,੫੩੦ ਅਤੇ ਮਹਾਂਨਗਰੀ ਅਬਾਦੀ੧,੩੫੪,੫੪੦ ਜਿਸ ਕਰਕੇ ਇਹ ਫ਼ਿਨਲੈਂਡ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਅਤੇ ਨਗਰਪਾਲਿਕਾ ਹੈ। ਇਹ ਤਾਲਿਨ, ਇਸਤੋਨੀਆ ਤੋਂ ੮੦ ਕਿ.ਮੀ. ਉੱਤਰ ਵੱਲ, ਸਟਾਕਹੋਮ, ਸਵੀਡਨ ਤੋਂ ੪੦੦ ਕਿ.ਮੀ. ਪੂਰਬ ਵੱਲ ਅਤੇ ਸੇਂਟ ਪੀਟਰਸਬਰਗ, ਰੂਸ ਤੋਂ ੩੦੦ ਕਿ.ਮੀ. ਪੱਛਮ ਵੱਲ ਵਸਿਆ ਹੈ। ਇਸਦੇ ਇਹਨਾਂ ਤਿੰਨ੍ਹਾਂ ਸ਼ਹਿਰਾਂ ਨਾਲ ਨਜਦੀਕੀ ਇਤਿਹਾਸਕ ਸਬੰਧ ਹਨ।

ਹੈਲਸਿੰਕੀ
HelsinkiHelsingfors
ਸਿਖਰ-ਖੱਬਿਓਂ: ਹੈਲਸਿੰਕੀ ਗਿਰਜਾ, ਸੂਮਨਲੀਨਾ, ਸੈਨੇਟ ਚੌਂਕ, ਆਰਿਨਕੋਲਾਤੀ ਬੀਚ, ਸਿਟੀ ਹਾਲ

Coat of arms
ਉਪਨਾਮ: ਸਤਾਦੀ, ਹੇਸਾ[1]
ਗੁਣਕ: 60°10′15″N 024°56′15″E / 60.17083°N 24.93750°E / 60.17083; 24.93750
ਦੇਸ਼  ਫ਼ਿਨਲੈਂਡ
ਪ੍ਰਵਾਨਤ ੧੫੫੦
ਅਬਾਦੀ (੩੦ ਸਤੰਬਰ ੨੦੧੨)
 - ਸ਼ਹਿਰ 6,02,200
 - ਸ਼ਹਿਰੀ 10,71,530
 - ਮੁੱਖ-ਨਗਰ 13,54,540
ਵੈੱਬਸਾਈਟ www.hel.fi

ਹਵਾਲੇਸੋਧੋ

  1. Ainiala, Terhi (2009). "Place Names in the Construction of Social Identities: The Uses of Names of Helsinki". Research Institute for the Languages of Finland. Retrieved 22 September 2011.