ਗਿਰ ਰਾਸ਼ਟਰੀ ਪਾਰਕ ਗੁਜਰਾਤ
ਗਿਰ ਰਾਸ਼ਟਰੀ ਪਾਰਕ ਰਾਸ਼ਟਰੀ ਪਾਰਕ ਗੁਜਰਾਤ ਦੇ ਜ਼ਿਲ੍ਹਾ ਜੂਨਾਗੜ੍ਹ ਤੋਂ 64 ਕਿਲੋਮੀਟਰ ਦੂਰ ਸਾਸਨ ਵਿਖੇ ਸਥਿਤ ਹੈ। ਇਸ ਰਾਸ਼ਟਰੀ ਪਾਰਕ ਦਾ ਗਠਨ 18 ਸਤੰਬਰ 1965 ਨੂੰ ਕੀਤਾ ਗਿਆ। ਇਹ ਪਾਰਕ ਪੱਛਮੀ ਭਾਰਤ ਵਿੱਚ ਸਥਿਤ ਏਸ਼ੀਆਈ ਸ਼ੇਰਾਂ ਦਾ ਸੰਸਾਰ ਦਾ ਸਭ ਤੋਂ ਵੱਡਾ ਸੁਰੱਖਿਅਤ ਇਲਾਕਾ ਹੈ। ਇਸ ਦਾ ਕੁੱਲ ਰਕਬਾ 1412 ਵਰਗ ਕਿਲੋਮੀਟਰ ਹੈ ਜਿਸ ਵਿੱਚੋਂ 258 ਵਰਗ ਕਿਲੋਮੀਟਰ ਮੁੱਖ ਰਾਸ਼ਟਰੀ ਪਾਰਕ ਅਤੇ ਬਾਕੀ ਸੁਰੱਖਿਅਤ ਰੱਖ ਹੈ। ਗੁਜਰਾਤ[1] ਦਾ ਇਹ ਇਲਾਕਾ ਨਦੀਆਂ ਤੇ ਨਾਲਿਆਂ ਨਾਲ ਭਰਪੂਰ ਹੈ। ਇਹ ਨਦੀਆਂ ਹੀ ਰਾਸ਼ਟਰੀ ਪਾਰਕ ਵਿੱਚ ਪਾਣੀ ਦਾ ਮੁੱਖ ਸਰੋਤ ਹਨ। ਗਰਮ ਰੁੱਤ ਵਿੱਚ ਕਈ ਵਾਰ ਪਾਣੀ ਦੀ ਘਾਟ ਹੋ ਜਾਂਦੀ ਹੈ।
ਗਿਰ ਰਾਸ਼ਟਰੀ ਪਾਰਕ | |
---|---|
ਇੱਕ ਅਣਪਛਾਤੀ ਆਈ.ਯੂ.ਸੀ.ਐੱਨ. ਸ਼੍ਰੇਣੀ ਭਰੀ ਗਈ ਸੀ। | |
Location | ਜੂਨਾਗੜ੍ਹ ਜ਼ਿਲ੍ਹਾ, ਗਿਰ ਸੋਮਨਾਥ ਜ਼ਿਲ੍ਹਾ ਅਤੇ ਅਮਰੇਲੀ ਜ਼ਿਲ੍ਹਾ ਗੁਜਰਾਤ, ਭਾਰਤ |
Nearest city | ਤਲਾਲਾ ਗਿਰ |
Coordinates | ਗ਼ਲਤੀ:ਅਣਪਛਾਤਾ ਚਿੰਨ੍ਹ ","।km 21°08′08″N 70°47′48″E / 21.13556°N 70.79667°E |
Area | 1,412 km2 (545 sq mi) |
Established | 1965 |
Visitors | 60,148 (in 2004) |
Governing body | Forests & Environment Department |
ਦਰੱਖਤ ਪਸ਼ੂ ਅਤੇ ਪੰਛੀ
ਸੋਧੋਗਿਰ ਰਾਸ਼ਟਰੀ ਪਾਰਕ ਵਿੱਚ ਮੁੱਖ ਰੂਪ ਵਿੱਚ ਟੀਕ, ਬੇਰ, ਜਾਮੁਨ, ਕਿੱਕਰ ਤੇ ਬਬੂਲ ਦੇ ਦਰੱਖਤ ਮਿਲਦੇ ਹਨ। ਇਸ ਪਾਰਕ ਵਿੱਚ ਸ਼ੇਰ, ਲੱਕੜਬੱਘੇ, ਗਿੱਦੜ, ਨਿਓਲੇ, ਚੀਤਲ ਹਿਰਨ, ਚੌਸਿੰਗੇ ਹਿਰਨ, ਨੀਲ ਗਾਵਾਂ, ਸਾਂਭਰ, ਚਿੰਕਾਰਾ ਹਿਰਨ ਪ੍ਰਜਾਤੀਆਂ ਦੇ ਜੰਗਲੀ ਜੀਵ ਰਹਿੰਦੇ ਹਨ। ਇਸ ਰਾਸ਼ਟਰੀ ਪਾਰਕ ਵਿੱਚ ਬਹੁਤ ਕਿਸਮਾਂ ਦੇ ਪੰਛੀ ਜਿਵੇਂ ਇੱਲ, ਗਿਰਝ, ਉੱਲੂ, ਬਟੇਰ, ਕਬੂਤਰ, ਕਠਫੋੜਾ ਵੀ ਰਹਿੰਦੇ ਹਨ।
"ਜੇ ਇਸ ਇਲਾਕੇ ਵਿੱਚ ਸ਼ੇਰ ਨਾ ਹੁੰਦੇ ਤਾਂ ਇਹ ਇਲਾਕਾ ਵਿਸ਼ਵ-ਪ੍ਰਸਿੱਧ ਪੰਛੀ ਰੱਖ ਹੁੰਦਾ। ਗਿਰ ਰਾਸ਼ਟਰੀ ਪਾਰਕ ਦੀ ਇੱਕ ਹੋਰ ਖਾਸੀਅਤ ਇੱਥੇ ਮੌਜੂਦ ਜੰਗਲੀ ਖੋਤੇ ਹਨ ਜੋ ਹੋਰ ਕਿਧਰੇ ਨਹੀਂ ਮਿਲਦੇ।"
— ਮਹਾਨ ਪੰਛੀ ਵਿਗਿਆਨੀ ਡਾ. ਸਲੀਮ ਅਲੀ
ਹਵਾਲੇ
ਸੋਧੋ- ↑ "Gir National Park & Wildlife Sanctuary". Government of Gujarat. Forests and Environment Department. Archived from the original on 22 ਨਵੰਬਰ 2015. Retrieved 16 April 2013.
{{cite web}}
: Unknown parameter|dead-url=
ignored (|url-status=
suggested) (help)