ਗਾਡੀ ਲੁਹਾਰ ਵੀ ਪੱਖੀਵਾਸਾਂ ਦਾ ਹੀ ਇੱਕ ਕਬੀਲਾ ਹੈ। ਇਹ ਆਪਣਾ ਸਮਾਨ ਲੈ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਂਦੇ ਹਨ ਭਾਵ ਕਿ ਇਹਨਾਂ ਦੇ ਰਹਿਣ ਦੀ ਕੋਈ ਪੱਕੀ ਰਹਾਇਸ਼ ਨਹੀਂ ਹੁੰਦੀ। ਇਹ ਆਪਣਾ ਸਮਾਨ ਗੱਡਿਆਂ ਤੇ ਲੱਦ ਕੇ ਹਮੇਸ਼ਾ ਹੀ ਰਹਿਣ ਦੀ ਥਾਂ ਬਦਲਦੇ ਰਹਿੰਦੇ ਹਨ।ਇਨ੍ਹਾਂ ਤੋਂ ਇਹਨਾਂ ਦੇ ਮੂਲ ਸਥਾਨ ਬਾਰੇ ਜਾਂ ਪਿਛੋਕੜ ਬਾਰੇ ਪੁੱਛਿਆ ਜਾਵੇ ਤਾਂ ਇਹ ਆਪਣਾ ਮੂਲ ਸਥਾਨ ਉਦੈਪੁਰ, ਮਾਰਵਾੜ ਅਤੇ ਚਿਤੌੜ ਹੀ ਦੱਸਦੇ ਹਨ। ਇਹ ਵੱਡੇ-ਵੱਡੇ ਸਮੂਹਾਂ ਵਿੱਚ ਰਹਿੰਦੇ ਹਨ ਇਸ ਲਈ ਇਹਨਾਂ ਦੇ ਡੇਰੇ ਪਿੰਡ ਜਾਂ ਸ਼ਹਿਰ ਤੋਂ ਬਾਹਰ ਹੀ ਹੁੰਦੇ ਹਨ। ਇਸ ਕਬੀਲੇ ਦੀ ਖ਼ਾਸੀਅਤ ਹੈ ਕਿ ਇਹਨਾਂ ਦੇ ਬੈਲ ਸੋਹਣੇ,ਗੱਡੀਆਂ ਹਲਕੀਆਂ ਤੇ ਸੋਹਣੀਆਂ ਹੁੰਦੀਆਂ ਹਨ। ਇੰਨ੍ਹਾਂ ਦੇ ਡੇਰੇ ਵੈਸੇ ਤਾਂ ਸਾਰੇ ਪੰਜਾਬ ਵਿੱਚ ਹੀ ਹਨ ਪਰ ਰੋਪੜ, ਪਟਿਆਲਾ, ਫਾਜ਼ਿਲਕਾ ਅਤੇ ਹਰਿਆਣੇ ਦੇ ਪਾਣੀਪਤ, ਸਰਸਾ ਤੇ ਕਰਨਾਲ ਆਦਿ ਥਾਵਾਂ ਤੇ ਜ਼ਿਆਦਾਤਰ ਵੇਖੇ ਜਾਂਦੇ ਹਨ।

ਕੰਮ: ਸੋਧੋ

ਇਨ੍ਹਾਂ ਦਾ ਮੁੱਖ ਕੰਮ ਲੋਹੇ ਨੂੰ ਕੁੱਟ ਕੇ ਉਸ ਤੋਂ ਸੰਦ ਬਣਾਾਉਣਾ ਹਥਿਆਰ ਬਣਾਉਣਾ ਅਤੇ ਬੱਠਲਾ ਦੇ ਥੱਲੇ ਲਾਉਣਾ,ਪਸ਼ੂਆਂ ਦੇ ਖੁਰ ਬਣਾਉਣਾ ਆਦਿ।ਇਹਨਾਂ ਦੀ ਇਹ ਵੀ ਖਾਸੀਅਤ ਹੈ ਕਿ ਇਹ ਰੰਬੇ, ਖੁਰਪੇ ਛਿਣਨੇ,ਛੱਕੇ ਤੇ ਬਾਲਟੀਆਂ, ਤੱਕਲੇ ਤੇ ਛੁਰੀਆਂ ਆਦਿ ਸੰਦ ਬਹੁਤ ਹੀ ਸੋਖਿਆਂ ਹੀ ਬਣਾ ਲੇੈਂਦੇ ਹਨ।

[1]

ਕਬੀਲੇ ਦੇ ਟੈਬੂ: ਸੋਧੋ

1)ਚਿਤੌੜ ਜਾਣ

2)ਗੁਆਚਿਆ ਵਕਾਰ ਪ੍ਰਾਪਤ ਕਰ ਲੈਣ ਤੋਂ ਪਹਿਲਾਂ ਵਸੇਬਾ ਕਰਨਾ

3)ਲੈਂਪ ਬਾਲਣਾ

4)ਲੱਛਣ ਦਾ ਉਪਯੋਗ ਕਰਨਾ

ਗੋਤਰ: ਸੋਧੋ

ਗਾਡੀ ਲੁਹਾਰ ਕਬੀਲੇ ਵਿੱਚ ਦਸ ਗੋਤ ਪਾਏ ਜਾਂਦੇ ਹਨ:

1)ਬੌੜਾਣੇ

2)ਚੌਹਾਨ

3)ਚਾਵਰਡਾ

4)ਭਾਬੀ

5)ਗਹਿਲੋਤ

6)ਪਰਿਹਾਰ

7)ਪ੍ਰਮਾਰ

8)ਸਾਂਖਲੇ

9)ਸੋਲੇਕੀ

ਕਬੀਲੇ ਦਾ ਵਿਆਹ ਪ੍ਰਬੰਧ: ਸੋਧੋ

ਕਬੀਲੇ ਵਿੱਚ ਪੰਜ ਪ੍ਰਕਾਰ ਦੇ ਵਿਆਹ ਰੂਪ ਪ੍ਰਚਲਿਤ ਹਨ ਜਿਹਨਾਂ ਵਿਚੋਂ ਵਟਾਂਦਰੇ ਦਾ ਰੂਪ ਸਭ ਤੋਂ ਵਧੇਰੇ ਪ੍ਰਚਲਿਤ ਹੈ। ਜਿਵੇਂ:

1)ਬ੍ਰਹਮਾ ਰੂਪ

2)ਰਾਕਸ਼ਸ ਰੂਪ

3)ਅਰਸ਼ਾ ਰੂਪ

4)ਗੰਧਰਵ ਵਿਆਹ

5)ਪਿਸ਼ਾਚ ਵਿਆਹ[2]

ਵਿਆਹ ਦੀਆਂ ਰਸਮਾਂ: ਸੋਧੋ

ਗਾਡੀ ਲੁਹਾਰ ਕਬੀਲੇ ਦੇ ਵਿਆਹ ਦੀਆਂ ਰਸਮਾਂ ਹਿੰਦੂ ਰਸਮਾਂ ਰਿਵਾਜਾਂ ਦੇ ਬਿਲਕੁਲ ਨਜ਼ਦੀਕ ਹਨ।ਕਬੀਲੇ ਵਿਚ ਵਿਆਹ ਦੀਆਂ ਮੁੱਖ ਤੌਰ ਤੇ ਚਾਰ ਰਸਮਾਂ ਪਾਈਆਂ ਜਾਂਦੀਆਂ ਹਨ:

੧)ਵੱਟਾ ਸੱਟਾ

੨)ਪੇਟ ਭੂਣੀ

੩) ਘਰ ਜਵਾਈ

੪) ਪੁੰਨ ਵਿਆਹ

ਆਰਥਿਕ ਸੰਗਠਨ: ਸੋਧੋ

ਇਨ੍ਹਾਂ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਇਹ ਪੇਸ਼ੇ ਵਜੋਂ ਲੁਹਾਰ ਦਾ ਕੰਮ ਕਰਦੇ ਹਨ। ਗਾਡੀ ਲੁਹਾਰ ਦੇ ਕਿੱਤੇ ਨੂੰ ਅਸੀਂ 3 ਭਾਗਾਂ ਵਿਚ ਵੰਡ ਸਕਦੇ ਹਾਂ: ਸੋਧੋ

੧ ਨਾਗੌਰੀ ਬਲਦ ਦੀ ਵੇਚ ਵੱਟ ਦਾ ਕਿੱਤਾ।
੨ ਖੇਤੀ ਨਾਲ ਸਬੰਧਤ ਸੰਦਾਂ ਦਾ ਨਿਰਮਾਣ
੩ ਘਰੇਲੂ ਲੋਹ ਵਸਤਾਂ ਦਾ ਨਿਰਮਾਣ ਤੇ ਮੁਰੰਮਤ

ਵਰਤਮਾਨ ਸਮੇਂ ਖੇਤੀ ਵਿੱਚ ਮਸ਼ੀਨਾਂ ਦੀ ਵਰਤੋਂ ਹੋਣ ਨਾਲ ਬਲਦਾਂ ਦੀ ਲਾਗਤ ਨਾਂਹ ਬਰਾਬਰ ਹੋਣ ਕਾਰਨ ਬਲਦਾਂ ਦੇ ਵਪਾਰ ਦਾ ਕਿੱਤਾ ਪਤਨ ਦੀ ਹਾਲਤ ਵਿੱਚ ਹੈ। ਵਰਤਮਾਨ ਸਮੇਂ ਇਨ੍ਹਾਂ ਦਾ ਕਿੱਤਾ ਪਤਨ ਕਿਨਾਰੇ ਹੈ। ਸੋਧੋ

ਪਹਿਰਾਵਾ: ਸੋਧੋ

ਗਾਡੀ ਲੁਹਾਰ ਦੇ ਮਰਦਾਂ ਦਾ ਪਹਿਰਾਵਾ ਸਾਦਾ ਅਤੇ ਘੱਟ ਭੜਕੀਲਾ ਹੁੰਦਾ ਹੈ। ਉਨ੍ਹਾਂ ਦਾ ਕੁੜਤਾ ਲੰਮਾ ਅਤੇ ਕਾਲਰਾਂ ਵਾਲਾ ਹੁੰਦਾ ਹੈ। ਔਰਤਾਂ ਦਾ ਪਹਿਰਾਵਾ ਭੜਕੀਲਾ ਹੁੰਦਾ ਹੈ। ਇਨ੍ਹਾਂ ਦੀ ਲਹਿੰਗਾ ਤੇ ਚੋਲੀ ਗੂੜ੍ਹੇ ਰੰਗ ਦੀ ਸਿਤਾਰਿਆਂ ਅਤੇ ਫੁੱਮਣਾਂ ਨਾਲ ਸ਼ਿੰਗਾਰੀ ਹੁੰਦੀ ਹੈ। ਇਸਤੋਂ ਇਲਾਵਾ ਹਾਰ ਸ਼ਿੰਗਾਰ ਦਾ ਵਿਸ਼ੇਸ਼ ਮਹੱਤਵ ਹੈ। ਆਰਥਿਕ ਥੁੜ ਕਾਰਨ ਇਹ ਚਾਂਦੀ ਦੇ ਗਹਿਣੇ ਪਹਿਨਦੀਆਂ ਹਨ।

ਭਾਸ਼ਾ: ਸੋਧੋ

ਇਨ੍ਹਾਂ ਦੇ ਬੋਲਚਾਲ ਦੀ ਵਿਸ਼ੇਸ਼ ਭਾਸ਼ਾ ਜੋ ਕਿ ਹਿੰਦੀ, ਮਾਰਵਾੜੀ,ਮੈਵਾੜੀ,ਗੁਜਰਾਤੀ ਅਤੇ ਢੰਨਾੜੀ ਦਾ ਮਿਸ਼ਰਣ ਹੈ।ਇਹ ਆਪਸ ਵਿੱਚ ਇਸ ਭਾਸ਼ਾ ਨਾਲ ਹੀ ਗੱਲ ਕਰਦੇ ਹਨ। ਇਸਤੋਂ ਇਲਾਵਾ ਇਹ ਹਿੰਦੀ ਪੰਜਾਬੀ ਭਾਸ਼ਾ ਵੀ ਬੋਲਣੀ ਜਾਣਦੇ ਹਨ।

ਧਰਮ: ਸੋਧੋ

ਗਾਡੀ ਲੁਹਾਰ ਕਬੀਲੇ ਵਿਚ ਧਰਮ ਆਚਰਨ ਦੇ ਨਿਯਮ ਨਿਰਦੇਸ਼ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਗਾਡੀ ਲੁਹਾਰ ਕਬੀਲੇ ਵਿਚ ਗਦ ਦਿਉ ਜੀ,ਤੇਜਾ ਜੀ,ਗੁੱਗਾ ਜੀ,ਪਾਬੂ ਜੀ,ਆਈ ਲਾਚਾ,ਖੇਤਲਾ ਕਬੀਲੇ ਦੇ ਕੁੱਲ ਦੇਵਤਾ ਹਨ। ਇਨ੍ਹਾਂ ਬਾਰੇ ਕੲੀ ਕਥਾਵਾਂ ਪ੍ਰਚਲਿਤ ਹਨ।

ਸਾਕਾਦਾਰੀ ਸੰਬੰਧ: ਸੋਧੋ

ਗਾਡੀ ਲੁਹਾਰ ਪਿਤਾ ਵੰਸ਼ੀ ਅਤੇ ਅੰਤਰੀ ਵਿਆਹ ਕਬੀਲਾ ਹੈ। ਗਾਡੀ ਲੁਹਾਰ ਵਿਚ ਦਸ ਗੋਤਰੇ ਪਾਏ ਜਾਂਦੇ ਹਨ। ਇਨ੍ਹਾਂ ਗੋਤਾਂ ਵਿੱਚ ਕਿਸੇ ਕਿਸਮ ਦਾ ਪਦਕ੍ਰਮ ਨਹੀਂ ਪਾਇਆ ਜਾਂਦਾ। ਪਿਤਾ ਅਤੇ ਮਾਤਾ ਵੰਸ਼ੀ ਗੋਤਰਾਂ ਦੀ ਪਹਿਲੀ ਪੀੜ੍ਹੀ ਵਿਚ ਵੱਟੇ ਸੱਟੇ, ਪਿਆਰ ਵਿਆਹ, ਪੁੰਨ ਵਿਆਹ,ਘਰ ਜਵਾਈ ਵਿਆਹ ਦੀ ਮਨਾਹੀ ਹੈ।

ਉਚ ਕੁਲੀਨ ਰਾਜਪੂਤ ਗੋਤਰਾਂ ਵਿਚ ਇਹ ਸਾਕਾਦਾਰੀ ਦੀ ਮਨਾਹੀ ਹੈ। ਇਸ ਕਬੀਲੇ ਵਿਚ ਔਰਤ ਆਪਣੇ ਸਹੁਰੇ,ਜੇਠ ਅਤੇ ਉਸਦੀ ਪਤਨੀ ਦੀ ਜੂਠੀ ਪਲੇਟ ਵਿਚ ਖਾਣਾ ਨਹੀਂ ਖਾ ਸਕਦੀ। ਪਿਤਾ ਦੀ ਮੌਤ ਤੋਂ ਬਾਅਦ ਜਾਇਦਾਦ ਦਾ ਵਾਰਸ ਬੇਟਾ ਹੁੰਦਾ ਹੈ।

ਰਾਜਨੀਤਕ ਸੰਗਠਨ: ਸੋਧੋ

ਗਾਡੀ ਲੁਹਾਰ ਦੀ ਆਪਣੀ ਪੰਚਾਇਤ ਵਿਵਸਥਾ ਹੈ। ਗਾਡੀ ਲੁਹਾਰ ਕਬੀਲੇ ਵਿਚ ਪੰਚਾਇਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪੰਚਾਂ ਦੀ ਪਦਵੀ ਮਹੱਤਵਪੂਰਨ ਹੁੰਦੀ ਹੈ। ਪੰਚਾਇਤੀ ਕਾਰਵਾਈ ਸਮੇਂ ਨੌਂ ਗੋਤਰਾਂ ਦੇ ਪੰਚਾਂ ਦਾ ਹੋਣਾ ਜ਼ਰੂਰੀ ਹੈ। ਦੋਸ਼ੀ ਧਿਰ ਨੂੰ ਪੰਚਾਇਤ ਭੋਜਨ ਦਾ ਖ਼ਰਚਾ ਚੁੱਕਣਾ ਪੈਂਦਾ ਹੈ। ਪੰਚਾਇਤੀ ਕਾਰਵਾਈ ਸਮੇਂ ਪੰਚਾਂ, ਦੋਸ਼ੀ ਧਿਰ, ਫ਼ਰਿਆਦੀ ਧਿਰ ਅਤੇ ਕਬੀਲੇ ਦੇ ਲੋਕਾਂ ਦਾ ਹੋਣਾ ਜ਼ਰੂਰੀ ਹੈ।ਜਦ ਕੋਈ ਧਿਰ ਦੋਸ਼ੀ ਪਾਈ ਜਾਂਦੀ ਹੈ ਤਾਂ ਕੲੀ ਦੰਡ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ।

੧ ਦੋ ਆਨੇ ਦਾ ਬਾਜਰਾ ਕਬੂਤਰਾਂ ਨੂੰ ਪਾਉਣਾ।
੨ ਦੋਸ਼ੀ ਧਿਰ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ। ਦੋਸ਼ੀ ਧਿਰ ਨਾਲੋਂ ਕਬੀਲੇ ਦੇ ਲੋਕ ਆਪਣਾ ਰਿਸ਼ਤਾ ਤੋੜ ਲੈਂਦੇ ਹਨ।
੩ ਪੰਚਾਇਤ ਦੇ ਮੈਂਬਰਾਂ ਲਈ ਅਫੀਮ, ਤੰਬਾਕੂ, ਭੋਜਨ ਦੀ ਵਿਵਸਥਾ।
੪ ਕਬੀਲੇ ਦੇ ਮੈਂਬਰਾਂ ਨੂੰ ਦਾਅਵਤ ਦੇਣੀ।
੫ ਪੁਸ਼ਕਰ ਜਾਂ ਬਨਾਰਸ ਵਰਗੇ ਪਵਿੱਤਰ ਸਥਾਨਾਂ ਦੀ ਯਾਤਰਾ।

ਮੌਤ ਦੀਆਂ ਰਸਮਾਂ: ਸੋਧੋ

ਗਾਡੀ ਲੁਹਾਰ ਕਬੀਲੇ ਦੀਆਂ ਮੌਤ ਦੀਆਂ ਰਸਮਾਂ ਹਿੰਦੂ ਸਮਾਜ ਨਾਲੋਂ ਕਾਫ਼ੀ ਭਿੰਨ ਹਨ। ਕਬੀਲੇ ਵਿਚ ਜੇਕਰ ਨੌਜਵਾਨ ਮੁੰਡੇ ਕੁੜੀ ਦੀ ਮੌਤ ਹੋਵੇ ਤਾਂ ਉਸਦੀ ਦੇਹ ਨੂੰ ਬਲਦ ਗੱਡੀ ਨਾਲ ਲਟਕਾਇਆ ਜਾਂਦਾ ਹੈ। ਜੇਕਰ ਕਿਸੇ ਇਸਤਰੀ ਨੂੰ ਪਤੀ ਦੇ ਮਰਨ ਤੇ ਦੁਬਾਰਾ ਵਿਆਹ ਕਰਵਾਉਣਾ ਪਵੇ ਤਾਂ ਉਸਨੂੰ ਫੇਰੇ ਉਤਾਰਨ ਦੀ ਰਸਮ ਕਰਨੀ ਪੈਂਦੀ ਹੈ।

ਮ੍ਰਿਤਕ ਦੇਹ ਨੂੰ ਬੈਲ ਗੱਡੀ ਕੋਲ ਲਟਾ ਕੇ ਦੇਹ ਨੂੰ ਨਿੰਮ ਅਤੇ ਬੇਰੀ ਦੇ ਪੱਤਿਆਂ ਨਾਲ ਢਕ ਦਿੱਤਾ ਜਾਂਦਾ ਹੈ। ਚੁਫੇਰੇ ਹਲਦੀ ਦੀ ਰੇਖਾ ਖਿੱਚੀ ਜਾਂਦੀ ਹੈ।

ਔਰਤਾਂ ਨੂੰ ਦੇਹ ਸੰਸਕਾਰ ਪ੍ਰਕਿਰਿਆ ਵਿਚ ਸ਼ਾਮਿਲ ਨਹੀਂ ਹੋ ਸਕਦੀਆਂ। ਮ੍ਰਿਤਕ ਦਾ ਸਿਰ ਉੱਤਰ ਦਿਸ਼ਾ ਅਤੇ ਪੈਰ ਦੱਖਣ ਦਿਸ਼ਾ ਵੱਲ ਰੱਖੇ ਜਾਂਦੇ ਹਨ।

ਦਾਹ ਸੰਸਕਾਰ ਮਗਰੋਂ ਬਾਰਾਂ ਦਿਨਾਂ ਦਾ ਸੋਗ ਰੱਖਿਆ ਜਾਂਦਾ ਹੈ। ਖਾਣਾ ਪਕਾਉਣ ਸਮੇਂ ਹਲਦੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜੇਕਰ ਕਿਸੇ ਬਜ਼ੁਰਗ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਲਗਾਤਾਰ ਬਾਰਾਂ ਦਿਨ ਪੰਚਾਂ ਅਤੇ ਕਬੀਲੇ ਦੇ ਲੋਕਾਂ ਲਈ ਸ਼ਰਾਬ ਅਤੇ ਤੰਬਾਕੂ ਦੇਣਾ ਹੁੰਦਾ ਹੈ[3]




ਹਵਾਲੇ ਸੋਧੋ

  1. ਕਰੈਲ ਸਿੰਘ ਥਿੰਦ|ਪਬਲੀਕੇਸ਼ਨ ਬਿਊਰੋ,ਪੰਜਾਬ ਯੂਨੀਵਰਸਿਟੀ, ਪਟਿਆਲਾ|2002|ਪੰਨਾ ਨੰ-33
  2. ਕਿਰਪਾਲ ਕਜ਼ਾਕ, ਗਾਡੀ ਲੁਹਾਰ ਕਬੀਲੇ ਦਾ ਸੱਭਿਆਚਾਰ, ਪਬਲੀਕੇਸ਼ਨ ਬਿਊਰੋ ਪਟਿਆਲਾ, ਪੰਨਾ ਨੰ:50
  3. <ref><ਥਿਸਿਸ ਅਮਨਜੋਤ ਕੌਰ, ਪੰਜਾਬ ਦੇ ਗਾਡੀ ਲੁਹਾਰਾ ਦੇ ਫਿਰਤੂ ਜੀਵਨ ਦਾ ਸਮਾਜ ਵਿਗਿਆਨਿਕ ਅਧਿਐਨ, ਪੰਨਾ ਨੰਬਰ ੧੨ ਤੋਂ ੨੩><\ref>